More Punjabi Kahaniya  Posts
ਬੋਲ..ਏ..ਏ..ਏ..ਏ..ਏ ਸੋ ਨਿਹਾਲ


ਇੱਕ ਵਰਤਾਰਾ ਹੁੰਦਾ ਵੇਖ ਰਿਹਾ ਸਾਂ..
ਉਹ ਪਹਿਲਾਂ ਥੋੜਾ ਝਿਜਕ ਗਈ..ਫੇਰ ਕੁਝ ਸੋਚ ਥੋੜੀ ਹਿੰਮਤ ਕੀਤੀ..
ਸ਼ਾਇਦ ਸੋਚ ਰਹੀ ਸੀ..ਮੂਸੇਵਾਲੇ ਦੇ ਗੀਤਾਂ ਵਾਲੀ ਚੱਕਵੀਂ ਮੰਢੀਰ..ਇਹਨਾਂ ਨੂੰ ਕਿਥੇ ਚੇਤੇ ਰਿਹਾ ਹੋਣਾ ਕਿਸੇ ਵੇਲੇ ਮੇਰੇ ਵੱਲੋਂ ਦਿੱਤਾ ਗਿਆ ਇਹ ਬਿਆਨ “ਜੇ ਮੈਂ ਚਾਚੇ ਸੁਖਪਾਲ ਸਿੰਘ ਪਾਲੇ ਬੱਬਰ ਦੇ ਘਰ ਜੰਮੀ ਹਾਂ ਤੇ ਇਸ ਵਿਚ ਮੇਰਾ ਕੀ ਕਸੂਰ”..!
ਫੇਰ ਉਸਨੇ ਮਲਕੜੇ ਜਿਹੇ ਟਰਾਲੀ ਉੱਤੇ ਪਾਈ ਤਿਰਪਾਲ ਚੁੱਕ ਦਿੱਤੀ..
ਪਹਿਲਾਂ ਅੰਦਰ ਕੇਲੇ ਫੜਾਏ ਫੇਰ ਥੋੜੇ ਜਿਹੇ ਸੰਤਰੇ..ਅਗਲਿਆਂ ਨੇ ਵੀ ਧੀ ਧਿਆਣੀ ਵੇਖ ਫੜ ਲਏ!
ਫੇਰ ਚੋਰੀ ਜਿਹੀ ਗਲ਼ ਪਾਏ ਆਪਣੇ ਸੂਟ ਵੱਲ ਵੇਖਿਆ..ਕਿਧਰੇ ਬੌਛਾਰਾਂ ਨਾਲ ਭਿੱਜ ਤੇ ਨਹੀਂ ਗਿਆ..ਫੇਰ ਕਾਰ ਅੰਦਰ ਬੈਠ ਲੰਮਾ ਸਾਰਾ ਸਾਹ ਲਿਆ..ਸ਼ੁਕਰ ਏ ਮਣਾ ਮੂਹੀਂ ਭਾਰ ਉੱਤਰ ਗਿਆ..ਪੈ ਗਿਆ ਯੋਗਦਾਨ ਕਿਸਾਨ ਸੰਘਰਸ਼ ਵਿਚ..!

ਦੂਜੇ ਪਾਸੇ ਦਰਬਾਰ ਸਾਬ ਇਨਫੋਰਮੇਸ਼ਨ ਸੈਂਟਰ ਵਿਚ ਬੈਠਾ ਹੋਇਆ ਹੌਲੀ ਜਿਹੀ ਮੂੰਹ ਤੋਂ ਮਾਸਕ ਖਿਸਕਾ ਕੇ ਉਚੀ ਅਵਾਜ ਵਿਚ ਆਖ ਉੱਠਦਾ..”ਸਾਡਾ ਦਲ ਹਰਿਆਣੇ ਸਰਕਾਰ ਦੇ ਧੱਕੇ ਦੀ ਕਰੜੀ ਨਿੰਦਾ ਕਰਦਾ”
ਮੱਲੋ ਮੱਲੀ ਹਾਸਾ ਨਿੱਕਲ ਗਿਆ..
ਦਿੱਲੀ ਬੈਠੇ ਤੁਹਾਡੇ ਮਾਈ ਬਾਪ..ਅਗਲਿਆਂ ਨੂੰ ਪੂਰਾ ਪਤਾ ਤੋਤੇ ਦੇ ਜਾਨ ਕਿਥੇ ਕਿਥੇ ਏ..
ਬਾਲਾਸੋਰ ਫਾਰਮ,ਗੁੜਗਾਓਂ ਵਾਲੇ ਪੰਜ ਸਿਤਾਰੇ,ਰਾਜਿਸਥਾਨ ਅਤੇ ਯੂ.ਪੀ ਵਾਲੇ ਹਜਾਰਾਂ ਏਕੜ..!
ਜੇ ਜਾਂਚ ਸ਼ੁਰੂ ਕਰਵਾ ਦਿੱਤੀ ਕੇ ਇਸ ਸਾਰੇ ਵਾਸਤੇ ਪੈਸੇ ਕਿਥੋਂ ਆਏ ਤਾਂ ਨਾ ਗੰਢੇ ਖਾਣ ਜੋਗੇ ਰਹਿਣਾ ਤੇ ਨਾ ਹੀ ਬੈਠਕਾਂ ਕੱਢਣ ਜੋਗੇ..!
ਦੋਸਤੋ ਸਿਆਸਤਦਾਨ ਅਸਲ ਵਿਚ ਓਦੋਂ ਮਰਦਾ ਜਦੋਂ ਨਜਰਅੰਦਾਜ ਹੋਣਾ ਸ਼ੁਰੂ ਹੋ ਜਾਂਦਾ..ਫੇਰ ਆਨੇ ਬਹਾਨੇ ਭਰੇ ਹੋਏ ਮੇਲੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ..ਨਾ ਸੱਦੀ ਨਾ ਕਵਾਈ ਤੇ ਮੈਂ ਲਾੜੇ ਦੀ ਤਾਈ..!

ਠੀਕ ਓਸੇ ਤਰਾਂ ਜਿਦਾਂ ਕਿਸੇ ਵੇਲੇ ਯੋਗਤਾ ਅਨੁਸਾਰ ਪਿਛਲੀ ਕਤਾਰ ਵਿਚ ਖਲਿਆਰ ਦਿੱਤਾ ਗਿਆ ਚਾਹ ਵਾਲਾ ਤੁਰੇ ਆਉਂਦੇ ਓਬਾਮੇ ਨੂੰ ਵੇਖ ਉਚੀ ਉਚੀ ਆਖ ਉਠਿਆ ਸੀ..”ਓਬਾਮਾਂ..ਓਬਾਮਾਂ..ਏਧਰ ਵੇਖ ਮੈਂ ਇਥੇ ਖਲੋਤਾ ਹਾਂ..”
ਅਗਲੇ ਨੇ ਨਜਰ ਚੁੱਕ ਕੇ ਵੀ...

ਨਹੀਂ ਸੀ ਵੇਖਿਆ!

ਦੱਸਦੇ ਜੂਨ ਚੁਰਾਸੀ ਤੋਂ ਕੁਝ ਮਹੀਨੇ ਪਹਿਲਾਂ ਵਲੈਤੋਂ ਆਇਆ ਇੱਕ ਸਿੰਘ ਤੀਰ ਵਾਲੇ ਬਾਬੇ ਦੇ ਦਰਸ਼ਨ ਕਰਨ ਲੰਗਰ ਵਾਲੇ ਪਾਸੇ ਜਾ ਅੱਪੜਿਆ..
ਅੱਗੇ ਤਿਲ ਸਿੱਟਣ ਦੀ ਵੀ ਥਾਂ ਨਹੀਂ ਸੀ..ਇਹ ਸੋਚ ਵਾਪਿਸ ਪਰਤ ਆਇਆ ਕੇ ਚਲੋ ਦੂਜੇ ਸੰਤ ਨੂੰ ਹੀ ਮਿਲ ਚੱਲਦੇ ਹਾਂ..!
ਅੱਗੇ ਉਹ ਵੱਡੇ ਸਾਰੇ ਕਮਰੇ ਵਿਚ ਕੱਲਾ ਬੈਠਾ..
ਸਿੰਘ ਆਖਣ ਲੱਗਾ ਜੀ ਮੈਂ ਪਹਿਲਾਂ ਓਧਰ ਗਿਆ ਸਾਂ..ਪਰ ਭੀੜ ਹੀ ਏਨੀ ਕੇ ਗੱਲ ਨੀ ਬਣੀ..ਫੇਰ ਸੋਚਿਆ ਕਿਓਂ ਨਾ ਤੁਹਾਡੇ ਦਰਸ਼ਨ ਕਰਦਾ ਜਾਵਾਂ!
ਅਗਲੇ ਦੀ ਮਨੋਅਵਸ੍ਥਾ ਸ਼ਬਦਾਂ ਰਾਹੀ ਜਾਹਿਰ ਹੋ ਗਈ..ਅਖ਼ੇ “ਚੱਲ ਹੀ ਪਈ ਏ ਦੁਕਾਨ ਉਸਦੀ..ਲੱਗਦਾ ਹੁਣ ਬੰਦ ਕਰਵਾਉਣੀ ਹੀ ਪੈਣੀ ਏ..”!

ਸੱਚ ਦੀ ਉਸ ਦੁਕਾਨ ਤੇ ਗ੍ਰਾਹਕੀ ਵਕਤੀ ਤੌਰ ਤੇ ਭਾਵੇਂ ਥੋੜੀ ਘਟ ਹੋ ਗਈ ਸੀ ਪਰ ਕਈ ਗੁਣਾ ਵੱਧ ਸਦੀਵੀਂ ਬਰਕਤਾਂ ਅਜੇ ਤੱਕ ਵੀ ਬਣੀਆਂ ਹੋਈਆਂ ਨੇ..!

ਸੋ ਇਹਨਾਂ ਬਰਸਾਤੀ ਡੱਡੂਆਂ ਦੀ ਘੁਸਪੈਠ ਤੋਂ ਬਚਦੇ ਹੋਏ ਲਗਾਤਾਰ ਦਿੱਲੀ ਵੱਲ ਨੂੰ ਵਧਦੇ ਹੋਏ ਵੀਰੋ..
ਧੰਨਵਾਦ ਤੁਸੀਂ ਸਾਡੇ ਮਨਾਂ ਵਿਚ ਉਪਜ ਆਏ ਕਿੰਨੇ ਸਾਰੇ ਵਕਤੀ ਭਰਮ ਭੁਲੇਖੇ ਦੂਰ ਕਰ ਦਿੱਤੇ..ਪੈਂਡਾ ਬੇਸ਼ੱਕ ਔਖਾ ਏ..ਫੇਰ ਵੀ ਸ਼ਾਮ ਦਾਮ ਡੰਡ ਭੇਦ ਵਾਲੇ ਬ੍ਰਹਮ ਅਸਤ੍ਰ ਨਾਲ ਨਿਪੁਣ ਧਿਰ ਦੇ ਵੇਹੜੇ ਵੱਲ ਨੂੰ ਵਧਦੇ ਹੋਏ ਜੇ ਕਿਧਰੇ ਸਾਹ ਟੁੱਟਣ ਲੱਗੇ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਜਰੂਰ ਵੇਖ ਲਿਆ ਜੇ..

ਸਰਬੰਸ ਦਾਨੀ ਤੁਹਾਡੀ ਪਿੱਠ ਥਾਪੜਦਾ ਹੋਇਆ ਜਰੂਰ ਮਹਿਸੂਸ ਹੋਵੇਗਾ..ਮੰਜੀ ਸਾਬ ਵੱਲੋਂ ਸਾਢੇ ਤਿੰਨ ਦਹਾਕੇ ਪਹਿਲਾਂ ਵਾਲੇ ਸੱਚ ਅਤੇ ਹਿੰਮਤ ਵਾਲੀ ਭਾਵਨਾ ਦੇ ਆਉਂਦੇ ਠੰਡੇ ਮਿੱਠੇ ਬੁੱਲੇ ਵੀ ਤੁਹਾਡੀ ਰੂਹ ਨੂੰ ਜਰੂਰ ਸਰਸ਼ਾਰ ਕਰਦੇ ਹੀ ਰਹਿਣਗੇ..ਜਾਂਦੇ ਜਾਂਦੇ..ਬੋਲ..ਏ..ਏ..ਏ..ਏ..ਏ ਸੋ ਨਿਹਾਲ..ਸਤਿ ਸ੍ਰੀ ਅਕਾਲ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)