More Punjabi Kahaniya  Posts
ਮਾਂ ਦੀ ਬੁੱਕਲ


ਮੈਨੂੰ ਖੁਰੇ ਵਿਚ ਲਿਜਾਣ ਤੋਂ ਪਹਿਲੋਂ ਉਹ ਕਿੰਨੀ ਸਾਰੀ ਤਿਆਰੀ ਕਰਦੀ..ਤੌਲੀਆ..ਰੂੰ..ਤੇਲ..ਚਿੱਟਾ ਕੁੜਤਾ ਪਜਾਮਾਂ..ਖੁਸ਼ਬੂਦਾਰ ਸਾਬਣ ਦੀ ਚਾਕੀ..ਕਾਲਾ ਸੂਰਮਾ..ਸੁਰਮਚੂ ਅਤੇ ਹੋਰ ਵੀ ਕਿੰਨਾ ਕੁਝ..!
ਫੇਰ ਚੁੱਲੇ ਤੇ ਰਖਿਆ ਗਰਮ ਪਾਣੀ ਦਾ ਪਤੀਲਾ ਆਪਣੇ ਸੂਟ ਦੀਆਂ ਦੋਵੇਂ ਕੰਨੀਆਂ ਨਾਲ ਚੁੱਕ ਤੁਰੀ ਆਉਂਦੀ ਨੂੰ ਵੇਖ ਮੇਰਾ ਰੋਣ ਨਿੱਕਲ ਜਾਇਆ ਕਰਦਾ..ਅਹਿਸਾਸ ਹੋ ਜਾਂਦਾ ਕੇ ਹੁਣ ਮੇਰੀ ਸ਼ਾਮਤ ਆਉਣ ਵਾਲੀ ਏ..!
ਉਹ ਫੇਰ ਮੇਰੇ ਸਾਰੇ ਕੱਪੜੇ ਲਾਹੁੰਦੀ..ਆਪ ਪੀੜੀ ਤੇ ਬੈਠ ਆਖਦੀ ਹੁਣ ਅੱਖੀਆਂ ਮੀਟ ਲੈ..ਮੈਂ ਨਜਰਅੰਦਾਜ ਕਰ ਦਿੰਦਾ..ਉਹ ਗਰਮ ਠੰਡੇ ਪਾਣੀ ਦੇ ਮਿਸ਼ਰਣ ਵਾਲਾ ਮੱਗ ਛੇਤੀ ਨਾਲ ਮੇਰੇ ਸਿਰ ਤੇ ਉਲੱਦ ਦਿੰਦੀ..ਮੇਰਾ ਤ੍ਰਾਹ ਨਿੱਕਲ ਜਾਂਦਾ..ਅੰਦਰ ਦਾ ਸਾਹ ਅੰਦਰ ਤੇ ਬਾਹਰ ਵਾਲਾ ਬਾਹਰ..ਉਚੀ ਉਚੀ ਰੋਂਦਾ ਮੈਂ ਉਸ ਵੱਲ ਨੂੰ ਹੋ ਜਾਂਦਾ..ਉਹ ਮੈਨੂੰ ਆਪਣੇ ਤੋਂ ਪਰੇ ਧੱਕ ਮੇਰੀਆਂ ਦੋਵੇਂ ਨਾਸਾਂ ਘੁੱਟ ਕੇ ਆਖਦੀ “ਸੂੰ” ਕਰ..ਮੈਨੂੰ ਇੰਝ ਕਰਨਾ ਨਾ ਆਉਂਦਾ ਤਾਂ ਉਹ ਦੂਜਾ ਮੱਗ ਵੀ ਪਾ ਦਿੰਦੀ..ਇਸ ਵੇਰ ਪਾਣੀ ਏਨਾ ਠੰਡਾ ਨਾ ਹੁੰਦਾ ਪਰ ਮੈਂ ਫੇਰ ਵੀ ਓਨੀ ਹੀ ਤੀਬਰਤਾ ਨਾਲ ਰੋਈ ਜਾਂਦਾ..ਉਹ ਨਾਲ ਨਾਲ ਕਿੰਨੀਆਂ ਗੱਲਾਂ ਵੀ ਕਰੀ ਜਾਂਦੀ..ਲੋਰੀਆਂ ਵੀ ਸੁਣਾਉਂਦੀ..ਫੇਰ ਰੂੰ ਗਿੱਲਾ ਕਰ ਕੰਨ ਸਾਫ ਕਰਦੀ..ਗੱਲ ਢਿਡ੍ਹ ਬਾਹਵਾਂ ਚਿੱਤੜ ਅਤੇ ਹੋਰ ਵੀ ਕਿੰਨਾ ਕੁਝ..ਚੰਗੀ ਤਰਾਂ ਰਗੜਦੀ..ਫੇਰ ਬੁੱਲ ਜਿਹੇ ਚੜਾਉਂਦੀ ਹੋਈ ਆਖਦੀ ਪਤਾ ਨੀ ਕਿਥੋਂ ਏਨਾ ਮੈਲਾ ਹੋ ਕੇ ਆਉਂਦਾ..!
ਓਹਲਾ ਸੰਗ ਸ਼ਰਮ ਨੰਗੇਜ..ਮੈਂ ਇਸ ਸਭ ਤੋਂ ਪੂਰੀ ਤਰਾਂ ਅਣਜਾਣ ਬੱਸ ਰੋਈ ਹੀ ਜਾਂਦਾ..ਸਾਲ ਕੂ ਪਹਿਲੋਂ ਉਸਦੇ ਵਜੂਦ ਦਾ ਹਿੱਸਾ ਹੀ ਤਾਂ ਹੋਇਆ ਕਰਦਾ ਸਾਂ..!
ਉਹ ਇੱਕ ਵੇਰ ਫੇਰ ਆਖਦੀ..ਚੰਗੀ ਤਰਾਂ ਅੱਖੀਆਂ ਮੀਟ ਲੈ..ਨਾਲ ਹੀ ਮੂੰਹ ਤੇ ਸਾਬਣ ਲਾ ਦਿੰਦੀ..ਮੇਰੀਆਂ ਅੱਖਾਂ ਮੱਚ...

ਜਾਂਦੀਆਂ..ਉਹ ਛੇਤੀ ਨਾਲ ਕਿੰਨੇ ਸਾਰੇ ਮੱਗ ਮੇਰੇ ਸਿਰ ਤੇ ਉਲਟਾ ਆਪਣਾ ਕੰਮ ਮੁਕਾ ਦਿੰਦੀ..ਫੇਰ ਨਰਮ ਤੌਲੀਏ ਵਿਚ ਲਪੇਟ ਛੇਤੀ ਨਾਲ ਅੰਦਰ ਖੜ ਇੱਕ ਨਰਮ ਮੁਲਾਇਮ ਬਿਸਤਰੇ ਤੇ ਪੁੱਠਾ ਲੰਮਾ ਪਾ ਦਿੰਦੀ..ਫੇਰ ਕੌਲੀ ਵਿਚ ਲਿਆਂਦੇ ਦੇਸੀ ਘਿਓ ਨਾਲ ਮਾਲਿਸ਼ ਸ਼ੁਰੂ ਹੋ ਜਾਂਦੀ..ਮੈਂ ਅਨੰਦ ਨਾਲ ਭਰ ਜਾਂਦਾ..ਉਹ ਫੇਰ ਏਧਰ ਓਧਰ ਵੇਖ ਆਪਣਾ ਸੂਟ ਚੁੱਕ ਉਸ ਮਿੱਠੇ ਅੰਮ੍ਰਿਤ ਦੀ ਧਾਰਾ ਮੇਰੇ ਮੂੰਹ ਨੂੰ ਲਾ ਦਿੰਦੀ ਜਿਹੜਾ ਏਨਾ ਅਨੰਦਮਈ ਹੁੰਦਾ ਕੇ ਮੇਰੀਆਂ ਸਾਰੀਆਂ ਭੁੱਖਾਂ ਤ੍ਰਿਪਤ ਹੁੰਦੀਆਂ ਜਾਂਦੀਆਂ ਅਤੇ ਮੇਰੀਆਂ ਅੱਖੀਆਂ ਆਪਮੁਹਾਰੇ ਹੀ ਮੀਟੀਆਂ ਜਾਣ ਲੱਗਦੀਆਂ..!
ਫੇਰ ਮੈਂ ਸੁਫਨਿਆਂ ਦੀ ਉਸ ਦੁਨੀਆ ਵਿੱਚ ਅੱਪੜ ਜਾਂਦਾ ਜਿਸਨੂੰ ਉਹ ਪਿਛਲੇ ਜਨਮ ਨਾਲ ਜੁੜੀ ਹੋਈ ਕਿਸੇ ਬਿਦ ਦਾ ਨਾਮ ਦਿਆ ਕਰਦੀ..!
ਕਿੰਨੇ ਸਾਰੇ ਲੋਕ ਕਮਰੇ ਵਿੱਚ ਆਉਂਦੇ ਤੇ ਮੇਰੇ ਸੁੱਤੇ ਪਏ ਦਾ ਮੂੰਹ ਚੁੰਮ ਹੌਲੀ ਜਿਹੀ ਵਾਪਿਸ ਪਰਤ ਜਾਇਆ ਕਰਦੇ..ਮੈਂ ਨੀਂਦ ਵਿੱਚ ਹੀ ਨਿੰਮਾ ਜਿਹਾ ਮੁਸਕੁਰਾ ਹਰੇਕ ਦਾ ਧੰਨਵਾਦ ਕਰਦਾ..!
ਫੇਰ ਦੋ ਤਿੰਨ ਘੰਟਿਆਂ ਬਾਅਦ ਜਦੋਂ ਜਾਗ ਆਉਂਦੀ ਤਾਂ ਸਭ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੁੰਦੇ..ਮੈਂ ਹੌਲੀ ਜਿਹੀ ਹੇਠਾਂ ਉੱਤਰ ਫੇਰ ਗਲੀ ਵਿਚੋਂ ਦੀ ਹੁੰਦਾ ਹੋਇਆ ਤੁਰ ਪਿਆ ਕਰਦਾ..!
ਬਾਹਰ ਉਡੀਕਦੀ ਇੱਕ ਦੂਜੀ ਮਾਂ ਦੀ ਬੁੱਕਲ ਵਿੱਚ ਪੱਸਰੇ ਹੋਏ ਮਣਾਂ-ਮੂਹੀਂ ਮਿੱਟੀ ਘੱਟੇ ਵਿੱਚ ਚੰਗੀ ਤਰਾਂ ਲੇਟ ਲੇਟ ਕੇ ਇੱਕ ਵਾਰ ਫੇਰ ਪੂਰੀ ਤਰਾਂ ਗੰਦਾ ਹੋਣ ਲਈ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਮਾਂ ਦੀ ਬੁੱਕਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)