More Punjabi Kahaniya  Posts
ਭੂਤਾ ਪ੍ਰੇਤਾ ਦੇ ਪਰਛਾਵੇ


ਹਰ ਇੱਕ ਦੀ ਜਿੰਦਗੀ ਵਿੱਚ ਕੁੱਝ ਅਜਿਹਾ ਵਾਪਰਦਾ ਹੈ ਜੋ ਬੰਦੇ ਨੇ ਸਾਇਦ ਭੁਲੇਖਿਆ ,ਪਰਛਾਵਿਆ ਵਿੱਚ ਹੀ ਦੇਖਿਆ ਹੋਵੇ ਤੇ ਉਸ ਭੁਲੇਖਿਆ ਪਰਛਾਵਿਆ ਦਾ ਡਰ ਅਸਲੀ ਜਿਹਾ ਹੋਵੇ ।ਮੈ ਹੁਣ ਤੱਕ ਜੋ ਵੀ ਮਹਿਸੂਸ ਕੀਤਾ ਹੈ ਉਸਨੂੰ ਹੀ ਆਪਣੇ ਲਫਜਾ ਵਿਚ ਲਿਖ ਰਿਹਾ ਹਾ। ਇਸ ਵਿਚ ਮੈ ਇਹ ਵੀ ਨਹੀ ਕਹਿਣਾ ਚਾਹੁੰਦਾ ਕਿ ਭੂਤ ਪ੍ਰੇਤ ਹੁੰਦੇ ਹਨ ਜਾ ਨਹੀ ।
ਕੁੱਝ ਸਮਾ ਪਹਿਲਾ ਮੈ ਬਹੁਤ ਜਿਆਦਾ ਬਿਮਾਰ ਹੋ ਗਿਆ ਸੀ। ਡਾਕਟਰ ਕੋਲ ਕਾਫੀ ਸਮੇ ਤੱਕ ਇਲਾਜ ਚੱਲਦਾ ਰਿਹਾ ਪਰ ਮੈਨੂੰ ਰਤਾ ਵੀ ਫਰਕ ਨਾ ਪਿਆ ।ਘਰ ਤਾਈ ਜੀ ਆਏ ਹੋਏ ਸੀ ਪਤਾ ਲੈਣ ਮੇਰਾ।ਉਹ ਕਾਫੀ ਟੂਣੇ- ਟੱਪਿਆ ਅਤੇ ਤਾਤਰਿੰਕ ਬਾਬਿਆ ਉਤੇ ਵਿਸਵਾਸ ਰੱਖਦੇ ਸਨ।ਮੈਨੂੰ ਦੇਖਕੇ ਸਾਡੇ ਘਰ ਕਹਿਣ ਲੱਗੇ ਜੇਕਰ ਇਹਨੂੰ ਦਵਾਈ ਬੂਟੀ ਨਹੀ ਅਸਰ ਕਰਦੀ ਤਾ ਇਹਨੂੰ ਕਿਸੇ ਬਾਬੇ ਨੂੰ ਦਿਖਾ ਲੈਣੇ ਆ।ਮੈ  ਵੀ ਜਾਨੀ ਆ ਇੱਕ ਬਾਬੇ ਕੋਲ ਉਥੋ ਸਾਡੇ ਘਰ ਦਾ ਮਹੋਲ ਕਾਫੀ ਠੀਕ ਹੈ ।ਮੈਨੂੰ ਇਹ ਗੱਲਾ ਉਤੇ ਵਿਸਵਾਸ ਨਹੀ ਸੀ ਵੀ ਇਹ ਵੀ ਹੋ ਸਕਦਾ ਹੈ। ਪੁਰਾਣੇ ਬੂੜੇ ਬੂੜੀਆ ਦੀਆ ਗੱਲਾ ਸੋਚਕੇ ਮੈ ਆਪਣਾ ਪੱਲਾ ਝਾੜ ਦਿੱਤਾ ਕਿ ਛੱਡ ਪਰਾ।ਤਾਈ ਦੇ ਬੜਾ ਕਹਿਣ ਤੇ ਘਰ ਵਾਲੇ ਕਹਿਦੇ ਚੱਲ ਇਕ ਵਾਰ ਦੇਖ ਲੈਨੇ ਆ ਜਾਕੇ। ਤਾਈ ਜੀ ਕਹਿਦੇ ਉਥੇ ਮੰਗਲਵਾਰ ਨੂੰ ਜਾਣਾ ਪੈਦਾ ਤੇ ਕੱਲ ਨੂੰ ਮੰਗਲਵਾਰ ਹੈ ।ਮੈ ਕੱਲ ਨੂੰ ਆਵਾਗੀ
“ਪਹਿਲਾ ਮੰਗਲਵਾਰ ”
ਗਿਆਰਾ ਵਜੇ ਤਾਈ ਜੀ ਵੀ ਆ ਗਏ ਤੇ ਅਸੀ ਵੀ ਤਿਆਰ ਸੀ ਜਾਣ ਲਈ ।ਅਸੀ ਤਾਤਰਿੰਕ ਬਾਬੇ ਕੋਲ ਚਲੇ ਗਏ ।ਤਾਤਰਿੰਕ ਬਾਬਾ ਆਪਣੀ ਮਸਤੀ ਵਿੱਚ ਧੂਣਾ ਲਾਈ ਬੈਠਾ ਸੀ।ਅਸੀ ਦਸ ਰੁਪਏ ਦਾ ਮੱਥਾ ਟੇਕਿਆ ਤੇ ਆਏ ਲੋਕਾ ਪਿਛੇ ਬੈਠ ਗਏ।ਤਾਤਰਿੰਕ ਬਾਬੇ ਨੂੰ ਦੇਖਕੇ ਏਦਾ ਲਗਦਾ ਸੀ ਜਿਵੇ ਉਸਨੇ ਸੋ ਸਾਲ ਮੜੀਆ ਵਿਚ ਬੈਠ ਕੇ ਸਕਤੀ ਹਾਸਿਲ ਕੀਤੀ ਹੋਵੇ ।ਉਥੇ ਤਰਾ ਤਰਾ ਦੇ ਲੋਕ ਆਪਣੀਆ ਪਰੇਸਾਨੀਆ ਦੱਸ ਰਹੇ ਸੀ ਤੇ ਅਜੀਬ ਅਜੀਬ ਹਰਕਤਾ ਕਰ ਰਹੇ ਸੀ।ਮੇਰੀ ਵਾਰੀ ਆਈ ਤੇ ਤਾਤਰਿੰਕ ਬਾਬਾ ਮੈਨੂੰ ਅੱਖਾ ਬੰਦ ਕਰਕੇ ਪੜਨ ਲੱਗ ਗਿਆ ਤੇ ਕਹਿਣ ਲੱਗਾ ਇਸ ਪਿਛੇ ਕੋਈ ਚੀਜ ਲੱਗੀ ਹੋਈ ਹੈ ਜਿਸ ਕਰਕੇ ਇਸ ਨੂੰ ਦਵਾਈ ਬੂਟੀ ਨਹੀ ਲਗਦੀ ਤੇ ਇਹ ਠੀਕ ਨਹੀ ਰਹਿਦਾ। ਕਹਿਣ ਲੱਗਾ ਸਵਾ ਮਹੀਨਾ ਚੋਕੀਆ ਲਾਉ ਠੀਕ ਕਰਦੂ।ਬਾਬੇ ਨੇ ਲੌਗ, ਲਾਚੀਆ , ਜਲ ਕਰਕੇ ਦਿੱਤਾ ਤੇ ਮੇਰੇ ਗਲ ਵਿਚ ਫੂਕ ਮਾਰਕੇ ਕਾਲਾ ਧਾਗਾ ਪਾਇਆ ਤੇ ਸੱਜੀ ਬਾਹ ਤੇ ਖੰਮਣੀ ਬੰਨ ਦਿਤੀ।
ਬਾਬੇ ਕੋਲ  ਡਰਾਵਨਾ ਤੇ ਅਜੀਬ ਤਰਾ ਦਾ ਮਹੋਲ ਮਿਲਿਆ ਦੇਖਣ ਨੂੰ ਅਸੀ ਮੱਥਾ ਟੇਕਕੇ ਵਾਪਿਸ ਘਰ ਆ ਗਏ ਪਰ ਮੈ ਇਹਨਾ ਗੱਲਾ ਉਤੇ ਭੋਰਾ ਵਿਸਵਾਸ ਨਹੀ ਸੀ ਕਰਦਾ।
ਰਾਤ ਨੂੰ ਮੈਨੂੰ ਸਾਰੀ ਰਾਤ ਨੀਦ ਨਹੀ ਆਈ ਮੈ ਕੁੱਝ ਨਾ ਕੁੱਝ ਸੋਚਦਾ ਰਿਹਾ ਅਚਾਨਕ ਨੀਦਰ ਆ ਜਾਣ ਪਿਛੋ ਮੇਰੀ ਅੱਖ ਖੁਲੀ ਤੇ ਐਵੇ ਲੱਗਿਆ  ਜਿਵੇ ਕੋਈ ਪਰਛਾਵਾ ਮੇਰੇ ਕੋਲ ਖਲੋਤਾ ਹੋਵੇ।ਮੈ ਦੋ ਤਿਨ ਵਾਰ ਦੇਖਿਆ ਉਹ ਉਸੇ ਥਾ ਤੇ ਏਦਾ ਖੜਾ ਸੀ ਜਿਵੇ ਕੋਈ ਤਾਜਾ ਮੁਰਦਾ ਮੜੀਆ ਚੋ ਉਠ ਕੇ ਆਇਆ ਹੋਵੇ ।ਰਾਤ ਨੂੰ ਲਾਈਟ ਵੀ ਬੰਦ ਸੀ ਤੇ ਸਾਰੇ ਆਪਣੇ ਮੰਜਿਆ ਤੇ ਸੁੱਤੇ ਪਏ ਸੀ। ਸਰਦੀ ਦੇ ਦਿਨ ਸੀ ਮੈ ਆਪਣਾ ਕੰਬਲ ਸਿਰ ਹੇਠਾ ਦੱਬਕੇ ਸੋਚਦਾ ਰਿਹਾ ਕਿ ਏ ਕੋਣ ਹੈ ਰਾਤ ਨੂੰ ਮੇਰੇ ਕੋਲ ਖੜਾ ਹੈ ਮੈਨੂੰ ਡਰਦੇ ਨੂੰ ਪਸੀਨਾ ਆ ਗਿਆ ਤੇ ਮੈ ਡਰਦੇ ਨੇ ਸਾਰੀ ਰਾਤ ਨਾ ਮੂੰਹ ਤੋ ਕੰਬਲ ਲਾਇਆ। ਤੇ ਅਚਾਨਕ ਮੇਰੀ ਅੱਖ ਲੱਗ ਗਈ
ਤੇ ਸਵੇਰੇ ਜਾ ਉਠਿਆ ਫੇਰ ਸੋਚਾ ਵਿਚ ਪੈ ਗਿਆ  ਰਾਤ ਕੀ ਚੀਜ ਸੀ। ਮਨ ਨੂੰ ਸਮਝਾਇਆ ਤੇ ਭੁਲੇਖਾ ਪਿਆ ਹੋਣਾ ਸੀ  ਕਹਿਕੇ ਮੰਜੀ ਤੇ ਪੈ ਗਿਆ।ਹਫਤੇ ਵਿਚ ਕੋਈ ਅਜਿਹਾ ਫੇਰ ਤਾ ਕੁੱਝ ਨਹੀ ਦਿਸਿਆ ।

“ਦੂਜਾ ਮੰਗਲਵਾਰ “ਅਸੀ ਤਾਤਰਿੰਕ ਬਾਬੇ ਕੋਲ ਗਏ ਤੇ ਤਾਤਰਿੰਕ ਬਾਬਾ  ਫੇਰ ਉਸੇ ਰੂਪ ਵਿਚ ਧੂਣਾ ਲਾਈ ਬੈਠਾ ਸੀ ਅਸੀ ਮੱਥਾ ਟੇਕ ਕੇ ਆਏ ਲੋਕਾ ਪਿਛੇ ਬੈਠ ਗਏ ।ਇੱਕ ਇੱਕ ਨੂੰ ਤਾਤਰਿੰਕ ਬਾਬਾ ਬੁਲਾ ਰਿਹਾ ਸੀ।ਮੈ ਸਭ ਨੂੰ ਗੋਰ ਨਾਲ ਵੇਖ ਰਿਹਾ ਸੀ ।ਮੇਰੇ ਤੋ ਪਹਿਲਾ ਇੱਕ ਔਰਤ ਦੀ ਵਾਰੀ ਆਈ ਤਾਤਰਿੰਕ ਬਾਬੇ ਨੇ ਉਸਨੂੰ ਆਪਣੇ ਸਾਹਮਣੇ ਬਿਠਾ ਕੇ ਕੁੱਝ  ਸਮਾਨ ਵਿਚ ਫੂਕਾ ਮਾਰਕੇ ਔਰਤ ਦੇ ਉਤੋ ਦੀ ਵਾਰ ਕੇ ਧੂਣੀ ਵਿਚ ਸੁੱਟ ਦਿੱਤਾ ਐਨੇ ਨੂੰ ਹੀ ਔਰਤ ਆਪਣੀ ਆਵਾਜ ਬਦਲ ਕੇ ਬੋਲਣ ਲੱਗ ਪਈ ਤੇ ਆਪਣੇ ਵਾਲ ਖਲਾਰ ਕੇ ਸਿਰ ਘਮਾਉਣ ਲੱਗ ਪਈ ।ਤਾਤਰਿੰਕ ਬਾਬੇ ਕੋਲ ਚਿਮਟਾ ਪਿਆ ਸੀ ਉਸਨੇ ਚਿਮਟਾ ਚੁੱਕ ਕੇ ਔਰਤ ਦੀ ਪਿਠ ਤੇ ਮਾਰਿਆ ਤੇ ਕਹਿਣ ਲੱਗਾ ਦੱਸ ਤੂੰ ਕੋਣ ਹੈ ,ਕਿਥੋ ਆਈ ਏ ,ਤੇ ਇਸ ਤੋ ਕੀ ਲੈਣਾ ਤੂੰ ।ਔਰਤ ਦੀ ਆਵਾਜ ਇਹਨੀ ਭਾਰੀ ਹੋ ਗਈ ਸੀ ਸੁਣ ਕੇ ਏਦਾ ਲੱਗਦਾ ਸੀ ਜਿਵੇ ਕੋਈ ਉਪਰੀ ਸੈਅ ਬੋਲ ਰਹੀ ਹੈ। ਮੈ ਬਹੁਤ ਹੈਰਾਨ ਹੋ ਰਿਹਾ ਸੀ। ਤਾਤਰਿੰਕ ਬਾਬੇ ਨੇ ਉਸ ਨੂੰ ਵਾਲਾ ਤੋ ਫੜਕੇ ਐਵੇ ਖਿਚਿਆ ਜਿਵੇ ਕੋਈ ਚੀਜ ਬਾਹਰ ਕੱਢੀ ਹੋਵੇ । ਤੇ  ਔਰਤ ਮੁੜ ਪਹਿਲਾ ਵਾਲੀ ਸਥਿਤੀ ਵਿੱਚ ਆ ਗਈ।ਤਾਤਰਿੰਕ ਬਾਬੇ ਨੇ ਉਸਨੂੰ ਲੌਗ ਲਾਚੀਆ ਤੇ ਮਿਸਰੀ ਦਾ ਪ੍ਰਸਾਦ ਦਿੱਤਾ ਵਾਪਸ ਆਪਣੀ ਜਗਾ ਤੇ ਬੈਠਣ ਲਈ ਕਿਹਾ।ਮੈ ਬਹੁਤ ਡਰ ਰਿਹਾ ਸੀ ।ਅਸੀ ਕੁੱਝ ਟਾਇਮ ਬਾਅਦ ਘਰ ਆ ਗਏ। ਉਹ ਲੋਕਾ ਦਾ ਦ੍ਰਿਸ ਮੇਰੇ ਦਿਮਾਗ ਵਿਚ ਘੁੰਮਦਾ ਰਿਹਾ ਤੇ ਰਾਤ ਨੂੰ ਸੁੱਤੇ ਨੂੰ ਮੈਨੂੰ ਜਾਗ ਆ ਗਈ ਤੇ ਮੈ ਕਮਰੇ ਦੇ...

ਬੂਹੇ ਵਲ ਵੇਖਿਆ ਮੈਨੂੰ ਫੇਰ ਐਵੇ ਲਗਾ ਕਿ ਜਿਵੇ ਕੋਈ ਖੜਿਆ ਹੈ ਤੇ ਉਤੇ ਉਸਨੇ ਚਿਟੇ ਕਪੜੇ ਲਪੇਟੇ ਹੋਏ ਨੇ ਮੈਨੂੰ ਡਰਦੇ ਨੂੰ ਗਰਮੀ ਆ ਗਈ ਤੇ ਮੈ ਫੇਰ ਕੰਬਲ  ਨੂੰ ਸਿਰ ਹੇਠਾ ਦੱਬਕੇ ਸੋ ਗਿਆ।ਸਵੇਰੇ ਜਲਦੀ ਅੱਖ ਖੁੱਲੀ ਤੇ ਉਸ ਟਾਈਮ ਗੁਰੂ ਘਰ ਪਾਠੀ ਬੋਲ ਰਿਹਾ ਸੀ ਤੇ ਚਾਨਣ ਵੀ ਹੋਗਿਆ ਸੀ ।  ਕਮਰੇ ਦੇ ਬੂਹੇ ਵੱਲ ਧਿਆਨ ਮਾਰਿਆ ਤੇ ਬੂਹਾ ਅੱਧਾ ਖੁਲਿਆ ਹੋਇਆ ਸੀ ਉਤੇ ਬਾਪੂ ਦਾ ਚਿੱਟਾ ਕੁੜਤਾ ਪਜਾਮਾ ਸੁਕਣੇ ਪਇਆ ਹੋਇਆ ਸੀ ।ਜਿਸਨੇ ਰਾਤ ਮੈਨੂੰ ਭੂਤਾ ਦਾ ਭੁਲੇਖਾ ਪਾਇਆ।ਸਾਰਾ ਦਿਨ ਫੇਰ ਮੈ ਤਾਤਰਿੰਕ ਬਾਬੇ ਕੋਲ ਆਏ ਲੋਕਾ ਬਾਰੇ ਸੋਚਦਾ ਰਿਹਾ।ਸਾਮ ਨੂੰ ਗੁਰੂ ਘਰ ਮੱਥਾ ਟੇਕ ਕੇ ਆਇਆ ਤੇ ਮਨ ਨੂੰ ਸਾਂਤੀ ਜਿਹੀ ਮਿਲੀ।ਕੁੱਝ ਕੂ ਰਾਤਾ ਦੇ ਭੁਲੇਖਿਆ ਚ  ਮੈਨੂੰ ਐਵੇ ਲੱਗਣ ਲੱਗ ਗਿਆ  ਵੀ ਸੱਚੀ ਜਿਵੇ ਭੂਤ  ਪ੍ਰੇਤ ਹੋਣ।
“ਤੀਜਾ ਮੰਗਲਵਾਰ ” ਅਸੀ ਫੇਰ ਤਾਤਰਿੰਕ ਬਾਬੇ ਕੋਲ ਗਏ ਉਥੇ ਫੇਰ ਉਥੇ ਲੋਕਾ ਦਾ ਉਹੀ ਹਾਲ ਚੀਕ,ਝੰਗਿਆੜਾ।ਮੇਰੇ ਤੋ ਪਹਿਲਾ  ਇੱਕ ਨਵੀ ਔਰਤ ਆਈ ਸੀ ਕਿਸੇ ਪਿੰਡ ਤੋ ਉਹ ਤਾਤਰਿੰਕ ਬਾਬੇ ਨੂੰ ਕਹਿਦੀ ਮੈਨੂੰ ਚੀਜਾ ਦਿਖਦੀਆ ਰਾਤ ਨੂੰ ਮੈ ਸੋਚਿਆ ਇਸ ਨਾਲ ਵੀ ਪੱਕਾ ਮੇਰੇ ਵਾਲਾ ਝਟਕਾ ਲਗਿਆ ਹੋਣਾ ਮੈ ਇਸ ਚੀਜਾ ਤੇ ਵਿਸਵਾਸ ਨਹੀ ਕਰਦਾ ਸੀ ਨਾ ਮੈ ਕਿਸੇ ਨੂੰ ਕੁੱਝ ਦੱਸਿਆ ਇਸ ਬਾਰੇ।ਤਾਤਰਿੰਕ ਬਾਬੇ ਕੋਲ ਮੱਥਾ ਟੇਕ ਕੇ ਆ ਗਏ ਸੀ। ਤਿੰਨ ਮ ਹਫਤੇ ਲੰਘ ਗਏ ਸੀ ਮੈਨੂੰ ਫੇਰ ਵੀ ਜਰਾ ਫਰਕ ਨਾ ਪਿਆ ਆਪਣੀ ਬਿਮਾਰੀ ਦਾ ਨਾਲ ਨਾਲ ਡਾਕਟਰ ਕੋਲੋ ਦਵਾਈ ਵੀ ਚਲ ਰਹੀ ਸੀ ਮੈ ਡਾਕਟਰ ਨੂੰ ਆਖਿਆ ਮੈਨੂੰ ਰਾਤ ਨੂੰ ਨੀਦ ਨਹੀ ਆਉਦੀ ਤੇ ਡਾਕਟਰ ਨੇ  ਨੀਦਰ ਦੀ ਗੋਲੀ ਲਾ ਦਿਤੀ । ਜਿਸ ਨਾਲ  ਜਿਆਦਾ ਨੀਦ ਤੇ ਕਮਜੋਰੀ ਕਰਕੇ ਮੈਨੂੰ ਰਾਤ ਨੂੰ ਦਬਾ ਜਿਹਾ ਪਿਆ ਜਿਵੇ ਲੱਗਿਆ ਕਿਸੇ ਨੇ ਮੈਨੂੰ ਫੜਕੇ ਦੱਬ ਹੀ ਲਿਆ ਹੋਵੇ  ਇੱਕ ਦਮ ਉਠਿਆ ਤੇ ਕੋਈ ਵੀ ਨਹੀ ਕੋਲ ,ਸਰਾਣੇ ਪਾਣੀ ਪਿਆ ਸੀ ਪੀਕੇ  ਮੈ ਫੇਰ ਸੋ ਗਿਆ।
“ਚੋਥਾ ਮੰਗਲਵਾਰ” ਅਸੀ ਫੇਰ ਚਲੇ ਗਏ ਉਥੇ ਫੇਰ ਨਵੇ ਤੇ ਪਹਿਲਾ ਵਾਲੇ ਲੋਕ ਬੈਠੇ ਸੀ।ਇੱਕ ਔਰਤ ਕਹਿਦੀ ਮੇਰੀ ਨੂੰਹ ਨੂੰ ਕਸਰ ਹੈ।ਰਾਤ ਨੂੰ ਉਠ ਕੇ  ਝਗਿਆੜਾ ਮਾਰਨ ਲੱਗ ਜਾਦੀ ਹੈ ਜਿਵੇ ਕੋਈ ਇਸਨੂੰ ਆਪਣੇ ਵੱਲ  ਖਿਚਦਾ ਹੋਵੇ।ਮੈਨੂੰ ਤੇ ਜਰਾ ਵੀ ਇਹਨਾ ਗੱਲਾ ਤੇ ਵਿਸਵਾਸ  ਨਹੀ ਸੀ।ਅਸੀ ਫੇਰ ਆਪਣਾ ਜਲ ਕਰਾਕੇ ਪ੍ਰਸਾਦ ਲੈਕੇ ਆ ਗਏ।
ਪਰ ਮੈ ਘਰ ਆਕੇ ਵੀ ਸੋਚਦਾ ਰਿਹਾ ਇਹ ਹੈ ਤਾ ਬਸ ਭੁਲੇਖਿਆ ਦਾ ਡਰ ਹੀ ਹੈ।ਰਾਤ ਨੂੰ ਰੋਟੀ ਪਾਣੀ ਖਾ ਕੇ ਸੋ ਗਏ
ਸੀ ।ਮੈਨੂੰ ਦਿਸਣ ਲੱਗਾ ਜਿਵੇ ਕੋਈ ਮੇਨੂੰ ਕਹਿ ਰਿਹਾ ਮੈ ਤੈਨੂੰ ਲੈਣ ਆਇਆ ਚਲ ਮੇਰੇ ਨਾਲ ਪਹਿਲਾ ਮੈਨੁੰ ਉਸਦੀ ਧੁੰਦਲੀ ਸਕਲ ਦਿਸੀ ਤੇ ਬਾਅਦ ਵਿਚ ਇੱਕ ਹੱਡੀਆ ਦਾ ਪਿੰਜਰ ਜਾ ਬਣ ਗਿਆ ਮੈ ਇੱਕ ਦਮ ਉਠਕੇ ਬੈਠ ਗਿਆ ਤੇ ਮੈਨੂੰ ਪਤਾ ਲੱਗਿਆ ਸੁਪਨਾ ਆ ਰਿਹਾ ਸੀ। ਮੈ ਪਾਣੀ ਪੀਤਾ ਤੇ ਫੇਰ ਆਪਣੇ ਬੈਡ ਤੇ ਖੱਬੇ ਪਾਸੇ ਮੂੰਹ ਕਰਕੇ ਪੈ ਗਿਆ ਕੰਧ ਵੱਲ ਵੇਖਿਆ ਕੱਪੜਿਆ ਦੇ ਕੁੱਝ ਡਰਾਵਨੇ ਪਰਛਾਵੇ ਦਿਸ ਰਹੇ ਸੀ। ਫੇਰ ਸੱਜੇ ਪਾਸੇ ਦੇਖਿਆ ਬੂਹੇ ਤੇ ਟੰਗੇ ਕਪੜੇ ਪੱਖੇ ਦੀ ਹਵਾ ਨਾਲ ਉਡ ਰਹੇ ਸੀ ਜੋ ਡਰਾਵਨੇ ਪਰਛਾਵਿਆ ਦਾ ਰੂਪ ਲੈ ਰਹੇ ਸਨ ।ਐਨੇ ਨੂੰ ਗੁਰੂ ਘਰ ਪਾਠੀ ਬੋਲਿਆ ਤੇ ਸੁਣਕੇ ਮੇਰਾ ਡਰ ਦੂਰ ਹੋਇਆ ਤੇ ਮੈਨੂੰ ਨੀਦਰ ਆ ਗਈ ।ਕੁੱਝ ਕੁ ਦਿਨਾ ਬਾਅਦ ਸਵੇਰੇ ਮੇਰੀ ਤਬੀਅਤ ਜਿਆਦਾ ਖਰਾਬ ਸੀ।ਸਵਾ ਮਹੀਨਾ ਵੀ ਹੋ ਚੁੱਕਾ ਸੀ।ਉਸ ਤਾਤਰਿੰਕ ਦੇ ਜਲ ਪ੍ਰਸਾਦ ਨੇ ਵੀ ਕੋਈ ਅਸਰ ਨਾ ਕੀਤਾ।ਮੈ ਇਹਨਾ ਚੱਕਰਾ ਤੋ ਖੈੜਾ ਛੁਟਵਾਉਣਾ ਚਾਹੁੰਦਾ ਸੀ। ਘਰਦੇ ਵੀ ਪਰੇਸਾਨ ਸਨ ਤੇ  ਇਹਨਾ ਚੱਕਰਾ ਵਿੱਚ ਨਹੀ ਸੀ ਪਏ ਕਦੇ। ਮੁੜ ਫੇਰ ਮੈ ਕਿਸੇ ਨਾਮੀ ਹਸਪਤਾਲ ਤੋ ਤਸੱਲੀ ਨਾਲ ਰਿਪੋਰਟਾ ਕਰਵਾਈਆ ਤੇ ਇਲਾਜ ਕਰਵਾਇਆ ਤੋ ਹੋਲੀ ਹੋਲੀ ਠੀਕ ਹੋ ਗਿਆ।ਜੋ‌ ਮੇਰਾ ਭੂਤਾ ਪ੍ਰੇਤਾ ਦੇ ਭੁਲੇਖਿਆ ਦਾ ਡਰ ਸੀ ਉਹ ਤੇ ਭੁਲੇਖਿਆ ਵਿਚ ਹੀ ਰਹਿ ਗਿਆ ਤੇ ਤਾਤਰਿੰਕ ਬਾਬੇ ਵਾਲੀਆ ਲੌਗ ਲਾਚੀਆ ਵੀ ।

“ਵੈਦਾ ਦੀ ਹੋਵੇ ਲੋੜ ਆਉਦੇ ਧੂਣੀਆ ਤੋ ਰਾਸ ਨਾ ।
“ਵਹਿਮਾ ਭਰਮਾ ਨੂੰ ਕਦੇ ਬਣਾ ਲਿਓ ਖਾਸ ਨਾ ।
“ਕਰਨੇ ਨਹੀ ਕੰਮ ਲੋਗ ,ਲਾਚੀਆ ਦੇ ਪ੍ਰਸਾਦ ਨੇ
“ਅਸਰ ਨਹੀ ਹੋਣਾ ਖਾਕੇ ਏ ਤੇ ਮੂੰਹਾ ਦੇ ਸਵਾਦ ਨੇ
“ਭੂਤ ਪ੍ਰੇਤਾ ਦਿਸਦੀਆ ਮਨਾ ਵਾਲੇ ਭੈੜੇ ਡਰ ਚ ।
“ਵਾਹਿਗੁਰੂ ਦਾ ਜਾਪ ਕਰ ਲਿਆ ਕਰ ਘਰ ਚ ।

ਮੇਰੇ ਮੁਤਾਬਿਕ ਭੂਤਾ ਪ੍ਰੇਤਾ ਕੁੱਝ ਨਹੀ ਹੁੰਦੀਆ ਸਭ ਮਨਾ ਦੇ ਵਹਿਮ ਭਰਮ ਹੁੰਦੇ ਨੇ। ਰਹੀ ਗੱਲ ਜੋ ਲੋਕ ਤਾਤਰਿੰਕ ਬਾਬੇ ਕੋਲ ਬੈਠੇ ਦੇਖੇ ਮੈ ਉਹਨਾ ਵਿਚ ਆਪਣੀ ਅੱਖੀ ਕੁੱਝ ਨਹੀ ਦੇਖਿਆ।ਮੇਰੇ ਖਿਆਲ ਨਾਲ ਕਈ ਵਾਰ ਬੰਦੇ ਦੇ ਮਨ ਵਿਚ ਅਜਿਹਾ ਡਰ ਵੜ ਜਾਦਾ ਹੈ ।ਜਿਸ ਕਰਕੇ ਇਨਸਾਨ ਮਾਨਸਿਕ ਤੋਰ ਤੇ ਬਿਮਾਰੀ ਦਾ ਰੂਪ ਧਾਰਨ ਕਰ ਲੈਦਾ ਹੈ ਤੇ ਉਸ ਡਰ ਨੂੰ ਵਾਰ ਵਾਰ ਦਹਾਰਾਉਦਾ ਰਹਿੰਦਾ ਹੈ ।
ਜੇ ਕਿਸੇ ਦੀਆ ਭਾਵਨਾਵਾ ਕੋਈ ਠੇਸ ਪਹੁੰਚੀ ਹੋਵੇ ਤਾ ਮਾਫੀ ਸਭ ਤੋ।

ਤਹਿ-ਡਾਕ ਸਮਾਣਿ             ਲੇਖਕ ਸੁੱਖ ਸਿੰਘ ਮੱਟ
ਜਿਲਾ ਪਟਿਆਲਾ
Instalink:
https://www.instagram.com/p/CCOWbEThPn1/?igshid=104ia3utkp3rj
Facebook link:
https://www.facebook.com/profile.php?id=100009659345595
                            
                         ਲੇਖਕ ਸੁੱਖ ਸਿੰਘ ਮੱਟ

...
...



Related Posts

Leave a Reply

Your email address will not be published. Required fields are marked *

5 Comments on “ਭੂਤਾ ਪ੍ਰੇਤਾ ਦੇ ਪਰਛਾਵੇ”

  • ਬਿਲਕੁਲ ਸੱਚ ,ਅਸੀਂ ਵੀ ਛੋਟੀ ਜੀ ਕੋਸ਼ਿਸ਼ ਕੀਤੀ ਸੀ ਲੋਕਾ ਨੂੰ ਸਮਝਾਉਣ ਦੀ ਇਕ ਵੀਡੀਓ ਰਾਹੀ youtube ਤੇ ,ਜੇਕਰ ਤੁਸੀ ਵੀ ਉਹ ਵੀਡੀਓ ਵੇਖਣਾ ਚਾਹੁੰਦੇ ਹੋ ਤਾ unique dil youtube channel search ਕਰਨਾ ਜੀ

  • bilkul sahi kea g ih sb bs mn da dr te veham hi hai jo apne uper havi ho janda hai

  • ਨਸੇ ਵਿਰੁਧ ਲੇਖ,ਕਹਾਣੀਅਾਂ, ਚੁਟਕਲੇ, ਨਸੇ ਦੇ ਨਤੀਜੇ ,ਬਾਰੇ ਲਿਖਿਅਾਕਰੋ ਵਧੀਅਾ ਨਤੀਜੇ ਅਾੳੁਣਗੇ ਧੰਨਵਾਦ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)