![](https://www.punjabidharti.com/wp-content/uploads/2019/09/Screenshot-2019-09-28-at-11.49.26-AM.png)
ਦਸਵੀਂ ਵਿਚ ਪੜ੍ਹਦੀ ਸਾਂ..ਜਦੋਂ ਮਾਂ ਪੂਰੀ ਹੋ ਗਈ। ਮਹਿਫ਼ਿਲਾਂ ਦੀ ਰੌਣਕ ਬਣ ਜਿੰਦਗੀ ਨੂੰ ਰਵਾਂ ਰਵੀਂ ਤੋਰੀ ਰੱਖਦੇ..।
ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਪ੍ਰੈਸ਼ਰ ਪਾਇਆ ਗਿਆ ਪਰ ਓਹਨਾਂ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ “ਮੇਰੀ ਧੀ ਰੁਲ਼ ਜੂ”
ਉਸ ਮਗਰੋਂ ਮੈਂ ਆਪਣੇ ਬਾਪ ਦੇ ਜ਼ਿਹਨ ਦਾ ਕੇਂਦਰ ਬਿੰਦੂ ਬਣ ਗਈ..
ਐੱਮ.ਬੀ.ਏ. ਮਗਰੋਂ ਗੁੜਗਾਵਾਂ ਆ ਗਈ ਤਾਂ ਭਾਪਾ ਜੀ ਨੂੰ ਵੀ ਨਾਲ ਹੀ ਲੈ ਆਂਦਾ..ਪਹਿਲਾਂ-ਪਹਿਲ ਤਾਂ ਨਾਂਹ ਨੁੱਕਰ ਕੀਤੀ ਪਰ ਮੈਂ ਜ਼ਿੱਦ ਫੜ ਲਈ ਕਿ ਜਦੋਂ ਮੇਰੇ ਟਾਈਮ ਤੁਸੀਂ ਮੈਨੂੰ ਨਹੀਂ ਛੱਡਿਆ ਤਾਂ ਹੁਣ ਮੈਂ ਤੁਹਾਨੂੰ ਕਿਉਂ ਛੱਡਾਂ..
ਪੱਚੀਆਂ ਨੂੰ ਢੁੱਕਣ ਲੱਗੀ ਤਾਂ ਰਿਸ਼ਤੇ ਵੀ ਆਉਣ ਲੱਗੇ..ਪਰ ਭਾਪਾ ਜੀ ਨੂੰ ਨਾਲ ਰੱਖਣ ਵਾਲੀ ਸ਼ਰਤ ਸੁਣ ਦੌੜ ਜਾਂਦੇ..
ਅਖੀਰ ਭਾਪਾ ਜੀ ਦੇ ਆਖਣ ਤੇ ਇਹ ਸ਼ਰਤ ਛੱਡਣੀ ਪਈ..
ਵਿਆਹ ਵਾਲੇ ਦਿਨ ਲੁਕ ਲੁਕ ਰੋਂਦੇ ਰਹੇ..ਜਦੋਂ ਡੋਲੀ ਤੁਰਨ ਲੱਗੀ ਤਾਂ ਦੋਹਾਂ ਦਾ ਬੁਰਾ ਹਾਲ ਸੀ!
ਅਮਰੀਕਾ ਆਈ ਨੂੰ ਅਜੇ ਚਾਰ ਮਹੀਨੇ ਹੀ ਹੋਏ ਸਨ ਕੇ ਸੱਸ ਦੀ ਖਬਰ ਆ ਗਈ..
ਇੰਡੀਆ ਵਾਪਿਸ ਆਏ ਤਾਂ ਸਹੁਰਾ ਸਾਬ ਹੌਸਲਾ ਛੱਡੀ ਬੈਠੇ ਸਨ..ਤੇ ਆਪਣੇ ਭਾਪਾ ਜੀ ਅਕਸਰ ਹੀ ਓਹਨਾਂ ਦੇ ਕੋਲ ਬੈਠੇ ਹੌਸਲਾ ਹਫਜ਼ਾਈ ਕਰਦੇ ਨਜਰ ਆਉਂਦੇ।
ਇਹਨਾਂ ਦੇ ਮਨ ਵਿਚ ਇਹ ਗੱਲ ਘਰ ਕਰ ਗਈ..ਦੋਹਾਂ ਦਾ ਇਕੱਠਾ ਵੀਜਾ ਅਪਲਾਈ ਕਰ ਦਿੱਤਾ..
ਹੁਣ ਇੱਥੇ ਜਿੱਥੇ ਵੀ ਜਾਂਦੇ ਬੱਸ ਇਕੱਠੇ ਹੀ ਜਾਂਦੇ..ਪਾਰਕਾਂ,ਮਾਲਾਂ,ਇੱਕਠਾਂ ਅਤੇ...
ਫੇਰ ਇੱਕ ਦਿਨ ਵੇਹੜਾ ਨਿੱਕੇ ਦੀਆਂ ਕਿਲਕਾਰੀਆਂ ਨਾਲ ਗੂੰਜ ਉੱਠਿਆ..
ਬੁਢਾਪੇ ਦੀ ਅਖੌਤੀ ਦਲਦਲ ਵਿਚ ਫਸਦੇ ਜਾਂਦੇ ਇਹ ਦੋਵੇਂ ਇੱਕ ਵਾਰ ਫਿਰ ਜਵਾਨ ਹੋ ਗਏ..ਮੈਂ ਬੇਫਿਕਰ ਹੋ ਕੇ ਅੰਦਰ-ਬਾਹਰ ਆਉਂਦੀ-ਜਾਂਦੀ ਰਹਿੰਦੀ..ਸਾਂਭ ਸੰਭਾਲ ਦਾ ਕੋਈ ਫਿਕਰ ਜੋ ਨਹੀਂ ਸੀ..ਦੋ-ਦੋ ਜਣੇ ਨਾਨੇ ਦਾਦੇ ਨਿੱਕੇ ਦੋਸਤ ਜੋ ਮੌਜੂਦ ਸਨ ਸੇਵਾ ਕਰਨ ਤੇ ਇਸਦੇ ਨਾਲ ਖੇਡਣ ਨੂੰ..।
ਅੱਜ ਕਿੰਨੇ ਵਰ੍ਹਿਆਂ ਬਾਅਦ ਨਿੱਕੇ ਦੇ ਕਲੀਨਿਕ ਅਕਸਰ ਹੀ ਬਿਮਾਰੀ ਦਾ ਬਹਾਨਾ ਬਣਾ ਮਿਲਣ ਤੁਰੇ ਹੀ ਰਹਿੰਦੇ ਨੇ..ਉਹ ਵੀ ਜਿੰਨਾ ਮਰਜੀ ਥੱਕਿਆ ਹੋਵੇ..ਦੋ ਚਿੱਟੇ ਹੰਸਾਂ ਨੂੰ ਤੁਰੇ ਆਉਂਦੇ ਦੇਖ ਇੱਕਦਮ ਤਰੋ ਤਾਜਾ ਹੋ ਉੱਠਦਾ ਏ..।
ਸੋ ਦੋਸਤੋ ਜ਼ਿੰਦਗੀ ਜਦੋਂ ਕਦੀ ਵੀ ਕੋਈ ਮੁਸ਼ਕਿਲ ਪਰਚਾ ਪਾ ਦਿੰਦੀ ਏ ਤਾਂ ਇੱਕ ਰਿਆਇਤ ਜਰੂਰ ਕਰਦੀ ਏ..ਇਸ ਜਿਉਣ ਜੋਗੀ ਨੇ ਆਪਣੀਆਂ ਲੁਕੀਆਂ ਪਰਤਾਂ ਵਿਚ ਹਰੇਕ ਔਖੇ ਸਵਾਲ ਦੇ ਜੁਆਬ ਵੀ ਲਿਖੇ ਹੁੰਦੇ ਨੇ..
ਠੰਡੇ ਦਿਮਾਗਾਂ ਵਾਲੇ ਜੁਆਬ ਪੜ੍ਹ ਆਪਣੀ ਗੱਡੀ ਲੀਹਾਂ ਤੇ ਪਾ ਲਿਆ ਕਰਦੇ ਤੇ ਬਾਕੀਆਂ ਦੀ ਸਾਰੀ ਜਿੰਦਗੀ ਰੱਬ ਨਾਲ ਗਿਲੇ-ਸ਼ਿਕਵੇ ਕਰਦਿਆਂ ਹੀ ਲੰਘ ਜਾਂਦੀ ਏ।
ਹਰਪ੍ਰੀਤ ਸਿੰਘ ਜਵੰਦਾ
Seema Goyal
It’s admirable and inspirational story. 🤗🤗🤗