More Punjabi Kahaniya  Posts
ਹਕੀਕਤ ਦਿਆਂ ਸਫਿਆਂ ਚੌਂ ਭਾਗ ਪੰਜਵਾਂ


ਪਿੱਛਲੇ ਭਾਗਾਂ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ, ਅਗਲੇ ਦਿਨ ਸਵੇਰੇ ਦਿੱਲੀ ਵਲਿਆਂ ਦਾ ਰੌਜ ਦੀ ਤਰਾਂ ਕੌਈ ਫੌਨ ਨਾਂ ਆਇਆ ਨਾਂ ਕੌਈ ਮੈਸਿਜ ਮੈਂ ਵੀ ਨਾਂ ਕੀਤਾ ਬੇਸ਼ੱਕ ਮੈਨੂੰ ਇੰਤਜਾਰ ਸੀ। ਫਿਰ ਮੈਂ ਵੀ ਚਾਹ ਪਾਣੀਂ ਪੀ ਕੇ ਖੇਤਾਂ ਵੱਲ ਚਲਾ ਗਿਆ ਪੱਠੇ ਲੈਣ। ਮੇਰੀ ਸੀਨੀਅਰ ਨੂੰ ਪਤਾ ਨਹੀਂ ਕਿਸ ਨੇਂ ਮੇਰਾ ਨੰਬਰ ਦੇ ਦਿੱਤਾ ਓਹ ਵੀ ਫੌਨ ਕਰਨ ਲੱਗ ਗਈ ਮੈਂ ਇੱਕ ਦੌ ਵਾਰ ਗੱਲ ਕੀਤੀ ਫਿਰ ਮੈਂ ਨਜਰਅੰਦਾਜ ਕਰੀ ਗਿਆ ਐਂਵੇਂ ਈ ਓਹਦਾ ਸੌਨੇ ਵਰਗਾ ਦਿੱਲ ਮੈਥੌਂ ਟੁੱਟ ਗਿਆ। ਓਸੇ ਦਿਨ ਮੈਂ ਆਪਣਾ ਪਾਸਪੌਰਟ ਵੀ ਲੈ ਆਂਦਾ ਚੌਰਾਂ ਕੌਲੌਂ ਜਦ ਮੈਂ ਪੈਸੇ ਵਾਪਿਸ ਦੇਣ ਬਾਰੇ ਕਿਹਾ ਸਾਲੇ ਕਹਿੰਦੇ ਅਸੀਂ ਤੁਹਾਡੇ ਤੇ ਕੇਸ ਕਰ ਸਕਦੇ ਆਂ ਕਿ ਤੁਸੀਂ ਸਾਨੂੰ ਝੂਠੇ ਕਾਗਜ ਦੇ ਕੇ ਸਾਡਾ ਵੀ ਨਾਮ ਖਰਾਬ ਕੀਤਾ ਆ,ਫਿਰ ਚੌਰ ਓਫਰ ਦੇਣ ਕੇ ਸਿੰਘਾਪੁਰ ਲਾਲੌ ਫਾਇਲ ਮੈਂ ਤਾਂ ਹੱਥ ਜੌੜ ਮਨਾਂ ਕਰ ਕੇ ਆਇਆ। ਵਾਪਿਸ ਆਂਦੇ ਨੇਂ ਫਿਰ ਮੈਂ ਫੌਨ ਕੀਤਾ ਦਿੱਲੀ ਵਾਲਿਆਂ ਨੂੰ ਪਹਿਲਾਂ ਤਾ ਫੌਨ ਚੱਕਿਆ ਨੀਂ ਗਿਆ ਤੀਜੀ ਵਾਰ ਜਾ ਕੇ ਚੱਕਿਆ ਤੇ ਹਾਲ ਚਾਲ ਪੁੱਛ ਕੇ ਕਹਿੰਦੇ ਕਿ ਮੈਂ ਟਿਊਸ਼ਨ ਪੜਾ ਰਹੀ ਆਂ ਬਾਦ ਚ ਫੌਨ ਕਰਦੀ ਆਂ। ਮੈਨੂੰ ਬੱਸ ਚ ਬਹੁੱਤ ਯਾਦ ਆ ਰਹੀ ਸੀ ਓਹਦੀ ਸਾਰੇ ਪੱਲ ਮੇਰੀਆਂ ਅੱਖਾਂ ਸਾਹਵੇਂ ਘੁੰਮ ਰਹੇ ਸੀ ਵੈਸੇ ਮੈਂ ਅੱਜ ਤੱਕ ਟਿਕਟਾਂ ਵੀ ਸਾਂਭ ਕੇ ਰੱਖੀਆਂ ਆ ਜਿਹੜੀਆਂ ਅਸੀਂ ਚੰਡੀਗੜ ਜਾਣ ਵੇਲੇ ਲੈਂਦੇ ਸੀ। ਰੌਪੜ ਕੌਲ ਆ ਕੇ ਫੌਨ ਆਇਆ ਓਹਨਾਂ ਦਾ ਮੈਂ ਦੱਸਿਆ ਕਿ ਚੌਰਾਂ ਕੌਲ ਆਇਆ ਸੀ ਪਾਸਪੌਰਟ ਲੈਣ, ਕਹਿੰਦੀ ਮੈਨੂੰ ਮਾਫ ਕਰ ਦੇਈਂ ਮੇਰੇ ਕਰਕੇ ਤੇਰਾ ਪੈਸਿਆਂ ਦਾ ਨੁਕਸਾਨ ਹੌ ਗਿਆ। ਦਿੱਲੀ ਆਲੇ ਵੀ ਮੇਰੇ ਮੰਮੀ ਨੂੰ ਮੰਮੀ ਜੀ ਕਹਿ ਕੇ ਬੁਲਾਓੁਂਦੇ ਸੀ ਪਰ ਓਸ ਦਿਨ ਓਹਨੇਂ ਕਿਹਾ ਕਿ ਘਰੇ ਕਿੱਦਾਂ ਸੱਭ ਆਂਟੀ ਹੁਣੀ ਠੀਕ ਆ ਮੈਂ ਕਿਹਾ ਆਂਟੀ?ਕਹਿੰਦੀ ਹਾਂ ਆਂਟੀ ਮੈਂ ਕਿਹਾ ਆਂਟੀ ਕਦੌਂ ਤੌਂ ਹੌ ਗਏ ? ਕਹਿੰਦੀ ਮੈਨੂੰ ਅੱਗੇ ਕੌਈ ਰਾਹ ਹੀ ਨਹੀਂ ਦਿਸ ਰਿਹਾ ਤੇਰੇ ਨਾਲ ਫਿਰ ਮੈਂ ਕਿਓੰ ਐੰਵੇਂ ਈ ਰਿਸ਼ਤੇ ਬਣਾਈ ਜਾਵਾਂ ਮੈਂ ਕਿਹਾ ਥੌੜਾ ਟਾਇਮ ਤਾਂ ਦਵੌ ਮੈਨੂੰ ਕੀ ਪਤਾ ਕਿਸੇ ਪਾਸੇ ਸੈਟਲ ਹੌ ਜਾਵਾਂ ਕਹਿੰਦੀ ਮੈਂ ਤੇਰਾ ਇੰਤਜਾਰ ਕਰਾਂਗੀ ਜਦੌੰ ਹੌਇਆ ਤਾਂ ਫੌਨ ਕਰਲੀਂ ਇੰਨਾ ਕਹਿ ਕੇ ਫੌਨ ਕੱਟਿਆ ਗਿਆ। ਮੰਮੀ ਡੈਡੀ ਕਾਲਿਜ ਬਾਰੇ ਪੁੱਛਦੇ ਰਹਿੰਦੇ ਸੀ ਸੌ ਅਗਲੇ ਦਿਨ ਮੈਂ ਕਾਲਿਜ ਚਲਿਆ ਗਿਆ ਤੀਜਾ ਸਮੈਸਟਰ ਚਾਲੂ ਸੀ ਓਸ ਦਿਨ ਸਾਡਾ ਇੱਕ ਲੈਕਚਰ ਖਾਲੀ ਸੀ ਤੇ ਕਲਾਸ ਚ ਚਾਰ ਪੰਜ ਕ ਕੁੜੀਆਂ ਤੇ ਅਸੀਂ ਦੌ ਮੁੰਡੇ ਸੀ ਕੰਪਿਊਟਰ ਵਾਲੀ ਲੈਕਚਰਾਰ ਆ ਗਈ ਕਲਾਸ ਚ ਓਹ ਵੀ ਵਿਹਲੀ ਹੀ ਸੀ ਆ ਕੇ ਕਹਿੰਦੀ ਸਾਰੇ ਗਾਣਾ ਸੁਣਾਓ ਵਾਰੀ ਵਾਰੀ ਕਿਸੇ ਨੇ ਮੌਟੀਵੇਸ਼ਨਲ ਸੁਣਾਏ ਕਿਸੇ ਨੇਂ ਮਾਂ ਬਾਪ ਵਾਲੇ ਜਦ ਮੇਰੀ ਵਾਰੀ ਆਈ ਮੈਂ ਤਾਂ ਪਹਿਲਾਂ ਈ ਦੁਖਿਆਰਾ ਮੇਰੇ ਹੱਥ ਚ ਛੱਲਾ ਸੀ ਇੱਕ ਪਾਇਆ ਹੌਇਆ ਓਹ ਦੇਖ ਕੇ ਦੇਬੀ ਮਖਸੂਸਪੁਰੀ ਦੀਆਂ ਲਾਈਨਾਂ ਯਾਦ ਆਈਆਂ ਜੌ ਮੈਂ ਬੇਝਿੱਜਕ ਸੁਣਾ ਦਿੱਤੀਆਂ ਬੇਸ਼ੱਕ ਅਵਾਜ ਠੀਕ ਨੀਂ ਆ ਪਰ ਦਰਦ ਸੀ ਦਿੱਲ ਚ ਅੱਖਾਂ ਵੀ ਭਰ ਆਈਆਂ, ਕਈਆਂ ਨੂੰ ਪਸੰਦ ਆਈਆਂ ਓਹ ਲਾਈਨਾਂ। ਆਖਿਰ ਮੈਂ ਫਿਰ ਕਾਲਿਜ ਜਾਣਾਂ ਛੱਡ ਹੀ ਦਿੱਤਾ ਮੇਰੇ ਵੀਰ ਨੂੰ ਨੇੜੇ ਹੀ ਜੌਬ ਮਿੱਲ ਗਈ ਤੇ ਓਹਨਾਂ ਨੇਂ ਮੈਨੂੰ ਵੀ ਰਖਵਾ ਦਿੱਤਾ, ਧਿਆਨ ਕੰਮ ਚ ਘੱਟ ਤੇ ਦਿੱਲੀ ਵੱਲ ਜਿਆਦਾ ਰਹਿੰਦਾ ਸੀ ਕਦੇ ਕਦੇ ਮੈਸਿਜ ਤੇ ਗੱਲ ਹੌ ਜਾਂਦੀ ਸੀ ਸਾਡੀ ਪਰ ਸਮੇ ਦੇ ਹਿਸਾਬ ਨਾਲ ਓਹ ਵੀ ਜਾਂਦੀ ਲੱਗੀ ਮੈਂ ਤਾਂ ਰੌਜ ਹੀ ਫੌਨ ਤੇ ਮੈਸਿਜ ਉਡੀਕਦਾ ਰਹਿੰਦਾ ਸੀ ਪਰ ਦਿੱਲੀ ਆਲਿਆਂ ਨੇ ਦਿੱਲ ਸ਼ਾਇਦ ਸਮਝਾ ਲਿਆ ਸੀ ਮੈਂ ਵੀ ਕਿੰਨੀ ਵਾਰ ਕੌਸ਼ਿਸ਼ ਕੀਤੀ ਸਮਝਾਣ ਦੀ ਪਰ ਕਦੇ ਫੌਨ ਨੀ ਚੱਕਿਆ ਜਾਂਦਾ ਜਾਂ ਫਿਰ ਚੱਕ ਕੇ ਕਹਿਣਾ ਕਿ ਸਾਡੇ ਚ ਕੁੱਝ ਵੀ ਬਾਕੀ ਨੀ ਆ ਨਾਂ ਫੌਨ ਕਰਿਆ ਕਰ ਆਪਣੇ ਵਰਗੀ ਕੁੜੀ ਲੱਭਕੇ ਵਿਆਹ ਕਰਵਾ ਲਈ ਮੇਰੇ ਵਲੌਂ ਤੈਨੂੰ ਤੇਰੀ ਜਿੰਦਗੀ ਲਈ ਸ਼ੁੱਭਕਾਮਨਾਵਾਂ। ਮੈੰ ਹੁਣ ਵੀ ਕਈ ਵਾਰ ਸੌਚਦਾ ਹੁੰਦਾ ਕਿ ਆਪਣੇਂ ਸਮਾਜ ਚ ਅਹਿਸਾਸ ਦੀ ਕਦਰ ਘੱਟ ਤੇ ਪੈਸਾ ਸੌਹਰਤ ਦੀ ਜਿਆਦਾ ਐ, ਰੱਬ ਨਾਂ ਕਰਦਾ ਕਿ ਜੇ ਮੈਂ ਕਿਤੇ ਸੈਟਲ ਨਾਂ ਹੁੰਦਾ ਤੇ ਸਾਡਾ ਵਿਆਹ ਹੌ ਜਾਂਦਾ ਤਾਂ ਫਿਰ ਵੀ ਓਹਨੂੰ ਭੁੱਖੀ ਜਾਂ ਕਿਸੇ ਚੀਜ...

ਤੌਂ ਵਾਂਝੀ ਨਾਂ ਰਹਿਣ ਦਿੰਦਾ ਘਰੇ ਡੈਡ ਦੀ ਜਮੀਨ ਵੀ ਆ ਖਾਣ ਜੌਗੇ ਦਾਣੇ ਤਾਂ ਰੱਬ ਓਥੌਂ ਈ ਦੇ ਦਿੰਦਾ ਆ ਰਹਿਣ ਲਈ ਰੱਬ ਨੇਂ ਘਰ ਵੀ ਬਹੁੱਤ ਸੌਹਣਾ ਦਿੱਤਾ ਆ ਪਰ ਕਹਿੰਦੇ ਹੁੰਦੇ ਆ ਨਾਂ ਕਿ ਕਿਸੇ ਨੂੰ ਵੀ ਸੱਚੇ ਦਿਲੌਂ ਚਾਹੌ ਤਾਂ ਓਹ ਆਖਿਰ ਮਿਲ ਹੀ ਜਾਂਦਾ ਆ ਗੁਰੂਆਂ ਭਗਤਾਂ ਨੇਂ ਤਾਂ ਰੱਬ ਥੱਲੇ ਲਾਹ ਲਿਆ ਮੈਂ ਤਾਂ ਫਿਰ ਵੀ ਰੱਬ ਦੇ ਬਣਾਏ ਇੱਕ ਇਨਸਾਨ ਦੀ ਪੂਜਾ ਕਰਦਾ ਸੀ ਸੌ ਰੱਬ ਦੀ ਕਚਿਹਰੀ ਚ ਮੇਰੀ ਵੀ ਸੁਣੀ ਗਈ ਪਰ ਸ਼ਾਇਦ ਖੌਟ ਦੇਖਲੀ ਰੱਬ ਨੇਂ ਕੌਈ ਤੇ ਸਾਡੇ ਲੇਖ ਫਿਰ ਵੀ ਨਾਂ ਮਿਲੇ। ਦਸੰਬਰ ਮਹੀਨੇਂ ਜਨਮ ਦਿਨ ਸੀ ਓਹਦਾ ਮੈਂ ਮੈਸਿਜ ਕੀਤਾ ਤੇ ਥੌੜੀ ਦੇਰ ਬਾਦ ਅੱਗੌਂ ਰਿਪਲਾਈ ਆਇਆ ਓਹੀ 6-7 ਮਹੀਨੇਂ ਪੁਰਾਣਾ ਕਿ ‘ਹੂ ਆਰ ਯੂ’। ਮੈਨੂੰ ਪਤਾ ਸੀ ਕਿ ਅਣਜਾਣ ਬਣ ਰਹੀ ਆ bcz ਦਿਨ ਰਾਤ ਮੈਸਿਜ ਤੇ ਕਾਲ ਕਰਨ ਵਾਲੀ ਅਚਾਨਕ ਨੰਬਰ ਕਿਵੇਂ ਭੁੱਲ ਸਕਦੀ ਆ ਸੌ ਮੈਂ ਵੀ ਜਵਾਬ ਨਾਂ ਦਿੱਤਾ। ਮਾਰਚ ਚ ਮੇਰਾ ਜਨਮ ਦਿਨ ਸੀ ਉੱਮੀਦ ਸੀ ਪਰ ਕੌਈ ਮੈਸਿਜ ਨਾਂ ਆਇਆ ਖੈਰ ਹੁਣ 2012 ਦੇ ਵੀ ਕਈ ਮਹੀਨੇਂ ਬੀਤ ਗਏ ਸੀ ਮੈਂ ਚੰਗਾ ਭਲਾ ਆਪਣੇ ਕੰਮ ਕਾਰ ਤੇ ਜਾਣਾ ਮੈ ਦਰਅਸਲ ਨਵਾਂਸਹਿਰ ਆਈ ਟੀ ਆਈ ਚ ਇੱਕ ਟਰੇਡ ਕੀਤੀ ਸੀ 2007-2009 ਤੱਕ ਤੇ ਓਹਦੇ ਲੇਵਲ ਤੇ ਮੈਨੂੰ ਪਿੰਡ ਦੇ ਨੇੜੇ ਫੈਕਟਰੀ ਚ ਜੌਬ ਮਿਲ ਗਈ ਸੀ ਤਨਖਾਹ ਵੀ ਠੀਕ ਸੀ ਤੇ ਇੰਕਰੀਮੈਂਟ ਵੀ ਹੁੰਦੇ ਸੀ ਤੁਹਾਡੇ ਕੰਮ ਦੇ ਹਿਸਾਬ ਨਾਲ। ਮੈਨੂੰ ਹਾਲੇ ਜਾਂਦਿਆਂ ਨੂੰ 6-7 ਮਹੀਨੇ ਹੀ ਹੌਏ ਸੀ ਥੌੜਾ ਬਦਲਾਅ ਵੀ ਆ ਰਿਹਾ ਸੀ ਭੁੱਲਣ ਵਿਸਰਣ ਵਾਲਾ। ਜਿੰਦਗੀ ਆ ਰਹੀ ਸੀ ਹੌਲੀ ਹੌਲੀ ਆਪਣੀ ਲਾਇਨ ਤੇ ਮੇਰੇ ਭਾਜੀ (ਮਾਮਾ ਜੀ ਦਾ ਮੁੰਡਾ ) ਦੁਬੱਈ ਤੌੰ ਆਏ ਸੀ ਛੁੱਟੀ ਤੇ ਘਰੇ ਮਿਲਣ ਆਏ ਸੀ ਸਾਨੂੰ ਮੈਂ ਵੀ ਕੰਮ ਤੌਂ ਆਇਆ ਸੀ ਵਾਪਿਸ। ਭਾਜੀ ਨੂੰ ਮਿਲਿਆ ਹਾਲ ਚਾਲ ਚਾਹ ਪਾਣੀ ਪੀਤਾ ਅਚਾਨਕ ਹੀ ਭਾਜੀ ਨੂੰ ਕਹਿ ਬੈਠਾ ਕਿ ਵੀਰਾ ਸਾਨੂੰ ਵੀ ਦੁਬੱਈ ਲੈਜੌ ਭਾਜੀ ਕਹਿੰਦੇ ਚੱਲੌ, ਕੌਲ ਹੀ ਅਖਬਾਰ ਪਈ ਸੀ ਕਿਸਮਤ ਕਹਿ ਲੌ ਜਾਂ ਮਾੜੀ ਕਿਸਮਤ ਅਖਬਾਰ ਤੇ ਇਸ਼ਤਿਹਾਰ ਆਇਓ ਸੀ ਦੁਬੱਈ ਸਿਕਿਓਰੀਟੀ ਗਾਰਡ ਦਾ ਜਲੰਧਰ ਤੌਂ 4 ਕ ਦਿਨਾਂ ਬਾਦ ਸੀ ਇੰਟਰਵਿਊ। ਭਾਜੀ ਕਹਿੰਦੇ ਵਧੀਆ ਆ ਕੰਪਨੀ ਚਲਾ ਜਾਈਂ ਇੰਟਰਵਿਊ ਤੇ। ਮੇਰੇ ਤਾਂ ਦਿਮਾਗ ਚ ਵੀ ਨੀੰ ਸੀ ਕਿ ਜਾਣਾ ਆ ਤੀਜੇ ਦਿਨ ਭਾਜੀ ਦਾ ਫੌਨ ਆਇਆ ਕਿ ਕੱਲ ਜਾਣਾ ਆ ਇੰਟਰਵਿਊ ਤੇ ? ਮੈਂ ਹਾਂ ਕਰ ਦਿੱਤੀ ਸੌਚਿਆ ਸੀ ਕਿ ਆਪਾਂ ਕਿਹੜਾ ਜਾਣਾ ਆ ਨਾਂ ਓਹਨਾਂ ਨੇ ਰੱਖਣਾਂ ਆ ਪਰ ਕਈ ਵਾਰ ਜੌ ਆਪਾਂ ਸੌਚਦੇ ਆ ਨਾਂ ਓਹਤੌਂ ਉਲਟ ਹੁੰਦਾ ਆ ਸੌ ਮੇਰੇ ਨਾਲ ਵੀ ਓਹੀਓ ਹੌਇਆ।ਓਸ ਦਿਨ ਸਵੇਰੇ 8 ਵਜੇ ਦੇ ਘਰੌਂ ਗਏ ਅਗਲੇ ਦਿਨ ਸਵੇਰੇ 5 ਕ ਵਜੇ ਘਰੇ ਪੁੱਜੇ ਮੈਂ ਤੇ ਭਾਜੀ ਦੌਨੌਂ ਗਏ ਸੀ bcz ਮੈਨੂੰ ਪਤਾ ਨੀ ਸੀ ਕਿ ਕਿੱਥੇ ਕ ਏਜੰਟ ਦਾ ਟਰੇਡ ਸੈਂਟਰ ਸੀ, ਇੰਗਲਿਸ ਆਂਦੀ ਸੀ ਕੰਮ ਸਾਰਨੇਂ ਆਲੀ ਸਾਲਿਆਂ ਨੇਂ ਸਲੈਕਸ਼ਨ ਕਰਲੀ ਨਾਲੇ ਈ ਮੈਡੀਕਲ ਕਰਾਤਾ ਓਹ ਵੀ ਸਹੀ ਆਇਆ ਹਫਤੇ ਕ ਬਾਦ ਫੌਨ ਆਇਆ ਪੈਸੇ ਜਮਾਂ ਕਰਾਦੌ ਅੱਧੇ ਓਹ ਵੀ ਕਰਾਤੇ ਫਿਰ ਹਫਤੇ ਬਾਦ ਕਹਿੰਦੇ ਵੀਜਾ ਆਗਿਆ ਪੈਸੇ ਦੇ ਕੇ ਟਿਕਟ ਲੈਜੌ ਜਦੌਂ ਗਏ ਤਾਂ ਓਹ ਕਹਿੰਦੇ ਪਾਸਪੌਰਟ ਤੇ ਬਾਕੀ ਸਰਟੀਫਿਕੇਟ ਦਿੱਲੀ ਤੌਂ ਮਿਲਣੇ ਆ ਦਿੱਲੀ ਦਾ ਨਾਮ ਲੈ ਕੇ ਪੁਰਾਣੇ ਥੌੜੇ ਬਹੁਤੇ ਭਰੇ ਜਖਮ ਪਤੰਦਰਾਂ ਨੇ ਫਿਰ ਹਰੇ ਕਰਤੇ। ਦਿੱਲੀ ਦਾ ਇੱਕ ਅਡਰੈਸ ਦਿੱਤਾ ਸੀ ਓਹਨਾਂ ਨੇ ਜਿੱਥੌ ਪਾਸਪੌਰਟ ਮਿਲਣਾ ਸੀ ਪਰ ਪਤਾ ਕਿਸੇ ਨੂੰ ਨੀ ਸੀ ਕਿ ਕਿੱਧਰ ਆ ਏਹੇ ਓਸ ਵੇਲੇ ਤਾਂ ਗੂਗਲ ਮੈਪ ਬਾਰੇ ਵੀ ਪਤਾ ਨੀਂ ਸੀ ਏਨਾਂ ਸੌ ਵੱਡੇ ਵੀਰ ਨੇਂ ਸਲਾਹ ਦਿੱਤੀ ਕਿ ਦਿੱਲੀ ਆਲਿਆਂ ਤੌਂ ਈ ਪਤਾ ਕਰਲਾ ਪਰ ਦਿੱਲ ਤਾਂ ਮੰਨਦਾ ਨੀ ਸੀ ਪਰ ਆਖਿਰ ਮੈਨੂੰ ਫੌਨ ਕਰਨਾਂ ਪਿਆ।

ਬਾਕੀ ਅਗਲੇ ਭਾਗ ਚ।
ਜੇ ਕਿਸੇ ਨੂੰ ਕਹਾਣੀ ਪਸੰਦ ਆਈ ਜਾਂ ਨਾਂ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ
ਦਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

6 Comments on “ਹਕੀਕਤ ਦਿਆਂ ਸਫਿਆਂ ਚੌਂ ਭਾਗ ਪੰਜਵਾਂ”

  • ਦਵਿੰਦਰ ਸਿੰਘ

    ਅੱਜ ਆ ਜਾਣਾ ਏ ਜੀ ਅਗਲਾ ਭਾਗ। ਸ਼ੁਕਰੀਆ ਜੀ ਸਾਰਿਆਂ ਦਾ 🙏🏻🙏🏻 ਦਿੱਲ ਤੌਂ।

  • bohtttt vdiaa aa veer g next part V jaldi paa dyo

  • ਦਵਿੰਦਰ ਸਿੰਘ

    ਬਿੱਕਰਮ ਵੀਰ ਜੀ ਧੰਨਵਾਦ ਪਰ ਪਿਛਲੇ ਭਾਗ ਵੀ ਪੜ ਲਿਓ ਫਿਰ ਸਾਰੀ ਕਹਾਣੀ ਸਮਝ ਆਜੂੰ ਤੇ ਹੌਰ ਵਧੀਆ ਲੱਗੇਗੀ।

  • ਵੀਰ ਜੀ ਕਹਾਣੀ ਬਹੁਤ ਸੋਹਣੀ ਹੈ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)