![](https://www.punjabidharti.com/wp-content/uploads/2020/06/ikk-soch.jpg)
ਮੈਨੂੰ ਯਾਦ ਆ ਓਹ ਵੇਲਾ , ਜਦੋਂ ਮੈਂ ਬਾਰਵੀਂ ਜਮਾਤ ਚ ਪੜ੍ਹਦਾ ਹੁੰਦਾ ਸੀ।ਸਰਹਾਲੀ ਸਕੂਲ ਹੋਣ ਕਾਰਨ ਮੇਰਾ ਬੱਸ ਵਿਚ ਰੋਜ਼ਾਨਾ ਸਫ਼ਰ ਹੁੰਦਾ ਸੀ। ਘਰਦਿਆਂ ਤੋਂ ਰੋਜ਼ਾਨਾ 10 ਰੁਪਏ ਮਿਲਣੇ ਕਰਾਏ ਲਈ । ਵਿਦਿਆਰਥੀ ਜਨਤਾ ਹੋਣ ਦੇ ਨਾਤੇ ਬਸ ਵਾਲੇ ਕੰਡਕਟਰ ਨੂੰ ਕਦੇ ਪੂਰੇ ਰੁਪਏ ਨਹੀਂ ਦਿੱਤੇ। ਪਿੰਡ ਵਾਲੇ ਅੱਡੇ ਤੇ ਬਹੁਤੀ ਬੱਸ ਨਹੀਂ ਰੁਕ ਦੀ ਸੀ, ਸਵਾਰੀ ਵਧੇਰੇ ਹੋਵੇ ਤਾਂ ਰੁੱਕ ਵੀ ਜਾਂਦੀ ਸੀ। ਸਰਹਾਲੀ ਪਿੰਡ ਨੂੰ ਆਸੇ ਪਾਸੇ ਨਿੱਕੇ ਮੋਟੇ ਬਹੁਤ ਪਿੰਡ ਪੈਂਦੇ ਹਨ। ਕਾਮਾਗਾਟਮਾਰੂ ਜ਼ਹਾਜ ਦਾ ਨਾਮ ਸੁਣਿਆ ਹੁਣਾ ਬਾਬਾ ਗੁਰਦਿੱਤ ਸਿੰਘ (ਗ਼ਦਰੀ) ਸਰਹਾਲੀ ਪਿੰਡ ਦੇ ਹੀ ਸਨ। ਸਰਹਾਲੀ ਸਕੂਲ ਵਿੱਚ ਮੇਰੀ ਜਮਾਤ ਚ ਵੱਖਰੇ ਵੱਖਰੇ ਪਿੰਡਾਂ ਦੇ ਮੁੰਡੇ ਕੁੜੀਆਂ ਪੜ੍ਹ ਦੇ ਸਨ। />
ਕਿਹੜਾ ਪਿੰਡ ਤੇਰਾ ਮੈਂ ਥੋੜਾ ਸੋਚ ਕਿ ਬੋਲਿਆ,,, ਮਰਹਾਣਾ ਚਰਨਜੀਤ ਸਿੰਘ (ਨਾ ਪਾਕ)
ਇੱਕ ਵਾਰ ਮੇਰੇ ਜਮਾਤੀ ਨੇ ਮੇਰੇ ਪਿੰਡ ਦਾ ਨਾਮ ਪੁੱਛਿਆ ਮੈ ਦਸ ਦਿੱਤਾ ਮਰਹਾਣਾ ,,,,
ਪਿੰਡਾਂ ਵਾਲੇ ਸੁਭਾਅ ਹੋਣ ਕਾਰਨ ਉਸ ਜਮਾਤੀ ਨੇ ਮੇਰੇ ਪਿੰਡ ਦੇ ਨਾਮ ਨੂੰ ਲੈਂ ਕੇ ਇੱਕ ਜੁਮਲਾ ਕੱਢ ਮਾਰਿਆ। ਉਸ ਨੇ ਯੂ ਪੀ ਦੇ ਬਈਏ ਵਾਲਾ ਉਚਾਰਨ ਕਰਕੇ ਬੋਲਦਾ , ਇਹ ਮੁੰਡਾ ਮਰਾਣੇ ਪਿੰਡ ਤੋਂ ਹੈ। ਉਸਨੇ ਅਸ਼ਲੀਲ ਟਿੱਪਣੀ ਕੀਤੀ। ਸਾਰੇ ਜਣੇ ਹੱਸ ਪਏ ਮੈਂ ਵੀ ਉਹਨਾਂ ਨਾਲ ਹੀ ਹੱਸ ਪਿਆ।
ਹੁਣ ਮੈਂ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ Dr.ਡਿਗਰੀ ਦੇ ਪਹਿਲੇ ਸਾਲ ਵਿਚ ਆਇਆ।ਸਾਡੇ ਵਿਭਾਗ ਵਿਚ ਅਮਰੀਕਾ ਤੋਂ ਪ੍ਰੋਫੈਸਰ ਆਇਆ ਉਹ ਹੈ ਤਾਂ ਸਰਦਾਰ ਸਿੱਖੀ ਰੂਪ ਵਾਲਾ ਸੀ। ਉਸਨੇ ਵਿਦਿਆਰਥੀ ਦੀ ਗਿਣਤੀ ਨੂੰ ਦੇਖ ਕੇ ਬੋਲਿਆ
ਕੋਈ ਮਾਝੇ ਤੋਂ ਹੈ ?
ਵਿਭਾਗ ਵਿੱਚ ਹੋਰ ਨਹੀਂ ਸੀ ਕੋਈ ਮਾਝੇ ਤੋਂ,, ਮੈਂ ਹਿਕ ਤਾਣ ਕੇ ਖੜ੍ਹਾ ਹੋ ਗਿਆ ,,,, ਜੀ ਮੈਂ ਹਾਂ!!!
ਮੈਂ ਇਸ ਕਰਕੇ ਸੋਚਿਆ ਪ੍ਰੋਫੈਸਰ ਵੀ ਕੀਤੇ ਜੁਮਲਾ ਨਾ ਕੱਢ ਮਾਰੇ,,,
ਅੱਗੋ ਉਸਨੇ ਫਿਰ ਮੇਰੇ ਤੋਂ ਪ੍ਰਸ਼ਨ ਪੁੱਛਿਆ ਮਰਹਾਣੇ ਦਾ ਅਰਥ ਕੀ ਹਨ ?
ਮੈਂ ਵੀ ਬਿਨਾ ਟਾਈਮ ਖਰਾਬ ਕੀਤੇ ਦੱਸਿਆ
ਮਰ+ਹਾਣਾ = ਜੋ ਮੌਤ ਦੇ ਹਾਣੀ ਹੋਵਣ। ਜਿਸ ਨੇ ਮੌਤ ਨੂੰ ਦੋਸਤ ਬਣਾਇਆ ਹੋਵੇ।
ਭਾਰਤ ਦੀ ਆਜ਼ਾਦੀ ਲਈ ਲੜੇ ਸ਼ਹੀਦ ਗ਼ਦਰੀ ਬਾਬਾ ਈਸ਼ਰ ਸਿੰਘ (ਮਰਹਾਣਾ) ਦਾ ਨਾਮ ਲਿਆ। ਫਿਰ ਪ੍ਰੋਫੈਸਰ ਮੇਰੀਆਂ ਗੱਲਾਂ ਤੋ ਸੰਤੁਸ਼ਟ ਹੋ ਗਿਆ। ਮੈਨੂੰ ਬੋਲਦਾ ਬੈਠ ਜਾ ਹੁਣ ! ਮੈਂ ਵੀ ਮਾਝੇ ਤੋਂ ਤਾਰਨ ਤਾਰਨ ਜਿਲ੍ਹੇ ਦਾ ਹਾਂ।
ਸਾਡੇ ਪਿੰਡ ਦੀ ਨੀਂਹ ਹੀ ਬਾਬਾ ਰਤਨ ਦੇਵ ਜੀ ਨੇ ਆਪਣਾ ਸਰੀਰ ਕੁਰਬਾਣ ਕਰਕੇ ਪਿੰਡ ਵਸਾਇਆ ਹੈ। ਕਿਉਂਕਿ ਸਾਡੇ ਪਿੰਡ ਵਿੱਚ ਰੋਜ਼ ਮੌਤਾਂ ਹੋਣ ਲਗ ਪਈਆਂ। ਮੌਤਾਂ ਦੀ ਗਿਣਤੀ ਵੱਧਣ ਲਗ ਪਈ ਸੰਤਾਂ ਨੇ ਆਪਣੇ ਸਰੀਰ ਤੇ ਕਸ਼ਟ ਲੇਂ ਕੇ ਪਿੰਡ ਨੂੰ ਮੁੜ ਤੋਂ ਹਰਿਆ ਭਰਿਆ ਕਰ ਦਿੱਤਾ । ਜਿਵੇਂ ਅੱਠਵੀਂ ਪਾਤਸ਼ਾਹੀ ਨੇ ਦਿੱਲ੍ਹੀ ਨੂੰ ਬਿਮਾਰੀ ਤੋਂ ਮੁਕਤ ਕਰਕੇ ਆਪਣੇ ਸਰੀਰ ਨੂੰ ਸੰਕੋਚ ਲਿਆ ਸੀ।
ਉਪਰੋਕਤ ਚਰਚਾ ਤੋਂ ਇਹ ਗੱਲ ਨਿਕਲ ਦੀ ਹੈ ਕਿ ਆਪਣੀ ਪਹਿਚਾਣ ਚਿੰਨ ਕਾਇਮ ਰੱਖਣ ਲਈ ਆਪਣੇ ਆਪ ਨੂੰ ਪ੍ਰਭਾਸ਼ਿਤ ਕਰੋ,,,, ਨਹੀਂ ਤੇ ਫਿਰ ਤੁਹਾਨੂੰ ਦੂਸਰਾ ਪ੍ਰਭਾਸ਼ਿਤ ਕਰੇਗਾ। ਜਿਸ ਨਾਲ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋਵੋ ਗੇ। ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਸੀ ਗੁਲਾਮ ਹੋ।
Simar sandhu
Sir tuc kithe rende ho es time marhane ja kise ch mai sarhali de lago da haan mera nmbr 7009751163 hai mai milaga tnu pkka baut vdia likhde ho tuc
satnam kaur
bilkul sahi gal h g