More Punjabi Kahaniya  Posts
ਬਚਪਨ ਕਰ ਗਿਆ ਝਾਤੀ


ਬਚਪਨ ਕਰ ਗਿਆ ਝਾਤੀ ਰੱਬਾ ਕਿੱਥੇ ਜਾਣ ਫਸਾਤੀ। ♥️♥️♥️
ਅੱਜ ਜ਼ਿੰਦਗੀ ਵਿਚ ਪਹਿਲੀ ਵਾਰ ਕੁਛ ਲਿੱਖ ਰਹੀ ਆ ਜੋ ਮੇਰੇ ਅਹਿਸਾਸ ਨੇ ਇਹ ਫੋਟੋ ਦੇਖਦੇ ਹੀ ਮੇਰੇ ਅੱਗੇ ਸਾਰਾ ਬਚਪਨ ਘੁੰਮ ਗਿਆ। ਕਿੰਨਾ ਕੁੱਝ ਬਦਲ ਗਿਆ ਇਹਨਾਂ 15_20 ਸਾਲਾਂ ਵਿਚ, ਉਹ ਸਕੂਨ ਉਹ ਖੁਸ਼ੀ ਜ਼ੋ ਨਿੱਕੀ ਨਿੱਕੀ ਗੱਲ ਤੇ ਮਿਲਦੀ ਸੀ, ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਤੇਰਾ ਵਰ੍ਹੇ ਦੀ ਸੀ ਮੈਂ ਤੇ ਮੇਰੇ ਤਾਇਆ ਜੀ ਦੀ ਬੇਟੀ ਅਸੀ ਦੋਨੋ ਰਾਜਸਥਾਨ ਗਈਆ ਜੋ ਸਾਡਾ ਦੂਜਾ ਪਿੰਡ ਹੈ ਛੋਟਾ ਜਿਹਾ ਘਰ ਸੀ ਅੱਧਾ ਕੱਚਾ ਅੱਧਾ ਪਕਾ ਫੇਰ ਵੀ ਏਨਾ ਜੀ ਲਗਣਾ ਉਸ ਘਰ ਵਿਚ ਜੋ ਹੁਣ ਕਿਤੇ ਵੀ ਨਹੀਂ ਲੱਗਦਾ। ਤਾਏ ਘਰ ਸਾਡਾ ਬੁਹਤ ਮਨ ਹੋ ਰਿਹਾ ਸੀ ਚੂੜੀਆਂ ਲੈਣ ਦਾ ਪਰ ਬਾਜ਼ਰ ਦੂਰ ਸੀ ਤੇ ਸਾਨੂੰ ਜਲਦੀ ਲੱਗੀ ਹੋਈ ਸੀ ਫੇਰ ਅਚਾਨਕ ਇਕ ਦਿਨ ਸਾਡੇ ਵੱਡੇ ਬੁਜਰੁਗ ਆਏ ਤੇ ਸਾਨੂੰ 10,10 ਰੁੱਪਏ ਦੇ ਕੇ ਬੋਲੇ ਲਓ ਗੁੱਡੀ ਚੂੜੀਆਂ ਪਵਾ ਲੇਓ , ਮੈਂ ਕਿਹਾ ਬਾਬਾ ਜੀ ਕਿੱਥੋਂ ਪਾਵਾਈਏ ਮੰਡੀ ਕੋਈ ਨਹੀਂ ਜਾਦਾ ਉਹ ਹੱਸਣ ਲੱਗੇ ਕਹਿਦੇ ਕੱਲ ਮੰਡੀ ਤੁਹਾਡੇ ਘਰ ਆਜੂ ਅਗਲੇ ਦਿਨ ਓਹਨਾ ਨੇ ਚੂੜੀਆਂ ਵਾਲ਼ੀ ਨੂੰ ਸਾਡੇ ਘਰ ਭੇਜ ਦਿੱਤਾ ਸਾਡੀ ਤਾ ਜਿਵੇਂ ਕੋਈ ਦੁਆ ਕਬੂਲ ਹੋਗੀ ਹੋਏ , ਐਨੀ ਖੁਸ਼ੀ ਅੱਜ ਤੱਕ ਨਹੀਂ ਮਿਲੀ ਜਿੰਨੀ ਉਸ ਵੇਲੇ ਹੋਈ ਸੀ ਚੂੜੀਆਂ ਤੇ ਹੋਰ ਵੀ ਨਿਕ ਸੁੱਕ ਲਿਆ ਉਹ ਖੁਸ਼ੀ ਸ਼ਬਦਾ ਵਿੱਚ ਬਿਆਨ ਨਹੀਂ ਹੁੰਦੀ ਤੇ ਹੁਣ ਸੋਨੇ ਚਾਦੀ...

ਦੇ ਕੰਗਣ ਉਹ ਚਾਅ ਨਹੀ ਪਤਾ ਨਹੀਂ ਚਾਅ ਮਰਗੇ ਕੇ ਮਨ
ਮੈਨੂੰ ਮੇਰੇ ਬਚਪਨ ਵਿਚ ਰਬੜ ਦੀ ਗੁੱਡੀ ਨਹੀਂ ਮਿਲੀ ਸੀ ਪਰਵਾਰ ਵਡਾ ਸੀ ਬਾਕੀ ਉਸ ਟਾਈਮ ਅੱਜ ਦੀ ਤਰ੍ਹਾਂ ਲਾਡਲੇ ਨਹੀ ਸੀ ਅਸੀ ਨਾ ਹੀ ਸਾਨੂੰ ਜ਼ਿੱਦ ਕਰਨੀ ਆਉਂਦੀ ਸੀ। ਖਾਣ ਪੀਣ ਵਲੋਂ ਕੋਈ ਰੋਕ ਟੋਕ ਨਹੀਂ ਸੀ। ਪਰ ਫ਼ਾਲਤੂ ਖਰਚ ਦੀ ਇਜਾਜ਼ਤ ਕਿਸੇ ਨੂੰ ਨਹੀਂ ਸੀ ਦਾਦਾ ਜੀ ਚੱਲਦੀ ਸੀ ਘਰ ਵਿਚ। ਫੇਰ ਮੈਂ ਨਾਨਕੇ ਜਾਣਾ ਉੱਥੇ ਪੁਰਾਣਾ ਦਰਵਾਜ਼ਾ ਸੀ ਹਵਾਦਾਰ ਉੱਥੇ ਸਾਰਾ ਦਿਨ ਗੀਟੇ ਖੇਲਣਾ, ਨਾਨੀ ਨੇ ਲੀਰਾ ਦੀ ਗੁੱਡੀ ਬਣਾ ਕੇ ਦੇਣੀ ਪੜੋਸ ਦਰਜੀਆ ਦਾ ਸੀ ਪਟੋਲੇ ਲਿਆ ਦੇਣੇ ਹਾਏ ਉਹ ਓਹ ਫ਼ੀਲਗ ਨਾ ਨਾਨੀ ਰਹੀ ਨਾ ਨਾਨਾ ਨਾ ਓਹ ਦਰਵਾਜ਼ਾ। ਹੁਣ ਦੇ ਬੱਚੇ ਹਾਜ਼ਰਾ ਰੁਪਏ ਦੇ ਖਿਡੌਣੇਆਂ ਨਾਲ ਇਕ ਦਿਨ ਖੇਡ ਦੇ ਨੇ ਅਗਲੇ ਦਿਨ ਨਵਾਂ ਲੱਭਦੇ ਨੇ। ਨਾ ਓਹ ਦਿਨ ਮੁੜ ਕੇ ਆਉਣੇ ਨੇ ਨਾ ਇਹ ਦਿਨ।ਜ਼ਿਦਗੀ ਦੀ ਰਫ਼ਤਾਰ ਬੁਹਤ ਤੇਜ਼ ਹੋ ਰਹੀ ਤੇ ਖੁਸ਼ੀਆ ਤੇ ਸਕੂਨ ਪਿਛੇ ਰਹਿ ਗਏ ਜੋ ਅੱਜ ਅਾ ਇਹ ਵੀ ਕੱਲ ਬੱਦਲ ਜਾਣਾ। ਪਹਿਲੀ ਦਫ਼ਾ ਕੁੱਝ ਲਿਖਿਆ ਹੈ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ .
✍️✍️ਮਨਦੀਪ ਕੌਰ ਬਰਾੜ

...
...



Related Posts

Leave a Reply

Your email address will not be published. Required fields are marked *

6 Comments on “ਬਚਪਨ ਕਰ ਗਿਆ ਝਾਤੀ”

  • Vry nice story

  • Bhut sohna likhya ji.. shi gal a ,

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)