ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪੰਜਾਬ ਦਾ ਇੱਕ ਹੋਣਹਾਰ ਤੇ ਸਾਰਿਆਂ ਤੋਂ ਵੱਧ ਭ੍ਰਿਸ਼ਟ ਪੁਲਿਸ ਮੁਲਾਜਮ ਹੋਣ ਦਾ ਖਿਤਾਬ ਜਿੱਤ ਚੁੱਕਾ……
ਇਹ ਉਪਾਧੀ ਮੈਨੂੰ ਕਿਸੀ ਸਰਕਾਰੀ ਤਮਗੇ ਨਾਲ ਨਹੀਂ ਮਿਲੀ ਸੀ ਹੈ ਉਪਾਧੀ ਲੈਣ ਲਈ ਮੈਂ ਗਰੀਬ ਨਾਲ ਧੱਕਾ, ਅਮੀਰ ਨਾਲ ਪਿਆਰ, ਮਜਲੂਮਾਂ ਨਾਲ ਫਰੇਬ, ਆਫ਼ਿਸਰ ਦੇ ਤਲਬੇ ਚੱਟੇ ਹਨ..
ਇਸ ਉਪਾਧੀ ਨਾਲ ਹੀ ਮਿਲੇ ਹਨ ਮੈਨੂੰ ਕੁਜ ਹੋਰ ਤਮਗੇ ਉਹ ਤਮਗੇ ਹਨ ਨਸ਼ੇੜੀ ਔਲਾਦ ਤੇ ਕਹਿਣੇ ਤੋਂ ਬਾਹਰ ਓਹੀ ਮੇਰੀ ਧਰਮਪਤਨੀ….
ਜ਼ਿੰਦਗੀ ਇਸ ਮੋੜ ਤੇ ਆ ਪਹੁੰਚੀ ਬੇਸ਼ੁਮਾਰ ਪੈਸੇ, ਵੱਡਿਆਂ ਗੱਡੀਆਂ,ਆਲੀਸ਼ਾਨ ਕੋਠੀ ਪਰ ਹੈ ਇਸ ਵਿਚ ਸਿਰਫ ਤੇ ਸਿਰਫ ਦਿਖਾਵਾ ਕਿਉਕਿ ਅੱਜ ਮੈਂ ਰਿਟਾਇਰ ਹੋ ਕੇ ਪਹਿਲੀ ਵਾਰ ਇਕ ਆਮ ਬੰਦੇ ਦੀ ਚਾਲ ਵਿਚ ਤੁਰ ਕੇ ਘਰ ਦੇ ਨਾਲ ਲਗਦੇ ਪਾਰਕ ਵਿਚ ਗਿਆ ਸੀ…..
ਰੋਜ਼ਾਨਾ ਦਾ ਸਫਰ ਅੱਜ ਬਿਲਕੁਲ ਹੀ ਵੱਖਰਾ ਜਾਪ ਰਿਹਾ ਸੀ ਇੰਜ ਮਹਿਸੂਸ ਹੋਇਆ ਜਿਵੇਂ ਜੰਗਲ ਵਿੱਚੋ ਮੇਰਾ ਰਾਜ ਖਤਮ ਹੋ ਚੁਕਾ ਸੀ ਰੋਜ਼ ਸਲਾਮ ਕਰਨ ਵਾਲੇ ਹੱਥ ਅੱਜ ਉਪਰ ਉੱਠਣ ਦੀ ਜਗਾਹ ਮੇਰੇ ਕੋਲੋਂ ਤੇਜ਼ੀ ਨਾਲ ਅੱਗੇ ਨਿਕਲ ਰਹੇ ਸੀ……
ਸਬ ਤੋਂ ਵੱਧ ਹੈਰਾਨ ਤੇ ਉਸ ਪਾਰਕ ਦੇ ਗਾਰਡ ਦੀ ਹਲਚਲ ਤੋਂ ਮਹਿਸੂਸ ਹੋਈ ਜੋ ਸਵੇਰੇ ਸਵੇਰੇ...
ਚਾਹ ਦਾ ਕਪ ਲੈ ਕ ਖੜਾ ਹੁੰਦਾ ਸੀ ਤੇ ਅੱਜ ਉਸਦੀ ਨਿਗਾਹ ਮੇਰੇ ਨਾਲ ਮਿਲੀ ਤੇ ਉਸ ਤੋਂ ਬਾਦ ਮੈਨੂੰ ਉਸਦੀ ਸ਼ਕਲ ਤਾ ਨਹੀਂ ਦਿਖੀ ਸਿਰਫ ਉਸਦੀ ਨੀਲੀ ਵਰਦੀ ਹੀ ਸਿਰਫ ਮੇਰੀ ਅੱਖਾਂ ਸਾਹਮਣੇ ਸੀ ਤੇ ਉਸਦੀਆਂ ਉੱਚੀ ਉੱਚੀ ਸੀਟੀਆਂ ਮੈਨੂੰ ਸੁਣਨ ਨੂੰ ਮਿਲ ਰਹੀਆਂ ਸਨ ਜੋ ਸ਼ਇਦ ਉਹ ਬੱਚਿਆਂ ਨੂੰ ਪਾਣੀ ਵਾਲੇ ਫੁਵਾਰੇ ਕੋਲ ਜਾਣ ਤੋਂ ਰੋਕਣ ਲਈ ਸੀ……
ਫਿਰ ਵੀ ਯਕੀਨ ਹੋ ਚੁਕਾ ਸੀ ਕੇ ਇਹ ਓਹੀ ਹੈ ਜੋ ਉਸਨੇ ਅੱਜ ਤੱਕ ਕਮਾਈ ਕੀਤੀ ਹੈ………. ਮਨ ਵਿਚ ਉਸ ਵੇਲੇ ਇਕ ਹੀ ਖ਼ਯਾਲ ਸੀ ਸ਼ਇਦ ਜੇ ਪੈਸੇ ਦੀ ਜਗਾ ਇਜੱਤ ਕਮਾ ਲੈਂਦਾ ਤੇ ਸ਼ਇਦ ਅੱਜ ਗਾਰਡ ਦੀਆ ਸੀਟੀਆਂ ਨਹੀਂ ਦੁਨੀਆਂ ਦਾ ਪਿਆਰ ਮਿਲਣਾ ਸੀ….
ਇਹ ਸੋਚਦਾ ਸੋਚਦਾ ਨੀਵਾਂ ਸਿਰ ਕਰਕੇ ਪਾਰਕ ਤੋਂ ਨਿਕਲ ਕੇ ਘਰ ਵੱਲ ਤੁਰ ਪਿਆ ਤੇ ਜ਼ਿੰਦਗੀ ਚ ਕੀਤੇ ਧੋਖੇ ਇਕ ਇਕ ਕਰਕੇ ਅੱਗੇ ਨਿਕਲ ਰਹੇ ਸਨ ਤੇ ਮੇਰੇ ਤੇ ਹੱਸ ਰਹੇ ਸਨ
(ਸੈਣੀ)
Rekha Rani
ਸੈਣੀ ਜੀ, ਆਪਣੀ ਕਹਾਣੀ ਨੂੰ ਪੂਰਾ ਕਰੋ। will be missing