More Punjabi Kahaniya  Posts
ਗ੍ਰੰਥੀ ਸਿੰਘ


ਸੱਤ ਸ਼੍ਰੀ ਅਕਾਲ ਪੰਜਾਬੀਉ ਤੇ ਮੈ ਤੁਹਾਡੇ ਨਾਲ ਇਕ ਸੱਚੀ ਕਹਾਣੀ ਸ਼ੇਅਰ ਕਰ ਰਿਹਾ ਸਾਡੇ ਛੋਟਾ ਜਿਹਾ ਪਿੰਡ ਫਿਰੋਜਪੁਰ ਜ਼ਿਲ੍ਹੇ ਚ ਤੇ 40 ਘਰ ਨੇ ਤੇ ਸਾਰੇ ਹੀ ਵਧੀਆਂ ਨੇ ਬੱਚੇ ਕਨੇਡਾ ਅਸਟਰੇਲੀਆ ਤੇ ਹੋਰ ਮੁਲਕਾਂ ਚ ਵੀ ਬਹੁਤ ਗਏ ਨੇ ਤੇ ਪਿੰਡ ਦਾ ਭਾਈਚਾਰਾ ਵੜੀ ਬਹੁਤ ਵਧੀਆਂ ਏ ਕਦੀ ਸਰਪੰਚੀ ਇਲੈਕਸ਼ਣ ਨਹੀਂ ਹੋਈਆ ਤੇ ਸਹਿਮਤੀ ਹੁੰਦੀ ਮੇਰੇ ਬਾਪੂ ਜੀ ਸਰਪੰਚ ਰਹਿ ਚੁੱਕੇ ਹਨ ਤੇ ਉਂਨਾਂ ਨੇ ਕਦੇ ਵੀ ਕਿਸੇ ਦਾ ਮਾੜਾ ਨੀ ਕੀਤਾ ਪਰ ਹੁਣ ਇਹ ਗੱਲ ਕਿ ਗੁਰੂ ਘਰ ਸਾਡੇ ਪਿੰਡ ਦਾ ਬਹੁਤ ਵਧੀਆਂ ਬਣੀ ਤੇ ਪਿੰਡ ਤੇ ਐਨ ਆਰ ਆਈ ਵੀ ਬਹੁਤ ਸੇਵਾ ਕਰਦੇ ਨੇ ਤੇ ਬਾਹਰ ਦੇ ਨਾਲ ਪਿੰਡ ਦੂਰ ਦੂਰ ਤੋਂ ਵੀ ਰਿਸ਼ਤੇਦਾਰ ਵੀ ਬਹੁਤ ਸੇਵਾ ਕਰਾਉਦੇ ਹਨ ਮਾਨਤਾ ਬਹੁਤ ਏ ਗੁਰਦੁਆਰਾ ਸਾਹਿਬ ਸੀਤੇ ਸਾਡੇ ਗ੍ਰੰਥੀ ਸਿੰਘ ਬਹੁਤ ਚੰਗਾ ਤੇ ਇਮਾਨਦਾਰ ਏ ਤੇ ਦੱਸ ਸਾਲ ਤੋਂ ਵੀ ਉੱਪਰ ਹੋ ਚੁੱਕੇ ਹਨ ਤੇ ਕਮੇਟੀ ਵੀ ਬਹੁਤ ਪੁਰਾਣੀ ਏ ਪਰ ਹੁਣ ਗੱਲ ਇਹ ਹੈ ਕਿ ਅੱਜ ਕਲ ਚੰਗੀ ਗੁਰੂ ਘਰ ਗ੍ਰੰਥੀ ਸਿੰਘ ਲੱਭਣੇ ਬਹੁਤ ਅੋਖੇ ਹਨ ਤੇ ਇਮਾਨਦਾਰ ਵੀ ਇਸ ਲਈ ਸਾਡੇ ਬਾਬੇ ਦੀ ਤਨਖਾਹ ਬਹੁਤ ਘੱਟ ਏ ਚਾਰ ਹਜਾਰ ਉਂਨਾਂ ਨੇ ਮੈਨੂੰ ਕਿਹਾ ਤੇ ਮੈ ਗਰੁੱਪ ਚ ਕਮੇਟੀ ਨੂੰ ਕਿ ਚਾਰ ਹਜਾਰ ਕੁਝ ਨੀ ਬਣਦਾ ਤਨਖਾਹ ਵਧਾਉ ਤੇ ਬਾਬਾ ਜੀ ਨੇ ਐਨ ਆਰ ਆਈ ਸੰਗਤਾਂ ਨੂੰ ਵੀ ਕਿਹਾ ਪਰ ਕਮੇਟੀ ਐਨ ਆਰ ਆਈ ਨੂੰ ਕਹਿੰਦੀ ਆਵਦੇ ਕੋਲੋਂ ਦੇ ਦੇ ਉਹ ਐਨ ਆਰ ਆਈ ਲੱਖਾਂ ਦੀ ਸੇਵਾ ਕਰਦਾ ਬਹੁਤ ਸ਼ਰਦਾ ਭਾਂਵੜਾ ਵਾਲਾ ਵੀਰ ਏ ਤੇ ਦੂਜੇ ਵੀ ਬਹੁਤ ਸਾਰਾ ਬਾਹਰਲੇ ਪਿੰਡ ਵਾਸੀ ਵੀ ਬਹੁਤ ਸ਼ਰਦਾ ਭਾਂਵਣਾ ਨਾਲ ਸੇਵਾ ਕਰਦੇ ਪਰ ਸਾਨੂੰ ਕਮੇਟੀ ਦਾ ਫਰਜ ਬਣਾ ਸੀ ਗੱਲ ਤੇ ਤੇ ਅਸਰ ਕਰਨਾ ਤੇ ਵੀਰ ਦੀ ਗੱਲ ਦਾ ਮਾਨ ਰੱਖਣਾ ਕਮੇਟੀ ਨੇ ਕਿਹੜਾ ਘਰੋਂ ਦੇਣੀ ਤਨਖਾਹ ਨਗਰ ਦੀ ਸੰਗਤ ਦੇ ਪੈਸੇ ਚੋ ਦੇਣੀ ਇਹ ਕਹਿੰਦੇ ਕਿ ਬਾਬੇ ਨੂੰ ਬਹੁਤ ਭੱਤੇ ਹੋਜਾਦੇ ਦਾਣੇ ਵਗੇਰਾ ਉਹ ਹਰ ਫਸਲ ਤੋਂ ਛੇ ਮਹਿਨੇ ਬਾਅਦ ਹਰ ਘਰ...

ਇੱਕ ਹਜਾਰ ਦੇਂਦਾ ਕੱਲਾ ਜਿਹੜੇ ਇਕੱਲੇ ਸ਼ਾਝੇ ਨੇ ਉਹ ਚ ਕਰੀ ਰਲ ਕੇ ਹਜਾਰ ਕਰ ਦਿੰਦੇ ਉਹਦੇ ਚ ਰਗੜਾ ਲਗਦਾ ਪੰਜ ਸੋ ਦਾ ਬਾਬੇ ਨੂੰ ਤੇ ਅਰਦਾਸ ਦੇ ਪੈਸੇ ਕਮੇਟੀ ਲੈ ਲੈਂਦੀ ਬਾਬੇ ਨੂੰ ਦੱਸ ਰੁਪਏ ਦਿੰਦੇ ਇਕ ਅਰਦਾਸ ਦੇ ਬਾਬੀ ਜੀ ਨੂੰ ਅਰਦਾਸ ਕਰਨ ਤੇ ਜ਼ੋਰ ਬਾਬੇ ਲਗਦਾ ਜਾ ਕਮੇਟੀ ਦਾ ਅੱਧ ਤੋਂ ਜ਼ਿਆਦਾ ਇਹ ਲੈ ਲੈਦੇ ਫਿਰ ਮੈ ਵੀ ਕਿਹਾ ਕਿ ਤਨਖਾਹ ਵਧਾਉ ਮੇਰੇ ਕਹਿੰਣ ਇਕ ਹਜਾਰ ਵਧਾ ਤੀ ਪੰਜ ਹਜਾਰ ਕਰਤੀ ਬੜੇ ਅਹਿਸਾਨ ਨਾਲ ਪਰ ਸਾਨੂੰ ਵੀ ਪਤਾ ਆਪਣੇ ਘਰਾ ਦੇ ਬਹੁਤ ਖਰਚ ਹਨ ਬਾਬੇ ਦੇ ਵੀ ਖਰਚ ਆਪਣੇ ਜਿੰਨੇ ਹਨ ਤੇ ਇਸ ਲਈ ਸਾਨੂੰ ਗ੍ਰੰਥੀ ਸਿੰਘ ਤਨਖਾਹ ਵੀਹ ਹਜਾਰ ਕਰਨੀ ਚਾਹਿਦੀ ਜੇ ਗੁਰੂ-ਘਰ ਦਾ ਬਾਬਾ ਖੁਸ਼ ਤੇ ਚੰਗਾ ਜੀਵਨ ਬਤੀਤ ਕਰ ਸਕੇ ਆਵੀ ਦਵਾਈ ਬੂਟੀ ਕਰਾ ਸਕੇ ਤੇ ਕੁਝ ਚੰਗੀ ਤਨਖਾਹ ਚੋ ਸੇਵੀੰਗ ਵੀ ਕਰ ਸਕੇ ਇਸ ਲਈ ਸਾਰੇ ਪੰਜਾਬ ਦੇ ਨਗਰ ਤੇ ਪਿੰਡ ਤੇ ਕਮੇਟੀਆਂ ਨੂੰ ਮੇਰੀ ਬੇਨਤੀ ਹੈ ਕਿ ਗ੍ਰੰਥੀ ਸਿੰਘ ਵੱਲ ਧਿਆਨ ਦਿਉ ਆਰਥਿਕ ਤੰਗੀ ਚ ਨੇ ਗ੍ਰੰਥੀ ਸਿੰਘ ਤੇ ਪਰਿਵਾਰਾਂ ਦਾ ਗੁਜਾਰਾ ਮੁਸ਼ਕਲ ਚੱਲਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਡਰਦੇ ਪਿੰਡ ਦੀ ਕਮੇਟੀ ਅੱਗੇ ਬੋਲਦੇ ਨੀ ਤੇ ਨਾਲੇ ਸੋਚਦੇ ਕਿ ਪਿੰਡਾਂ ਮਕਾਲ ਝਗੜਾ ਤੇ ਲੜਾਈ ਨਾਂ ਪਵੇ ਕਿਤੇ ਸਾਨੂੰ ਕੱਢ ਨਾਂ ਦੇਣ ਇਸ ਲਈ ਉਸ ਨੂੰ ਵੀ ਪਿੰਡ ਦਾ ਵਸਨੀਕਹੀ ਸਮਝੀਆਂ ਜਾਵੇ ਤੇ ਮਦਦ ਸਤਿਕਾਰ ਦਿੱਤਾ ਜਾਵੇ ਪਾਠੀ ਸਿੰਘ ਖੁਸ਼ ਤੇ ਨਗਰ ਵੀ ਖੁਸ਼ ਉਸਨੇ ਸਵੇਰ ਸ਼ਾਂਮ ਸੇਵਾ ਕਰਨੀ ਹੁੰਦੀ ਉਸ ਟੈਨਸ਼ਣਾ ਵਿੱਚ ਰਹਿੰਣਾ ਚੂੰਗੜੀ ਗੱਲ ਨਹੀਂ ਤੇ ਕਮੇਟੀ ਵਾਲੇ ਵੀ ਤਰੀਕੇ ਨਾਲ ਗੱਲ ਕਰਨ ਪ੍ਰਦਾਨ ਤੇ ਖ਼ਜ਼ਾਨਚੀ ਦੀ ਘਰ ਚ ਤਾ ਚੱਲਦੀਆਂ ਬੜੀ ਹੁੰਦੀ ਤੇ ਬਾਬੇ ਦਾ ਲਹੂ ਪੀ ਛੱਡਦੇ ਜੇ ਕੁਝ ਗਲਤ ਕਿਹਾ ਤਾ ਮਾਫ਼ੀ ਮੰਗਦਾ 🙏

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)