ਕਲਯੁੱਗੀ ਮਾਪੇ
ਭਾਗ-2
ਕਹਾਣੀ ਨੂੰ ਅੱਗੇ ਲਿਖਣ ਲਈ ਮੈਨੂੰ ਬਹੁਤ ਲੋਕਾਂ ਨੇ ਮਨਾ ਕੀਤਾ ਤੇ ਬਹੁਤ ਨੇ ਕਿਹਾ ਕਿ ਅੱਗੇ ਲਿਖਣੀ ਚਾਹੀਦੀ ਆ। ਮੈਂ ਵੀ ਕਹਾਣੀ ਅੱਗੇ ਲਿਖਣ ਦਾ ਫੈਂਸਲਾ ਕਰ ਲਿਆ ਹੈ। ਉਂ ਇੱਕ ਗੱਲ ਤਾਂ ਹੈ, ਕਿ ਸੱਚ ਲੋਕਾਂ ਨੂੰ ਚੁੱਭਦਾ ਬਹੁਤ ਆ। ਹਾਲੇ ਤਾਂ ਮੈਂ ਕਹਾਣੀ ਸ਼ੁਰੂ ਵੀ ਨਹੀਂ ਕੀਤੀ ਕਿ ਲੋਕਾਂ ਨੂੰ ਇਹ ਚੁੱਭ ਰਹੀ ਹੈ। ਕਹਾਣੀ ਦਾ ਨਾਮ ਵੀ ਕਈਆਂ ਨੂੰ ਬਹੁਤ ਚੁਭਿਆ। ਜਿਹਨਾਂ ਨੂੰ ਇਹ ਕਹਾਣੀ ਚੰਗੀ ਨਹੀਂ ਲੱਗੀ ਸ਼ਾਇਦ ਉਹ ਉਸ ਦੌਰ ਚੋਂ ਨਹੀਂ ਗੁਜ਼ਰੇ ਜਿਸ ਦੌਰ ਚੋਂ ਕਹਾਣੀ ਦਾ ਮੁੱਖ ਪਾਤਰ ਗੁਜ਼ਰਿਆ ਹੈ। ਜਿਆਦਾ ਗੱਲਾਂ ਨਾ ਕਰਦੇ ਹੋਏ ਕਹਾਣੀ ਸ਼ੁਰੂ ਕਰਦੇ ਹਾਂ।
ਕਹਾਣੀ ਦਾ ਮੁੱਖ ਪਾਤਰ ਹੈ “ਸਿਮਰ”। ਜਿਸਦੇ ਪਿਤਾ ਦਾ ਨਾਮ ਛਿੰਦਾ ਤੇ ਮਾਤਾ ਦਾ ਨਾਮ ਛਿੰਦੋ ਹੈ। ਜਿਸਦੀ ਇੱਕ ਵੱਡੀ ਭੈਣ ਨਬੁ ਤੇ ਇੱਕ ਛੋਟਾ ਭਾਈ ਗਗਨਾ ਹੈ। ਘਰ ਵਿੱਚ ਇਹਨਾਂ ਪੰਜਾਂ ਤੋਂ ਬਿਨਾਂ ਸਿਮਰ ਦੇ ਦਾਦਾ ਜੀ ਤੇ ਦਾਦੀ ਜੀ ਵੀ ਸਨ। ਸਿਮਰ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਹਨ ਤੇ ਮਾਤਾ ਘਰ ਸਾਭਦੀ ਹੈ। ਦਾਦਾ ਜੀ ਰਿਟਾਇਰ ਵੈੱਟਨੇਰੀਅਨ (ਡੰਗਰਾਂ ਦੇ ਡਾਕਟਰ) ਸਨ। ਸਿਮਰ ਦੇ ਦੋ ਚਾਚੇ ਤੇ ਇੱਕ ਭੂਆ ਵੀ ਹੈ। ਇੱਕ ਚਾਚਾ ਆਪਣੇ ਸਹੁਰੇ ਘਰ ਰਹਿੰਦਾ ਤੇ ਦੂਜਾ CISF ਚ ਹੈ। ਸ਼ੁਰੂ ਚ ਇਹ ਕਹਾਣੀ ਆਮ ਲੋਕਾਂ ਦੀ ਜ਼ਿੰਦਗੀ ਵਾਂਗ ਹੈ। ਚਾਚੇ ਬੁਆ ਸਭ ਘਰ ਮਿਲਣ ਆਉਂਦੇ ਤੇ ਪਰਿਵਾਰ ਹੱਸਦਾ ਵੱਸਦਾ ਸੀ।
ਇੱਕ ਵਾਰ ਗਗਨੇ ਨੇ ਆਪਣੇ ਡੈਡੀ ਤੋਂ 5 ਰੁਪਏ ਮੰਗੇ ਤੇ ਮੰਮੀ ਨੇ ਝੱਟ ਡੈਡੀ ਦੇ ਬਟੂਏ ਚੋਂ ਕੱਢ ਕੇ ਦੇ ਦਿੱਤੇ। ਦੂਸਰੇ ਦਿਨ ਜਦ ਸਿਮਰ ਨੇ 5 ਰੁਪਏ ਮੰਗੇ ਤਾਂ ਉਸਦੇ ਡੈਡੀ ਨੇ ਉਸਨੂੰ ਬਹੁਤ ਕੁੱਟਿਆ ਤੇ ਮੰਮੀ ਨੇ ਵੀ ਕੁਝ ਨਹੀਂ ਬੋਲਿਆ ਸੀ। ਸਿਮਰ ਦੇ ਦਿਮਾਗ ਚ ਜਦ ਤਾਂ ਕੁਝ ਨਹੀਂ ਆਇਆ ਕਿਉੰਕਿ ਜਦ ਉਹ ਛੋਟਾ ਸੀ। ਪੱਖਪਾਤ ਦਾ ਸਿਮਰ ਦਾ ਛੋਟੇ ਹੁੰਦੇ ਤੋਂ ਹੀ ਹੋ ਰਿਹਾ ਸੀ ਪਰ ਛੋਟਾ ਹੋਣ ਕਰਕੇ ਉਹ ਸਮਝ ਨਹੀਂ ਪਾਇਆ ਸੀ। ਅਜਿਹੀਆਂ ਛੋਟੀਆਂ ਛੋਟੀਆਂ ਕਈ ਗੱਲਾਂ ਨੇ, ਜਿਵੇਂ ਕੋਈ ਚੀਜ ਗਗਨੇ ਨੂੰ ਦਵਾ ਦੇਣੀ ਪਰ ਸਿਮਰ ਨੂੰ ਨਹੀਂ ਤੇ ਨਬੁ ਨਾਲ ਵੀ ਘੱਟ ਹੀ ਮੋਹ ਸੀ ਮਾਪਿਆਂ ਦਾ । ਦਾਦਾ ਦਾਦੀ ਦਾ ਮੋਹ ਤਿੰਨਾਂ ਨਾਲ ਬਰਾਬਰ ਸੀ। ਉਹ ਤਿੰਨਾਂ ਨੂੰ ਬਰਾਬਰ ਚੀਜਾਂ ਲੈਕੇ ਆਉਂਦੇ ਸੀ।
ਜਦੋਂ ਸਿਮਰ ਨੇ ਦਸਵੀਂ ਕਲਾਸ ਪਾਸ ਕੀਤੀ। ਸਿਮਰ ਦੇ ਮਾਤਾ ਪਿਤਾ ਨੇ ਸਿਮਰ ਨੂੰ 11ਵੀਂ ਕਲਾਸ ਚ ਨੋਨ ਮੈਡੀਕਲ ਰਖਵਾ ਦਿੱਤੀ। ਸਿਮਰ ਪੜਨ ਵਿੱਚ ਤੇਜ਼ ਸੀ। ਪਰ ਉਸ ਦਾ ਮਨ ਕਿਸੀ ਹੋਰ ਚੀਜ਼ ਚ ਸੀ। ਉਸਨੂੰ ਕਵਿਤਾਵਾਂ, ਗੀਤ ਲਿਖਣ ਦਾ ਬਹੁਤ ਸ਼ੌਂਕ ਸੀ। ਪਰ ਸਿਮਰ ਪੇ ਪਾਪਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਮਾਪਿਆਂ ਦੇ ਕਹਿਣ ਤੇ ਉਸਨੇ ਨੋਨ ਮੈਡੀਕਲ ਰੱਖ ਲਈ। ਉਸ ਸਮੇਂ ਗਗਨਾ ਦਸਵੀਂ ਚ ਸੀ। ਦੋਨੋ ਇੱਕੋ ਸਕੂਲ ਚ ਪੜ੍ਹਦੇ ਸਨ। ਭੈਣ ਕੁੜੀਆਂ ਵਾਲੇ ਸਕੂਲ ਚ ਸੀ। 11ਵੀ ਕਲਾਸ ਚ ਪਾਸ ਹੋਕੇ ਸਿਮਰ 12ਵੀ ਚ ਹੋ ਗਿਆ ਤੇ ਗਗਨਾ 10ਵੀ ਚ ਫੈਲ ਹੋ ਗਿਆ। ਗਗਨੇ ਦੇ ਫੈਲ ਹੋਣ ਤੇ ਕਿਸੇ ਨੇ ਉਸਨੂੰ ਕੁਝ ਨਹੀਂ ਕਿਹਾ, ਤੇ ਉਸਦਾ ਦੂਬਾਰਾ ਦਸਵੀਂ ਚ ਦਾਖਲਾ ਕਰਵਾ ਦਿੱਤਾ। 12ਵੀ ਵਿੱਚ ਸਿਮਰ ਦੇ ਕੁਝ ਗ਼ਲਤ ਦੋਸਤ ਬਣ ਗਏ, ਜਿਹਨਾਂ ਨਾਲ ਉਹ ਸਕੂਲ ਹੀ ਨਹੀਂ ਜਾਂਦਾ ਸੀ। ਗੇਮਾਂ ਖੇਡਣਾ ਤੇ ਸਕੂਲ ਨਾ ਜਾਣਾ ਉਸਦਾ ਰੋਜ਼ ਦਾ ਕੰਮ ਹੋ ਗਿਆ ਸੀ। 12ਵੀ ਵਿੱਚ ਫੇਰ ਸਿਮਰ ਫੈਲ ਹੋ ਗਿਆ ਤੇ ਮਾਪੇ ਉਸਨੂੰ ਟੁੱਟ ਕੇ ਪੈ ਗਏ। ਉੱਧਰ ਗਗਨਾ 10ਵੀ ਚੋਂ ਫੇਰ ਫੈਲ ਹੋ ਗਿਆ। ਮਾਪਿਆਂ ਨੇ ਫੇਰ ਉਸਨੂੰ ਕੁਝ ਨਹੀਂ ਕਿਹਾ। ਸਿਮਰ ਦੀ ਮਾਤਾ ਦਾ ਗਗਨੇ ਨਾਲ ਜਿਆਦਾ ਪਿਆਰ ਸੀ। ਸਿਮਰ ਨੇ ਫੇਰ ਦੁਬਾਰਾ 12ਵੀ ਦੇ ਪੇਪਰ ਦਿੱਤੇ ਨੋਨ ਮੈਡੀਕਲ ਚ ਤੇ ਫੇਰ ਗ਼ਲਤ ਸੰਗਤ ਕਾਰਨ ਉਹ ਫੈਲ ਹੋ ਗਿਆ।
ਗਗਨਾ ਵੀ ਪੜ੍ਹਾਈ ਛੱਡ ਚੁੱਕਾ ਸੀ ਤੇ ਹੁਣ ਸਿਮਰ ਨੇ ਵੀ ਪੜ੍ਹਾਈ ਛੱਡ ਦਿੱਤੀ, ਕਿਉੰਕਿ ਮਾਪੇ ਉਸਨੂੰ ਇੱਕ ਨੋਨ ਮੈਡੀਕਲ ਲਈ ਹੀ ਮਜਬੂਰ ਕਰੀ ਜਾਂਦੇ ਸੀ। ਦਾਦਾ ਜੀ ਨੇ ਸਿਮਰ ਦੇ ਪਿਤਾ ਨੂੰ ਬਹੁਤ ਸਮਝਾਇਆ ਕਿ ਸਿਮਰ ਨੂੰ ਆਰਟਸ ਚ ਪੇਪਰ ਦੇ ਦੇਣ ਦੇ। ਪਰ ਸਿਮਰ ਦੇ ਪਾਪਾ ਨੇ ਇੱਕ ਨਾ ਮੰਨੀ। ਕਈ ਵਾਰ ਮਾਪੇ ਬੱਚਿਆਂ ਨੂੰ ਮਜਬੂਰ ਕਰਦੇ ਕੇ ਆਹੀ ਕਰਨਾ, ਜਿਸ ਚ ਬੱਚੇ ਦਾ ਮੈਂ ਹੋਵੇ ਹੈ ਉਹੀ ਪੜਾਈ ਬੱਚੇ ਤੋਂ ਕਾਰਵਾਈ ਜਾਵੇ ਤਾਂ ਬੱਚੇ ਦੇ ਭਵਿੱਖ ਲਈ ਚੰਗਾ ਹੁੰਦਾ। ਪਰ ਸ਼ਾਇਦ ਸਿਮਰ ਦੇ ਮਾਪਿਆਂ ਨੇ ਇਹ ਜਿੱਦ ਹੀ ਫੜ ਰੱਖੀਂ ਸੀ ਜਿਸ ਕਾਰਨ ਸਿਮਰ ਦੇ ਦੋ ਸਾਲ ਤੇ ਅੱਗੇ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ।
ਪੜ੍ਹਾਈ ਛੱਡਣ ਤੋਂ ਬਾਅਦ ਸਿਮਰ ਇੱਕ ਸਟੋਰ ਚ ਕੈਸ਼ੀਅਰ ਦਾ ਕੰਮ ਕਰਨ ਲੱਗ ਗਿਆ ਤੇ ਗਗਨਾ ਵੇਹਲਾ ਸੀ। ਇੱਕ ਸਾਲ ਸਿਮਰ ਨੇ ਓਥੇ ਕੰਮ ਕੀਤਾ ਤੇ ਕੁਝ ਮਹੀਨੇ ਬਾਅਦ ਉਸਨੇ ਗਗਨੇ ਨੂੰ ਵੀ ਉੱਥੇ ਲਗਵਾ ਲਿਆ, ਫੇਰ ਉਹ ਸਟੋਰ ਬੰਦ ਹੋ ਗਏ ਤੇ ਦੋਨਾਂ ਨੂੰ ਕੰਮ ਨਹੀਂ ਮਿਲਿਆ ਕਿਤੇ। ਸਿਮਰ ਦੀ ਬੂਆ ਦੇ ਮੁੰਡੇ ਨੇ ਕਿਹਾ ਕੇ ਸਿਮਰ ਤੂੰ ਆਈ ਟੀ ਆਈ ਕਰਨ ਲੱਗ ਜਾ ਵੇਹਲੇ ਨਾਲੋਂ । ਸਿਮਰ ਫੇਰ ਕੰਪਿਊਟਰ ਦੀ ਆਈ ਟੀ ਆਈ ਕਰਨ ਲੱਗ ਗਿਆ। ਇੱਕ ਸਾਲ ਉਸਨੇ ਆਈ ਟੀ ਆਈ ਕੀਤੀ ਤੇ ਉਸਤੋਂ ਬਾਅਦ ਸਿਮਰ ਕਾਲਜ ਚ ਤਿੰਨ ਸਾਲ ਦਾ ਡਿਪਲੋਮਾ ਕਰਨ ਲੱਗ ਗਿਆ। ਗਗਨਾ ਹਾਲੇ ਵਿਹਲਾ ਹੀ ਸੀ। ਉਹ ਮੰਮੀ ਦੇ ਸਿਰ ਤੇ ਐਸ਼ ਕਰ ਰਿਹਾ ਸੀ। ਸਿਮਰ ਦੇ ਪਾਪਾ ਡਿਪਲੋਮੇ ਲਈ ਫੀਸ ਨਹੀਂ ਦੇ ਰਹੇ ਸੀ ਫੇਰ ਇੱਕ ਸਮਸੇਟਰ ਦੀ ਫੀਸ ਸਿਮਰ ਦੇ ਦਾਦਾ ਜੀ ਨੇ ਭਰੀ। ਸਿਮਰ ਇੱਕ ਆਮ ਬੱਚੇ ਵਾਂਗ ਕਾਲਜ ਜਾਂਦਾ ਤੇ ਪੜਾਈ ਵੀ ਮਿਹਨਤ ਨਾਲ ਕਰਨ ਲੱਗਾ।
ਉੱਧਰ ਗਗਨਾ ਮੰਮੀ ਨੂੰ ਬਾਰ ਬਾਰ ਕਹੀ ਜਾ ਰਿਹਾ ਸੀ ਕਿ ਮੰਮੀ ਮੈਂ ਮੋਟਰ ਸਾਈਕਲ ਲੈਣਾ। ਮੰਮੀ ਨੇ ਸਿਮਰ ਦੇ ਡੈਡੀ ਦੇ ਦਾਦਾ ਜੀ ਨੂੰ ਬਾਰ ਬਾਰ ਕਹਿ ਕੇ ਗਗਨੇ ਨੂੰ ਮੋਟਰਸਾਈਕਲ ਦਵਾ ਦਿੱਤਾ। ਸਿਮਰ ਨੂੰ ਕੋਈ ਫ਼ਰਕ ਨਹੀਂ ਸੀ ਕਿ...
ਘਰ ਚ ਕੀ ਹੋ ਰਿਹਾ, ਮਨ ਦਾ ਸੱਚਾ ਹੋਣ ਕਰਕੇ ਉਹ ਕੁਝ ਵੀ ਗ਼ਲਤ ਨਹੀਂ ਸੀ ਸੋਚਦਾ। ਫੇਰ ਗਗਨਾ ਕਹਿੰਦਾ ਮੰਮੀ ਮੈਂ ਕੰਪਿਊਟਰ ਲੈਣਾ। ਮੰਮੀ ਨੇ ਸਿਮਰ ਦੇ ਡੈਡੀ ਨੂੰ ਕਹਿਕੇ ਗਗਨੇ ਨੂੰ ਕੰਪਿਊਟਰ ਵੀ ਦਵਾ ਦਿੱਤਾ। ਉਧਰ ਸਿਮਰ ਕੋਲ ਕਿਤਾਬਾਂ ਨਹੀਂ ਸਨ। ਕਿਤਾਬਾਂ ਨੂੰ ਪੈਸੇ ਮੰਗੇ ਤਾਂ ਡੈਡੀ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ। ਸਿਮਰ ਲਾਇਬ੍ਰੇਰੀ ਚੋਂ ਕਿਤਾਬਾਂ ਲੈ ਕੇ ਪੜ੍ਹਦਾ ਸੀ ਤੇ ਕਾਲਜ ਚ ਪਹਿਲੇ ਸਥਾਨ ਤੇ ਆਉਂਦਾ ਸੀ। ਗਗਨ ਸਿਮਰ ਨੂੰ ਨਾ ਤਾਂ ਆਪਣੇ ਮੋਟਰ ਸਾਇਕਲ ਨੂੰ ਹੱਥ ਲਗਾਉਣ ਦਿੰਦਾ ਸੀ ਤੇ ਨਾ ਹੀ ਕੰਪਿਊਟਰ ਨੂੰ। ਸਿਮਰ ਨੇ ਮੰਮੀ ਡੈਡੀ ਵੀ ਗਗਨੇ ਨੂੰ ਕੁਝ ਨਹੀਂ ਸੀ ਕਹਿੰਦੇ।
ਗਗਨਾ ਗ਼ਲਤ ਸੰਗਤ ਚ ਪੈ ਗਿਆ ਤੇ ਸ਼ਰਾਬ ਪੀਣ ਲੱਗ ਗਿਆ। ਇੱਕ ਦਿਨ ਗਗਨਾ ਘਰ ਚੋਰੀ ਚੋਰੀ ਸ਼ਰਾਬ ਪੀ ਰਿਹਾ ਸੀ। ਸਿਮਰ ਨੇ ਮੰਮੀ ਨੂੰ ਦੂਰ ਤੋਂ ਦਿਖਾਇਆ ਕੇ ਗਗਨਾ ਸ਼ਰਾਬ ਪਾਈ ਬੈਠਾ ਸੀ ਗਲਾਸ ਚ। ਪਰ ਮੰਮੀ ਨੇ ਜਾਣ ਬੁੱਝ ਕੇ ਗੱਲ ਘੁਮਾ ਦਿੱਤੀ ਤੇ ਕਿਹਾ ਕਿ ਪੁੱਤ ਉਹ ਸ਼ਰਾਬ ਨਹੀਂ ਕੋਕਾ ਕੋਲਾ ਪੀ ਰਿਹਾ ਤੈਨੂੰ ਭੁਲੇਖਾ ਲੱਗਿਆ। ਮੰਮੀ ਦਾ ਗਗਨੇ ਨਾਲ ਜਿਆਦਾ ਪਿਆਰ ਹੋਣ ਕਰਕੇ ਗਗਨਾ ਬਹੁਤ ਵਿਗੜ ਗਿਆ ਤੇ ਗਗਨਾ ਉਹਨਾਂ ਸਾਹਮਣੇ ਹੀ ਸ਼ਰਾਬ ਪੀਕੇ ਆਉਣ ਲੱਗ ਗਿਆ। ਗਗਨ ਦੂਜੇ ਦਿਨ ਹੀ ਮੁੰਡਿਆਂ ਨਾਲ ਲੜ ਆਇਆਂ ਕਰੇ ਤੇ ਸਿਮਰ ਵਿਚਾਰਾ ਮੁੰਡਿਆਂ ਦੀਆਂ ਮਿੰਨਤਾਂ ਕਰਕੇ ਉਹਨਾਂ ਤੋਂ ਗਗਨੇ ਨੂੰ ਬਚਾਇਆ ਕਰੇ। ਸਿਮਰ ਦੇ ਮਨ ਚ ਹਾਲੇ ਵੀ ਕੁਝ ਨਹੀਂ ਸੀ। ਨਾ ਮੋਟਰ ਸਾਇਕਲ ਨਾ ਕੰਪਿਊਟਰ ਬਾਰੇ ਕੋਈ ਦਿਮਾਗ ਚ ਗੱਲ। ਪਰ ਹੁਣ ਉਹ ਛੋਟਾ ਬੱਚਾ ਨਹੀਂ ਰਿਹਾ ਸੀ।
ਇੱਕ ਸਾਲ ਦਾ ਡਿਪਲੋਮਾ ਹੋਣ ਤੋਂ ਬਾਅਦ ਸਿਮਰ ਨੇ ਰੱਜੀ ਨਾਮ ਦੀ ਕੁੜੀ ਨਾਲ ਲਵ ਮੈਰਿਜ ਕਰਵਾ ਲਈ। ਉਸ ਸਮੇਂ ਸਿਮਰ ਦੀ ਉਮਰ ਸਿਰਫ 21-22 ਸਾਲ ਦੀ ਹੀ ਸੀ ਤੇ ਰੱਜੀ ਦੀ 20 ਸਾਲ। ਸਿਮਰ ਤੇ ਰੱਜੀ ਦੇ ਘਰ ਵਾਲੇ ਮੰਨ ਗਏ, ਪਰ ਰੱਜੀ ਦੇ ਚਾਚੇ ਤਾਇਆਂ ਦੇ ਨਾ ਮੰਨਣ ਕਰਕੇ ਰੱਜੀ ਦੇ ਮਾਪੇ ਉਸ ਨਾਲ ਨਹੀਂ ਸਨ ਵਰਤਦੇ। ਹੁਣ ਇੱਕ ਸਿਮਰ ਹੀ ਰੱਜੀ ਲਈ ਸਭ ਕੁਝ ਸੀ। ਸਿਮਰ ਵੀ ਇਹ ਗੱਲ ਸਮਝ ਚੁੱਕਾ ਸੀ ਕੁਝ ਹੁਣ ਉਸਦੇ ਸਿਰ ਬਹੁਤ ਸਾਰੀ ਜ਼ਿੰਮੇਵਾਰੀ ਆ ਗਈ। ਕੁਝ ਦਿਨ ਸਿਮਰ ਆਪਣੇ ਨਾਨਕੇ ਰਿਹਾ ਤੇ ਕੁਝ ਮਹੀਨੇ ਆਪਣੇ ਦਾਦਾ ਦਾਦੀ ਕੋਲ। ਸਿਮਰ ਦੇ ਪਿਤਾ ਦੇ ਫੀਸ ਨਾ ਭਰਨ ਕਾਰਨ ਸਿਮਰ ਦਾ ਡਿਪਲੋਮਾ ਵੀ ਵਿੱਚ ਹੀ ਛੁੱਟ ਗਿਆ। ਜਦ ਸਿਮਰ ਫੀਸ ਮੰਗਦਾ ਤਾਂ ਉਸਦਾ ਡੈਡੀ ਸਾਫ ਕਹਿ ਦਿੰਦਾ ਕੇ ਮੇਰੇ ਕੋਲ ਫੀਸ ਨਹੀਂ, ਮੈਨੂੰ ਹਾਲੇ ਤਨਖਾਹ ਨਹੀਂ ਮਿਲੀ।
ਸਿਮਰ ਦੇ ਪਾਪਾ ਦਾ ਸ਼ੁਰੂ ਤੋਂ ਇੱਦਾਂ ਹੀ ਸੀ ਕਿ ਜਦ ਕੋਈ ਘਰ ਚ ਪ੍ਰੋਗਰਾਮ ਹੁੰਦਾ ਜਾਂ ਕੁਝ ਖਰੀਦਣਾ ਹੁੰਦਾ, ਫੀਸਾਂ ਭਰਨੀਆ ਹੁੰਦੀਆਂ ਤਾਂ ਕਹਿ ਦਿੰਦੇ ਕੇ ਮੇਰੀ ਤਨਖ਼ਾਹ ਨਹੀਂ ਆਈ ਹਾਲੇ। ਜਿਵੇਂ ਸਿਮਰ ਦੇ ਪਾਪਾ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਕੋਈ ਫ਼ਿਕਰ ਨਹੀਂ ਸੀ, ਆਪਣੀ ਸ਼ਰਾਬ ਦਾ ਹੀ ਪਤਾ ਸੀ, ਤੇ ਉਧਰ ਮੰਮੀ ਦਾ ਮੋਹ ਵੀ ਗਗਨੇ ਵਿਚ ਹੀ ਸੀ। ਕਾਲਜ ਤੋਂ ਮੈਡਮ ਦਾ ਸਿਮਰ ਦੇ ਡੈਡੀ ਨੂੰ ਕਈ ਵਾਰ ਫੋਨ ਆਇਆ ਕਿ ਤੁਹਾਡਾ ਬੱਚਾ ਪੜ੍ਹਨ ਵਿੱਚ ਬਹੁਤ ਤੇਜ ਹੈ, ਇਸਦੀ ਫੀਸ ਭਰ ਕੇ ਕਾਲਜ ਭੇਜ ਦੋ, ਪਰ ਸਿਮਰ ਦੇ ਪਾਪਾ ਨੂੰ ਕੋਈ ਫ਼ਰਕ ਨਹੀਂ ਸੀ। ਸਿਮਰ ਦੇ ਪਾਪਾ ਨੂੰ ਸ਼ਰਾਬ ਪੀਣ ਕਰਕੇ ਕੋਈ ਫ਼ਿਕਰ ਨਹੀਂ ਕਿ ਮੈਂ ਆਪਣੇ ਬੱਚੇ ਕਿਵੇਂ ਲਾਇਕ ਬਣਾਵਾਂ। ਮੰਮੀ ਨੂੰ ਬੱਸ ਗਗਨੇ ਦੀ ਹੀ ਫ਼ਿਕਰ ਸੀ ਕਿ ਗਗਨੇ ਨੂੰ ਕਿਵੇਂ ਕਿਸੇ ਕੰਢੇ ਲਾਵਾਂ।
ਸਿਮਰ ਦੀ ਜ਼ਿੰਦਗੀ ਦੀ ਗੱਡੀ ਬਸ ਰੱਬ ਸਹਾਰੇ ਚੱਲੀ ਜਾ ਰਹੀ ਸੀ। ਸਿਮਰ ਦੀ ਘਰਵਾਲੀ ਰੱਜੀ ਦਾ ਸਾਰਾ ਖਰਚਾ ਸਿਮਰ ਦੇ ਦਾਦਾ ਜੀ ਕਰ ਰਹੇ ਸੀ। ਸਿਮਰ ਦੇ ਦਾਦਾ ਦਾਦੀ ਸਿਮਰ ਦੇ ਵਿਆਹ ਤੋਂ ਬਹੁਤ ਖੁਸ਼ ਸਨ। ਸਿਮਰ ਆਪਣੇ ਦਾਦਾ ਦਾਦੀ ਨਾਲ ਆਪਣੇ ਖੇਤਾਂ ਵਾਲੇ ਘਰ ਚ ਰਹਿ ਰਿਹਾ ਸੀ, ਤੇ ਗਗਨਾ ਤੇ ਸਿਮਰ ਦੀ ਭੈਣ ਨਬੁ ਆਪਣੇ ਮੰਮੀ ਡੈਡੀ ਨਾਲ।ਸਿਮਰ ਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਵੱਡੀ ਭੈਣ ਨਬੁ ਦਾ ਵੀ ਵਿਆਹ ਹੋ ਗਿਆ। ਵਿਆਹ ਦਾ 90 ਫੀਸਦੀ ਖਰਚਾ ਦਾਦਾ ਜੀ ਨੇ ਕੀਤਾ। ਸਿਮਰ ਦਾ ਪਾਪਾ ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਵੀ ਪੈਸਾ ਨਹੀਂ ਜੋੜ ਰਿਹਾ ਸੀ। ਹਾਲਾ ਕਿ ਘਰ ਦਾ ਰਾਸ਼ਨ ਕਈ ਬਾਰ ਦਾਦਾ ਜੀ ਲੈਕੇ ਆਉਂਦੇ ਸਨ ਤੇ ਕਣਕ ਮੱਕੀ ਪਿਆਜ ਆਲੂ ਸਭ ਖੇਤਾਂ ਵਿੱਚੋ ਆ ਜਾਂਦੇ ਸੀ। ਦਾਦਾ ਜੀ ਰਿਟਾਇਰਮੈਂਟ ਤੋਂ ਬਾਅਦ ਖੇਤਾਂ ਵਿਚ ਹੀ ਰਹਿੰਦੇ ਸਨ। ਕਦੇ ਕਦੇ ਦਾਦਾ ਜੀ ਮਿਲਣ ਲਈ ਪਿੰਡ ਆ ਜਾਂਦੇ ਸੀ। ਭੈਣ ਦੇ ਵਿਆਹ ਤੋਂ ਬਾਅਦ ਸਿਮਰ ਤੇ ਉਸਦੀ ਪਤਨੀ ਪਿੰਡ ਮੰਮੀ ਡੈਡੀ ਕੋਲ ਰਹਿਣ ਲੱਗ ਗਏ।
ਉੱਪਰ ਕਹਾਣੀ ਚ ਮੈਂ ਸਭ ਮੋਟਾ ਮੋਟਾ ਲਿਖਿਆ ਤਾਂ ਕਿ ਸਭਨੂੰ ਕਹਾਣੀ ਸਮਝ ਆ ਜਾਵੇ। ਜਿਆਦਾ ਲਿਖਦਾ ਫੇਰ ਕਹਾਣੀ ਬਹੁਤ ਲੰਬੀ ਹੋ ਜਾਣੀ ਸੀ। ਅਸਲੀ ਕਹਾਣੀ ਹੁਣ ਸ਼ੁਰੂ ਹੋਵੇਗੀ ਜਦ ਸਿਮਰ ਆਪਣੀ ਪਤਨੀ ਨਾਲ ਆਪਣੇ ਮੰਮੀ ਡੈਡੀ ਕੋਲ ਰਹਿਣ ਲੱਗ ਗਿਆ। ਜਿਵੇਂ ਸਿਮਰ ਨਾਲ ਹੁੰਦਾ ਸੀ ਓਵੇਂ ਹੀ ਰੱਜੀ ਨਾਲ ਹੋਇਆ। ਉਸਦੇ ਮੰਮੀ ਡੈਡੀ ਨੇ ਉਸ ਅਤੇ ਉਸਦੀ ਘਰਵਾਲੀ ਨਾਲ ਕਿਵੇਂ ਸਲੂਕ ਕੀਤਾ, ਤੇ ਸਿਮਰ ਨੇ ਮਾਪਿਆਂ ਦੇ ਹੋ ਰਹੇ ਪੱਖਪਾਤ ਨੂੰ ਕਿਵੇਂ ਸਮਝਿਆਂ। ਇਹ ਸਭ ਅੱਗੇ ਅੱਗੇ ਚ ਪਤਾ ਲੱਗੇਗਾ। ਹਾਲੇ ਤੱਕ ਤਾਂ ਸਭ ਨੂੰ ਇਹ ਕਹਾਣੀ ਆਮ ਹੀ ਲੱਗ ਰਹੀ ਹੋਣੀ ਤੇ ਗਲਤੀਆਂ ਵੀ ਸਿਮਰ ਦੀਆਂ ਹੀ ਦਿੱਖ ਰਹੀਆਂ ਹੋਣੀਆਂ।
ਪਰ ਇੰਨੀ ਕ ਲਿਖੀ ਹੋਈ ਕਹਾਣੀ ਵਿੱਚ ਵੀ ਮਾਪਿਆਂ ਦਾ ਸਿਮਰ ਪ੍ਰਤੀ ਪੱਖਪਾਤ ਸ਼ਰੇਆਮ ਨਜ਼ਰ ਆ ਰਿਹਾ ਹੈ। ਸ਼ਾਇਦ ਕਈਆਂ ਨੂੰ ਇਹ ਨਾ ਦਿਖੇ।
ਬਾਕੀ ਕਹਾਣੀ ਅਗਲੇ ਭਾਗ ਚ।
ਲੇਖਕ-ਹਨੀ ਬਡਾਲੀ✍️