More Punjabi Kahaniya  Posts
ਪਲਟਕੇ ਵਾਰ


ਬਾਹਰ ਆਏ ਨੂੰ ਕੁਝ ਮਹੀਨੇ ਹੀ ਹੋਏ ਸਨ..ਇੱਕ ਦਿਨ ਘੰਟੀ ਵੱਜੀ..!
ਬਾਹਰ ਦੋ ਮੇਮਾਂ ਸਨ..ਸਿਰਾਂ ਤੇ ਸਕਾਰਫ ਬੰਨੇ..ਇੱਕ ਨੂੰ ਪੰਜਾਬੀ ਆਉਂਦੀ ਸੀ..ਉਸਨੇ ਯੱਸੂ-ਮਸੀਹ ਤੇ ਪੰਜਾਬੀ ਵਿਚ ਲਿਖਿਆ ਕਿੰਨਾ ਸਾਰਾ ਸਹਿਤ ਫੜਾ ਦਿੱਤਾ..!
ਦੂਜੀ ਧੀ ਨੂੰ ਪੁੱਛਣ ਲੱਗੀ ਕੀ ਕਰਦੀ ਏਂ?..ਉਸ ਆਖਿਆ ਫ਼੍ਰੇਂਚ ਪੜਦੀ ਹਾਂ..!
ਉਹ ਅਗਲੇ ਦਿਨ ਫਿਰ ਆਈਆਂ ਤੇ ਕਿੰਨਾ ਕੁਝ ਫ਼੍ਰੇਂਚ ਭਾਸ਼ਾ ਵਿਚ ਲਿਖਿਆ ਹੋਇਆ ਫੜਾ ਕੇ ਆਪਣੇ ਰਾਹ ਪਈਆਂ..!
ਆਪਣੀ ਸ਼੍ਰੋਮਣੀ ਕਮੇਟੀ ਚੇਤੇ ਆਈ..ਓਹੀ ਕਮੇਟੀ ਜਿਹੜੀ ਜਦੋਂ ਵੋਟਾਂ ਦੇ ਵਿਧਾਨ ਤੇ ਜਨਮੀਂ ਸੀ ਤਾਂ ਇੱਕ ਦਾਨਿਸ਼ਵਰ ਨੇ ਆਖਿਆ ਸੀ ਕੇ ਉਹ ਦਿਨ ਦੂਰ ਨਹੀਂ ਜਦੋਂ ਅਕਵੰਜਾ ਖੋਤੇ ਉੱਨੀਂਜਾ ਸ਼ੇਰਾਂ ਨੂੰ ਹਰਾ ਕੇ ਹੱਸਿਆ ਕਰਨਗੇ..ਚੰਮ ਦੀਆਂ ਚਲਾਇਆ ਕਰਨਗੇ..!
ਵਾਕਿਆ ਹੀ ਅੱਜ ਚੰਮ ਦੀਆਂ ਚਲਾ ਰਹੇ ਨੇ..ਧਰਮ ਫਲਸਫਾ ਇਤਿਹਾਸ ਪ੍ਰਚਾਰ ਕੌਮੀਂ ਭਾਵਨਾ ਇਤਿਹਾਸਿਕ ਦਿੱਖ ਅਗਲੀ ਪੀੜੀ ਜਾਵੇ ਢੱਠੇ ਖੂਹ ਵਿਚ..!
ਸਾਨੂੰ ਤੇ ਗੋਲਕ ਤੇ ਕੰਟਰੋਲ ਕਰਦੀ ਪ੍ਰਧਾਨਗੀ ਚਾਹੀਦੀ ਏ..ਉਹ ਪ੍ਰਧਾਨਗੀ ਜਿਸ ਦੀ ਤਾਰ ਉਸ ਬੰਦੇ ਦੀ ਚੀਚੀ ਨਾਲ ਬੱਜੀ ਹੋਈ ਹੋਈ ਏ ਜਿਸ ਦਾ ਇਸ਼ਟ ਦੇ ਮਾਣ ਸਤਿਕਾਰ ਨਾਲ ਕੋਈ ਲੈਣ ਦੇਣ ਨਹੀਂ..!
ਇਸ਼ਟ ਤੋਂ ਯਾਦ ਆਇਆ..ਤੀਰ ਵਾਲਾ ਅਕਸਰ ਆਖਿਆ ਕਰਦਾ..ਜੋ ਵੀ ਇਸ਼ਟ ਦੀ ਬੇਇੱਜਤੀ ਕਰੇ ਮੌਕੇ ਤੇ ਹੀ ਹਿਸਾਬ ਬਰੋਬਰ ਕਰਕੇ ਮੇਰੇ ਕੋਲ ਆਇਆ ਕਰੋ..!
ਇਹ ਵੀ ਆਖਿਆ ਕਰਦਾ ਜੇ ਮੈਂ ਜਿਉਂਦੇ ਜੀ ਕਿਸੇ ਕਮੇਟੀ ਦਾ ਪ੍ਰਧਾਨ ਬਣਾ..ਅਕਾਲੀ ਦਲ ਦਾ ਚੀਫ ਬਣਾ..ਐਮ.ਪੀ..ਐੱਮ ਐੱਲ ਦੀ ਟਿਕਟ ਲਵਾਂ..ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਊ..!
ਉਸ ਵੇਲੇ ਕਈ ਆਖਦੇ ਝੂਠ ਮਾਰਦਾ..ਵਕਤ ਆਉਣ ਤੇ ਇਹ ਭੱਜੇਗਾ ਵੀ ਤੇ ਐੱਮ ਪੀ ਵੀ ਜਰੂਰ ਬਣੂ..!
ਪਰ ਅਰਦਾਸ ਕਰਕੇ ਨਿੱਕਲਿਆ ਅਗਲਾ ਕਿੰਨਾ ਕੁਝ ਛਾਤੀ ਵਿਚ ਜਜਬ ਕਰ ਰਵਾਨਗੀ ਪਾ ਗਿਆ..ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਉਹ..!
ਕੱਲ ਉਹ ਬੁਰੀ ਤਰਾਂ ਕਲਪੀ ਹੋਈ ਸੀ..ਅਖ਼ੇ ਬੇਅਦਬੀ..ਬੇਅਦਬੀ..ਬੇਅਦਬੀ..ਹਰ ਵੇਲੇ ਬਸ ਬੇਅਦਬੀ..ਕਾਹਦੀ ਬੇਅਦਬੀ..ਕੋਈ ਬੇਅਦਬੀ ਨਹੀਂ ਹੋਈ..!
ਬੇਅਦਬੀ ਤੇ ਤਾਂ ਹੋਈ ਹੁੰਦੀ ਜੇ ਗੁਰੂ ਸਬਦ ਦਾ ਅਪਮਾਨ ਹੋਇਆ ਹੁੰਦਾ..ਇਹ ਤਾਂ ਮਹਿਜ ਕਿਤਾਬ ਏ..ਕਿਤਾਬ ਨੂੰ ਜਿਧਰ ਮਰਜੀ ਸਿੱਟੀ ਜਾਵੋ..ਕੋਈ ਫਰਕ ਨਹੀਂ ਪੈਂਦਾ!
ਘਰ ਕੋ ਅੱਗ ਲਗੀ ਘਰ ਕੇ ਚਿਰਾਗ ਸੇ..ਏਦੂੰ ਵੱਡੀ ਤ੍ਰਾਸਦੀ ਕੀ ਹੋ ਸਕਦੀ..ਪਹਿਲੀ ਤੇ ਦੂਜੀ ਸੰਸਾਰ ਜੰਗ..ਸਿੱਖ ਫੌਜੀ..ਮੋਢੇ ਤੇ ਹਥਿਆਰ ਤੇ ਸਿਰਾਂ ਤੇ ਪ੍ਰਕਟ ਗੁਰਾਂ ਦੀ ਇਹੀ ਦੇਹ..ਪਹਿਲਾਂ ਬਾਣੀਆਂ ਪੜ ਕੇ ਵਾਕ ਲਿਆ ਜਾਂਦਾ ਤੇ ਫੇਰ ਮੋਰਚਿਆਂ ਵਿਚ ਡਟ ਜਾਂਦੇ..ਗੋਲੀ ਵੱਜਦੀ ਪਰ ਪੀੜ ਨਾ ਹੁੰਦੀ ਤੇ ਨਾ ਹੀ...

ਮਰਨ ਦਾ ਕੋਈ ਅਫਸੋਸ..!
ਹਰਮਨਪ੍ਰੀਤ ਠੀਕ ਆਖਦਾ..ਆਪਣੇ ਘਰਾਂ ਵਿਚ ਸੇਫ ਹਾਂ ਅਸੀਂ ਵੱਡੇ ਦੁਨੀਆਂ ਦਾਰ..ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁਧਾਂ ਦੀ ਕਾਰ..!
ਧਰਮ ਯੁਧਾਂ ਦੀ ਸਮਝ ਹੁੰਦੀ ਤਾਂ ਇਤਿਹਾਸਿਕ ਰਾਮਦਾਸ ਸਰਾਂ ਤੇ ਹਥੌੜਾ ਮਾਰਨ ਬਾਰੇ ਕਦੇ ਨਾ ਸੋਚਦੇ..ਇਸਨੂੰ ਇਸੇ ਰੂਪ ਵਿਚ ਸੰਭਾਲਦੇ..ਤੁਹਾਡੀ ਏਨੀ ਜਮੀਨ ਏ ਸ਼ਹਿਰੋਂ ਬਾਹਰ..ਓਥੇ ਕੁਝ ਬਣਾ ਲਵੋ..ਫਾਸਟ ਟਰੈਕ ਬੱਸਾਂ ਚਲਾਓ..ਸੰਗਤ ਰਾਤ ਓਥੇ ਠਹਿਰੇ ਤੇ ਸੁਵੇਰੇ ਇਥੇ ਮੱਥਾ ਟੇਕਣ ਆ ਜਾਵੇ..!
ਕੋਈ ਪੁੱਛਣ ਗਿੱਛਣ ਵਾਲਾ ਹੈ ਹੀ ਨਹੀਂ..ਰੋਮ ਇਟਲੀ ਪੈਰਿਸ ਏਥਨਜ਼ ਦੀਆਂ ਇਮਾਰਤਾਂ ਅਤੇ ਮਿਸਰ ਦੇ ਪਿਰਾਮਿਡ ਵੇਖ ਲਵੋ..ਅਗਲਿਆਂ ਹਜਾਰਾਂ ਸਾਲ ਤੋਂ ਸਭ ਕੁਝ ਉਂਝ ਦਾ ਉਂਝ ਸਾਂਭ ਕੇ ਰੱਖਿਆ..ਤੁਹਾਨੂੰ ਮਹੀਨੇ ਮਗਰੋਂ ਸੂਲ ਉੱਠਦਾ ਹਥੌੜਾ ਚੱਕ ਲੈਂਦੇ ਓ..!
ਪੱਕਾ ਪਤਾ ਜੇ ਤੁਹਾਨੂੰ ਅੱਜ ਨਾ ਡੱਕਿਆ ਗਿਆ ਤਾਂ ਅੱਗੋਂ ਦਰਸ਼ਨੀ ਡਿਓਢੀ ਤੇ ਹਰਿਮੰਦਰ ਸਾਬ ਵਿਚਲਾ ਲਾਂਹਗਾ ਵੀ ਚੌੜਾ ਕਰੋਗੇ..ਮੇਨ ਹਰਿਮੰਦਰ ਸਾਬ ਦਾ ਘੇਰਾ ਵੀ ਵਧਾਉਗੇ..ਚੋਵੀ ਘੰਟੇ ਬੱਸ ਏਹੀ ਧੁੜਕੂ ਸੰਗਤ ਦੀ ਗਿਣਤੀ ਕਿੱਦਾਂ ਵਧਾਈ ਜਾਵੇ..!
ਤੁਹਾਡੇ ਮਨਾਂ ਵਿਚ ਅਗਲੀ ਪੀੜੀ ਨੂੰ ਪਰੋਸਿਆ ਜਾਣ ਵਾਲਾ ਲਹੂ ਭਿੱਜਾ ਇਤਿਹਾਸ ਨਹੀਂ ਸਗੋਂ ਗੋਲਕਾਂ ਵਿਚ ਡਿੱਗਦੀ ਮਾਇਆ ਵੜੀ ਹੋਈ ਏ!
ਦੱਸਦੇ ਚੁਰਾਸੀ ਤੋਂ ਪਹਿਲਾਂ ਦਿੱਲੀ ਤੋਂ ਲਿਆਂਦਾ ਜਿਆਦਾਤਰ ਚਿੱਠੀ ਪੱਤਰ ਕੈਪਟਨ ਅਮਰਿੰਦਰ ਖੁਦ ਅਮ੍ਰਿਤਸਰ ਪੁੱਜਦਾ ਕਰਿਆ ਕਰਦਾ ਸੀ..ਫੇਰ ਇਥੋਂ ਭੇਜਿਆ ਆਪ ਦਿੱਲੀ ਦੇਣ ਜਾਂਦਾਂ..ਜਥੇਦਾਰ ਅਜਨੋਹਾ ਨੇ ਟਿਚਕਰ ਕੀਤੀ..ਅਖ਼ੇ ਚੰਗੇ ਭਲੇ ਮਹਾਰਾਜਿਆਂ ਨੂੰ ਦਿੱਲੀ ਨੇ ਡਾਕੀਏ ਬਣਾ ਛੱਡਿਆ..!
ਉਹ ਡਾਕੀਆ ਬਣਿਆ ਪਰ ਤੁਸੀਂ ਤਾਂ ਖੁਦ ਘਸਿਆਰੇ ਕਠਪੁਤਲੀਆਂ ਹੋ ਨਿੱਕਲੇ..ਉਹ ਘਸਿਆਰੇ ਜਿਹੜੇ ਅਖੌਤੀ ਪੰਥ ਰਤਨਾਂ ਦੇ ਫੋਨ ਦੀ ਇੱਕ ਘੰਟੀ ਤੇ ਨੱਚ ਉਠਦੇ ਓ..!
ਇੱਕ ਗੱਲ ਜਰੂਰ ਚੇਤੇ ਰੱਖੋਂ..
ਚੁੱਪ ਹੂ..ਮਗਰ ਲਾਸ਼ ਮਤ ਸਮਝ ਲੇਨਾ..ਲੋਹਾ ਗਰਮ ਦੇਖ ਪਲਟਕੇ ਚੋਟ ਜਰੂਰ ਕਰੂੰਗਾ..”
ਕੌਂਮ ਪਲਟਕੇ ਵਾਰ ਜਰੂਰ ਕਰਦੀ ਏ..ਜੇ ਨਹੀਂ ਯਕੀਨ ਤਾਂ ਜਿਸ ਇਤਿਹਾਸ ਤੇ ਹਥੌੜਾ ਚੱਕ ਰਖਿਆ ਜੇ..ਉਸਦਾ ਇੱਕ ਅੱਧ ਵਰਕਾ ਜਰੂਰ ਫਰੋਲ ਵੇਖਿਓ..ਇਸ ਕੌਮ ਨੇ ਜੇ ਸਫਦਰਜੰਗ ਵਾਲੀ ਬੀਬੀ ਨਹੀਂ ਛੱਡੀ ਤਾਂ ਵਕਤ ਆਉਣ ਤੇ ਛੱਡੇ ਮਹੰਤ ਵੀ ਨਹੀਂ..ਓਹੀ ਮਹੰਤ ਜਿਹੜੇ ਕਿਸੇ ਵੇਲੇ ਖੁਦ ਨੂੰ ਰੱਬ ਮੰਨ ਬੈਠੇ ਸਨ!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਪਲਟਕੇ ਵਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)