More Punjabi Kahaniya  Posts
ਸੁਪਨਿਆਂ ਦਾ‌ ਸੇਕ ਭਾਗ 3


ਸੁਖਮੀਤ ਆਪਣੀ ਮਾਂ ਨੂੰ ਆਪਣੇ ਨਾਲ ਹੋ ਰਹੇ ਬਲਾਤਕਾਰ ਬਾਰੇ ਦੱਸਣਾ ਚਾਹੁੰਦੀ ਸੀ ।ਪ੍ਰ ਓਸਦੀ ਮਾਂ ਤੇ ਨਾਨੀ ਬਣਨ ਦੀ ਖੁਸ਼ੀ ਸਾਫ ਸਾਫ ਦਿੱਖ ਰਹੀ ਸੀ ।ਤੇ ਇਹ ਖੁਸ਼ੀ ਨੂੰ ਉਹ ਉਦਾਸੀ ਚ ਬਦਲਣਾ ਨਹੀਂ ਚਹੁੰਦੀ ਸੀ । ਮਾਂ ਦੇ ਮੂੰਹ ਚੋ ਨਿਕਲੇ ਬੋਲ ਵੀ ਕਿਤੇ ਨਾ ਕਿਤੇ ਉਸਦੇ ਦਿਲ ਨੂੰ ਛੂਹ ਗਏ ਸੀ ।ਤੇ ਇਹ ਗੱਲ ਸੁਣ ਕੇ ਇਕ ਅਜੀਬ ਜਿਹੀ ਖੁਸ਼ੀ ਦੀ ਚਮਕ ਚਿਹਰੇ ਤੇ ਆ ਗਈ ।ਤੇ ਉਹ ਆਪਣੇ ਆਣ ਵਾਲੇ ਬੱਚੇ ਬਾਰੇ ਸੋਚ ਰਹੀ ਸੀ । ਤੇ ਇਹ ਵੀ ਸੱਚ ਰਹੀ ਸੀ ਕੇ ਹੁਣ ਸ਼ਾਇਦ ਹਵਸ ਦੇ ਸ਼ਿਕਾਰੀ ਤੋਂ ਛੁਟਕਰਾ ਮਿਲ ਜਾਵੇਗਾ ।
ਇਸ ਉਮੀਦ ਚ ਸੁਖਮੀਤ ਨੇ ਬਲਰਾਜ ਨੂੰ ਫੋਨ ਕੀਤਾ । ਰਿੰਗ ਗਈ ਤੇ ਬਲਰਾਜ ਕਹਿੰਦਾ

ਹੈਲੋ,,,,,,,,,,
ਸੁਖਮੀਤ ….ਕਿੱਥੇ ਹੋ ਤੁਸੀਂ???
ਬਲਰਾਜ ______ ਖੇਤਾਂ ਚ ਹਾਂ ਕਿਉਂ ਕਿ ਗੱਲ ਹੁਣ ਦਿਲ ਨਹੀਂ ਲੱਗਿਆ ਇੰਨੇ ਦਿਨ ਹੋ ਗਏ ।ਮੈਨੂੰ ਤਾਂ ਲੱਗਾ ਤੂੰ ਨਹੀਂ ਆਉਣਾ ।ਤੇ ਨਾ ਹੀ ਫੋਨ ਕਰਨਾ । ਇਹ ਸਬ ਓਸਨੇ ਇਕੋ ਸਾਹ ਵਿਚ ਬੋਲ ਕੇ ਸਾਹ ਲਿਆ ।

ਸੁਖਮੀਤ _____ ਸ਼ਾਇਦ ਨਹੀਂ ਆਉਂਦੀ ਪਰ ਆਉਣਾ ਪੈਣਾ ।ਆ ਕੇ ਲੇ ਜਾਓ । ਕੁੱਛ ਟਾਇਮ ਗੱਲ ਬਾਤ ਕਰਨ ਤੋਂ ਬਾਦ ਰੋਸੇ ਗਿਲੇ ਕਰਨ ਤੋਂ ਬਾਅਦ ਬਲਰਾਜ ਨੇ ਹਾਂ ਕਰ ਦਿੱਤੀ ।

ਤੇ ਘਰ ਗੱਲ ਕਰ ਕੇ ਉਹ ਅਗਲੇ ਦਿਨ ਓਸਨੂੰ ਲੈਣ ਆ ਗਿਆ ।

ਬਲਰਾਜ ਦੀ ਸੱਸ ਨੇ ਜਵਾਈ ਦੇ ਆਣ ਦੀ ਖੁਸ਼ੀ ਚ । ਮਿੱਠੀਆਈ ਤੇ ਪਕੌੜਿਆਂ ਨਾਲ ਚਾਹ ਪਿਲਾ ਕੇ । ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ।ਪ੍ਰ ਉਹ ਹਜੇ ਵੀ ਇਤਰਾਜ਼ ਵਿੱਚ ਸੀ ਕੇ ਸੁਖਮੀਤ ਨੇ ਇੰਨੇ ਦਿਨ ਨਾ ਤਾ ਗੱਲ ਕੀਤੀ ਤੇ ਨਾ ਹੀ ਆਣ ਬਾਰੇ ਕਿਹਾ ਸੀ ।

ਚਰਨਜੀਤ(ਸੁਖਮੀਤ ਦੀ ਮਾਂ) ਸੁਖਮੀਤ ਨੂੰ
ਪੁੱਤ ਖੁਸ਼ਖਬਰੀ ਸੁਣਾਈ ਕੇ ਨਹੀਂ ਮੇਰੇ ਜਵਾਈ ਨੂੰ । ਹਸ ਕੇ ਗੱਲ ਕਰ ਰਹੀ ਨੇ ਕਿਹਾ

ਬਲਰਾਜ ਕੀ ਖੁਸ਼ਖਬਰੀ…. ਆਪਣੀ ਚੁੱਪੀ ਤੋੜਦੀ ਬੋਲੀ । ਆਪਣੇ ਘਰ ਕਾਕਾ ਆਣ ਵਾਲਾ ਏ । ਤੇ ਸ਼ਰਮਾ ਕੇ ਮੂੰਹ ਥੱਲੇ ਨੂੰ ਕਰਦੀ ਬੋਲੀ ।
ਸੁਣ ਕੇ ਮੁਸਕਰਾ ਕੇ ਬਲਰਾਜ ਬੋਲਿਆ । ਫਿਰ ਤਾ ਬਹੁਤ ਚੰਗੀ ਗੱਲ ਆ ।ਪਾਰਟੀ ਹੋ ਗਈ ।
ਇਸੇ ਤਰਾਂ ਗੱਲਾਂ ਬਾਤਾਂ ਕਰਦੇ ਦੁਪਹਿਰ ਹੋ ਗਈ ਰੋਟੀ ਖਾ ਕੇ
ਬਾਅਦ ਦੁਪਹਿਰ ਉਹ ਘਰ ਆਣ ਲਈ ਤਿਆਰ ਹੋ ਗਏ ਤੇ ਢਲਦੇ ਸੂਰਜ ਤੋਂ ਪਹਿਲਾਂ ਘਰ ਆ ਗਏ ।

ਸੁਖਮੀਤ ਨੇ ਆਪਣੀ ਸੱਸ ਦੇ ਪੈਰੀਂ ਹੱਥ ਲਾਇਆ ਬੁਲਾਇਆ ਤੇ ਜੇਠਾਣੀ ਨੂੰ ਮਿਲ ਕੇ ਆਪਣੇ ਕਮਰੇ ਚ ਚਲ ਗਈ ।

ਫਿਰ ਕੁਛ ਟਾਇਮ ਬਾਅਦ ਫਿਰ ਘਬਰਾਟ ਹੋਣ ਲੱਗੀ। । ਤਾ ਜੇਠਾਣੀ ਕਹਿਣ ਲੱਗੀ ਸਫਰ ਕਰ ਕੇ ਹੁਣੀ ਆ ।ਕੋਈ ਟੈਬਲੇਟ ਖਾ ਲਾ ।
ਤੇ ਜਸਮੀਤ ਨੇ ਆਪਣੇ ਮਾਂ ਬਣਨ ਦੀ ਖੁਸ਼ੀ ਜਾਹਰ ਕਰਦੇ ਹੋਏ ਸਬ ਕੁੱਛ ਦਿਲਜੀਤ ਨੂੰ ਦਸਿਆ । ਪਰ ਉਸਦੇ ਚਿਹਰੇ ਤੇ ਇਕ ਹਲਕੀ ਜਿਹੀ samile ਹੀ ਸੀ । ਜਿੰਨੀ ਖੁਸ਼ੀ ਸੁਖਮੀਤ ਆਪਣੇ ਪਤੀ ਤੇ ਜੇਠਾਣੀ ਦੇ ਚਿਹਰੇ ਤੇ ਦੇਖਣਾ ਚਾਹੁੰਦੀ ਸੀ ਉਨ੍ਹੀਂ ਦਿੱਖ ਨਹੀਂ ਰਹਿ ਸੀ ਉਸਨੂੰ ।

ਕੁਛ ਟਾਇਮ ਬਾਅਦ ਹਨੇਰਾ ਹੋ ਗਿਆ ਸੁਖਮੀਤ ਤੇ ਦਿਲਜੀਤ ਨੇ ਮਿਲ ਕੇ ਰਾਤ ਦੀ ਰੋਟੀ ਤਿਆਰ ਕੀਤੀ ।ਖਾ ਕੇ ਸਬ ਆਪਣੇ ਆਪਣੇ ਕਮਰੇ ਚ ਚੱਲ ਗਏ । ਰਸੋਈ ਦਾ ਕੰਮ ਖਤਮ ਕਰ ਕੇ ਸੁਖਮੀਤ ਵੀ ਆਪਣੇ ਕਮਰੇ ਚ ਚੱਲ ਗਈ ਤੇ ।ਜਾ ਜੇ ਬੈਡ ਤੇ ਬੈਠ ਗਈ । ਤੇ ਬਲਰਾਜ ਨਾਲ ਆਣ ਵਾਲੇ ਬੱਚੇ ਦੀ ਗੱਲ ਕਰਨ ਲੱਗ ਗਈ । ਪਰ ਬਲਰਾਜ ਹੁਣ ਵੀ ਉਹ ਹੀ ਸੀ ਜੋ ਪਹਿਲਾਂ ਸੀ । ਬੈਡ ਤੇ ਬੈਠੀ ਨੂੰ ਆਪਣੇ ਵੱਲ ਖਿੱਚ ਕੇ ਫਿਰ ਹਲਕੇ ਕੁੱਤੇ ਵਾਂਗ ਪੇ ਗਿਆ ।

ਪਰ ਇਸ ਬਾਰ ਸੁਖਮੀਤ ਮਨਾਂ ਕਰ ਰਹੀ ਸੀ ।ਪ੍ਰ ਬਲਰਾਜ ਰੁਕਣ ਦਾ ਨਾਮ ਨਹੀਂ ਲੇ ਰਿਹਾ ਸੀ । ਓਸਨੂੰ ਦਬੋਚ ਕੇ ਹਵਸ ਮਿਟਾ ਕੇ
ਕਹਿਣ ਲੱਗਾ ਹਜੇ ਤਾ enjoye ਕਰਨ ਦਾ ਟਾਇਮ ਆ ।ਹੁਣੇ ਬੱਚਾ ਨਹੀਂ ਚਾਹੀਦਾ ਮੈਨੂੰ । ਤੂੰ ਦਵਾਈ ਖਾ ਲਈ ਸਵੇਰੇ ਲਿਆ ਦਿਆਂਗਾ ।ਪ੍ਰ ਸੁਖਮੀਤ ਨੇ ਮਨਾਂ ਕਰ ਦਿੱਤਾ । ਫਿਰ ਬਲਰਾਜ ਕਹਿੰਦਾ ਜੇ ਤੂੰ ਦਵਾਈ ਨਹੀਂ ਖਾਦੀ ਤਾਂ ਮੈਂ ਤੇਰੀ ਆਪਣੇ ਦੋਸਤ ਡਾਕਟਰ ਕੋਲੋ ਸਫਾਈ ਕਰਾ ਦੇਣੀ ਆ । ਇਹ ਗੱਲ ਸੁਣ ਕੇ ਇਕ ਵਾਰ ਫੇਰ ਸੁਖਮੀਤ ਨੂੰ ਆਪਣੇ ਸੁਪਨਿਆਂ ਨੂੰ ਸੇਕ ਲਗਦੈ ਮਹਿਸੂਸ ਹੋਇਆ ।ਤੇ ਉਹ ਕਹਿਣ ਲੱਗੀ 3mnth ਹੋਣ ਵਾਲੇ ਆ 2ਕੁ ਦਿਨਾਂ ਚ ਇਸ ਨਾਲ ਮੇਰੀ ਜਾਨ ਨੂੰ ਵੀ ਖਤਰਾ ਆ । ਤਾਂ ਬਲਰਾਜ ਓਸਨੂੰ ਬਾਹਾਂ ਚ ਭਰ ਕੇ ਕਹਿੰਦਾ ਤੈਨੂੰ ਕੁਛ ਨੀ ਹੁਣ ਦਿੰਦਾ । ਜਿਦਾ ਕਹਿ ਰਿਹਾ ਓਵੇਂ ਕਰ ।

ਪਰ ਸੁਖਮੀਤ ਨਹੀਂ ਮੰਨੀ ਗੁੱਸੇ ਚ ਆਏ ਬਲਰਾਜ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ । ਇਹ ਕਹਿ ਕੇ ਕੋਠੇ ਤੇ ਚਲ ਗਿਆ ਮੈਨੂੰ ਹਜੇ ਬੱਚਾ ਨਹੀਂ ਤੂੰ ਚਾਹੀਦੀ ਏ । ਮੇਰੀ ਭੁੱਖ ਹਜੇ ਪੂਰੀ ਨਹੀਂ ਹੋਈ । ਪਹਿਲਾਂ ਮੈਨੂੰ ਰੱਜਾ ਲੈ ਫਿਰ ਬੱਚੇ ਬਾਰੇ ਸੋਚੀਂ । ਕਮਰੇ ਚ ਕੁੱਟ ਮਾਰ ਦੀ ਆਵਾਜ਼ ਸੁਣ ਕੇ ਵੀ ਕੋਈ ਨਹੀਂ ਆਇਆ । ਸੁਖਮੀਤ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ । ਪਰ ਉਹ ਬੱਚੇ ਬਾਰੇ ਹਜੇ ਵੀ ਮਨ ਬਣਾਈ ਬੈਠੀ ਸੀ । ਅਗਲੀ ਸਵੇਰ ਦਿਲਜੀਤ ਤੇ ਉਸਦੀ ਸੱਸ ਉਸਨੂੰ ਪੁੱਛ ਰਹੀਆਂ ਸੀ ਕੇ ਕੀ ਗੱਲ ਹੋਈ ਰਾਤ । ਜਸਮੀਤ ਨੇ ਇਹ ਸੋਚ ਕੇ ਸਬ ਦੱਸ ਦਿੱਤਾ ਕੇ ਸ਼ਾਇਦ ਕੋਈ ਮੇਰੇ ਹੱਕ ਦੀ ਗੱਲ ਕਰ ਦੇਵੇ ਪਰ ਕਿਸੇ ਨੇ ਓਹਦੇ ਵੱਲ ਦੀ ਗੱਲ ਨਹੀਂ ਕੀਤੀ ਤੇ । ਇਹ ਕਹਿ ਕੇ ਗੱਲ ਮੁਕਾ ਦਿੱਤੀ ਜਿਵੇਂ ਬਲਰਾਜ ਕਹਿੰਦਾ ਓਵੇਂ ਕਰ ।

3 ਦਿਨ ਹੋ ਗਏ ਸੀ ਪ੍ਰ ਕੋਈ ਵੀ ਸੁਖਮੀਤ ਵੱਲ ਦੀ ਗਵਾਹੀ ਨਹੀਂ ਭਰ ਰਿਹਾ ਸੀ । ਅਗਲੇ ਦਿਨ ਦਿਲਜੀਤ ਨੇ ਨਲਕੇ ਮੂਹਰੇ ਧੋਣ ਵਾਲੇ ਕਪੜਿਆਂ ਦਾ ਢੇਰ ਲਾ ਲਿਆ ।ਤੇ ਕਿਹਾ ਥੋੜੀ ਮਦੱਦ ਕਰ ਦੀ । ਮੈ ਕਪੜੇ ਢੋ ਦਿੰਦੀ ਹਾਂ ਪਰ ਤੂੰ ਕੋਠੇ ਤੇ ਸੁਕਣੇ ਪਾ ਆਈ । ਸੁਖਮੀਤ ਨੇ ਕਿਹਾ ਠੀਕ ਐ ।

ਕੱਪੜੇ ਲੇ ਕੇ ਪੌੜੀ ਚੜ੍ਹ ਹੀ ਰਹੀ ਸੀ ਤੇ ਉਸਦਾ ਪੈਰ ਤਿਲਕ ਗਿਆ ਤੇ ਉਹ 6 ਵੇ ਪੋਡੇ ਤੋਂ ਨੀਚੇ ਆ ਡਿੱਗੀ । ਓਸੇ ਸੱਟ ਲੱਗਣ ਕਾਰਨ ਹਸਪਤਾਲ ਭਰਤੀ ਕਰ ਦਿੱਤਾ ਗਿਆ । 6 ਘੰਟੇ ਬਾਅਦ ਜਦ ਹੋਸ਼ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਬੱਚਾ ਨਹੀਂ ਰਿਹਾ । ਇਸ ਗੱਲ ਦੀ ਤਕਲੀਫ । ਡਿੱਗਣ ਨਾਲੋ ਕੀਤੇ ਜਾਦਾ ਸੀ । ਇਸ ਬਾਰ ਵੀ ਸ਼ਾਇਦ ਸੇਕ ਉਸਦੇ ਸੁਪਨਿਆਂ ਨੂੰ ਹੀ ਲੱਗ ਰਿਹਾ ਸੀ। ਉਸਦੀਆਂ ਅੱਖਾਂ ਚੋ ਪਾਣੀ ਨਹੀਂ ਸੀ ਸੁੱਕ ਰਿਹਾ ਤੇ ਉਹ ਵੀ ਜਿਵੇਂ ਆਪਣੀ ਹਿਮਤ ਹਾਰ ਗਈ ਸੀ । ਕੁਛ ਟਾਇਮ ਬਾਅਦ ਉਸਦੀ ਮਾਂ ਤੇ ਛੋਟਾ ਵੀਰ ਵੀ ਹਸਪਤਾਲ ਆ ਗਏ । ਮਾਂ ਹੌਸਲਾ ਦੇ ਰਹੀ ਸੀ ।ਵੀਰ ਕੋਲ ਬੈਠਾ ਆਪਣੀ ਭੈਣ ਨੂੰ ਦੇਖ ਰਿਹਾ ਸੀ । 3ਦਿਨ ਹਸਪਤਾਲ ਰਹਿਣ ਮਗਰੋਂ ਓਸਨੂੰ ਛੁੱਟੀ ਲੇ ਲਈ ਇਹ ਕਹਿ ਕੇ ਕੀ ਅਸੀੱ ਸੁਖਮੀਤ ਦਾ ਪੂਰਾ ਖਿਆਲ ਰਖਾਂਗੇ । ਤੇ ਇਹ ਘਰ ਆ ਗਏ । ਬਲਰਾਜ ਸੁਖਮੀਤ ਹੁਣਾ ਨੂੰ ਘਰ ਛੱਡ...

ਕੇ ਖੇਤਾਂ ਵੱਲ ਚੱਲ ਗਿਆ ਤੇ ਰਾਤ ਨੂੰ ਆਇਆ ।

ਡਾਕਟਰ ਦੇ ਮਨਾਂ ਕਰਨ ਤੇ ਬਲਰਾਜ ਨੇ ਪਰਹੇਜ ਵਰਤਣਾ ਹੀ ਠੀਕ ਸਮਝਿਆ । ਅਗਲੇ ਦਿਨ ਸੁਖਮੀਤ ਦੀ ਸੱਸ ਤੇ ਜੇਠ ਨੂੰ ਕਿਸੇ ਮਰਗ ਤੇ ਜਾਣਾ ਪੈ ਗਿਆ ਜੋ ਕੀ ਸੱਸ ਦੇ ਪੇਕਿਆਂ ਚ ਹੋਈ ਸੀ । ਸੁਖਮੀਤ ਆਪਣੇ ਕਮਰੇ ਚ ਪਈ ਸੀ ।ਦਿਲਜੀਤ ਨੇ ਦਵਾਈ ਦੇ ਕੇ ਕਿਹਾ ਨੂੰ ਆਰਾਮ ਕਰ ਲਾ ਮੈ ਥੋੜਾ ਕੰਮ ਖਤਮ ਕਰ ਲਵਾਂ ।ਫੇਰ ਤੇਰੇ ਕੋਲ ਆਂਦੀ ਹਾਂ । ਤੇ ਬਲਰਾਜ ਵਾਥਰੂਮ ਚ ਨਹਾ ਰਿਹਾ ਸੀ । ਅਚਾਨਕ ਜਸਮੀਤ ਦੀ ਅੱਧ ਕੱਚੀ ਨੀਂਦ ਟੁੱਟ ਗਈ ਜੋ ਸ਼ਾਇਦ ਦਵਾਈ ਖਾਣ ਨਾਲ ਆ ਗਈ ਸੀ । ਜਦ ਬਾਹਰ ਕੋਈ ਹਸਦਾ ਸੁਣਿਆ । ਖਿੜਕੀ ਖੋਲ੍ਹ ਕੇ ਨਜ਼ਰ ਮਰੀ ਬਾਹਰ ਕੋਈ ਨਹੀਂ ਸੀ। ਓਹ ਫੇਰ ਲੇਟ ਗਈ ਪਰ ਇੱਕ ਬਾਰ ਫਿਰ ਆਵਾਜ਼ ਆਈ ਤਾਂ ਉਹ ਟਿਕਟਿਕੀ ਲਗਾ ਕੇ ਦੇਖਣ ਲੱਗ ਪਈ ।

ਉਹਨੂੰ ਦਿਲਜੀਤ ਦੇ ਪਾਣੀ ਨਾਲ ਭਿੱਜੇ ਹੋਏ ਕਪੜੇ ਸਾਫ ਦਿੱਖ ਰਹੇ ਸੀ ਕਿਉਂ ਕਿ ਉਹ ਬਾਥਰੂਮ ਚੋਂ ਬਾਹਰ ਆ ਰਹੀ ਸੀ ਤੇ ਨਾਲ ਹੀ ਬਲਰਾਜ ਬਾਹਰ ਆਇਆ ਤਾਂ ਉਹ ਇਹ ਸਬ ਦੇਖ ਕੇ ਹੈਰਾਨ ਰਹਿ ਗਏ ।ਦਿਲਜੀਤ ਸਿੱਧੇ ਬਲਰਾਜ ਦੇ ਕਮਰੇ ਚ ਹੀ ਆ ਗਈ ਉਸਨੇ ਨਹੀਂ ਸੋਚਿਆ ਸੀ ਕਿ ਸੁਖਮੀਤ ਜਾਗਦੀ ਹੋਵੇਗੀ । ਅੰਦਰ ਆ ਕੇ ਜਦ ਦੇਖਿਆ ਉਹ ਪਾਣੀ ਵਿੱਚ ਭਿੱਜੀ ਪਾਣੀ ਵਾਂਗ ਸੀਤ ਹੋ ਗਈ । ਗੁੱਸੇ ਚ ਜਸਮੀਤ ਨੇ ਬਹੁਤ ਬੁਰ ਭਲਾ ਕਿਹਾ ਦੋਵਾਂ ਨੂੰ ਬਲਰਾਜ ਨੇ ਜਵਾਬ ਦਿੰਦੇ ਹੋਏ ਕਿਹਾ ਤਾਂ ਕੀ ਹੋ ਗਿਆ ।ਜੇ ਅਸੀਂ ਇਹ ਸਬ ਕਰ ਰਹੇ ਆ ਸਾਰੀ ਦੁਨੀਆ ਹੀ ਕਰਦੀ ਆ । ਸੁਖਮੀਤ ਨੇ ਫੋਨ ਚੱਕ ਕੇ ਆਪਣੀ ਸੱਸ ਨੂੰ ਮਿਲਾਇਆ ਪ੍ਰ ਕੋਈ ਜਵਾਬ ਨਹੀਂ ਆਇਆ ਸਾਇਦ ਵਿਅਸਤ ਹੋਣੇ ਆ ਕੰਮ ਚ । ਦਿਲਜੀਤ ਸੁਖਮੀਤ ਦੇ ਹੱਥੋਂ ਫੋਨ ਖੋਹ ਕੇ ਕਹਿੰਦੀ ।

ਤੈਨੂੰ ਕੀ ਲਗਦਾ ਤੂੰ ਕੱਲੀ ਬਲਰਾਜ ਨੂੰ ਖੁਸ਼ ਰੱਖ ਸਕਦੀ ਐ ।ਇਹ ਤਾਂ ਤਿੰਨਾਂ ਕੋਲੋ ਨੀ ਸਾਂਭਿਆ ਜਾਣਾ । ਤੇ ਇਕ ਗੱਲ ਹੋਰ ਤੂੰ ਜੋ ਇਸ ਦਿਨ ਮੇਰਾ ਫੋਨ ਲੇ ਕੇ ਸਰਚ ਕਰ ਰਹੀ ਸੀ ਉਹ ਦਵਾਈ ਬਾਰੇ ਵੀ ਮੈਨੂੰ ਪਤਾ ਐ । ਓਸ ਦਿਨ ਤੇਰੇ ਡਿੱਗਣ ਦਾ ਕਾਰਨ ਸੀ ਪੌੜੀਆਂ ਤੇ ਦੇਸੀ ਤੇਲ ਲੱਗਣਾ ਸੀ ਜੋ ਮੈ ਬਲਰਾਜ ਦੇ ਕਹਿਣ ਤੇ ਲਾਇਆ ਸੀ । ਪਹਿਲਾਂ ਆਪਣੇ ਪਤੀ ਨੂੰ ਖੁਸ਼ ਤਾਂ ਕਰ ਲੇ ਬੱਚੇ ਫੇਰ ਜੰਮ ਲਈ । ਇਹ ਕਹਿ ਕੇ ਦਿਲਜੀਤ ਆਪਣੇ ਕਮਰੇ ਚ ਚੱਲ ਗਈ । ਤੇ ਸੁਖਮੀਤ ਆਪਣੀ ਜ਼ਿੰਦਗੀ ਲੁੱਟਦੀ ਹੋਈ ਦੇਖ ਰਹੀ ਸੀ ।

ਸ਼ਾਮ ਨੂੰ ਸੱਸ ਤੇ ਜੇਠ ਦੇ ਆਉਣ ਤੱਕ ਇੰਤਜ਼ਾਰ ਕੀਤਾ ਤੇ ਸੱਸ ਨੂੰ ਸੱਭ ਦੱਸ ਦਿੱਤਾ । ਪਰ ਸੱਸ ਨੇ ਇਹ ਕਹਿ ਕੇ ਗੱਲ ਰੋਕ ਦਿੱਤੀ ਕੋਈ ਨਾ ਮੇ ਪੁੱਛਦੀ ਆ ਇਹਨਾਂ ਦੋਵਾਂ ਨੂੰ । ਮਨਰਾਜ ਨੂੰ ਸਵੇਰੇ ਖੇਤਾਂ ਨੂੰ ਜਾ ਲੈਣ ਦੇ । ਰਾਤ ਨੂੰ ਜੋ ਕਮਰਾ ਸੁਖਮੀਤ ਦੀਆਂ ਚੀਖਾਂ ਨਾਲ ਗੂੰਜਦਾ ਸੀ । ਅੱਜ ਓਹ ਬਿਲਕੁਲ ਸ਼ਾਂਤ ਸੀ ।ਬਲਰਾਜ ਵੀ ਬੈਡ ਦੇ ਇੱਕ ਪਾਸੇ ਪਿਆ ਸੀ । ਨਾ ਓਸਨੂੰ ਨੀਂਦ ਆ ਰਹੀ ਸੀ ਨਾ ਸੁਖਮੀਤ ਨੂੰ । ਅਗਲੀ ਸਵੇਰ ਮਨਰਾਜ ਦੇ ਜਾਣ ਮਗਰੋਂ ਸੱਸ ਨੇ ਦੋਵਾਂ ਨੂੰ ਝਿੜਕਿਆ ਤੇ ਕਿਹਾ ਹੈ ਮੈਨੂੰ ਪਤਾ ਲੱਗਾ ਫੇਰ ਮੈ ਮਨਰਾਜ ਨੂੰ ਦੱਸ ਦੇਣਾ ਅੱਗੇ ਜੋ ਹੋਵੇਗਾ ਉਹ ਜਾਣੇ ।ਜਾ ਤੁਸੀਂ ।

ਪਰ ਸੁਖਮੀਤ ਦੇ ਦਿਲ ਨੂੰ ਸੁਕੂਨ ਨਹੀਂ ਸੀ ਮਿਲ ਰਿਹਾ ਤੇ ਓਸਨੇ ਆਪਣੇ ਬਾਪੂ ਨੂੰ ਫੋਨ ਕਰ ਕੇ ਕਿਹਾ ਮੈਨੂੰ ਲੇ ਕੇ ਜਾਓ । ਮੈਂ ਇਥੇ ਨਹੀਂ ਰਹਿਣਾ ਬਾਪੂ ਜੀ ਨੇ ਸੋਚਿਆ ਕੁੜੀ ਪ੍ਰੇਸ਼ਾਨ ਆ । ਸੁਖਮੀਤ ਦੀ ਬੇਬੇ ਨੂੰ ਕਿਹਾ ਤੂੰ ਜਾ ਕੇ ਦੇਖ ਗੱਲ ਕੀ ਆ ਜੇ ਛੋਟੀ ਮੋਟੀ ਗੱਲ ਹੋਈ ਤਾਂ ਕੁੜੀ ਨੂੰ ਨਾਲ ਨਾ ਲੇ ਕੇ ਆਈ ।ਜੇ ਗੱਲ ਬੜੀ ਹੋਈ ਫੇਰ ਲੇ ਆਵੀਂ । ਦੁਪਹਿਰ ਤੱਕ ਸੁਖਮੀਤ ਦੀ ਮਾਂ ਵੀ ਆ ਗਈ । ਸੁਖਮੀਤ ਨੇ ਹਿੰਮਤ ਕਰ ਕੇ ਆਪਣਾ ਸਮਾਨ ਪਹਿਲਾਂ ਹੀ ਤਿਆਰ ਕਰ ਲਿਆ ਸੀ । ਮਾਂ ਆਈ ਓਸਨੂੰ ਕਿਹਾ ਕਿ ਬਲਰਾਜ ਮੈਨੂੰ ਕੁੱਟਦਾ ਏ । ਮਾਰਦਾ ਏ ਤੇ ਮੇਰਾ ਬੱਚਾ ਵੀ ਇਸੇ ਨੇ ਮਾਰਿਆ ਏ ਮੈ ਇਹਦੇ ਨਾਲ ਨਹੀਂ ਰਹਿ ਸਕਦੀ ਚੱਲ ਅਸੀਂ ਪਿੰਡ ਚਲਦੇ ਆ ।

ਸੁਖਮੀਤ ਕਿਸੇ ਦੀ ਵੀ ਗੱਲ ਨਹੀਂ ਸੁਣ ਰਹੀ ਸੀ ।ਤੇ 1,ਡੇਢ ਘੰਟੇ ਚ ਹੀ ਘਰੋਂ ਤੁਰ ਪਈਆਂ ਦੋਵੇਂ । ਬੱਸ ਅੱਡੇ ਤੇ ਆ ਕੇ ਸੁਖਮੀਤ ਨੇ ਕਸਮ ਖਾ ਲਈ ਕੇ ਓਹ ਕਦੇ ਵੀ ਇਸ ਪਿੰਡ ਵੱਲ ਮੁੜ ਨਹੀਂ ਦੇਖੇਗੀ ।
ਤੇ ਉਸਦੀ ਮਾਂ ਆਪਣੇ ਮਨ ਚ ਆਪਣੀ ਧੀ ਨੂੰ ਵਸਾਣ ਬਾਰੇ ਸੋਚ ਰਹੀ ਸੀ । ਕੇ ਓਦੋਂ ਤਕ ਬੱਸ ਨੇ ਹਾਰਨ ਮਾਰਿਆ ਤੇ ਕੋਲ ਆ ਕੇ ਰੁੱਕ ਗਈ।
6 ਮਹੀਨੇ ਤੱਕ ਬਲਰਾਜ ਤੇ ਉਸਦੀ ਮਾਂ ਸੁਖਮੀਤ ਨੂੰ ਲੈਣ ਆਉਂਦੇ ਰਹੇ ਪਰ ਸੁਖਮੀਤ ਨਾ ਜਾਣ ਦਾ ਮੰਨ ਪੱਕਾ ਕਰੀ ਬੈਠੀ ਸੀ । ਫੇਰ ਇਹ ਸਿਲਸਿਲਾ ਪੰਚਾਇਤ ਵਿੱਚ ਬਦਲ ਗਿਆ ਪਰ ਸੁਖਮੀਤ ਦਾ ਨਾ ਜਾਣ ਦਾ ਫੈਸਲਾ ਕੋਈ ਬਦਲ ਨਹੀਂ ਪਾ ਰਿਹਾ ਸੀ । ਜਦੋ ਵੀ ਪੰਚਾਇਤ ਹੁੰਦੀ ਤਾ ਸੁਖਮੀਤ ਨਿਡੱਰ ਹੋ ਕੇ ਤਲਾਕ ਲੈਣ ਨੂੰ ਕਹਿੰਦੀ । ਪਰ ਬਲਰਾਜ ਨਾ ਦੇਣ ਤੇ ਅੜਿਆ ਸੀ । ਜੱਦ ਸਹੁਰੇ ਪਰਿਵਾਰ ਕੇ ਪੰਚਾਇਤੀ ਫੈਸਲਾ ਚ ਤਲਾਕ ਨਾ ਦਿੱਤਾ ਤਾਂ । ਸੁਖਮੀਤ ਨੇ ਅਦਾਲਤ ਦੀ ਬੂਹਾ ਖੜਕਾ ਦਿੱਤਾ । ਏਕ ਸਾਲ ਪੰਚਾਇਤ ਤੇ ਇਕ ਸਾਲ ਅਦਾਲਤੀ ਕੇਸ ਨੂੰ ਚਲਦੇ ਹੋ ਗਏ ਸੀ । ਪਰ ਹਜੇ ਕੋਈ ਵੀ ਫੈਸਲਾ ਨਾ ਹੋਇਆ ।

ਇੱਧਰ ਸੁਖਮੀਤ ਦੀ ਮਾਂ ਬੀਮਾਰ ਰਹਿਣ ਲੱਗ ਗਈ ਇਕ ਕੁੜੀ ਦੇ ਘਰ ਬੈਠਣ ਦਾ ਫ਼ਿਕਰ ਏਕ ਖੇਤੀ ਚ ਹੋ ਰਹੇ ਨੁਕਸਾਨ ਕਰਨ ਉਹ ਬਿਮਾਰ ਰਹਿਣ ਲੱਗ ਗਈ । ਤੇ ਇਕ ਦਿਨ ਕਹਿ ਦਿੱਤਾ ਕਿਉਂ ਨਾ ਮੇਰੇ ਹੁੰਦੇ ਗੁਰਜੰਟ ਦਾ ਵਿਆਹ ਹੋ ਜਾਵੇ ਹੁਣ ਤਾਂ ਵਿਆਹ ਦੇ ਲਾਇਕ ਵੀ ਹੋ ਗਿਆ ਤੇ ਸਿਆਣਾ ਵੀ । ਮਾਂ ਦੀ ਹਾਲਤ ਦੇਖ ਕਿਸੇ ਨੇ ਵੀ ਮਨਾਂ ਨਹੀਂ ਕੀਤਾ ਤੇ 3 ਮਹੀਨੇ ਬਾਅਦ ਕੁਲਵਿੰਦਰ ਨਾਲ ਵਿਆਹ ਕਰ ਦਿੱਤਾ ਜੋ ਸੁਖਮੀਤ ਹੁਣਾ ਤੋ ਕਾਫੀ ਉੱਚੇ ਘਰ ਵਾਲੇ ਮੰਨੇ ਜਾਂਦੇ ਸੀ ।

,🐾🐾🐾🐾🐾ਚਲਦਾ

ਦੋਸਤੋ ਲਿਖਿਤ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ ਧੰਨਵਾਦ ਸਹਿਤ ਤੁਹਾਡਾ

🙏ਕੋਰਾ ਵਰਕਾ ਕਾਲ਼ੇ ਅੱਖਰ🙏
✍️ ਸ਼ਾਇਰ ਕੁਮਾਰ ਸਾਹਿਬ✍️

...
...



Related Posts

Leave a Reply

Your email address will not be published. Required fields are marked *

2 Comments on “ਸੁਪਨਿਆਂ ਦਾ‌ ਸੇਕ ਭਾਗ 3”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)