ਮੈਂ ਉਦੋਂ 13 ਕੁ ਸਾਲ ਦਾ ਹੁੰਦਾ ਸੀ ਜਦੋਂ ਮੈਂ ਸੱਤਵੀਂ ਕਲਾਸ ਚ ਪੜ੍ਹਦਾ ਹੁੰਦਾ ਸੀ ,ਮੇਰੇ ਪਰਿਵਾਰ ਵਿੱਚ ਮੇਰੇ ਡੈਡੀ, ਮੇਰੇ ਮੰਮੀ , ਮੇਰੇ ਦੋ ਵੱਡੇ ਭਰਾ, ਤੇ ਮੇਰੇ ਦਾਦਾ ਜੀ ਹੁੰਦੇ ਸਨ |
ਮੇਰੇ ਸਾਰਾ ਪਰਿਵਾਰ ਹੀ ਬੜੇ ਚੰਗੇ ਸੁਭਾਅ ਦਾ ਸੀ, ਮੇਰੇ ਪਰਿਵਾਰ ਦੇ ਸਾਰੇ ਮੈਂਬਰ ਹੀ ਵਧੀਆ ਸੁਭਾਅ ਦੇ ਹਨ, ਕੁਦਰਤ ਨਾਲ ਪਿਆਰ ਕਰਨ ਵਾਲੇ, ਜਾਨਵਰਾਂ ਨੂੰ ਪਿਆਰ ਕਰਨ ਵਾਲੇ ਸਨ, ਪਰ ਮੈਨੂੰ ਕਤੂਰੇ ਬਹੁਤ ਪਿਆਰੇ ਲੱਗਦੇ ਸਨ , ਮੇਰੇ ਦਾਦਾ ਜੀ ਵੀ ਕੁੱਤਿਆਂ ਦੇ ਬਹੁਤ ਸ਼ੌਕੀਨ ਸਨ ,ਉਨ੍ਹਾਂ ਨੇ ਵੀ ਬਹੁਤ ਕੁੱਤੇ ਪਾਲੇ ਸਨ, ਮੇਰੀ ਵੀ ਇੱਛਾ ਸੀ ਇੱਕ ਕਤੂਰਾ ਪਾਲਣ ਦੀ ਔਹੁ ਵੀ ਬਹੁਤ ਜਲਦ ਪੂਰੀ ਹੋ ਗਈ ਸੀ।
ਮੇਰੀ ਕਲਾਸ ਵਿੱਚ ਮੇਰੇ ਜਿਆਦਾ ਕਰੀਬੀ ਦੋਸਤ ਦੋ ਹੀ ਹੁੰਦੇ ਸਨ ਇੱਕ ਦੀਪੀ ਸੀ ਤੇ ਦੂਜਾ ਜਗਸੀਰ ਸਾਡੀ ਤਿੰਨਾਂ ਦੀ ਵਧੀਆ ਦੋਸਤੀ ਸੀ, ਅਸੀਂ ਇਕੱਠੇ ਹੀ ਸਕੂਲ ਜਾਂਦੇ ਇੱਕਠੇ ਹੀ ਖੇਡਦੇ ।
ਇੱਕ ਦਿਨ ਦੀਪੀ ਦੇ ਪਿਤਾ ਜੀ ਨੇ ਦੀਪੀ ਨੂੰ ਇੱਕ ਕਤੂਰਾ ਲਿਆ ਕੇ ਦਿੱਤਾ, ਦੀਪੀ ਨੇ ਸਾਨੂੰ ਦੱਸਿਆ ਅਸੀਂ ਦੇਖਣ ਗਏ, ਜਦੋ ਮੈ ਕਤੂਰੇ ਨੂੰ ਦੇਖਿਆ ਤਾ ਮੇਰਾ ਦਿਲ ਬਹੁਤ ਖੁਸ਼ ਹੋਇਆ ਤੇ ਮੈਂ ਸੋਚਿਆ ਹੁਣ ਤਾ ਪੱਕਾ ਹੀ ਮੈਂ ਵੀ ਕਤੂਰਾ ਲਿਆਊਂ, ਅਸੀਂ ਹਰ ਰੋਜ ਸਵੇਰੇ ਸਕੂਲ ਜਾਣ ਵੇਲੇ ਕਤੂਰੇ ਨੂੰ...
ਮਿਲ ਕੇ ਜਾਂਦੇ।
ਫਿਰ ਇੱਕ ਦਿਨ ਕੀ ਹੋਇਆ , ‘ ਕਿ ਜਦ ਅਸੀਂ ਸਕੂਲ ਜਾ ਰਹੇ ਸੀ ਤਾਂ ਰਾਹ ਵਿੱਚ ਸਾਨੂੰ ਇੱਕ ਕੁੱਤੀ ਦਿਖੀ, ਔਹੁ ਸਾਨੂੰ ਦੇਖ ਕੇ ਭੌਂਕਣ ਲੱਗੀ, ਇੰਨੇ ਵਿੱਚ ਉਥੋਂ ਇੱਕ ਬਜ਼ੁਰਗ ਲੰਘਿਆ ਤੇ ਸਾਨੂੰ ਲੰਘਾ ਦਿੱਤਾ ਤੇ ਕਿਹਾ ਵੀ ਇਹ ਕੁੱਤੀ ਸੂਈ ਹੋਈ ਹੈ, ਇਸ ਦੇ ਨਿੱਕੇ ਨਿੱਕੇ ਕਤੂਰੇ ਨੇ, ਕਿੱਥੇ? ਮੈਂ ਹੈਰਾਨ ਹੋ ਕੇ ਪੁੱਛਿਆ, ਤਾਂ ਬਜ਼ੁਰਗ ਨੇ ਦੱਸਿਆ ਕਿ ਜਿੱਥੇ ਕੁੱਤੀ ਭੌਂਕ ਰਹੀ ਸੀ, ਓਥੇ ਜਿਹੜਾ ਘਰ ਉਸ ਚ ਕੋਈ ਨੀ ਰਹਿੰਦਾ , ਓਥੇ ਕਤੂਰੇ ਨੇ , ਇੰਨਾ ਕਹਿਕੇ ਬਜ਼ੁਰਗ ਚਲਾ ਗਿਆ , ਅਸੀਂ ਵੀ ਸਕੂਲ ਪਹੁੰਚ ਗਏ, ਛੁੱਟੀ ਤੋਂ ਬਾਅਦ ਮੈਂ ਮੇਰੇ ਦੋਸਤਾਂ ਨੂੰ ਕਿਹਾ ਵੀ ਮੈਂ ਇੱਕ ਕਤੂਰਾ ਲੈਣਾ , ਔਹੁ ਕਹਿੰਦੇ ਤੂੰ ਕਮਲਾ ਹੋਇਆਂ? ਆਪਾਂ ਨੂੰ ਕੁੱਤੀ ਨੀ ਵੱਢੂ ? ਮੈਂ ਕਿਹਾ ਉਹ ਕੱਮ ਮੇਰੇ ਤੇ ਛੱਡੋ , ਤੇ ਅਸੀਂ ਆਪੋ ਆਪਣੇ ਘਰ ਪਹੁੰਚ ਗਏ। ਮੇਰੇ ਦਾਦਾ ਜੀ ਮੈਨੂੰ ਬਹੁਤ ਪਿਆਰ ਕਰਦੇ ਸਨ।
ਬਾਕੀ ਕਹਾਣੀ ਅਗਲੇ ਭਾਗ ਚ,
ਸੰਦੀਪ ਸਿੰਘ
ਪਿੰਡ ਬਦਿਆਲਾ (ਬਠਿੰਡਾ)
ਮੋਬਾਈਲ ਨੰ: 6239985959