More Punjabi Kahaniya  Posts
ਰਹਿਮਤਾਂ ਦੀ ਬਾਰਿਸ਼


ਰਹਿਮਤਾਂ ਦੀ ਬਾਰਿਸ਼
ਮੇਰੀ ਪਹਿਲੀ ਪੋਸਟਿੰਗ ਸਰਕਾਰੀ ਸੈਕੰਡਰੀ ਸਕੂਲ ਅਟਾਰੀ ਮੁੰਡਿਆ ਵਾਲੇ ਸਕੂਲ ਸੀ ਜੋ ਵਾਹਘੇ ਤੋਂ ਸਿਰਫ ਇੱਕ ਕਿੱਲੋਮੀਟਰ ਦੀ ਦੂਰੀ ਤੇ ਸੀ। ਉੱਥੇ ਮੈ ਕਰੀਬ ਚਾਰ ਸਾਲ ਦਾ ਸਮਾਂ ਬਿਤਾਇਆ। ਅਕਸਰ ਹੀ ਕਈ ਵਾਰੀ ਵਾਹਘੇ ਬਾਡਰ ਤੇ ਜਾਣ ਦਾ ਮੌਕਾ ਮਿਲਿਆ। ਜਦੋਂ ਜਾਣਾ ਤਾਂ ਦਿਲ ‘ਚ ਤਾਂਘ ਜਿਹੀ ਉੱਠਣੀ ਕਿ ਕਾਸ਼ ਅਗਲੇ ਪਾਰ ਜਾ ਸਕਦੀ ਤੇ ਵੇਖਦੀ ਕਿ ਸੱਚੀਂ ਪਾਰਲੇ ਲੋਕ ਵੀ ਸਾਡੇ ਵਰਗੇ ਹਨ। ਇਹ ਤਾਂਘ ਮੇਰੇ ਸੁਪਨੇ ‘ਚ ਬਦਲ ਗਈ। ਸੁਪਨੇ ਚ ਕਈ ਵਾਰ ਮੈਂ ਆਪਣੀ ਹੱਦ ਪਾਰ ਕਰ ਜਾਣੀ ਤੇ ਬਹੁਤ ਅੱਗੇ ਨਿਕਲ ਜਾਣਾ।
ਸਮਾਂ ਬੀਤਦਾ ਗਿਆ ਤੇ ਫਿਰ ਸੋਸਲ ਮੀਡੀਏ ਨਾਲ ਸਾਂਝ ਪਾਈ। 2012 ਵਿੱਚ ਮੈਂ ਫੇਸਬੁੱਕ ਅਕਾਉਂਟ ਬਣਾਇਆ। ਅਕਾਉਂਟ ਕੀ ਬਣਾਇਆ ਮਾਨੋ ਮੈਂ ਕਲਮ ਨਾਲ ਦੋਸਤੀ ਕਰ ਲਈ। ਸਾਇਰ ਲੋਕ ਜੁੜਦੇ ਗਏ, ਮੈਂ ਕੁੱਝ ਨਾ ਕੁੱਝ ਕੱਚਾ ਪਿੱਲਾ ਲਿਖਦੀ ਗਈ ਪਾਠਕਾਂ ਦੀ ਵਾਹ ਵਾਹ ਨੇ ਸੱਚੀਮੁੱਚੀ ਕਵਿੱਤਰੀ ਬਣਾ ਦਿੱਤਾ। ਮੇਰੀਆਂ ਰਚਨਾਵਾਂ ਲਹਿੰਦੇ ਪਾਸੇ ਵੀ ਪਸੰਦ ਕੀਤੀਆਂ ਜਾਣ ਲੱਗੀਆਂ। ਲਹਿੰਦੇ ਪੰਜਾਬ ਦੇ ਕਾਫੀ ਲੋਕ ਮੇਰੇ ਨਾਲ ਜੁੜਦੇ ਗਏ।ਪਹਿਲਾ ਪਾਠਕ ਮੇਰਾ ਵੀਰ ਅਜਮਲ ਸ਼ਰੀਫ ਜੁੜਿਆ ਜੋ ਗੁਰਮੁੱਖੀ ਪੜ ਲੈਂਦਾ ਸੀ।
ਲੌਕਡਾਉਨ ਦੌਰਾਨ ਇੱਕ ਦਿਨ ਅਜਮਲ ਸਰੀਫ ਵੀਰ ਦਾ ਫੋਨ ਆਇਆ। ਕਹਿੰਦਾ ਭੈਣ ਜੀ ਸਾਡੇ ਇੱਧਰ ਸਾਂਝੀ ਬੈਠਕ ਲਾਈਵ ਪਰੋਗਰਾਮ ਹੁੰਦਾ ਹੈ ਜਿਸ ਨੂੰ ਬਾਬਾ ਜੀ ਜੁਲਫਿਕਾਰ ਹੁਸੈਨ ਹਾਸ਼ਮੀ ਚਲਾਉਂਦੇ ਨੇ। ਮੈਂ ਚਾਹੁੰਦਾ ਹਾਂ ਕਿ ਬਾਬਾ ਜੀ ਦੀ ਮਹਿਫਲ ਚ ਤੁਹਾਡਾ ਵੀ ਕਮਾਲ ਪੜਿਆ ਜਾਵੇ। ਤੁਸੀਂ ਏਦਾ ਕਰਨਾ ਕਿ ਆਪਣੀ ਅਵਾਜ਼ ਚ ਬਾਬਾ ਨੂੰ ਨਜਮ ਪੜ ਕੇ ਭੇਜ ਦੇਣਾ। ਮੈਂ ਕਿਹਾ ਠੀਕ ਹੈ ਵੀਰ ਮੈਂ ਭੇਜ ਦਿਆਗੀ।
ਸੋ ਮੇਰੀ ਪਹਿਲੀ ਰਚਨਾ ਜੁਲਾਈ 2020 ‘ਚ ਬਾਬਾ ਜੀ ਦੀ ਮਹਿਫਲ ਪੜੀ ਗਈ। ਉਸ ਤੋਂ ਬਾਅਦ ਸਾਂਝੀ ਬੈਠਕ ਨਾਲ ਪਰਿਵਾਰਿਕ ਰਿਸ਼ਤਾ ਬਣ ਗਿਆ। ਬਾਬਾ ਜੀ ਦਾ ਧੀਏ ਕਹਿਕੇ ਪੁਕਾਰਨਾ ਰੋਜ਼ ਇੱਕ ਖਿੱਚ ਪੈਂਦਾ ਕਰਦਾ ਗਿਆ। ਮਨ ਚ ਸੋਚਣਾ ਕਿ ਰੱਬਾ ਕਦੇ ਮੇਲ ਵੀ ਹੋਓ।ਸੋ ਬਾਬੇ ਨਾਨਕ ਨੇ ਧੀ ਦੀ ਪੁਕਾਰ ਸੁਣੀ ਔਰ ਮਿਲਾਪ ਦੀਆਂ ਘੜੀਆਂ ਆ ਗਈਆਂ।ਕਹਿੰਦੇ ਲਗਨ ਸੱਚੀ ਹੋਵੇ ਰੱਬ ਜਰੂਰ ਸੁਣਦਾ ਹੈ।
ਸੋ ਲੌਕਡਾਉਨ ਤੋਂ ਬਾਅਦ 19 ਨਵੰਬਰ 2021ਨੂੰ ਦੁਬਾਰਾ ਲਾਂਘਾ ਖੁੱਲਿਆ। ਮੈਂ ਆਪਣੇ ਗਰੁੱਪ ਨਾਰੀ ਸਾਹਿਤਕ ਮੰਚ ਦੀਆਂ ਭੈਣਾਂ ਨਾਲ ਸਲਾਹ ਕੀਤੀ ਕਿ ਕਿਉਂ ਨਾ ਅਸੀਂ ਕਿਸਾਨੀ ਅੰਦੋਲਨ ਦੀ ਜਿੱਤ ਅਤੇ ਕਿਤਾਬ ਤਸਵੀਰ ਤਵਾਰੀਖ( ਕਿਸਾਨ ਕਲਮ ਔਰ ਕੈਮਰਾ) ਦੀ ਸੰਪਾਦਨ ਦੀ ਖੁਸ਼ੀ ਵਿੱਚ ਨਾਨਕ ਪਾਤਸ਼ਾਹ ਦੇ ਦਰ ਤੇ ਸ਼ੁਕਰਾਨਾ ਕਰ ਕੇ ਆਈਏ। ਸਭ ਸਖੀਆਂ ਨੇ ਹਾਂ ਦਾ ਹੁੰਗਾਰਾ ਭਰਿਆ ਸੋ ਅਸੀਂ ਆਨ ਲਾਈਨ ਅਪਲਾਈ ਕਰ ਦਿੱਤਾ ਕਰਤਾਰ ਜਾਣ ਵਾਸਤੇ।
ਜਥੇ ਦੇ ਰੂਪ ਅਸੀਂ ਕੋਈ 25/30 ਦੇ ਕਰੀਬ ਮੈਬਰ ਸੀ ਜੋ ਤਿਆਰ ਹੋ ਗਏ ਕਰਤਾਰਪੁਰ ਜਾਣ ਵਾਸਤੇ ਅਸੀਂ ਸਭ ਨੇ ਇੱਕ ਮਹੀਨਾ ਪਹਿਲਾ ਯਾਨੀ 8/10/21 ਨੂੰ 7/1/22 ਤਰੀਕ ਵਿੱਚ ਅਪਲਾਈ ਕੀਤਾ ਸੀ। ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਭੈਣਾ ਨੇ ਆਉਣਾਂ ਸੀ। ਸਭ 6/1/22 ਨੂੰ ਇੱਕ ਦਿਨ ਪਹਿਲਾਂ ਆਪਣੇ ਘਰਾਂ ਤੋਂ ਚੱਲ ਪਏ। ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਗੁਰਦਵਾਰਾ ਡੇਹਰਾ ਸਾਹਿਬ ਡੇਹਰਾ ਬਾਬਾ ਨਾਨਕ ਵਿਖੇ ਕਰ ਦਿੱਤਾ ਗਿਆ। ਮਨਦੀਪ ਭਦੌੜ ਤੇ ਕੁਲਵਿੰਦਰ ਨੰਗਲ ਭੈਣਾਂ ਮੇਰੇ ਕੋਲ ਆ ਗਈਆਂ।
ਅਗਲੇ ਦਿਨ ਅਸੀਂ ਕਰੀਬ ਨੌ ਵਜੇ ਕੋਰੀਡੋਰ ਪਹੁੰਚੇ ਮੀਂਹ ਲਗਾਤਾਰ ਪੈ ਰਿਹਾ ਸੀ। ਚੈਕਿੰਗ...

ਤੋਂ ਬਾਅਦ ਅਸੀਂ ਆਟੋ ਲਿਆ ਤੇ ਜੈਕਾਰੇ ਲਾਉਦੇ ਪਾਕਿਸਤਾਨ ਦੇ ਗੇਟ ਕੋਲ ਪਹੁੰਚੇ। ਮੀਂਹ ਪੂਰੇ ਜੋਰਾਂ ਤੇ ਕਰੰਸੀ ਵੀ ਵਰਦੇ ਮੀਂਹ ਚ ਬਦਲੀ, ਕੱਪੜੇ ਪੂਰੇ ਭਿੱਜ ਚੁੱਕੇ ਸਨ। ਪਰ ਸਾਡੇ ਅੰਦਰਲੇ ਮਿਲਣ ਦੇ ਜੋਸ਼ ਨੇ ਐਨੀ ਗਰਮਾਇਸ਼ ਕੀਤੀ ਕਿ ਭੋਰਾ ਠੰਡ ਨਾ ਲੱਗੀ।
ਚਾਅ ਐਨਾ ਸੀ ਕਿ ਅਸੀਂ ਬਾਬੇ ਨਾਨਕ ਦੀ ਪਾਵਨ ਧਰਤੀ ਨੂੰ ਪਹਿਲੀ ਵਾਰ ਨਤਮਸਤਕ ਕਰ ਰਹੇ ਸੀ ਤੇ ਦੂਜਾ ਚਾਅ ਬਾਬੇ ਹਾਸ਼ਮੀ ਤੇ ਸਾਂਝੀ ਬੈਠਕ ਦੀ ਪੂਰੀ ਟੀਮ ਮਿਲਣ ਦੀ ਤਾਂਘ। ਗੁਰੂਦਵਾਰਾ ਸਾਹਿਬ ਦੇ ਅੰਦਰ ਦਾਖਲ ਹੋ ਸਭ ਤੋਂ ਪਹਿਲਾਂ ਅਸੀਂ ਲੰਗਰ ਛਕਿਆ ਉੱਥੇ ਸੇਵਾਦਾਰ ਸਭ ਮੁਸਲਿਮ ਵੀਰ ਸਨ।ਉਹਨਾ ਸਾਡਾ ਬਹੁਤ ਇਜਤ ਮਾਣ ਕੀਤਾ।ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦਿਆਂ ਇੰਝ ਮਹਿਸੂਸ ਹੋਇਆ ਜਿਵੇਂ ਗੁਰੂ ਸਾਹਿਬ ਵਰਿਆਂ ਤੋ ਉਡੀਕ ਰਹੇ ਸਨ। ਸੁਖਮਨੀ ਸਾਹਿਬ ਪਾਠ ਸੁਣਿਆ ਅਰਦਾਸ ਚ ਸ਼ਾਮਲ ਹੋ ਕੇ ਕੜਾਹ ਪਰਸ਼ਾਦ ਦੀ ਦੇਗ ਲਈ ਤੇ ਘਰ ਵਾਸਤੇ ਪਿੰਨੀ ਪਰਸ਼ਾਦ ਲਿਆ। ਪਰ ਮੀਂਹ ਅਜੇ ਵੀ ਜੋਰਾਂ ਤੇ ਸੀ। ਉੱਥੋਂ ਨਿਕਲ ਕੇ ਵੇਖਿਆ ਕਿ ਸਾਂਝੀ ਬੈਠਕ ਵਾਲਾ ਕੋਈ ਵੀ ਮੈਬਰ ਦਿਖ ਨਹੀਂ ਸੀ ਰਿਹਾ। ਏਨੇ ਨੂੰ ਇੱਕ ਲੰਬਾ ਜਿਹਾ ਵੀਰ ਸਾਡੇ ਕੋਲ ਆਇਆ ਆਪਣੀ ਜਾਣ ਪਛਾਣ ਬਾਅਦ ਦੱਸਿਆ ਕਿ ਹਾਸ਼ਮੀ ਸਾਬ ਆ ਰਹੇ ਨੇ।
ਚਲੋ ਜੀ ਉਹ ਵੀ ਖਾਹਿਸ ਪੂਰੀ ਹੋ ਗਈ। ਹਾਸ਼ਮੀ ਸਾਬ ਆਪਣੀ ਬੈਗਮ ਪਾਕ ਪਿਆਰੀਆਂ ਧੀਆਂ, ਪੁੱਤਰਾਂ ਤੇ ਪੂਰੀ ਟੀਮ ਨਾਲ ਹਾਜਰ ਹੋ ਗਏ ਬਾਬਾ ਹਾਸ਼ਮੀ ਨੇ ਜਦੋਂ ਘੁੱਟ ਕੇ ਸਭ ਧੀਆਂ ਨੂੰ ਗਲ ਨਾਲ ਲਾਇਆਂ ਤਾਂ ਬਾਬਾ ਜੀ ਦੇ ਹੰਝੂ ਨਹੀਂ ਰੁੱਕ ਰਹੇ ਸਨ। ਸਾਰਾ ਮਹੋਲ ਬੜਾ ਭਾਵੁਕਤਾ ਵਾਲਾ ਸੀ। ਬਾਬਾ ਜੀ ਦੀ ਬੈਗਮ ਯਾਨੀ ਸਾਡੀ ਬੇਬੇ ਨੇ ਸਾਨੂੰ ਸੂਹੇ ਫੁੱਲਾਂ ਦੇ ਗਜ਼ਰੇ ਪਾ ਸਾਡਾ ਸਵਾਗਤ ਕੀਤਾ। ਬਾਬਾ ਜੀ ਨੇ ਸੋਹਣੇ ਦੁਸਾਲੇ ਅਤੇ ਸੋਹਣੇ ਟਾਈਮ ਪੀਸ ਭੇਂਟ ਕੀਤੇ। ਸਾਰੀ ਟੀਮ ਦੇ ਚਿਹਰਿਆਂ ਤੇ ਇੱਕ ਅਜੀਬ ਕਿਸਮ ਦੀ ਖੁਸ਼ੀ ਝਲਕ ਰਹੀ ਸੀ। ਕੋਈ ਆਪਣੀ ਲੋਈ ਚਾਦਰ ਲਾਹ ਕੇ ਸਾਡੇ ਪੈਰਾਂ ਹੇਠ ਵਿਛਾਅ ਰਿਹਾ ਸੀ ਤੇ ਕਹਿ ਰਿਹਾ ਆਪਾ ਤੁਹਾਡੇ ਪੈਰਾਂ ਨੂੰ ਠੰਡ ਨਾ ਚੜ ਜਾਏ ਕਿਰਪਾ ਕਰਕੇ ਪੈਰ ਚਾਦਰ ਤੇ ਰੱਖ ਲਵੋ। ਬੱਟ ਚਾਚਾ ਰਾਣਾ ਚੀਮਾ ਬਨਾਰਸੀ ਬਾਬੂ, ਤੇ ਹੋਰ ਸਭ ਬਹੁਤ ਖੁਸ਼ ਸਨ ਸਾਨੂੰ ਮਿਲ ਕੇ ਤੇ ਅਸੀਂ ਵੀ ਬਹੁਤ ਖੁਸ਼ ਕਿ ਅਸੀਂ 75ਸਾਲ ਦੇ ਵਿਛੜੇ ਮਿਲੇ ਸੀ।
ਕਹਿੰਦੇ ਹੁੰਦੇ ਆ ਨਾ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ। ਫਿਰ ਸੱਜ ਗਈ ਮਹਿਫਲ ਅਜੀਤੇ ਬਜਾਰ ‘ਚ, ਬਹੁਤ ਸਾਰੇ ਹੋਰ ਲੋਕ ਵੀ ਇੱਕਠੇ ਹੋ ਗਏ।ਸਭ ਨੇ ਰਚਨਾਵਾਂ ਰਾਹੀਂ ਮਨ ਦਾ ਗੁਬਾਰ ਕੱਢਿਆ।ਇੰਦਰ ਦੇਵਤਾ ਵੀ ਪੂਰਾ ਖੁਸ਼ ਸੀ ਇੰਝ ਲੱਗ ਰਿਹਾ ਸੀ ਜਿਵੇਂ ਬਾਬਾ ਨਾਨਕ ਰਹਿਮਤਾਂ ਦੀ ਬਾਰਿਸ਼ ਕਰ ਰਿਹਾ ਹੋਵੇ। ਪੂਰਾ ਦਿਨ ਮੀਂਹ ‘ਚ ਗਰੁੱਚ ਰਹਿ ਕਿ ਵੀ ਪੋਹ ਦੇ ਮਹੀਨੇ ਠੰਡ ਨਾ ਲੱਗਣਾ ਵੀ ਆਪਣੇ ਆਪ ਵਿੱਚ ਚਮਤਕਾਰ ਸੀ। ਅਸਾਂ ਵੇਖਿਆਂ ਜਦੋ ਅਸੀ ਵਿਦਾਅ ਹੋਏ ਤਾਂ ਹਰੇਕ ਦੀ ਅੱਖ ਨਮ ਸੀ ਫਿਰ ਮਿਲਣ ਦਾ ਕਰ ਵਾਅਦਾ ਅਸੀਂ ਆਪਣੇ ਆਪਣੇ ਆਪਣੇ ਆਲਣਿਆਂ ਨੂੰ ਹੋ ਤੁਰੇ। ਇਸੇ ਤਰ੍ਹਾਂ ਪੂਰਾ ਦਿਨ ਰਹਿਮਤਾਂ ਦੀ ਬਾਰਿਸ਼ ਹੁੰਦੀ ਰਹੀ।
ਨਿਰਮਲ ਕੌਰ ਕੋਟਲਾ

...
...



Related Posts

Leave a Reply

Your email address will not be published. Required fields are marked *

One Comment on “ਰਹਿਮਤਾਂ ਦੀ ਬਾਰਿਸ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)