More Punjabi Kahaniya  Posts
ਅਪਾਹਜਤਾ


ਕੁੱਝ ਸਾਲ ਪਹਿਲਾ ਮੈਂ ਕਿਸੇ ਸਰਕਾਰੀ ਦਫ਼ਤਰ ਚ ਗਿਆਂ, ਕੋਈ ਕੰਮ ਕਰਵਾਉਣ ਲਈ । ਉਥੇ ਜਾ ਕੇ ਦੇਖਿਆਂ ਬੰਦਾਂ ਸੀਟ ਤੇ ਨਹੀ ਸੀ ।ਪਤਾ ਕੀਤਾ , ਕਹਿੰਦੇ ਦੁਪਹਿਰ ਤੋ ਬਾਅਦ ਆਵੇਗਾ ਤੇ ਹੁਣ ਵੀਹ ਕਿਲੋਮੀਟਰ ਵਾਪਸ ਜਾ ਕੇ ਆਉਣਾਂ ਬੇ ਤੁੱਕਾ ਸੀ ।ਸੋ ਉਥੇ ਬੈਠ ਕੇ ਹੀ ਇੰਤਜ਼ਾਰ ਕਰਨ ਲਈ ਸੋਚਿਆ। ਸਬੱਬੀਂ ਇੱਕ ਜਾਣੂੰ ਆਂਟੀ ਜੀ ਉਥੇ ਮਿਲ਼ ਗਈ ਕਹਿੰਦੀ ਮੇਰਾ ਘਰ ਨੇੜੇ ਹੈ ਚਲੋ ਚਾਹ ਪਾਣੀ ਪੀਦੇ ਹਾਂ । ਮੈਂ ਝੱਟ ਦੇਣੀ ਤਿਆਰ ਹੋ ਗਿਆਂ ।
ਰਸਤੇ ਚ ਉਸਨੇ ਦੱਸਿਆ ਉਸਦੇ ਬੇਟੇ ਦਾ ਐਕਸੀਡੈਂਟ ਹੋ ਗਿਆਂ ਤੇ ਦੋਵੇ ਲੱਤਾ ਚਲੀਆਂ ਗਈਆਂ ਹਨ । ਬਹੁਤ ਪ੍ਰੇਸ਼ਾਨ ਹਾਂ ਅਸੀ ।ਬੜਾ ਦੁੱਖ ਹੋਇਆ, ਚੜਦੀ ਜਵਾਨੀ ਤੇ ਕਿਸੇ ਬੱਚੇ ਦਾ ਇਸ ਤਰਾਂ ਨਕਾਰਾ ਹੋ ਕੇ ਬੈਠ ਜਾਣਾਂ ਬੜਾ ਦੁਖਾਂਤ ਸੀ ।
ਉਨ੍ਹਾਂ ਦੇ ਘਰ ਗਿਆ, ਸਾਰੇ ਜੀਅ ਉਸਦੇ ਸਿਰ੍ਹਾਣੇ ਸਨ ਤੇ ਵਿਚਾਰਾ ਵਿਚਾਰਾ ਕਰਕੇ ਉਸਦੇ ਅੱਗੇ ਪਿੱਛੇ ਹੋ ਰਹੇ ਸਨ । ਉਹ ਵੀ ਨਿੰਮੂਝੂਣਾ ਹੋ ਕੇ ਬੈਠਿਆਂ ਸੀ ।ਬਹੁਤ ਅੋਖਾ ਸੀ ਦੇਖਣਾਂ ।
ਤਰਸ ਵੀ ਆ ਰਿਹਾ ਸੀ ਪਰ …..
ਅਚਾਨਕ ਮੈਂ ਦੇਖਿਆਂ ਉਸਦੀ ਛਾਤੀ ਤੇ ਬਾਹਵਾਂ ਫੋਲਾਦੀ ਸਨ, ਸ਼ਾਇਦ ਜਿੰਮ ਜਾ ਜਾ ਕੇ ਸਰੀਰ ਬਨਾਇਆ ਹੋਵੇਗਾ ਪਰ ਹੁਣ ਉਹ ਬੈਠਾ ਸੀ ਸਾਲ ਤੋ ਨਿਡਾਲ । ਜਿਵੇ ਉਸ ਵਾਸਤੇ ਜ਼ਿੰਦਗੀ ਖਤਮ ਹੋ ਗਈ ਹੋਵੇ ।
ਮੈਂ ਉਸਨੂੰ ਪੁੱਛਿਆਂ , ਘਰੋਂ ਬਾਹਰ ਵੀ ਜਾਂਦਾ ਕਦੇ ਹੁਣ । ਕਹਿੰਦਾਂ ਨਹੀ । ਮੈਂ ਕਿਹਾ ਦੋ ਤਿੰਨ ਘਰ ਛੱਡ ਕੇ ਮੇਰਾ ਦੋਸਤ ਰਹਿੰਦਾਂ ਹੈ ਚਲੋ ਚਲੀਏ ਉਸ ਦੇ ਘਰ । ਕਹਿੰਦਾਂ ਮੈਂ ਕਿੱਥੇ ਜਾ ਸਕਦਾ ਹੁਣ । ਮੈਂ ਕਿਹਾ ਹੋਇਆ ਕੀ ਤੈਨੂੰ, ਚੰਗ਼ਾ ਭਲਾ ਤੇ ਹੈਗਾ
ਏ, ਲੱਤਾਂ ਦਾ ਤੇ ਕੋਈ ਕੰਮ ਨਹੀ, ਇੰਨਾਂ ਵਧੀਆਂ ਜੁੱਸਾ ਏ, ਬਾਹਵਾਂ ਚ ਦਮ ਹੈ ਸਾਡੇ ਤੋਂ ਜ਼ਿਆਦਾ । ਇਹ ਕੁਰਸੀ ਤੇ ਬੈਠ ਕੇ ਹੱਥਾ ਨਾਲ ਪੈਡਲ ਹੀ ਮਾਰਨੇ ਨੇ ….ਨਹੀ ਮਾਰੇ ਗਏ ਤੇ ਮੈਂ ਧੱਕਾ ਲਾ ਦਊ … ਚਲੋ ਚਲੀਏ...

…ਛੱਡ ਇਹ ਦਲਿਦਰ । ਉਸਦੀ ਮਾਂ ਕਹਿੰਦੀ ਕਿਉ ਅੋਖਾ ਕਰਦੇ ਹੋ ਉਸਨੂੰ । ਮੈਂ ਕਿਹਾ ਕੋਈ ਨਹੀ ਅੋਖਾ ਹੁੰਦਾਂ, ਐਂਵੇ ਤੁਸੀਂ ਅੰਦਰ ਪਾਈ ਫਿਰਦੇ ਹੋ …ਜਿਸਤਰਾ ਦਾ ਲੈ ਕੇ ਜਾਵਾਂਗਾ ਉਸਤਰਾ ਹੀ ਲੈ ਕੇ ਆਵਾਂਗਾ, ਯਕੀਨ ਕਰੋ ਮੇਰੇ ਤੇ ।
ਮੈ ਉਸਨੂੰ ਬਾਹਰ ਕੱਢਿਆਂ, ਸਾਇਕਲ ਨੁਮਾ ਕੁਰਸੀ ਦੇ ਪੈਡਲ ਮਾਰ ਰਿਹਾ ਸੀ ਹੋਲੀ ਹੋਲੀ । ਮੈਂ ਕਿਹਾ ਅੋਖਾ ਏ । ਕਹਿੰਦਾਂ ਨਹੀ ਕੋਈ ਅੋਖਾ ਨਹੀ । ਮੈ ਕਿਹਾ ਫਿਰ ਘਰ ਕਿਉ ਚਿੰਮੜਿਆ ਰਹਿੰਦਾਂ ਨੇੜੇ ਤੇੜੇ ਬਾਹਰ ਨਿਕਲ਼ਿਆ ਕਰ ਘਰ ਤੌ ।ਦੋਸਤ ਦੇ ਘਰ ਗਿਆਂ ਉਹ ਕੰਪਿਊਟਰ ਦਾ ਉਸਤਾਦ ਸੀ ਘਰ ਨੂੰ ਦਫ਼ਤਰ ਬਨਾ ਕੇ ਬਥੇਰੇ ਪੈਸੇ ਕਮਾਂ ਰਿਹਾ ਸੀ ।
ਉਸਦਾ ਸਾਰਾ ਕੰਮ ਬੈਠ ਕੇ ਕਰਨ ਵਾਲਾ ਸੀ ਇਕ ਕਮਰੇ ਚ ਦਿਨ ਲੰਘਾਂ ਦਿੰਦਾ ਸੀ ਉਹ ।ਮੈ ਬਾਹਰ ਆ ਕੇ ਉਸਨੂੰ ਪਾਰਕ ਚ ਲੈ ਗਿਆ ਤੇ ਕਿਹਾ ਦੇਖ ਜੋ ਹੋਣਾਂ ਸੀ ਉਹ ਹੋ ਚੁਕਿਆਂ …ਇਹ ਬੰਦਾਂ ਜਿਨਾ ਨੂੰ ਮਿਲ ਕੇ ਆਏ ਹਾਂ ਸਾਰਾ ਦਿਨ ਬੈਠ ਕੇ ਕੰਮ ਕਰਦਾ, ਹਜ਼ਾਰਾਂ ਕੰਮ ਹਨ ਜਿਨਾ ਚ ਲੱਤਾ ਦੀ ਜਰੂਰਤ ਨਹੀ ਹੁੰਦੀ …ਨਾਲੇ ਤੇਰੀਆਂ ਬਾਹਾਂ ਚ ਸਾਡੇ ਤੋ ਜਿਆਦਾ ਤਾਕਤ ਹੈ …ਚੰਗਾ ਇਹੀ ਹੈ ਕਾਕਾ ਇਸ ਤਰਸ ਜਿਹੀ ਜਿੰਦਗੀ ਚੋ ਬਾਹਰ ਆ ਹੁਣ ।
ਅਗਲੇ ਮਹੀਨੇ ਮੈਨੂੰ ਫ਼ੋਨ ਆਇਆ ਕਿ ਘਰ ਦੇ ਬਾਹਰਲੇ ਕਮਰੇ ਚ ਪੈਨ ਕਾਰਡ, ਅਧਾਰ ਕਾਰਡ, ਸਾਇਬਰ ਕੈਫੇ ਜਿਹਾ ਕੰਮ ਖੋਹਲਣ ਲੱਗਾ ਹਾਂ …ਬੜੀ ਖੁਸ਼ੀ ਹੋਈ ….ਦੋ ਸਾਲਾਂ ਚ ਉਸਨੇ ਚੰਗ਼ਾ ਖਾਸਾ ਕੰਮ ਫੈਲਾਅ ਲਿਆ ਸੀ ।
ਹਣ ਉਹ ਸਾਈਡ ਵੀਲ ਵਾਲਾ ਸਕੂਟਰ ਭਜਾਈ ਫ਼ਿਰਦਾ ਸੀ । ਮਾਂ ਬਾਪ ਦਾ ਉਹ ਕਮਾਊ ਪੁੱਤਰ ਬਨ ਗਿਆਂ ਸੀ ।
ਅਪਾਹਜਤਾ ਸ਼ਰੀਰਕ ਹੋ ਸਕਦੀ ਹੈ ਮਾਨਸਿਕ ਕਦੇ ਨਹੀ, ਸਰੀਰਕ ਅਧੂਰੇਪਣ ਨਾਲ ਜਿੰਦਗੀ ਖ਼ਤਮ ਨਹੀ ਹੋ ਜਾਂਦੀ ।
ਕਰਮ ਜੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)