More Punjabi Kahaniya  Posts
ਕੀਮਤ


ਨੂਰ ਅੱਜ ਸਵੇਰ ਤੋ ਹੀ ਥੋੜੀ ਪਰੇਸ਼ਾਨੀ ਕਾਰਨ ਘਰ ਵਿੱਚ ਇੱਧਰ-ਉਧਰ ਘੁੰਮ ਰਹੀ ਸੀ।ਉਸ ਨੇ ਸਵੇਰੇ ਰੋਟੀ ਵੀ ਢੰਗ ਨਾਲ ਨਹੀ ਸੀ ਖਾਦੀ ਕਿਉਕਿ ਅੱਜ ਉਸਦਾ ਆਈਲੈਟਸ ਦਾ ਨਤੀਜਾ ਆਉਣਾ ਸੀ।ਅਸਲ ਵਿੱਚ ਪਰੇਸਾਨੀ ਦਾ ਕਾਰਨ ਸੀ ਕਿ ਉਸਨੇ ਆਈਲੈਟਸ ਵਿੱਚ ਵਧੀਆ ਬੈਡ ਆਉਣ ਤੇ ਹੀ ਹੈਰੀ ਬਾਰੇ ਘਰ ਗੱਲ ਕਰਨੀ ਸੀ।ਹੈਰੀ ਤੇ ਨੂਰ ਸਕੂਲ ਟਾਈਮ ਤੋ ਇਕੱਠੇ ਪੜ੍ਹਦੇ ਸੀ ਤੇ ਉਦੋ ਤੋ ਹੀ ਇੱਕ-ਦੂਜੇ ਨੂੰ ਪਸੰਦ ਕਰਨੇ ਨੇ।ਘਰ ਦੇ ਛੋਟੇ-ਮੋਟੇ ਕੰਮ ਕਾਹਲ ਵਿੱਚ ਨਬੇੜ ਕੇ ਉਸਨੇ ਆਪਣੀ ਦੋਸਤ ਸੁਮਨ ਨੂੰ ਫੋਨ ਕੀਤਾ “ਸੁਮਨ ਰਜਿਲਟ ਚੈੱਕ ਕੀਤਾ ਤੂੰ”
ਸੁਮਨ; ਯਾਰ ਹਜੇ ਨਹੀ ਕੀਤਾ
ਨੂਰ; ਦੇਖ ਨਾ ਫੇਰ ਹੋਰ ਕਦੋ ਚੈੱਕ ਕਰਨਾ
ਸੁਮਨ; ਚਲ ਦੇਖ ਕੇ ਦੱਸਦੀ ਆ ਤੈਨੂੰ
ਨੂਰ; ਪਹਿਲਾ ਆਪਣਾ ਰਜਿਲਟ ਦੇਖੀ ਤੂੰ
ਸੁਮਨ; ਕਿਉ ਡਰਦੀ ਆ ਵਧੀਆ exam ਹੋਏ ਨੇ
ਨੂਰ; ਪਲੀਜ਼ ਮੇਰੀ ਭੈਣ ਬਣ ਕੇ
ਸੁਮਨ;ਓ.ਕੇ “ਚੱਲ ਠੀਕ ਏ”
ਥੋੜੀ ਦੇਰ ਬਾਅਦ ਨੂਰ ਦੇ ਫੋਨ ਦੀ ਰਿੰਗ ਵੱਜੀ ਤਾ ਉਸਨੇ ਫੋਨ ਚੁੱਕਣ ਤੋ ਪਹਿਲਾਂ ਅੱਖਾ ਮੀਚ ਕੇ ਰੱਬ ਨੂੰ ਅਰਦਾਸ ਕੀਤੀ ਤੇ ਫੇਰ ਫੋਨ ਚੁੱਕਦਿਆਂ ਹੀ ਕਿਹਾ “ਕੀ ਬਣਿਆ ਰਜਿਲਟ ਦਾ”
ਸੁਮਨ;ਬਹੁਤ ਹੀ ਵਧੀਆ
ਨੂਰ; ਫੇਰ ਵੀ ਜਲਦੀ ਦੱਸ ਕਿੰਨੇ ਨੇ
ਸੁਮਨ; ਆਪਣੇ ਦੋਵੇ ਦੇ ਹੀ ‘ਸਾਢੇ ਛੇ ਬੈੱਡ’ ਨੇ
ਨੂਰ; ਕੀ ਸੱਚੀ ਚੱਲ ਠੀਕ ਏ ਮੈ ਮੰਮੀ ਤੇ ਹੈਰੀ ਨੂੰ ਦੱਸਦਾ
ਨੂਰ ਨੇ ਜਲਦੀ-ਜਲਦੀ ਫੋਨ ਕੱਟਿਆ ਤੇ ਭੱਜ ਕੇ ਰਸੋਈ ਵਿੱਚ ਆਪਣੀ ਮਾਂ ਕੋਲ ਗਈ ਤੇ ਉਸਦੇ ਗਲ ਲੱਗ ਉਸਨੂੰ ਆਪਣੇ ਰਜਿਲਟ ਬਾਰੇ ਦੱਸਿਆ।ਮਾਂ ਨੇ ਸੁਣਦੇ ਹੀ ਖੁਸੀ ਨਾਲ ਆਪਣੀ ਧੀ ਦਾ ਮੱਥਾ ਚੁੰਮਿਆ ਤੇ ਸ਼ਾਮ ਨੂੰ ਮਾਂ ਨੇ ਇਹ ਖਬਰ ਨੂਰ ਦੇ ਬਾਪੂ ਤੇ ਭਰਾ ਨੂੰ ਵੀ ਦਿੱਤੀ ਤਾਂ ਪੂਰਾ ਪਰਿਵਾਰ ਆਪਣੀ ਧੀ ਦੀ ਇਸ ਕਾਮਯਾਬੀ ਤੇ ਖੁਸ਼ ਸੀ।ਨੂਰ ਤੇ ਹੈਰੀ ਨੇ ਵੀ ਇੱਕਠਿਆ ਜਿੰਦਗੀ ਜਿਊਣ ਦੇ ਸੁਪਨੇ ਦੇਖਣੇ ਸੁਰੂ ਕਰ ਦਿੱਤੇ ਸਨ।ਨੂਰ ਜਾਣਦੀ ਸੀ ਕਿ ਹੈਰੀ ਵਧੀਆ ਸੋਚ ਦਾ ਮਾਲਕ ਏ ਤੇ ਉਸਦੇ ਸਾਰੇ ਸੁਪਨੇ ਪੂਰੇ ਕਰੂਗਾ।
ਕੁੱਝ ਦਿਨਾਂ ਬਾਅਦ ਨੂਰ ਨੇ ਆਪਣੀ ਮਾਂ ਨੂੰ ਆਪਣੇ ਵੀਜੇ ਲਈ ਅਪਲਾਈ ਕਰਨ ਨੂੰ ਕਿਹਾ ਤੇ ਹੈਰੀ ਬਾਰੇ ਵੀ ਸਭ ਕੁੱਝ ਦੱਸ ਦਿੱਤਾ। ਹੈਰੀ ਬਾਰੇ ਸੁਣਦਿਆ ਹੀ ਉਸਦੀ ਮਾਂ ਨੇ ਕਿਹਾ “ ਦੇਖ ਨੂਰ ਮੈ ਤਾਂ ਤੇਰੀ ਖੁਸੀ ਹੀ ਚਾਹੁੰਦੀ ਹਾਂ ਪਰ
ਮੈਨੂੰ ਨੀ ਲੱਗਦਾ ਕਿ ਤੇਰਾ ਬਾਪੂ ਇਸ ਰਿਸ਼ਤੇ ਲਈ ਹਾਮੀ ਭਰੂ ਫੇਰ...

ਵੀ ਗੱਲ ਕਰ ਕੇ ਦੇਖਦੀ ਆ। ਰਾਤ ਨੂੰ ਜਦ ਸਾਰਾ ਟੱਬਰ ਰੋਟੀ ਖਾ ਹੱਟਿਆ ਤਾਂ ਨੂਰ ਦੀ ਮਾਂ ਨੇ ਉਸਦੇ ਭਰਾ ਤੇ ਪਿੳ ਸਾਹਮਣੇ ਗੱਲ ਤੋਰੀ ਤਾਂ ਨੂਰ ਆਪਣੇ ਕਮਰੇ ਦੇ ਨਾਲ ਖੜ੍ਹੀ ਗੱਲਾਂ ਸੁੰਨਣ
ਲੱਗ ਪਈ।ਪੂਰੀ ਗੱਲ ਸੁਣ ਕੇ ਨੂਰ ਦੇ ਪਿੳ ਨੇ ਕਿਹਾ “ਜ਼ਮੀਨ ਕਿੰਨੀ ਆ ਮੁੰਡੇ ਕੋਲ”
“ਜੀ ਜ਼ਮੀਨ ਤਾ ਬਹੁਤ ਥੋੜੀ ਆ ਮੁੰਡੇ ਕੋਲ”
“ਤੇਰੀ ਦਿਮਾਗ ਠੀਕ ਆ ਰਿਸ਼ਤਾ ਆਪਣੀ ਹੈਸੀਅਤ ਵਾਲਿਆਂ ਨਾਲ ਹੁੰਦਾ,ਬੁਲਾ ਨੂਰ ਨੂੰ” ਮਾਂ ਦੇ ਬੁਲਾਉਣ ਉੱਤੇ ਨੂਰ ਸਹਿਮੀ ਹੋਈ ਬਾਹਰ ਆ ਗਈ ਤਾਂ ਉਸਦੇ ਪਿਉ ਨੇ ਗੁੱਸੇ ਵਿੱਚ ਕਿਹਾ “ ਦੇਖ ਨੂਰ ਇਹ ਜੋ ਤੂੰ ਚਾਹੁੰਦੀ ਏ ਉਹ ਨੀ ਹੋ ਸਕਦਾ ਉਸ ਨੰਗ ਨਾਲ ਤੈਨੂੰ ਵਿਆਹ ਕੇ ਪਿੰਡ ਵਿੱਚ ਸਾਡੀ ਕੀ ਇੱਜਤ ਰਹਿ ਜੂ ਤੂੰ ਭੁੱਲ ਜਾ ਸਭ ਕੁੱਝ ਨਾਲੇ ਤੇਰੇ ਲਈ ਰਿਸ਼ਤਾ ਆਇਆ ਮੁੰਡੇ ਕੋਲ ਵਧੀਆ ਜ਼ਮੀਨ ਤੇ ਸੋਹਣਾ ਘਰ,ਤੇਰਾ ਰਿਸ਼ਤਾ ਉੱਥੇ ਹੀ ਕਰਨਾ ਮੈ” ਗੱਲ ਖਤਮ ਹੁੰਦਿਆ ਹੀ ਨੂਰ ਦਾ ਭਰਾ ਵੀ ਬੋਲ ਪਿਆ “ਨਾਲੇ ਬਾਪੂ ਉਸ ਨੰਗ ਦੇ ਘਰ ਵਿਆਹ ਕੇ ਨੂਰ ਨੂੰ ਸਾਰੀ ਉਮਰ ਕੁੱਝ ਨਾ ਕੁੱਝ ਦੇਣਾ ਪਊ”
ਨੂਰ ਤਰਲੇ ਨਾਲ ਬੋਲੀ “ ਬਾਪੂ ਜੀ ਹੈਰੀ ਚੰਗਾ ਮੁੰਡਾ ਮਿਹਨਤ ਕਰ ਕੇ ਸਭ ਕੁਝ ਬਣ
ਜੂ ਬਸ ਤੁਸੀ ਸਾਨੂੰ ਇੱਕ ਵਾਰ ਵਿਆਹ ਕਰ ਕੇ ਕੈਨੇਡਾ ਭੇਜ ਦੋ ਮੈ ਸਾਰੀ ਉਮਰ ਨੀ ਕੁਝ ਮੰਗਦੀ ਤੁਹਾਡੇ ਤੋ ਨਾਲੇ ਮੈ ਕਿਹੜਾ ਜ਼ਮੀਨ ਵਿੱਚੋ ਹਿੱਸਾ ਲੈਣਾ ਬਸ ਤੁਸੀ ਇੰਨੀ ਮਿਹਰਬਾਨੀ ਕਰ ਦਿਉ”
“ਦੇਖ ਬਾਪੂ ਕਿਵੇ ਜੁਬਾਨ ਚੱਲਦੀ ਏ ਮੇਰੀ ਜ਼ਮੀਨ ਚੋ ਹਿੱਸਾ ਲੈਣ ਦੀ ਗੱਲ ਕਰਦੀ ਏ ਨਾਲੇ ਜਿਹੜਾ ਰਿਸ਼ਤਾ ਆਇਆ ਉੱਥੇ ਇਹਦਾ ਵਿਆਹ ਕਰਦੇ ਨਹੀ ਤਾ ਬਗਾਨੇ ਮੁਲਕ ਵਿੱਚ ਵੀ ਸਾਡੇ ਸਿਰ ਖੇਹ ਪਾਊ” ਨੂਰ ਦੇ ਬਾਪ ਨੇ ਆਪਣੇ ਮੁੰਡੇ ਦੀ ਗੱਲ ਨਾਲ ਸਹਿਮਤ ਹੁੰਦੇ ਕਿਹਾ “ਤੂੰ ਠੀਕ ਕਹਿੰਦਾ ਪੁੱਤ ਮੈ ਇਸ ਲਈ ਆਏ ਹੋਏ ਰਿਸਤੇ ਨੂੰ ਕੱਲ ਹਾਂ ਕਰ ਦੇਣੀ ਏ ਮੁੰਡੇ ਵਾਲੇ ਵੀਜੇ ਆਉਣ ਤੇ ਵਿਆਹ ਬਾਰੇ ਕਹਿੰਦੇ ਸੀ ਨਾਲੇ ਅਗਲੇ
15 ਲੱਖ ਦੇਣ ਨੂੰ ਤਿਆਰ ਨੇ ਹੋਰ ਕੀ ਚਾਹੀਦਾ”
ਨੂਰ ਵਿਹੜੇ ਵਿੱਚ ਖੜੀ ਰੋਦੀ ਸੋਚ ਰਹੀ ਸੀ ਕਿ ਉਸਦੇ ਪਿਆਰ ਅਤੇ ਸੁਪਨਿਆਂ ਨੂੰ ਦੀ ਉਸਦੇ ਆਪਣਿਆਂ ਨੇ ਹੀ ਲਾ ਦਿੱਤੀ ਸੀ।
ਦਵਿੰਦਰ ਧਾਲੀਵਾਲ……..✍🏻

...
...



Related Posts

Leave a Reply

Your email address will not be published. Required fields are marked *

One Comment on “ਕੀਮਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)