More Punjabi Kahaniya  Posts
ਤੇ ਹੱਟੀ ਖੁੱਲ ਗਈ


ਤੇ ਹੱਟੀ ਖੁੱਲ ਗਈ
ਮਾਪਿਆਂ ਦਾ ਲਾਡਲਾ ਪੁੱਤ ਤਾਰੂ ਪੜ੍ਹਨ ਦੇ ਵਿੱਚ ਬਾਹਲਾ ਈ ਢਿੱਲਾ ਸੀ । ਪਿਓ ਨੇ ਇੱਕ ਤੋਂ ਬਾਅਦ ਇੱਕ ਕਈ ਸਕੂਲ ਬਦਲੇ , “ਸੇਵਾ ਪਾਣੀ” ਵੀ ਪੂਰਾ ਕਰਿਆ ਪਰ ਉਹ ਮਾਂ ਦਾ ਪੁੱਤ ਪੰਜਵੀਂ ਜਮਾਤ ਤੋਂ ਅੱਗੇ ਨਾ ਟੱਪ ਸਕਿਆ ।ਮਾਸਟਰਾਂ ਦੀ ਦੱਸੀ ਕੋਈ ਵੀ ਗੱਲ ਖ਼ਾਨੇ ਨਾ ਪਈ ।ਹਾਰ ਕੇ ਉਹਨਾਂ ਨੇ ਵੀ ਹੱਥ ਜੋੜ ਦਿੱਤੇ । ਜਦੋਂ ਅਫਸਰ ਬਣਾਉਣ ਦੀ ਉਮੀਦ ਟੁੱਟ ਗਈ ਤਾਂ ਪਿਓ ਨੇ ਸੋਚਿਆ ਕੋਈ ਕੰਮ ਧੰਦਾ ਈ ਸਿਖਾ ਦਿੰਦੇ ਆਂ , ਕੱਲ ਨੂੰ ਹੱਟੀ ਖੋਲ ਕੇ ਆਪਣਾ ਕਮਾਉਣ ਖਾਣ ਜੋਗਾ ਤਾਂ ਹੋ ਜਾਊ ।
ਚਲੋ ਜੀ ਤਾਰੂ ਨੂੰ ਕੰਮ ਸਿਖਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਪਰ ਇੱਥੇ ਵੀ ਉਹੀ ਕਹਾਣੀ । ਕਾਰੀਗਰ ਬਣਨਾ ਤਾਂ ਦੂਰ ਢੰਗ ਨਾਲ ਔਜ਼ਾਰ ਫੜਨਾ ਵੀ ਨਾ ਆਇਆ ਵਿਚਾਰੇ ਨੂੰ । ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਆਖਰ ਤਾਰੂ ਘਰੋਂ ਭੱਜ...

ਗਿਆ ਤੇ ਇੱਕ ਸਾਧ ਦੇ ਡੇਰੇ ਜਾ ਸ਼ਰਨ ਲੈ ਲਈ । ਉੱਥੇ ਰਹਿੰਦਿਆਂ ਮੋਟੇ ਦਿਮਾਗ ਵਾਲਾ ਤਾਰੂ ਹੌਲੀ ਹੌਲੀ ਬਾਬੇ ਕੋਲੋਂ ਲੋਕਾਂ ਨੂੰ ਮਗਰ ਲਾਉਣ ਦੀਆਂ ਸਾਰੀਆਂ ਬਰੀਕੀਆਂ ਸਿੱਖ ਗਿਆ ਤੇ ਅੱਜ ਪਿੰਡੋਂ ਬਾਹਰ ਮੇਨ ਰੇਡ ਤੇ ਆਲੀਸ਼ਾਨ ਇਮਾਰਤ ਬਣਾ ਕੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰ ਰਿਹਾ ਏ । ਕੱਲ ਦਾ ਨਿਕੰਮਾ ਤਾਰੂ ਅੱਜ ਦੁੱਧ ਧੋਤੇ ਕੱਪੜੇ ਪਾ ਕੇ ‘ਰਿੱਧੀਆਂ ਸਿੱਧੀਆਂ ਤੇ ਕਰਨੀ ਵਾਲਾ ਬਾਬਾ ’ ਬਣ ਕੇ ਮੌਜਾਂ ਲੁੱਟ ਰਿਹਾ ਏ । ਅੱਜ ਵੱਡੇ ਵੱਡੇ ਧਨਾਢ ,ਅਫਸਰ ਤੇ ਕਾਰੋਬਾਰੀ ਉਹਦੇ “ਡੇਰੇ” ਤੇ ਆ ਕੇ ਚੌਂਕੀਆਂ ਭਰਦੇ ਨੇ ,ਸੁੱਖਾਂ ਸੁੱਖਦੇ ਨੇ ਤੇ ਮੰਨਤਾਂ ਮੰਗਦੇ ਨੇ ।
ਗੁਰਜਿੰਦਰ ਸਿੰਘ ਸਾਹਦੜਾ✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)