More Punjabi Kahaniya  Posts
ਚਰਿੱਤਰਹੀਣ ਭਾਗ- ਛੇਵਾਂ


(ਫਿਰ ਤੋਂ ਜਗਮਗਾਉਂਦੇ ਅਹਿਸਾਸ)
#gurkaurpreet
(ਪਿਛਲੀ ਅਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਹਰਮਨ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਿਆ ਸੀ, ਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ ਪਰ ਉਸਦੀ ਸੱਸ ਨੇ ਉਸਨੂੰ ਸਮਝਾ ਲਿਆ ਸੀ ਕਿ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਹੁਣ ਅੱਗੇ ਪੜੋ। )
#gurkaurpreet
ਸੱਸ ਦੀਆਂ ਸਮਝਾਈਆਂ ਗੱਲਾਂ ਮੇਰੇ ਦਿਮਾਗ ਵਿੱਚ ਆ ਗਈਆਂ, ਮੈਨੂੰ ਵੀ ਕਿਤੇ ਨਾ ਕਿਤੇ ਠੀਕ ਹੀ ਲੱਗਾ, ਕਿ ਆਖਿਰ ਮੈਂ ਜਿਆਦਾ ਤੋਂ ਜਿਆਦਾ ਕੀ ਕਰ ਲਵਾਂਗੀ, ਤਲਾਕ ਹੀ ਲਵਾਂਗੀ ਤੇ ਆਪਣੇ ਮਾਪਿਆਂ ਦੇ ਸਿਰ ਤੇ ਬੋਝ ਬਣ ਜਾਵਾਂਗੀ, ਹਾਲੇ ਬਾਕੀ ਰਹਿੰਦੇ ਦੋਨਾਂ ਭੈਣ ਭਰਾਵਾਂ ਦਾ ਵੀ ਉਹਨਾਂ ਨੇ ਵਿਆਹ ਕਰਨਾ ਹੈ, ਤਾਂ ਮੈਂ ਉੱਥੇ ਜਾ ਕੇ ਕਿਵੇਂ ਬੈਠ ਸਕਦੀ ਹਾਂ। ਦੁਨੀਆਂ ਦੀ ਹਰ #gurkaurpreet ਸਹੂਲਤ ਮੇਰੇ ਕੋਲ ਹੈ, ਤਾਂ ਕੀ ਹੋਇਆ ਜੇ ਹਰਮਨ ਮੈਨੂੰ ਪਿਆਰ ਨੀ ਕਰਦੇ, ਤਾਂ ਕੀ ਹੋਇਆ ਜੇ ਉਹ ਮੇਰੀ ਇੱਜ਼ਤ ਨੀ ਕਰਦੇ, ਤਾਂ ਕੀ ਹੋਇਆ ਜੇ ਉਹਨਾਂ ਨੇ ਮੈਨੂੰ ਕਦੀ ਸਮਝਣ ਦੀ ਕੋਸ਼ਿਸ਼ ਨੀ ਕੀਤੀ। ਆਖਿਰ ਦੁਨੀਆਂ ਸਾਹਮਣੇ ਖੁਸ਼ ਦਿਖਣ ਲਈ ਤਾਂ ਧੰਨ ਦੌਲਤ, ਸੁੱਖ ਸਹੂਲਤਾਂ ਹੀ ਕਾਫ਼ੀ ਨੇ, ਕੌਣ ਦੇਖਣ ਆਉਣ ਲੱਗਾ ਹੈ ਕਿ ਮੈਂ ਅੰਦਰੋਂ ਕਿਵੇਂ ਬਿਖਰ ਚੁੱਕੀ ਹਾਂ, ਕਿਸੇ ਨੂੰ ਕੀ ਮਤਲਬ ਕਿ ਮੇਰੀ ਰੂਹ ਜਿਉਂਦੀ ਹੈ ਜਾਂ ਮਰ ਗਈ। ਮੈਂ ਹਰਮਨ ਦੀ ਪਤਨੀ ਹਾਂ ਤੇ ਉਹ ਮੇਰਾ ਪਤੀ ਹੈ, ਆਪਣੇ ਪਤੀ ਨੂੰ ਖੁਸ਼ ਰੱਖਣਾ ਮੇਰਾ ਫ਼ਰਜ਼ ਹੈ, ਫਿਰ ਚਾਹੇ ਉਹਨਾਂ ਫਰਜਾਂ ਨੂੰ ਨਿਭਾਉਂਦੀ ਹੋਈ ਮੈਂ ਕਿਉਂ ਨਾ ਖਤਮ ਹੋ ਜਾਵਾਂ। ਇਹੋ ਤਾਂ ਹੁੰਦਾ ਹੈ ਸਮਾਜ ਵਿੱਚ,#gurkaurpreet ਪਤੀ ਲਈ ਘਰ ਸਜਾਉ, ਉਹਦੇ ਲਈ ਖਾਣੇ ਬਣਾਉ, ਉਹਦੇ ਲਈ ਖੁਦ ਨੂੰ ਸਜਾਉ ਤੇ ਰਾਤ ਨੂੰ ਉਸਨੂੰ ਆਪਣਾ ਜਿਸਮ ਸੌਂਪ ਦਿਉ, ਚਾਹੇ ਉਹ ਤੁਹਾਡੀ ਰੂਹ ਨਾਲ ਜੁੜਿਆ ਹੈ ਜਾਂ ਨਹੀਂ।
ਮੇਰੀ ਜ਼ਿੰਦਗੀ ਵੀ ਐਵੇਂ ਦੀ ਹੀ ਹੋ ਗਈ ਸੀ। ਹਰਮਨ ਮੈਨੂੰ ਕਠਪੁਤਲੀ ਵਾਂਗ ਨਾਚ ਨਚਾਉਂਦਾ, ਤੇ ਮੈਂ ਨੱਚਦੀ ਰਹਿੰਦੀ। ਮੈਨੂੰ ਹਮੇਸ਼ਾ ਹਰਮਨ ਦੇ ਕੱਪੜਿਆਂ ਚੋਂ ਓਪਰੀ ਖੁਸ਼ਬੂ ਆਉਂਦੀ, ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ। ਹਰਮਨ ਦੇ ਘਰ ਲੇਟ ਆਉਣ ਤੇ ਕੋਈ ਸਵਾਲ ਵੀ ਨਹੀਂ ਸੀ ਕਰ ਸਕਦੀ, ਅਗਰ ਕਦੀ ਸਵਾਲ ਕੀਤਾ ਵੀ ਤਾਂ #gurkaurpreet ਹਰਮਨ ਗਾਲੀ ਗਲੋਚ ਤੇ ਉੱਤਰ ਆਉਂਦਾ। ਜਦੋਂ ਹਰਮਨ ਨੇ ਸ਼ਰਾਬ ਪੀਤੀ ਵਿੱਚ ਮੈਨੂੰ ਪਹਿਲੀ ਵਾਰ ਗਾਲ ਕੱਢੀ ਸੀ, ਮੈਨੂੰ ਬਹੁਤ ਬੁਰਾ ਲੱਗਿਆ ਸੀ, ਮੈਂ ਬਹੁਤ ਰੋਈ ਸੀ, ਪੇਕੇ ਘਰ ਵਿੱਚ ਕਦੀ ਇਹੋ ਜਿਹਾ ਕੁਝ ਨਹੀਂ ਸੀ ਸੁਣਿਆ। ਇੱਕ ਵਾਰ ਮੈਂ ਰਾਤ ਨੂੰ ਦਰਵਾਜ਼ਾ ਖੋਲਣ ਵਿੱਚ ਲੇਟ ਹੋ ਗਈ ਸੀ, ਹਰਮਨ ਨੇ ਅੰਦਰ ਵੜਦਿਆਂ ਹੀ ਮੈਨੂੰ ਵਾਲਾਂ ਤੋਂ ਫੜ ਲਿਆ ਸੀ ਗਾਲਾਂ ਵਰਾਉਣੀਆਂ #gurkaurpreet ਸ਼ੁਰੂ ਕਰ ਦਿੱਤੀਆਂ ਸੀ, ਮੈਂ ਉਹ ਸਾਰੀ ਰਾਤ ਬਾਥਰੂਮ ਵਿੱਚ ਬੈਠ ਕੇ ਕੱਟੀ ਸੀ, ਮੈਂ ਪੂਰੀ ਰਾਤ ਰੋਂਦੀ ਰਹੀ ਸੀ। ਅਗਲੀ ਦਿਨ ਫਿਰ ਉਹੀ ਸਭ, ਹੁਣ ਤਾਂ ਗਾਲ੍ਹਾਂ ਦਾ ਸਿਲਸਿਲਾ ਆਮ ਜਿਹਾ ਹੋ ਗਿਆ ਸੀ। ਮੈਂ ਆਦਤ ਪਾ ਲਈ ਸੀ ਖੁਦ ਨੂੰ ਇਹ ਸਭ ਸੁਣਨੇ ਦੀ, ਇੱਕ ਉਮੀਦ ਸੀ ਕਿ ਆਖਿਰ ਕਦੇ ਤਾਂ ਬਦਲੇਗਾ ਹਰਮਨ।
ਕਈ ਦਿਨ ਤੋਂ ਮੇਰੀ ਤਬੀਅਤ ਖਰਾਬ ਸੀ, ਹਰ ਵੇਲੇ ਦਿਲ ਭਰਿਆ ਭਰਿਆ ਜਿਹਾ ਰਹਿੰਦਾ, ਕੁਝ ਵੀ ਖਾਣ ਨੂੰ ਦਿਲ ਨਾ ਕਰਦਾ। ਇੱਕ ਦਿਨ ਹਰਮਨ ਲਈ ਸਵੇਰ ਦਾ ਨਾਸ਼ਤਾ ਲਗਾ ਰਹੀ ਸੀ, ਹੱਥ ਚ ਖਾਣੇ ਦੀ ਪਲੇਟ ਸੀ, ਇੱਕ ਦਮ ਚੱਕਰ ਖਾ ਕੇ ਗਿਰ ਗਈ। ਹਰਮਨ ਨੇ #gurkaurpreet ਮੈਨੂੰ ਉਠਾ ਕੇ ਸੋਫੇ ਤੇ ਬਿਠਾਇਆ, ਮੈਨੂੰ ਕੁਝ ਹੋਸ਼ ਆਇਆ ਤਾਂ ਮੈਂ ਹਰਮਨ ਨੂੰ ਦੱਸਿਆ ਕਿ ਕਈ ਦਿਨਾਂ ਤੋਂ ਐਵੇਂ ਹੋ ਰਿਹਾ ਹੈ, ਤੇ ਮੈਂ ਉਹਨੂੰ ਇਹ ਵੀ ਦੱਸਿਅਾ ਕਿ 10 ਦਿਨ ਉੱਪਰ ਹੋ ਗਏ ਨੇ ਮੈਨੂੰ ਪੀਰੀਅਡਸ ਨਹੀਂ ਆਏ। ਐਨਾ ਸੁਣ ਕੇ ਹਰਮਨ ਮੈਨੂੰ ਕਲੀਨਿਕ ਲੈ ਗਏ, ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਹਰਮਨ ਨੇ ਮੇਰੀ ਗੱਲ ਝੱਟਪੱਟ ਮੰਨ ਲਈ ਸੀ, ਮੇਰੀ ਖਰਾਬ ਤਬੀਅਤ ਨੂੰ ਬਹਾਨਾ ਨਹੀ ਸੀ ਕਿਹਾ। ਡਾਕਟਰ ਨੇ ਚੈੱਕਅੱਪ ਕੀਤਾ, ਨਾਲ ਹੀ ਪਰੈਗਨੈਂਸੀ ਟੈਸਟ ਵੀ ਹੋਇਆ, ਰਿਪੋਰਟ ਨੂੰ ਕੁਝ ਸਮਾਂ ਲੱਗਣਾ ਸੀ,ਹਰਮਨ ਮੈਨੂੰ ਘਰ ਛੱਡ ਕੇ ਆਪਣੇ ਦਫਤਰ ਚਲੇ ਗਏ ਤੇ ਕਿਹਾ, “ਆਪਣਾ ਖਿਆਲ ਰੱਖੀਂ, ਰਿਪੋਟ ਮੈਂ ਆਉਂਦਾ ਹੋਇਆ ਲੈ ਆਉਂਗਾ”, ਹੁਣ ਤੱਕ ਹਰਮਨ ਨੀਲ ਬਿਤਾਏ ਸਮੇਂ ਚ ਪਹਿਲੀ ਵਾਰ ਮੈਨੂੰ ਹਰਮਨ ਦੇ ਬੋਲਾਂ ਚ ਕੁਝ ਮਹਿਸੂਸ ਹੋਇਆ ਸੀ, ਸੱਚ ਕਹਿੰਦੇ ਨੇ ਕਿ ਕੋਈ ਵੀ ਆਦਮੀ ਆਪਣੇ ਬੱਚਿਆਂ ਦੀ ਮਾਂ ਦੀ ਬੇਕਦਰੀ ਨਹੀਂ ਕਰਦਾ, ਮੈਨੂੰ ਚਾਅ ਜਿਹਾ ਚੜ ਗਿਆ ਸੋਚ ਕੇ ਕਿ #gurkaurpreet ਅਗਰ ਮੈਂ ਮਾਂ ਬਣਨ ਵਾਲੀ ਹੋਈ ਤਾਂ ਹੋ ਸਕਦਾ ਹਰਮਨ ਦੇ ਦਿਲ ਚ ਮੈਂ ਉਹ ਥਾਂ ਬਣਾ ਲਵਾਂ ਜੋ ਮੇਰੇ ਦਿਲ ਵਿੱਚ ਉਸਦੀ ਥਾਂ ਸੀ। ਮੇਰਾ ਦਿਲ ਕਹਿ ਰਿਹਾ ਸੀ ਕਿ ਰਿਪੋਰਟ ਪਾਜਿਟਿਵ ਹੋਵੇਗੀ, ਮੈਂ ਸ਼ੀਸ਼ੇ ਸਾਹਮਣੇ ਖੜ ਕੇ ਖੁਦ ਨੂੰ ਦੇਖਿਆ, ਆਪਣੇ ਢਿੱਡ ਨੂੰ ਪੋਲੇ ਪੋਲੇ ਹੱਥਾਂ ਨਾਲ ਛੂਹਿਆਂ ਤਾਂ ਮੈਨੰ ਇੰਝ ਅਹਿਸਾਸ ਹੋਇਆ ਕਿ ਮੇਰੇ ਅੰਦਰ ਇੱਕ ਰੂਹ ਪਨਪ ਰਹੀ ਹੈ, ਮੇਰੀਆਂ ਗੱਲਾਂ ਤੇ ਲਾਲੀ ਛਾ ਗਈ। ਮੇਰੇ ਚੇਹਰੇ ਤੇ ਅਲੱਗ ਹੀ ਚਮਕ ਆ ਗਈ, ਮੈਨੂੰ ਹਰਮਨ ਤੇ ਰੱਜ ਰੱਜ ਪਿਆਰ ਆਉਣ ਲੱਗਾ, ਉਸਦਾ ਰੁੱਖਾਪਣ, ਉਸਦਾ ਧੋਖਾ, ਉਸਦੀਆਂ ਗਾਲ੍ਹਾਂ, ਮੈਂ...

ਸਭ ਕੁਝ ਭੁੱਲ ਗਈ। ਦਿਲ ਕਾਹਲਾ ਪੈ ਰਿਹਾ ਸੀ ਕਿ ਕਦੋਂ ਹਰਮਨ ਘਰ ਆਵੇਗਾ, ਅੱਜ ਦਿਲ ਕਰ ਰਿਹਾ ਸੀ ਕਿ ਹਰਮਨ ਨੂੰ ਬੇਤਹਾਸ਼ਾ ਪਿਆਰ ਕਰਾਂ। ਸ਼ਾਮ ਦੇ 5 ਵਜੇ ਤੋਂ ਮੈਂ ਦਰਵਾਜ਼ੇ ਸਾਹਮਣੇ ਬੈਠ ਕੇ ਹਰਮਨ ਦਾ ਇੰਤਜ਼ਾਰ ਕਰਨ ਲੱਗੀ। 6 ਕੁ ਵਜੇ #gurkaurpreet ਮੈਨੂੰ ਕਾਰ ਦਾ ਹੌਰਨ ਸੁਣਾਈ ਦਿੱਤਾ, ਐਨੀ ਜਲਦੀ ਹਰਮਨ ਕਦੇ ਹੀ ਘਰ ਆਉਂਦੇ ਸੀ, ਇੱਕ ਵਾਰ ਮੇਰਾ ਦਿਲ ਕੀਤਾ ਕਿ ਮੈਂ ਭੱਜਕੇ ਬਾਹਰ ਜਾਵਾਂ, ਪਰ ਫਿਰ ਮੈਂ ਰੁਕ ਗਈ, ਸੋਚਿਆ ਜੇ ਮੈਨੂੰ ਇੰਝ ਦੇਖ ਕੇ ਹਰਮਨ ਨੂੰ ਗੁੱਸਾ ਆ ਗਿਆ। ਮੈਂ ਅੰਦਰ ਹੀ ਬੈਠੀ ਰਹੀ, ਥੋੜੀ ਦੇਰ ਬਾਅਦ ਹਰਮਨ ਅੰਦਰ ਆਏ ਤਾਂ ਉਹਨਾਂ ਦੇ ਹੱਥ ਚ ਇੱਕ ਡੱਬਾ ਸੀ, ਉਹ ਡੱਬਾ ਮੇਜ ਤੇ ਰੱਖ ਕੇ ਮੈਨੂੰ ਆਪਣਾ ਕੋਲ ਬੁਲਾਇਆ, ਮੈਨੂੰ ਡੱਬਾ ਖੋਲਣ ਲਈ ਕਿਹਾ, ਬੋਲਣ ਵਿੱਚ ਉਹੀ ਰੁੱਖਾਪਣ ਸੀ, ਮੈਂ ਡਰਦੀ ਡਰਦੀ ਨੇ ਡੱਬਾ ਖੋਲਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਮੱਲੋਮੱਲੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਗਏ। ਮੇਰਾ ਦਿਲ ਕੀਤਾ ਕਿ ਹਰਮਨ ਨੂੰ ਘੁੱਟ ਸੀਨੇ ਨਾਲ ਲਾ ਲਵਾਂ, ਮੈਂ ਹਰਮਨ ਵੱਲ ਦੇਖਿਆ ਤਾਂ ਹਰਮਨ ਬੋਲੇ, “ਆਹ ਰੋਣ ਵਾਲੇ ਡਰਾਮੇ ਬਾਅਦ ਚ ਕਰ ਲਵੀਂ, ਪਹਿਲਾਂ ਇਹਨੂੰ ਬਾਹਰ ਕੱਢ ਲਾ”, ਉਸ ਡੱਬੇ ਵਿੱਚ ਕੇਕ ਸੀ, ਜਿਸ ਉੱਤੇ ਛੋਟਾ ਜਿਹਾ ਬੱਚਾ ਬਣਿਆ ਸੀ, ਮੈਂ ਪਰੈਗਨੈਂਟ ਸੀ, ਐਨੀ ਖੁਸ਼ੀ ਮੈਨੂੰ ਕਦੀ ਨਹੀਂ ਸੀ ਹੋਈ, ਅਸੀਂ ਦੋਵਾਂ ਨੇ ਮਿਲ ਕੇ ਕੇਕ ਕੱਟਿਆ, ਪਹਿਲੀ ਵਾਰ ਮੈਨੂੰ ਹਰਮਨ ਦੇ ਹੱਥਾਂ ਦੀ ਛੂਹ ਮਖਮਲ ਜਿਹੀ ਲੱਗੀ ਸੀ, #gurkaurpreet ਹਰਮਨ ਨੇ ਮੇਰੇ ਵਾਲਾਂ ਚ ਹੱਥ ਫੇਰਦੇ ਹੋਏ ਮੇਰੇ ਮੱਥੇ ਨੂੰ ਚੁੰਮਿਆ, ਤੇ ਪਹਿਲੀ ਵਾਰ ਮੈਨੂੰ ਹਰਮਨ ਦੇ ਸਾਹਾਂ ਦੀ ਗਰਮਾਹਟ ਮਹਿਸੂਸ ਹੋਈ ਸੀ, ਮੈਂ ਬਿਨਾ ਕੁਝ ਸੋਚੇ ਹਰਮਨ ਦੇ ਸੀਨੇ ਨਾਲ ਲੱਗ ਗਈ। ਹਰਮਨ ਨੇ ਵੀ ਮੈਨੂੰ ਬਾਹਾਂ ਚ ਭਰ ਲਿਆ ਸੀ, ਪਰ ਥੋੜੀ ਦੇਰ ਬਾਅਦ ਉਹ ਬੋਲੇ, “ਮੈਂ ਇਹ ਸਭ ਆਪਣੇ ਬੱਚੇ ਲਈ ਕੀਤਾ”, ਮੈਨੂੰ ਬਿਲਕੁਲ ਬੁਰਾ ਨਾ ਲੱਗਿਆ, ਮਹਿਸੂਸ ਤਾਂ ਸਭ ਕੁਝ ਮੈਂ ਹੀ ਕਰ ਰਹੀ ਸੀ। ਫਿਰ ਅਸੀਂ ਇਕੱਠਿਆਂ ਬੈਠ ਕੇ ਰਾਤ ਦਾ ਖਾਣਾ ਖਾਧਾ, ਅੱਜ ਮੈਨੂੰ ਹਰਮਨ ਦੇ ਕੱਪੜਿਆਂ ਵਿੱਚੋਂ ਓਪਰੀ ਖੁਸ਼ਬੂ ਨਹੀਂ ਸੀ ਆਈ। #gurkaurpreet ਬੇਸ਼ੱਕ ਬਿਸਤਰ ਤੇ ਹਰਮਨ ਆਪਣੀ ਮਨਮਰਜ਼ੀ ਕਰਦੇ ਸੀ, ਮੈਨੂੰ ਸਿਰਫ਼ ਕਠਪੁਤਲੀ ਸਮਝਦੇ ਸੀ, ਪਰ ਅੱਜ ਉਹ ਵੀ ਮੈਨੂੰ ਚੰਗਾ ਲੱਗ ਰਿਹਾ ਸੀ। ਅਗਲੇ ਦਿਨ ਛੁੱਟੀ ਹੋਣ ਕਰਕੇ ਅਸੀਂ ਸਵੇਰੇ ਹੀ ਪਿੰਡ ਆ ਗਏ ਸੀ, ਸੰਗਦੇ ਸੰਗਾਉਂਦੇ ਮੈਂ ਆਪਣੀ ਸੱਸ ਨੂੰ ਖੁਸ਼ਖਬਰੀ ਦਿੱਤੀ, ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ, ਜੇ ਉਦੋਂ ਉਹ ਮੈਨੂੰ ਨਾ ਸਮਝਾਉਂਦੇ ਤਾਂ ਸ਼ਾਇਦ ਇਸ ਖੁਸ਼ੀ ਤੋਂ ਮੈਂ ਸੱਖਣੀ ਰਹਿ ਜਾਂਦੀ, ਤੇ ਹਰਮਨ ਦਾ ਜੋ ਤਿਨਕਾ ਵੀ ਪਿਆਰ ਦਾ ਮੈਨੂੰ ਮਿਲਿਆ ਸੀ, ਸ਼ਾਇਦ ਉਹ ਵੀ ਨਾ ਮਿਲਦਾ।
ਮੇਰੇ ਲਈ ਇਹ ਬੱਚਾ ਕੋਈ ਫਰਿਸ਼ਤਾ ਸੀ, ਜਿਸਦੇ ਆਉਣ ਦੀ ਸੂਹ ਨਾਲ ਹੀ ਐਨਾ ਸਭ ਬਦਲ ਗਿਆ ਸੀ ਤਾਂ #gurkaurpreet ਉਸਦੇ ਇਸ ਦੁਨੀਆਂ ਵਿੱਚ ਆ ਜਾਣ ਮਗਰੋਂ ਤਾਂ ਮੇਰੀ ਜ਼ਿੰਦਗੀ ਹੀ ਬਦਲਣ ਵਾਲੀ ਸੀ। ਅੱਜ ਹਰਮਨ ਸਭ ਕੁਝ ਬੱਚੇ ਲਈ ਕਰ ਰਹੇ ਸੀ ਤੇ ਕੱਲ ਨੂੰ ਮੇਰੇ ਲਈ ਵੀ ਕਰਨਗੇ।
ਪਹਿਲੇ 3 ਮਹੀਨੇ ਵੀ ਕਾਫ਼ੀ ਔਖੇ ਸੀ ਮੇਰੇ ਲਈ, ਕੁਝ ਵੀ ਖਾਧਾ ਪੀਤਾ ਹਜਮ ਨਾ ਹੁੰਦਾ, ਰੋਟੀ ਸਬਜੀ ਵੱਲ ਤਾਂ ਦੇਖਣ ਦਾ ਵੀ ਮਨ ਨਾ ਕਰਦਾ, ਚਾਹ ਦੀ ਹੀ ਤੋਟ ਲੱਗੀ ਰਹਿੰਦੀ ਹਰ ਵੇਲੇ। ਹਰਮਨ ਵੀ ਘਰ ਟਾਈਮ ਨਾਲ ਆ ਜਾਂਦੇ ਸੀ, ਦਿਨ ਚ ਦਫਤਰੋਂ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਦੇ ਰਹਿੰਦੇ ਸੀ, ਮੈਂ ਜੋ ਵੀ ਖਾਣ ਲਈ ਮੰਗਦੀ ਤੁਰੰਤ ਹਾਜਿਰ ਹੋ ਜਾਂਦਾ, ਇੰਝ ਲੱਗਦਾ ਕਿ ਜੋ ਪਹਿਲਾਂ ਵਾਲਾ ਹਰਮਨ ਸੀ ਉਹ #gurkaurpreet ਕੋਈ ਹੋਰ ਹੀ ਸੀ ਤੇ ਇਹ ਕੋਈ ਹੋਰ ਏ। ਕਈ ਵਾਰ ਮੈਨੂੰ ਵੀ ਯਕੀਨ ਜਿਹਾ ਨਾ ਆਉਂਦਾ, ਛੋਟੀ ਜਿਹੀ ਗੱਲ ਤੇ ਅੱਗ ਬਬੂਲਾ ਹੋ ਜਾਣ ਵਾਲਾ ਇਨਸਾਨ ਐਨਾ ਬਦਲ ਗਿਆ।
ਸਮਾਂ ਲੰਘਦਾ ਗਿਆ, 7ਵੇਂ ਮਹੀਨੇ ਚ ਮੇਰੀ ਮਾਂ ਨੇ ਮੈਨੂੰ ਪੇਕੇ ਲਿਜਾਣ ਦੀ ਗੱਲ ਕੀਤੀ ਕਿ ਪਹਿਲਾ ਬੱਚਾ ਏ ਕੋਲ ਕੋਈ ਸਿਆਣਾ ਵੀ ਨਹੀਂ, ਪਰ ਹਰਮਨ ਨੇ ਇਹ ਆਖ ਕੇ ਮਨਾ ਕਰ ਦਿੱਤਾ ਕਿ ਮੇਰਾ #gurkaurpreet ਬੱਚਾ ਮੇਰੀਆਂ ਅੱਖਾਂ ਸਾਹਮਣੇ ਹੀ ਰਹੇਗਾ, ਤੇ ਇੱਥੇ ਪਿੰਡਾਂ ਨਾਲੋਂ ਕਿਤੇ ਜ਼ਿਆਦਾ ਸਹੂਲਤਾਂ ਨੇ। ਹਰਮਨ ਦੀਆਂ ਇਹਨਾਂ ਗੱਲਾਂ ਤੇ ਮੈਨੂੰ ਬਹੁਤ ਮੋਹ ਆਉਂਦਾ, ਕਦੀ ਉਸਦਾ ਮੱਥਾ ਚੁੰਮਣ ਨੂੰ ਦਿਲ ਕਰਦਾ ਤੇ ਕਦੀ ਉਸਦੇ ਸਾਹਾਂ ਦੀ ਖੁਸ਼ਬੂ ਮਾਨਣ ਦਾ ਦਿਲ ਕਰਦਾ। ਹਰਮਨ ਕਿੰਨਾ ਬਦਲ ਗਏ ਸੀ, ਕਦੀ ਕਦੀ ਸ਼ਰਾਬ ਪੀ ਕੇ ਆਉਂਦੇ ਸੀ, ਪਰ ਪਹਿਲਾਂ ਵਾਂਗ ਮੈਨੂੰ ਗਲਤ ਨਹੀਂ ਸੀ ਬੋਲਦੇ। #gurkaurpreet ਬਸ ਕਈ ਵਾਰ ਛੁੱਟੀ ਵਾਲੇ ਦਿਨ ਵੀ ਕੰਮ ਤੇ ਚਲੇ ਜਾਂਦੇ ਸੀ, ਕਹਿੰਦੇ ਸੀ ਕੁਝ ਜਰੂਰੀ ਕੰਮ ਨੇ, ਉਹਨਾਂ ਨੂੰ ਪੂਰਾ ਕਰਨ ਲਈ ਜਾਣਾ ਜਰੂਰੀ ਹੈ ਨਹੀਂ ਤਾਂ ਦਫਤਰ ਵਾਲੇ ਮੈਨੂੰ ਸ਼ਾਮ ਨੂੰ ਜਿਆਦਾ ਦੇਰ ਤੱਕ ਰੋਕਣ ਲੱਗ ਜਾਣਗੇ।
#gurkaurpreet
ਚਲਦਾ,,,,,, ਬਾਕੀ ਕੱਲ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)