More Punjabi Kahaniya  Posts
ਜਿੰਦਗੀ ਆਸ਼ ਤੇ ਕਾਸ਼


First part nu tc bht pyar dita…thanks ji sb da…insta. Ty msg krn lyi❤️❤️🙏🙏

ਚੱਲਦੇ ਸਮੇਂ ਦੇ ਨਾਲ-ਨਾਲ ਮੈਂ ਆਪਣੇ ਦੁੱਖਾਂ ਨੂੰ ਕੌਰੇ ਕਾਗਜ ਉੱਪਰ ਲਿਖਕੇ…ਦੁੱਖਾਂ ਦਾ ਜੋ ਮੇਰੇ ਦਿਲ ਉੱਪਰ ਭਾਰ ਸੀ…ਉਸਨੂੰ ਹੋਲਾ ਕਰਦਾ ਰਹਿੰਦਾ,,,,ਕੁਝ ਕੁ ਤਾਂ ਘਰ ਦੀ ਤੰਗੀ ਅਤੇ ਦਿਲ ਨੂੰ ਮਿਲੀ ਸਦਾ ਲਈ ਉਦਾਸੀ ਕਰਕੇ ਜਿੰਦਗੀ ਵਿੱਚ ਅੱਗੇ ਵੱਧਣ ਲਈ ਮੈਨੂੰ ਕਿਸੇ ਨੇ ਕਦੇ ਨਾਾ ਕਿਹਾ…ਭਰੀ ਜਵਾਨੀ ਵਿੱਚ ਮੈਂ ਸਿਰਫ਼ ਮਿੱਟੀ ਦਾ ਬੁੱਤ ਬਣ ਕੇ ਰਹਿ ਗਿਆਂ…… ਪਰਿਵਾਰ ਵਿੱਚ ਵੀ ਤੇ ਯਾਰਾਂ ਵਿੱਚ ਵੀ….ਬੱਸ ਉਹਨਾਂ ਹੀ ਬੋਲਦਾ….ਜਿਹਨੇ ਨਾਲ ਗੱਲ ਦਾ ਸਰ ਜਾਵੇ….ਰਾਤਾਂ ਨੂੰ ਵੀ ਆਸਮਾਨ ਵੱਲ ਵੇਖਦਾ ਰਹਿੰਦਾ ਤੇ ਸੋਚਦਾ ਰਹਿੰਦਾ,,,,

ਸ਼ਾਇਦ ਮੇਰੀ ਪਹਿਲੀ ਮੁਹੱਬਤ ਮਨਰੀਤ ਸੀ….ਤੇ ਦੂਜੀ ਇਹ ਤਾਂਰੇ….. ਇੱਕ ਟੁੱਟਦਾ ਹੋਈਆਂ ਤਾਰਾਂ ਵੇਖ ਕੇ ਮੇਰੇ ਬੁੱਲ੍ਹਾਂ ਉਪਰ ਕਾਫੀ ਸਮੇਂ ਬਾਅਦ ਇੱਕ ਨਿੱਕੀ ਜਿਹੀ ਮੁਸਕਾਨ ਆਈ ਤੇ ਮੈਂ ਆਪਣੇ ਆਪ ਨੂੰ ਕਿਹਾ ਕੇ ਪਤਾ ਨੀ? ਇਸ ਤਾਂਰੇ ਨੂੰ ਟੁੱਟਦਾ ਹੋਈਆਂ ਵੇਖ ਕੇ ਹੋਰ ਕਿੰਨੇਆਂ ਨੇ ਆਪਣੇ ਪਿਆਰ ਨੂੰ ਮੰਗਣਾ ਹੈ…( ਜਿਵੇਂ ਪਿਆਰ ਵਿੱਚ ਪਾਗਲ ਹਰ ਇੱਕ ਇਨਸਾਨ ਅਕਸਰ ਕਰਦਾ ਹੀ ਏ)ਤੇ ਸਾਰੀ-ਸਾਰੀ ਰਾਤ ਤਾਰਿਆਂ ਨਾਲ ਗੱਲਾਂ ਕਰਨੀਆਂ ਕੇ ਜਿਹਨੂੰ ਸਾਰੀ ਦੁਨੀਆਂ ਦੀਆਂ ਖੁਸੀਆਂ ਖਰੀਦ ਕੇ ਖੁਸ਼ ਕਰਨ ਬਾਰੇ ਸੋਚਦਾ ਸੀ….ਉਸਨੇ ਹੀ ਅੱਜ ਸਾਰੇ ਜਹਾਨ ਦੇ ਦੁੱਖ ਲਿਆ ਕੇ ਮੇਰੀ ਝੋਲੀ ਪਾ ਦਿੱਤੇ!!

ਮੇਰਾ ਸੁਭਾਅ ਬਹੁਤ ਕਠੋਰ(rude) ਹੋ ਗਿਆਂ ਸੀ… ਕਿਸੇ ਵੀ ਚੀਜ ਲਈ ਕੋਈ ਚਾਹਤ ਜਾਂ ਇੱਛਾ ਨਹੀ ਸੀ….ਮੈਨੂੰ ਲੱਗਦਾ ਰਹਿੰਦਾ ਸੀ ਜਿਵੇਂ ਮੇਰੀ ਅੰਦਰ ਵਾਲੀ ਰੂਹ ਮਰ ਚੁੱਕੀ ਏ!! ਸੱਚੇ ਪਿਆਰ ਵਿੱਚ ਹਾਰ ਹੋਣ ਕਰਕੇ ਰੱਬ ਨਾਲ ਵੀ ਗੁੱਸਾ-ਗਿਲਾ ਵੱਧ ਗਿਆਂ….ਕਈ ਵਾਰ ਖੇਤ ਜਾਦਾ ਤੇ ਜਿੰਦਗੀ ਖਤਮ ਕਰਨ ਬਾਰੇ ਸੋਚ ਲੈਦਾ….ਪਰ ਅੰਦਰੋਂ ਅੰਦਰੀ ਹੀ ਇੱਕ ਅਵਾਜ ਅਜਿਹੀ ਆਉਦੀ ਕੇ…ਸਾਇਦ ਇੱਕ ਵਾਰ ਮਨਰੀਤ ਨੂੰ ਮਿਲ ਕੇ ਤਾਂ ਵੇਖਾਂ?...

ਚੱਲਦੇ ਸਾਹਾਂ ਦਾ ਕੋਈ ਜਿਆਦਾ ਇੱਤਬਾਰ ਨਹੀ ਸੀ ਮੈਨੂੰ….ਚੱਲਦੇ ਸਮੇਂ ਦੇ ਨਾਲ-ਨਾਮ ਇੰਦਰ ਨੇ ਆਪਣੀ ਪੜਾਈ ਜਾਰੀ ਰੱਖੀ… ਤੇ ਉਸਨੂੰ ਚੰਗੀ ਨੌਕਰੀ ਵੀ ਮਿਲ ਗਈ….ਪਰ ਮੈਂ ਮਨਰੀਤ ਨੂੰ ਲੈਕੇ ਹੀ ਬੈਠਾਂ ਰਿਹਾ….ਇੱਕ ਦਿਨ ਇੰਦਰ ਨੇ ਸਮ੍ਹਾਂ ਕੱਢਕੇ ਮੇਰੇ ਨਾਲ ਗੱਲ-ਬਾਤ ਕੀਤੀ(ਨੌਕਰੀ ਮਿਲਣ ਤੋਂ ਬਾਅਦ ਉਸਦੀ life ਬਹੁਤ busy ਹੋ ਚੁੱਕੀ ਸੀ) ਤੇ ਮੈਨੂੰ ਜਿੰਦਗੀ ਵਿੱਚ move on(ਅੱਗੇ ਵੱਧਣ) ਹੋਣ ਲਈ ਕਿਹਾ…ਪਰ ਮੇਰੇ ਲਈ ਇਹ ਸਭ ਕੁਝ ਕਰਨਾ ਇਸ ਪ੍ਰਕਾਰ ਸੀ…ਜਿਵੇਂ ਮਰੇ ਪਏ ਬੰਦੇ ਨੂੰ ਉੱਢਣ ਲਈ ਕਿਹਾ ਜਾ ਰਿਹਾ ਹੋਵੇ….

ਹੋਲੀ-ਹੋਲੀ ਸਮ੍ਹਾਂ ਤਾਂ ਬੀਤਦਾ ਰਿਹਾ…ਪਰ ਉਸਦੀ ਯਾਦ ਮੇਰੇ ਹੱਸਦੇ ਚਹਿਰੇ ਪਿੱਛੇ ਬਹੁਤ ਦੁੱਖ ਲੁਕਾਕੇ ਬੈਠੀ ਸੀ…ਤੇ ਮੈਨੂੰ ਵੀ ਇੱਕ ਠੀਕ-ਠਾਕ ਜਹੀ ਪ੍ਰਾਈਵੇਟ ਨੌਕਰੀ ਮਿਲ ਗਈ,,,,,ਲੱਗਭਗ ਛੇ ਮਹਿਨੇਆਂ ਦਾ ਸਮ੍ਹਾਂ ਬੀਤ ਚੁੱਕਾ ਸੀ ਨੌਕਰੀ ਦੇ ਨਾਲ-ਨਾਲ ਮੈ ਆਪਣੀ ਅੱਗੇ ਦੀ ਪੜਾਈ ਵੀ ਜਾਰੀ ਰੱਖੀ….ਤੇ ਮੇਰੇ ਜਨਮ ਦਿਨ ਤੇ ਮੀਤੋਂ ਨੇ ਮੈਨੂੰ call ਕਰੀ ਤੇ ਮੇਰੇ ਹਾਲ-ਚਾਲ ਬਾਰੇ ਪੁੱਛਿਆਂ ਤੇ ਮੈਂ ਸਭ ਕੁਝ ਵਧੀਆਂ ਹੀ ਦੱਸਿਆਂ…(ਕਿਉਂਕਿ ਦੁੱਖਾਂ ਦਾ ਰੋਲਾ ਪਾਉਣ ਨਾਲ ਦੁੱਖ ਖਤਮ ਨਹੀ ਹੁੰਦੇ) ਅਸੀ ਕਾਫੀ ਸਮ੍ਹਾਂ ਗੱਲਾ ਕਰੀਆਂ…ਤੇ ਉਸਨੇ ਦੱਸਿਆਂ ਕੇ ਮਨਰੀਤ ਨੇ ਹੀ ਮੈਨੂੰ B-day wish ਕਰਨ ਲਈ ਕਿਹਾ ਸੀ…ਤੇ ਕਦੇ-ਕਦੇ ਮੇਰਾ ਦਿਲ ਇਹ ਗੱਲ ਸੋਚ ਕੇ ਖੁਸ਼ ਹੁੰਦਾ ਤੇ ਕਦੇ ਵਿੱਚੋ ਵਿਚੀ ਉਦਾਸ ਵੀ ਹੁਣ ਕੀ ਫਾਇਦਾਂ? ਪਰ ਮੀਤੋਂ ਦੀ ਗੱਲ ਸੁਣ ਕੇ ਮੇਰੇ ਦਿਲ ਵਿੱਚ ਸਵਾਲਾਂ ਦੀਆਂ ਲਾਟਾਂ ਉੱਡ ਰਹੀਆਂ ਸਨ ਕੇ ਸਾਇਦ ਮਨਰੀਤ ਵੀ ਮੈਨੂੰ call ਕਰੇਗੀ!!

ਪਰ
wait for next part….dm on insta=samandeepsahi

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)