ਗੱਲ 2007 ਦੀ ਆ ਜਦ ਮੇਰੇ ਦਾਦਾ ਜੀ ਟੂਰਿਸਟ ਵੀਜ਼ੇ ਤੇ ਪਾਕਿਸਤਾਨ ਗਏ ਸੀ ।ਉਹਨਾਂ ਦਾ ਦਸ ਦਿਨਾ ਦਾ ਪ੍ਰੋਗਰਾਮ ਸੀ । ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਵੀ ਕਿਤੇ। ਤੇ ਅੰਤ ਸਾਡੇ ਆਪਣੇ ਪਿੰਡ ਪੁਹੰਚੇ ਪੁਰਾਣੇ ਘਰ ਅਤੇ ਲੋਕਾਂ ਦੇ ਬੋਲਣ ਦਾ ਲਹਿਜਾ ਦਿਲਕਸ ਸੀ । ਉੱਥੇ ਦੀ ਅਵਾਮ ਨੇ ਉਹਨਾਂ ਦਾ ਸਵਾਗਤ ਇਸ ਤਰਾਂ ਕੀਤਾ ਜਿਵੇਂ ਮਹਿਮਾਨ ਭਾਰਤ ਤੋਂ ਨਹੀਂ ਵਾਇਟ ਹਾਊਸ ਤੋ ਆਏ ਹੋਣ ।
ਉਹ ਦੱਸਦੇ ਨੇ ਦੇਖਦੇ -ਦੇਖਦੇ ਸਾਰੀ ਗਲੀ ਲੋਕਾਂ ਨਾਲ ਭਰ ਗਈ ।ਫਿਰ ਦਾਦਾ ਜੀ ਆਪਣੇ ਘਰ ਗਏ ਜਿੱਥੇ ਹੁਣ ਇੱਕ ਮੁਸਲਿਮ ਵੀਰ ਨੇ ਨਿਵਾਸ ਕਰ ਲਿਆ ਹੈ ।ਉਹ ਉੱਥੇ ਦੀ ਪੁਲਿਸ ਵਿੱਚ ਕੋਈ ਅਫਸਰ ਸੀ । ਦਾਦਾ ਜੀ ਦਾ ਬਹੁਤ ਵਧੀਆਂ ਤਰੀਕੇ ਨਾਲ ਸਤਿਕਾਰ ਕੀਤਾ ਗਿਆ ।ਸੇਵੀਆ,ਦਾਲ,ਦਹੀ,ਲੱਸੀ ਅਤੇ ਗੁੜ ਸਵੇਰ ਦੇ ਖਾਣੇ ਵਿੱਚ ਦਿੱਤੇ ਗਏ । ਉਹਨਾਂ ਦੀ ਨਿੱਕੀ ਕੁੜੀ ਤੇ ਵੱਡੀ ਕੁੜੀ ਦਾ ਪਹਿਰਾਵਾ ਸਾਦਗੀ ਤੇ ਸਰਲਤਾ ਦਾ ਸੁਮੇਲ ਸੀ ।ਜੋ ਆਪਣੇ ਪੰਜਾਬ ਵਿੱਚ ਹੁਣ ਘੱਟਦਾ ਜਾ ਰਿਹਾ ਹੈ।
ਅੰਤ ਉਹ ਉੱਥੇ ਦੋ ਦਿਨ ਰਹੇ ਉਸ ਪਰਿਵਾਰ ਨੇ ਦਾਦਾ ਜੀ ਨੂੰ ਇੱਕ ਉਹਨਾ ਦੇ ਦੇਸ਼ ਦੇ ਦੇਸੀ ਖੁੱਸੇ (ਬੂਟ) ਸਾਡੇ ਘਰ ਦੀ ਮਿੱਟੀ ਵੀ ਇੱਕ ਲਿਫ਼ਾਫ਼ੇ ਵਿੱਚ ਪਾਕੇ ਦਿੱਤੀ ਤੇ...
ਮੇਰੇ ਲਈ ਫ਼ਤੂਹੀ (ਕੁੜਤੇ ਉੱਤੋ ਪਾਉਣ ਵਾਲੀ ਜੈਕਟ) ਡੱਬਾ ਟੋਫੀਆ ਦਾ ਤੇ ਖੁੱਸੇ ਭੇਜੇ ਕੁੱਝ ਦਿਨਾ ਬਾਦ ਦਾਦਾ ਜੀ ਘਰ ਆ ਗਏ ਮੁਹੱਲੇ ਦੇ ਹੋਰ ਬੰਦੇ ਵੀ ਮਿਲਣ ਲਈ ਆਏ
ਉਹਨਾਂ ਨੇ ਸਾਰੀ ਯਾਤਰਾ ਦਾ ਹਾਲ ਦੱਸਿਆ ਲੋਕਾਂ ਦੇ ਪਿਆਰ ਬਾਰੇ ਦੱਸਿਆ ।ਦਾਦਾ ਜੀ ਨੇ ਹੱਸਦੇ ਹੋਏ ਕਿਹਾ ਮੈ ਤਾਂ ਆਪਣਾ ਪੋਤਾ ਲਾਹੌਰ ਵਿਆਹ ਦੇਣਾ ਮੈ ਚਾਹੇ ਛੋਟਾ ਸੀ ਪਰ ਮੈ ਕਿਹਾ ਉਹ ਸਾਡਾ ਵੈਰੀ ਦੇਸ਼ ਐ ਸਾਰੇ ਹੱਸ ਪਏ ਕਿਉਕਿ ਮੈ ਅਕਸਰ ਟੀ ਵੀ ਤੇ ਦੇਖਦਾ ਰਹਿੰਦਾ ਸਾਂ ਤਦ ਦਾਦਾ ਜੀ ਨੇ ਕਿਹਾ ਉਹ ਆਪਣੇ ਵੈਰੀ ਕਿਵੇਂ ਹੋਏ ਉਹ ਤਾਂ ਇੰਨਾ ਪਿਆਰ ਕਰਦੇ ਆ ਤੇਰੇ ਲਈ ਟਾਫ਼ੀਆਂ ਭੇਜੀਆਂ ਆਪਣੇ ਗੁਰੂ ਘਰ ਵੀ ਉੱਥੇ ਨੇ ਕੁੱਝ ,ਦਿਲਖੁਸ ਬੰਦੇ ਨੇ ਉਹ ।
ਮੈ ਜਵਾਬਹੀਣ ਸਾਂ ਚਾਹੇ ਅੱਜ ਉਸ ਗੱਲ ਨੂੰ 14 ਸਾਲ ਹੋ ਗਏ ਨੇ ਪਰ ਮੈ ਅੱਜ ਵੀ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਸਾਇਦ ਉਹ ਸਵਾਲ ਭਲ਼ਕ ਨੂੰ ਮੇਰੇ ਸਾਹਾ ਦੇ ਨਾਲ ਹੀ ਮੁੱਕਜੇ ……….