More Punjabi Kahaniya  Posts
ਇਮਾਨਦਾਰੀ ਦੀ ਖੁਸ਼ਬੂ


ਕਾਲਜ ਤੋਂ ਬਾਹਰ ਨਿਕਲਦਿਆਂ ਬਸ ਸਟੈਂਡ ਲਈ ਪੈਦਲ ਹੀ ਚੱਲ ਪਿਆ ! ਕੋਨੇ ਚ ਇੱਕ ਬਜ਼ੁਰਗ ਖੜ੍ਹਾ ਸੀ ਰਿਕਸਾ ਲੈ ਕੇ !! ਗਰਮੀ ਨਾਲ ਬੁਰਾ ਹਾਲ ਸੀ ਮੁੜਕਾ ਏਨਾ ਕੁ ਸੀ ਕੇ ਕੱਪੜੇ ਨਿਚੜ ਰਹੇ ਸਨ !! ਮੈਂ ਉਸਦੇ ਰਿਕਸੇ ਤੇ ਬੈਠ ਗਿਆ ਬਸ ਸਟੈਂਡ ਜਾਣ ਲਈ !! ਜਦ ਬੈਠਾ ਤਾਂ ਮੁੜਕੇ ਦੀ ਬਦਬੂ ਆਈ !!ਮੈਂ ਖ਼ੁਸ ਹੋਇਆ ਕਿ ਏਨੀ ਉਮਰ ਚ ਮੇਹਨਤ ਕਰ ਰਿਹਾ !! ਮੈਨੂੰ ਬਜੁਰਗ ਨੇ ਦਸਿਆ ਕੇ ਇਹ ਰਿਕਸਾ ਕਿਰਾਏ ਤੇ ਹੈ ਰੋਜਾਨਾ 50 ਰੁਪਏ ਦਿੰਦਾ ਹਾਂ ਕਿਰਾਇਆ ।। ਮੈਂ ਸੋਚਿਆ ਕਿਸੇ ਤਰੀਕੇ ਬਜ਼ੁਰਗ ਦੀ ਮਦਦ ਕਰਾਂ,ਮੇਰੇ ਕੋਲ 200 ਰੁਪਏ ਕਿਸੇ ਦਾ ਦਸਵੰਦ ਪਿਆ ਸੀ । ਰਿਕਸੇ ਤੋਂ ਉਤਰਨ ਵੇਲੇ ਮੈਂ 20 ਰੁਪਏ ਕਿਰਾਇਆ ਦਿੱਤਾ ਨਾਲ ਹੀ 200 ਰੁਪਏ ਦੇ ਹੋਰ ਫੜਾਉਂਦੇ ਕਿਹਾ ।।ਬਾਪੂ ਜੀ ਆਹ 200 ਰੁਪਇਆ ਤੂਹਾਡੇ ਰਿਕਸੇ ਤੇ ਪਿਆ ਸੀ ਕਿਤੇ ਤੁਹਾਡਾ ਤਾਂ ਨਹੀਂ ਡਿੱਗਾ ਜੇਬ ਵਿੱਚੋਂ !! ਨਹੀਂ ਪੁੱਤਰਾ ਮੇਰਾ...

ਨਹੀਂ ਇਹ ਹੋ ਸਕਦਾ ਪਹਿਲੀ ਸਵਾਰੀ ਬੈਠੀ ਹੋਵੇ ਉਸਦਾ ਹੋਣਾ ਜਾਂ ਤੇਰਾ ਹੋਣਾ ।। ਮੈਂ ਕਿਹਾ ਨਹੀਂ ਬਾਪੂ ਜੀ ਇਹ ਤੂਹਾਡੇ ਹੀ ਡਿੱਗੇ ਆ !!! ਰਿਕਸੇ ਵਾਲੇ ਬਜੂਰਗ ਨੇ ਕਿਹਾ ਮੈਂ ਅਜੇ 2 ਫੇਰੇ ਲਗਾ ਕਿ 40 ਰੁਪਏ ਵੱਟੇ ਆ ਮੇਰੇ ਨਹੀਂ ।। ਮੈਂ ਬਾਪੂ ਦੀ ਜੇਬ ਚ 200 ਰੁਪਏ ਪਾ ਦਿਤੇ ਜੇਕਰ ਕੋਈ ਪੁਛੇਗੀ ਸਵਾਰੀ ਤਾਂ ਵਪਿਸ ਕਰ ਦੇਣਾ ਨਹੀਂ ਤਾਂ ਕੋਲ ਰੱਖ ਲੈਣਾ।।। ਬਜ਼ੁਰਗ ਖ਼ੁਸ ਹੋ ਕਿ ਕਹਿੰਦਾ ਜਿਵੇ ਤੇਰੀ ਮਰਜੀ।।। ਭਾਵੇਂ ਬਜ਼ੁਰਗ ਦੇ ਕੱਪੜਿਆਂ ਵਿਚੋਂ ਬਦਬੂ ਆ ਰਹੀ ਸੀ ਪਰ ਬਜ਼ੁਰਗ ਵਲੋਂ ਬੋਲੀ ਸਚਾਈ ਵਿਚੋਂ ਮੈਨੂੰ *ਇਮਾਨਦਾਰੀ ਦੀ ਖੁਸ਼ਬੂ ਨਜਰ ਆਈ*
*ਨਵਨੀਤ ਸਿੰਘ*
*9646865500*

...
...



Related Posts

Leave a Reply

Your email address will not be published. Required fields are marked *

7 Comments on “ਇਮਾਨਦਾਰੀ ਦੀ ਖੁਸ਼ਬੂ”

  • nice story

  • Surinder Singh Ramgarhia

    ਵੀਰ ਜੀ ਬਹੁਤ ਵਧੀਆ ਸਟੋਰੀ ਲਿਖੀ ਤੁਸੀਂ
    ਪੜ ਕੇ ਮੈਂ ਭਾਵੁਕ ਹੋ ਗਿਆ
    ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • 👌👌🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)