More Punjabi Kahaniya  Posts
ਬੇਲਗਾਮ ਭੀੜਾਂ


ਸਾਰਾ ਦਿਨ ਸੋਸ਼ਲ ਮੀਡੀਆ ਤੇ ਬਾਰਡਰ ਤੇ ਹੁੰਦਾ ਤਕਰਾਰ ਵੇਖ ਦਿੱਲੀ ਦੇ ਲੋਕ ਸਹਿਮ ਗਏ ..ਕਿਵੇਂ ਸਰਕਾਰ ਵੱਲੋਂ ਕਿਸਾਨਾਂ ਦਾ ਇਕੱਠ ਰੋਕਣ ਲਈ ਹਰ ਹੀਲਾ ਵਰਤਿਆ ਗਿਆ, ਕੰਡਿਆਲੀਆਂ ਤਾਰਾਂ, ਪੱਥਰਾਂ ਨਾਲ ਰਸਤੇ ਰੋਕੇ ਗਏ ,ਪਾਣੀ ਦੀਆਂ ਬੌਛਾੜਾਂ ਮਾਰੀਆਂ ,ਅੱਥਰੂ ਗੈਸ ਦੇ ਗੋਲੇ ਵੀ ਸੁੱਟੇ,ਪਰ ਪੰਜਾਬੀਆਂ ਦੇ ਤੂਫ਼ਾਨ ਨੇ ਸਾਰੇ ਵਾਰ ਹਿੱਕ ਦੇ ਜ਼ੋਰ ਨਾਲ ਵਹਾ ਕੇ ਲੈ ਗਏ…ਦਿੱਲੀ ਦੇ ਕਾਰੋਬਾਰੀਆਂ,ਦੁਕਾਨਾਂ ਵਾਲਿਆਂ ਨੂੰ, ਗੱਡੀਆਂ ਵਾਲਿਆਂ ਨੂੰ ,ਛੋਟੇ ਕੰਮਾਂ ਵਾਲਿਆਂ ਨੂੰ, ਰੇਹੜੀਆਂ ਵਾਲਿਆਂ ਨੂੰ, ਫ਼ਿਕਰ ਪੈ ਗਿਆ, ਕਿ ਹੁਣ ਇਹ ਭੰਨ ਤੋੜ ਕਰਨਗੇ, ਸਾਡਾ ਨੁਕਸਾਨ ਕਰਨਗੇ ………..ਕਰੋਨਾ ਤੋਂ ਬਾਅਦ ਇਸ ਅਣਮਿੱਥੀ ਖਲੋਤ ਨਾਲ ਦਿੱਲੀ ਵਾਸੀਆਂ ਦੇ ਸਾਹ ਸੂਤੇ ਗਏ….
ਅਗਲਾ ਦਿਨ ਚੜ੍ਹਿਆ ਰਾਮੂ ਗੋਲ ਗੱਪਿਆਂ ਦੀ ਰੇਹੜੀ ਲੈ ਕੇ ਚੌਕ ਵੱਲ ਨੂੰ ਨਿਕਲਣ ਲੱਗਾ ਤਾਂ ਮਾਈ ਬੋਲੀ ਪੁੱਤਰਾ ਨਾ ਜਾ ਬਾਹਰ ਬਹੁਤ ਖ਼ਤਰਾ ਏ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਆਏ ਨੇ ਆਪਣੀ ਸ਼ਹਿਰ ,ਉਹ ਭੰਨ ਤੋੜ ਕਰਨਗੇ ਅੱਗਾਂ ਲਾਹੁਣਗੇ ਬੱਸਾਂ ਜਲਾਉਣਗੇ ਟਰੇਨਾਂ ਨੂੰ ਅੱਗਾਂ ਲਾਉਣਗੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ …ਪੁੱਤਰਾ ਜ਼ਿੰਦਗੀ ਰਹੀ ਤਾਂ ਕਮਾਈ ਵੀ ਕਰ ਲਵਾਂਗੇ ਤੂੰ ਨਾਂ ਜਾ… ਘਰਵਾਲੀ ਨੇ ਵੀ ਵਾਸਤਾ ਪਾਇਆ ਨਾ ਜਾਣ ਨੂੰ… ਬੱਚੇ ਭੱਜ ਕੇ ਆ ਕੇ ਰਾਮੂ ਦੇ ਲੱਤਾਂ ਨਾਲ ਚਿੰਬੜ ਗਏ ਰੋਂਦੇ ਹੋਏ ਬੋਲੇ ਬਾਪੂ ਨਾ ਹਾਂ ਜਾਓ ਬਾਹਰ…. ਨਾ ਜਾਓ ਬਾਹਰ ….ਸਾਰੇ ਟੱਬਰ ਨੂੰ ਹੌਸਲਾ ਦੇ ਛੇਤੀ ਵਾਪਸ ਆਉਣ ਦਾ ਵਾਅਦਾ ਕਰ ਰਾਮੁੂ ਨੇ ਰੇਹੜੀ ਚੌਕ ਵੱਲ ਨੂੰ ਤੋਰ ਲਈ …..ਪਰ ਸਚਾਈ ਤਾਂ ਇਹ ਸੀ ਕਿ ਅੰਦਰੋਂ ਉਹ ਵੀ ਡਰਿਆ ਹੋਇਆ ਸੀ ਹੌਲੀ ਹੌਲੀ ਨਿੱਤ ਦੇ ਟਿਕਾਣੇ ਤੇ ਜਾਂ ਰੇਹੜੀ ਲਾਈ….!!!!
…ਚੌਕ ਵਿਚ ਤਾਂ ਜਿਵੇਂ ਹੜ੍ਹ ਆ ਗਿਆ ਹੋਵੇ ਸਿੱਖਾਂ ਦਾ ,ਹਰ ਪਾਸੇ ਰੰਗ ਬਰੰਗੀਆਂ ਪੱਗਾਂ …ਪੀਲੀਆਂ ਚੁੰਨੀਆਂ ….ਹੱਥਾਂ ਵਿਚ ਝੰਡੇ ਮੋਢਿਆਂ ਤੇ ਝੋਲੇ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ- ਟਰਾਲੀਆਂ ,ਗੱਡੀਆਂ ਪਰ ਫਿਰ ਵੀ ਮਾਹੌਲ ਪਹਿਲਾਂ ਨਾਲੋਂ ਸ਼ਾਂਤ ਸੀ…ਕਿਤੇ ਲੰਗਰ ਪੱਕ ਰਿਹਾ ਸੀ ,ਕੋਈ ਪਾਠ ਕਰ ਰਿਹਾ ਸੀ, ਕੋਈ ਚਾਹ ਬਣਾ ਰਿਹਾ ਸੀ ,ਕੁਝ ਬੈਠੇ ਪੀ ਰਹੇ ਸਨ ,ਕੋਈ ਸੜਕਾਂ ਤੇ ਝਾੜੂ ਮਾਰ ਰਿਹਾ ਸੀ, ਕੋਈ ਜ਼ਖ਼ਮੀਆਂ ਦੀ ਦਵਾ ਦਾਰੂ ਕਰ ਰਿਹਾ ਸੀ …..!!!
ਰਾਮੂ ਦੇ ਗੋਲ ਗੱਪੇ ਟੈਮ ਤੋਂ ਪਹਿਲਾਂ ਖ਼ਤਮ ਹੋ ਗਏ ਪਰ ਫਿਰ ਵੀ ਉਸ ਦਾ ਘਰ ਜਾਣ ਨੂੰ ਜੀਅ ਨਹੀਂ ਸੀ ਕਰ ਰਿਹਾ ਕਿਉਂਕਿ ਅੱਜ ਦਿੱਲੀ ਪਹਿਲਾਂ ਵਾਲੀ ਦਿੱਲੀ ਨਹੀਂ ਸੀ ਲੱਗ ਰਹੀ ….!!!
ਰਾਮੂ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਕਿ 12 ਸਾਲੀ ਲੱਗਦੇ ਕੁੰਭ ਦੇ ਮੇਲੇ ਆਏ ਹੋਈਏ ….🙏
ਸ਼ਾਮੀਂ ਟੈਮ ਤੋਂ ਪਹਿਲਾਂ ਰਾਮੂ ਘਰੇ ਗਿਆ ਰੇਹੜੀ ਸਹੀ ਸਲਾਮਤ ਵੇਖ ਕੇ ਪਰਿਵਾਰ ਦੀ ਜਾਨ ਵਿੱਚ ਜਾਨ ਆਈ ਸਾਰਿਆਂ ਦੇ ਪੁੱਛਣ ਤੇ ਰਾਮੇ ਨੇ ਦਿਨ ਭਰ ਦਾ ਹਾਲ ਕੁਝ ਇੰਜ ਬਿਆਨ ਕੀਤਾ ….!!!
…..ਮਾਈ ਤੂੰ ਤਾਂ ਕਹਿੰਦੀ ਸੀ ਇੰਨਾ ਵੱਡਾ ਇਕੱਠ...

ਕੋਈ ਨੁਕਸਾਨ ਕਰੇਗਾ, ਤੋਡ਼ ਭੰਨ ਕਰੇਂਗਾ, ਲੁੱਟਾਂ ਖੋਹਾਂ ਕਰੇਂਗਾ ਪਰ ਏਦਾ ਦਾ ਤਾਂ ਕੁਝ ਵੀ ਨਹੀਂ ਹੋਇਆ ….ਮੇਰੇ ਸਾਰੇ ਸਾਥੀ ਮੂੰਗਫਲੀ ਵਾਲਾ, ਫਰੂਟ ਵਾਲਾ, ਚਾਹ ਵਾਲਾ ,ਟਿੱਕੀ ਵਾਲਾ, ਆਏ ਤਾਂ ਉਹ ਵੀ ਮੇਰੇ ਵਾਂਗੂੰ ਡਰਦੇ ਸੀ ਪਰ ਸਮੇਂ ਤੋਂ ਪਹਿਲਾਂ ਵਿਹਲੇ ਵੀ ਹੋ ਗਏ, ਤੇ ਕਮਾਈ ਵੀ ਰੋਜ਼ ਨਾਲੋਂ ਵੱਧ ਹੋਈ…ਸਦਕੇ ਜਾਈਏ ਪੰਜਾਬੀਆਂ ਤੋਂ….ਕੀ ਮਜਾਲ ਕਿਸੇ ਨੇ ਇੱਕ ਦਾਣਾ ਵੀ ਫਰੀ ਚੁੱਕ ਕੇ ਖਾਧਾ ਹੋਵੇ…ਜਿੱਥੇ ਬਜ਼ੁਰਗ ਗੰਦੀ ਸਰਕਾਰ ਦੇ ਸਰਕਾਰੀ ਤੇ ਗਲਤ ਹੁਕਮਾਂ ਦਾ ਵਿਰੋਧ ਹਿੱਕ ਤਾਣ ਕੇ ਕਰਦੇ ਰਹੇ ਉੱਥੇ ਆਮ ਗ਼ਰੀਬ ਲੋਕਾਂ ਦਾ ਸਿਰ ਪਲੋਸਦੇ ਨਜ਼ਰ ਆਏ …ਪਤਾ ਨੀ ਮਾਈ ਕਿਸ ਮਿੱਟੀ ਦੇ ਬਣੇ ਨੇ ਲੋਕ.. ਇੰਨਾ ਵੱਡਾ ਜਬਰ ਇੰਨੇ ਸਬਰ ਨਾਲ ਸਹਿ ਰਹੇ ਨੇ…ਨਾ ਸੌਣ ਨੂੰ ਛੱਤ ਨਾ ਪੈਣ ਨੂੰ ਮੰਜਾ, ਨਾ ਨਹਾਉਣ ਨੂੰ ਪਾਣੀ ਦਾ ਕੋਈ ਵਧੀਆ ਪ੍ਰਬੰਧ ,ਫੇਰ ਵੀ ਸ਼ੁਕਰਾਨਾ ਕਰ ਰਹੇ ਨੇ ਸਵੇਰੇ ਸ਼ਾਮ ਪਾਠ, ਚੌਵੀ ਘੰਟੇ ਲੰਗਰ ….ਧਨ ਆ ਪੰਜਾਬੀ ਧਨ ਆ
….ਇੱਕ ਦਿਨ, ਦੋ ਦਿਨ, ਤਿੰਨ ਦਿਨ, ਹੌਲੀ ਹੌਲੀ ਦਿਨ ਬੀਤੇ ਅੱਜ ਪੰਜਵਾਂ ਦਿਨ ਸੀ ਸਵੇਰੇ ਜਦੋਂ ਰਾਮੂ ਗੋਲ ਗੱਪਿਆਂ ਵਾਲੀ ਰੇਹੜੀ ਬਾਹਰ ਕੱਢਣ ਲਗਾ ਤਾਂ ਮਾਈ ਬੋਲੀ ….ਰਾਮੂ ਪੁੱਤ ਇਕ ਗੱਲ ਮੰਨੇਗਾ ਤੂੰ ਪੰਜਾਬੀਆਂ ਕੋਲੋਂ ਸਿੱਖਾਂ ਕੋਲੋਂ ਗੋਲਗੱਪਿਆਂ ਦੇ ਪੈਸੇ ਨਾ ਲਿਆ ਕਰ ਤੇ ਜੇ ਤੂੰ ਕਹੇਂ ਤਾਂ ਪੁੱਤ ਚਾਹ ਬਣਾ ਦਿਆਂ ਪੰਜਾਬੀਆਂ ਲਈ ….!!!!
ਕਿੰਨੀ ਚਾਹ ਬਣਾਏਗੀ ਮਾਈ ???
ਉਹ ਇੱਕ, ਸੌ, ਹਜਾਰ ,ਲੱਖ ਨਹੀਂ ਕਰੋੜਾਂ ਵਿਚ ਨੇ ਤੇ ਰੋਜ਼ ਵਧ ਰਹੇ ਨੇ ਤੇ ਦੂਜੀ ਗੱਲ ਮੈਂ ਪੈਸੇ ਉਨ੍ਹਾਂ ਤੋਂ ਕਦੀ ਵੀ ਨਹੀਂ ਮੰਗਦਾ ਪਰ ਉਹ ਅਣਖੀ ਲੋਕ ਕਿਸੇ ਦਾ ਹੱਕ ਰੱਖਦੇ ਹੀ ਨਹੀਂ .. ਆਪੇ ਪੈਸੇ ਦੇ ਕੇ ਜਾਂਦੇ ਨੇ…
….ਕਿਉਂਕਿ ਉਹ ***ਬੇਲਗਾਮ ਭੀੜਾਂ*** ਨਹੀਂ ਹਨ …ਜੋ ਭ੍ਰਿਸ਼ਟ ਲੀਡਰ ਇਕੱਠੀਆਂ ਕਰਦੇ ਨੇ, ਦੰਗੇ ਕਰਵਾਉਂਦੇ ਨੇ ,ਅੱਗਾਂ ਲਾਉਂਦੇ ਨੇ, ਕਦੀ ਵੋਟਾਂ ਵੇਲੇ ਤੇ ਕਦੀ ਕਿਸੇ ਤੇ ਉੱਠ ਦੇ ਸਵਾਲਾਂ ਨੂੰ ਦੱਬਣ ਵਾਸਤੇ …. ਬਲਕਿ ਉਹ ਤਾਂ ਆਪਣੇ ਹੱਕਾਂ ਲਈ ਜੂਝ ਰਹੀ ਕੌਮ , ਕਿਸਾਨ ਕੌਮ ਏ ਪੰਜਾਬੀਆਂ ਦੀ…ਜੋ ਗੰਦੀ ਸਰਕਾਰ ਵੱਲੋਂ ਖੇਤੀਬਾੜੀ ਬਾਰੇ ਬਣਾਏ ਗ਼ਲਤ ਬਿੱਲਾਂ ਦਾ ਵਿਰੋਧ ਕਰ ਰਹੀ ਏ ਤੇ ਉਹ ਵੀ ਬੜੇ ਹੀ ਸ਼ਾਂਤਮਈ ਤਰੀਕੇ ਨਾਲ …. ਹੁਣ ਤੇ ਦੂਜੀਆਂ ਸਟੇਟਾਂ ਵਾਲੇ ਵੀਰ ਵੀ ਨਾਲ ਆ ਖਲੋਤੇ ਨੇ , ਵਗ ਤੁਰੇ ਨੇ ……!!!!
ਮਾਈ ਜੇ ਕੁਝ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਵਾਸਤੇ ਤਾਂ
*******ਅਰਦਾਸ ਕਰ *******
ਕਿ ਉਨ੍ਹਾਂ ਦੇ ਹੱਕ ਉਨ੍ਹਾਂ ਨੂੰ ਛੇਤੀ ਮਿਲਣ ਤੇ ਉਹ ਰਾਜ਼ੀ ਖੁਸ਼ੀ, ਹੱਸਦੇ ਖੇਡਦੇ ਆਪਣਿਆਂ ਤੋਂ ਦੂਰ ਆਏ ਪਰਿੰਦਿਆਂ ਵਾਂਗ ਵਾਪਸ ਆਪਣੇ ਆਲ੍ਹਣਿਆਂ ਚ ਪਹੁੰਚ ਸਕਣ🙏🙏
…✍ਹਰਦੀਪ ਸ਼ੁੱਭ ਗੋਇੰਦਵਾਲ ਸਾਹਿਬ
…..98153-38993

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)