More Punjabi Kahaniya  Posts
ਜੇਹੀ ਬਿੱਲੀ ਮਾਰ ਦਿੱਤੀ ਤੇਹੀ ਦਿੱਲੀ ਮਾਰ ਦਿੱਤੀ


ਦਿੱਲੀ ਮੋਰਚੇ ਬੈਠਾ ਸਿੰਘ ਭਾਵੁਕ ਹੋ ਰਿਹਾ ਸੀ..
ਅਖ਼ੇ ਭਾਈ ਤਾਰੂ ਸਿੰਘ..ਖੋਪਰ ਲਹਾਉਣ ਵਾਲਾ..ਮੁਗਲ ਫੌਜ ਫੜਨ ਆਈ..ਤਾਂ ਲੋਹ ਤੇ ਰੋਟੀਆਂ ਲਾਹ ਰਹੀ ਮਾਂ ਆਖਣ ਲੱਗੀ ਪੁੱਤਰੋ ਇਸਨੂੰ ਫੇਰ ਲੈ ਜਾਇਓ ਪਹਿਲਾਂ ਪ੍ਰਛਾਦਾ ਛਕ ਲਵੋ..!
ਵਿਚਾਰ ਆਇਆ..ਸੁਣੀ ਸੁਣਾਈ ਗੱਲ ਏ..ਕੋਈ ਕਿਹੜਾ ਉਸ ਵੇਲੇ ਕੋਲ ਸੀ..ਸਮੇਂ ਦੇ ਨਾਲ ਜੋੜ ਦਿੱਤੀਆਂ ਦੰਦ ਕਹਾਣੀਆਂ!
ਇੰਡੀਅਨ ਐਕਸਪ੍ਰੈੱਸ ਵਾਲਾ ਸੰਜੇ ਸੂਰੀ ਚੇਤੇ ਆ ਗਿਆ..
ਦੱਸਦਾ ਸੱਤ ਜੂਨ ਨੂੰ ਜਦੋਂ ਸੰਤ ਦਾ ਸਰੀਰ ਮਿਲ ਗਿਆ..ਕਿੰਨੇ ਜਫ਼ਰ ਜਾਲ ਕੇ ਰੋਡੇ ਪਿੰਡ ਅੱਪੜਿਆਂ..ਅੱਗੋਂ ਕੱਚੇ ਘਰ ਵਿੱਚ ਸਾਰਾ ਪਿੰਡ ਇੱਕਠਾ ਹੋਇਆ..!
ਸੰਤ ਜੀ ਬਾਰੇ ਸਵਾਲ ਪੁੱਛਣੇ ਚਾਹੇ..ਅੱਗੋਂ ਸਾਰੇ ਚੁੱਪ..ਬੱਸ ਮੇਰੇ ਵੱਲ ਵੇਖੀ ਜਾਣ..!
ਅੰਦਰੋਂ ਅੰਦਰੀ ਡਰੀ ਜਾਵਾਂ..ਏਨੇ ਸਾਰੇ ਖੱਟੇ ਪਰਨੇ ਤੇ ਮੈਂ ਕੱਲਾ ਹਿੰਦੂ..
ਘੜੀ ਕੂ ਮਗਰੋਂ ਹੀ ਰੋਟੀ ਦੀ ਥਾਲੀ ਲੈ ਆਏ..ਅਖ਼ੇ ਪਹਿਲਾਂ ਪ੍ਰਛਾਦਾ ਛਕ ਲਵੋ..ਸੁਵੇਰ ਦੇ ਭੁੱਖੇ ਹੋਵੇਗੇ..!
ਯਕੀਨ ਆ ਗਿਆ ਫੇਰ ਇਸ ਹਿਸਾਬ ਨਾਲ ਤਾਰੂ ਸਿੰਘ ਦੀ ਮਾਂ ਵਾਲੀ ਗੱਲ ਵੀ ਸਹੀ ਹੋਵੇਗੀ!
ਬੋਤਾ ਸਿੰਘ ਗਰਜਾ ਸਿੰਘ..ਓਹਨੀ ਦਿੰਨੀ ਸਿੱਖ ਦੇ ਸਿਰ ਦਾ ਮੁੱਲ ਪਿਆ ਕਰਦਾ ਸੀ..
ਇੱਕ ਦਿਨ ਖੇਤਾਂ ਵਿਚ ਲੰਘਦੇ ਰਾਹੀਆਂ ਦੀ ਗੱਲ ਸੁਣ ਲਈ..ਇਕ ਆਖ ਰਿਹਾ ਸੀ..ਬਿੜਕ ਹੋਈ..ਕਿਧਰੇ ਸਿੱਖ ਤੇ ਨਹੀਂ..?
ਦੂਜਾ ਆਹਂਦਾ ਐਵੇਂ ਭੁਲੇਖਾ ਲੱਗਾ ਤੈਨੂੰ..ਉਹ ਤੇ ਕਦੇ ਦੇ ਮੁਕਾ ਦਿੱਤੇ..!
ਏਨੀ ਗੱਲ ਸੁਣ ਸੀਨੇ ਖੰਜਰ ਭੁੱਕਿਆ ਗਿਆ..ਖੂਨ ਨੇ ਉਬਾਲਾ ਖਾਦਾ..ਕੋਲ ਸਿਰਫ ਦੋ ਡਾਂਗਾ..ਐਨ ਓਸੇ ਵੇਲੇ ਸੜਕ ਦੇ ਵਿਚ ਨਾਕਾ ਲਾ ਦਿੱਤਾ..ਲੰਘਦੇ ਸਰਕਾਰੀ ਬੰਦਿਆਂ ਕੋਲੋਂ ਟੈਕਸ ਉਗਰਾਹੁਣਾ ਸ਼ੁਰੂ ਕਰ ਦਿੱਤਾ..ਕਿਸੇ ਲਾਹੌਰ ਖਬਰ ਪੁਚਾ ਦਿੱਤੀ..!
ਸੈਕੜਿਆਂ ਦੀ ਫੌਜ ਚੜ ਆਈ..ਡਰੇ ਨਹੀਂ ਬੱਸ ਪਿੱਠਾਂ ਜੋੜ ਲਈਆਂ..ਫੇਰ ਡਾਂਗਾਂ ਨਾਲ ਹੀ ਸ਼ੁਰੂ ਹੋ ਗਏ..ਮਗਰੋਂ ਲੜਦੇ ਲੜਦੇ ਖਤਮ ਹੋ ਗਏ..ਸਿਰਫ ਏਨੀ ਗੱਲ ਦੱਸਣ ਲਈ ਕੇ ਅਜੇ ਜਿਉਂਦੇ ਹਾਂ..ਮੁੱਕੇ ਨਹੀਂ!
ਮਨ ਵਿਚ ਸ਼ੱਕ ਪੈਦਾ ਹੋ ਗਿਆ..ਸੈਕੜਿਆਂ ਦੀ ਫੌਜ ਨਾਲ ਕੋਈ ਸਿਰਫ ਦੋ ਡਾਂਗਾਂ ਨਾਲ ਕਿੱਦਾਂ ਲੜ ਸਕਦਾ..ਨਿੱਰੀ ਖ਼ੁਦਕੁਸ਼ੀ..ਇਹ ਵੀ ਪੂਰੀ ਗੱਪ..ਨਿੱਰੀ ਦੰਦ ਕਹਾਣੀ!
ਜੋਗਿੰਦਰ ਸਿੰਘ ਵੇਦਾਂਤੀ..ਸਾਬਕ ਜਥੇਦਾਰ ਸ੍ਰੀ ਅਕਾਲ ਤਖ਼ਤ..
ਆਖਣ ਲੱਗੇ ਤਖ਼ਤ ਦੀ ਦੱਖਣੀ ਬਾਹੀ ਵੱਲ ਉੱਪਰ ਕਵਾਟਰ ਹੁੰਦਾ ਸੀ..ਛੇ ਜੂਨ ਚੁਰਾਸੀ ਦੁਪਹਿਰੇ ਅਨਾਊਂਸਮੈਂਟ ਹੋਈ ਬਾਹਰ ਆ ਜਾਓ..ਤੁਰਨ ਲੱਗੇ ਤਾਂ ਮੋਰਚੇ ਵਿਚ ਡਟੇ ਦੋ ਨੌਜੁਆਨ..ਪੁੱਛਿਆਂ ਹੁਣ ਤੇ ਬਾਹਰ ਸੈਂਕੜਿਆਂ ਦੀ ਗਿਣਤੀ ਵਿਚ ਫੌਜ ਏ..ਤੁਸੀਂ?
ਆਖਣ ਲੱਗੇ ਥੋੜੇ ਜਿਹੇ ਛੋਲੇ ਤੇ ਪਾਣੀ ਰੱਖ ਜਾਵੋ ਤੇ ਤੁਸੀਂ ਜਾਓ..
ਅਸੀਂ ਤੇ ਇਥੇ ਹੀ ਰਹਿਣਾ..
ਆਹਂਦੇ ਜੇ ਜਾਣਾ ਚਾਹੁੰਦੇ ਤਾਂ ਪਿੱਛਿਓਂ ਦੀ ਜਾ ਵੀ ਸਕਦੇ ਸਨ ਪਰ ਨਹੀਂ..
ਫੇਰ ਦੱਸਦੇ ਦੋ ਕੂ ਦਿਨ ਡਟੇ ਰਹੇ ਤੇ ਮੁੜ “ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ...

ਕੇ ਪੂਰੇ ਹੋ ਗਏ ਤੀਰ”!
ਇਸ ਹਿਸਾਬ ਨਾਲ ਤੇ ਫੇਰ ਬੋਤਾ ਸਿੰਘ ਗਰਜਾ ਸਿੰਘ ਵਾਲੀ ਵੀ ਅਸਲ ਵਾਪਰੀ ਹੋਵੇਗੀ..!
ਇੱਕ ਤਰਕਸ਼ੀਲ ਬਹਿਸ ਪਿਆ..
ਕੋਈ ਤੱਤੀ ਤਵੀਂ ਤੇ ਕਿੱਦਾਂ ਬੈਠ ਸਕਦਾ..ਖੋਪੜ ਲਾਹੁਣ ਲੱਗੇ ਤਾਂ ਬੰਦੇ ਦੀਆਂ ਚੀਕਾਂ ਨਿੱਕਲ ਜਾਂਦੀਆਂ..
ਚਰਖੜੀ ਵੇਖ ਮੂਤ ਨਿੱਕਲ ਜਾਂਦਾ..ਆਪਣੀ ਕੱਟੀ ਹੋਈ ਉਂਗਲ ਵੇਖ ਤੇ ਵੱਡੇ ਵੱਡੇ ਡੋਲ ਜਾਂਦੇ ਫੇਰ ਬੰਦ ਬੰਦ ਕਿੱਦਾਂ ਕਟਵਾ ਲਿਆ..?
ਬੰਦਾ ਸਿੰਘ ਬਹਾਦੁਰ..ਮਾੜੀ ਮੋਟੀ ਉੱਨੀ ਇੱਕੀ ਜਰੂਰ ਹੋਈ ਹੋਣੀ..ਪਰ ਇਹ ਕਹਾਣੀ ਅਖ਼ੇ ਜਮੂਰਾਂ ਨਾਲ ਮਾਸ ਚਰੁੰਡਿਆ..ਫੇਰ ਪੁੱਤ ਦਾ ਸੀਨਾ ਚਾਕ ਕਰਕੇ ਦਿਲ ਕੱਢ ਉਸਦੇ ਮੂੰਹ ਵਿਚ ਤੁੰਨਿਆਂ..ਨਿਰੇ ਗਪੌੜ ਸੰਖ..ਅਜੇ ਹੋਰ ਵੀ ਜੁੜਨਗੇ..!
ਮਨ ਵਿਚ ਆਇਆ ਅਜੇ ਕੱਲ ਦੀਆਂ ਤੇ ਗੱਲਾਂ..
ਵੈਰੋਵਾਲ ਥਾਣਾ…ਅੰਮ੍ਰਿਤਸਰੋਂ ਥੋੜਾ ਹਟਵਾਂ..ਅਨੋਖ ਸਿੰਘ ਬੱਬਰ..ਇੱਕ ਇੱਕ ਹੱਡ ਟੁਟਿਆ ਪਿਆ..ਨਹੁੰ ਖਿਚੇ ਪਏ..ਖੋਪੜ ਵਿਚੋਂ ਲਹੂ..ਇੱਕ ਡੇਲਾ ਬਾਹਰ ਤੇ ਦੂਜਾ ਅੰਦਰ ਧਸਿਆ ਹੋਇਆ..ਫੇਰ ਵੀ ਕੋਲ ਖਲੋਤੇ ਸੰਤਰੀ ਨੂੰ..ਅਖ਼ੇ ਸਿੰਘਾਂ ਦੱਸੀਂ ਟਾਈਮ ਕਿੰਨਾ ਹੋਇਆ?
ਅੱਗੋਂ ਕਹਿੰਦਾ ਤੂੰ ਕੀ ਕਰਨਾ?
ਅਖ਼ੇ ਪਤਾ ਕਰਨਾ ਰਹਿਰਾਸ ਦਾ ਟਾਈਮ ਹੋਇਆ ਕੇ ਨਹੀਂ..ਫੇਰ ਦੱਸਦੇ ਇਸ ਸਿਦਕ ਤੋਂ ਖੁੰਦਕ ਖਾ ਕੇ ਘੋਟਣੇ ਨਾਮ ਦੇ ਪੱਗ ਵਾਲੇ ਜੱਲਾਦ ਨੇ ਜੁਬਾਨ ਵੀ ਕਟਵਾ ਦਿੱਤੀ..!
ਉਸਨੂੰ ਕਿਹੜਾ ਸਮਝਾਉਂਦਾ..ਕੇ ਜਿਹਦੇ ਲੂ ਲੂ ਵਿੱਚ ਵੱਸੇ ਬ੍ਰਹਿਮੰਡ ਸਾਰਾ..ਉਸਨੂੰ ਕਿਹੜੇ ਪਾਸਿਓਂ ਥਿੜਕਾਉਗੇ ਵੇ..ਜਿਹੜਾ ਵੱਸਦਾ ਤਾਰਿਓਂਂ ਪਾਰ ਖੋਪੜ..ਉਸਨੂੰ ਵੱਢ ਕੇ ਕਿਥੇ ਲਿਜਾਓਗੇ ਵੇ”!
ਅਖ਼ੇ ਦਿੱਲੀ ਅਠਾਰਾਂ ਵਾਰ ਜਿੱਤੀ..
ਹਾਂ ਇੱਕ ਅੱਧੀ ਵਾਰ ਮੰਨ ਸਕਦੇ..ਰਾਤ ਬਰਾਤੇ ਚੋਰੀ ਛੁੱਪੇ ਵੜ ਗਏ ਹੋਣੇ..ਗੱਪ ਵੀ ਹਿਸਾਬ ਦੀ ਮਾਰੀ ਦੀ ਹੁੰਦੀ..
ਪਰ ਅੱਜ ਖੱਟਰ ਦੇ ਟੋਏ ਪੂਰਦਾ ਹੋਇਆ ਇਕ ਟਰੈਕਟਰ..
ਉੱਤੇ ਵੱਜਦਾ ਗੀਤ..”ਬਰਛੇ ਪਰਖ ਲੋ ਰੰਬੀਆਂ ਤੇਜ ਕਰ ਲੋ..ਪਹਿਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ..ਓਹਦੇ ਸਿਦਕ ਨੂੰ ਫੈਲਣੋਂ ਰੋਕੋਗੇ ਕੀ..ਜਿਹੜਾ ਰੱਖੀ ਆਉਂਦਾ ਸਿਰ ਤਲੀ ਉੱਤੇ!
ਅੱਜ ਗੱਲ ਮੰਨਣ ਵਿੱਚ ਆ ਗਈ..ਸਹੀ ਆਖਦੇ ਓ..ਖਾਲਸੇ ਨੇ ਵਾਕਿਆ ਹੀ ਜੇਹੀ ਬਿੱਲੀ ਮਾਰ ਦਿੱਤੀ ਤੇਹੀ ਦਿੱਲੀ ਮਾਰ ਦਿੱਤੀ..!
ਜਾਂਦੇ ਜਾਂਦੇ ਘਰ ਘਰ ਬੈਠੇ ਓਹਨਾ”ਬਰਖੂ ਦੱਤਾਂ” ਵਾਸਤੇ..
ਅਕਸਰ ਸੁਨੇਹੇ ਘੱਲਦੇ ਭਾਈ ਪੋਸਟ ਵਿਚ ਚੁਰਾਸੀ ਦਾ ਜਿਕਰ ਨਾ ਕਰਿਆ ਕਰ..ਫਿਕਰ ਜਿਹਾ ਲੱਗ ਜਾਂਦਾ..ਜੇ ਲਾਈਕ ਬਟਨ ਨੱਪ ਦਿੱਤਾ ਤਾਂ ਕਿਧਰੇ ਏਜੰਸੀਆਂ ਪੈਨਸ਼ਨ ਹੀ ਨਾ ਬੰਦ ਕਰ ਦੇਣ!
ਮੇਰੇ ਵੱਲੋਂ ਜੁਆਬ..”ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆਦਾਰ..ਬਹੁਤ ਬਰੀਕ ਏ ਸਮਝਣੀ..ਏ ਧਰਮ ਯੁਧਾਂ ਦੀ ਕਾਰ”
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਜੇਹੀ ਬਿੱਲੀ ਮਾਰ ਦਿੱਤੀ ਤੇਹੀ ਦਿੱਲੀ ਮਾਰ ਦਿੱਤੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)