More Punjabi Kahaniya  Posts
ਡੱਬੇ ਚ ਬੰਦ


ਡੱਬੇ ਚ ਬੰਦ
ਫੁਰਮਾਨ ਹੋਇਆ
” ਦੀਵਾਲੀ ਆ ਰਹੀ ਆ। ਚੰਗੀ ਤਰਾਂ ਸਫਾਈਆਂ ਸ਼ੁਰੂ ਕਰ ਲੳ। ਫਾਲਤੂ ਸਮਾਨ ਸਾਰਾ ਬਾਹਰ ਕੱਢ ਦਿਓ ਜਿਹੜਾ ਇਧਰ ਉਧਰ ਤੁਰਿਆ ਫਿਰਦਾ”
“ਫਾਲਤੂ ਦਾ ਮਤਲਵ ?” ਆਪ ਮੁਹਾਰੇ ਮੇਰੇ ਮੂੰਹ ਚੋਂ ਨਿਕਲਿਆ।
“ਟੁੱਟ ਭੱਜ ਸਾਰੀ ਫਾਲਤੂ ਈ ਆ ਜਿਹੜੀ ਸਾਂਭੀ ਫਿਰਦੀ”
” ਚਾਨਣਾ ਪਾਓ ਜਰਾ”
ਸਮਝ ਤਾਂ ਭਾਵੇਂ ਮੈਂ ਗਈ ਸਾਂ ਕਿਓਂਕਿ ਅੱਗੇ ਵੀ ਸੁਣ ਚੁੱਕੀ ਆਂ।
” ਆ ਤਾੰਬੇ ਦਾ ਚਿੱਬਾ ਹੋਇਆ ਜਗ, ਵਖਰੇ ਜਹੇ 2 ਮੱਘ, 20 ਸਾਲ ਪੁਰਾਣੀ ਪੇਟਿੰਗ, ਚਾਬੀ ਵਾਲਾ ਟਾਇਮ ਪੀਸ, ਹੋਰ ਵੀ ਕਈ ਕੁੱਝ ਥਾ ਥਾਂ ਖਿਲਰਿਆ ਪਿਆ—-”
” ਇਹ ਸਾਰੀਆਂ ਦਿੱਤੀਆਂ ਨਿਸ਼ਾਨੀਆਂ ਆ ।ਸੁੱਟਣ ਨੂੰ ਜੀਅ ਨੀ ਕਰਦਾ”
ਮੈਂ ਦਿਲ ਦੀ ਗੱਲ ਕਹੀ।
” ਕਿੰਨਾਂ ਚਿਰ ਸਾਂਭੀ ਰੱਖਣਾ ਸਾਰਾ ਕੂੜਾ ਕਰਕਟ?”
ਪੁੱਤਰ ਨੇ ਵੀ ਹਾਂ ਚ ਹਾਂ ਮਿਲਾਈ
” ਪਾਪਾ ਠੀਕ ਈ ਕਹਿੰਦੇ। ਥੋੜੀਆਂ ਅਤੇ ਸਾਫ ਸੁਥਰੀਆਂ ਚੀਜਾਂ ਹੋਣੀਆਂ ਚਾਹੀਦੀਆਂ। ਤੁਸੀਂ ਤਾਂ ਆਦਮ ਵੇਲੇ ਦੀਆਂ ਸਾਂਭੀਆਂ ਹੋਈਆਂ।”
ਕਿਵੇਂ ਸਮਝਾਵਾਂ ਕਿ ਇਹ ਸੌਗਾਤਾਂ ਦੂਰ ਰਹਿੰਦੇ ਤੇ ਜਹਾਨੋਂ ਤੁਰ ਗਿਆਂ ਦੇ ਨੇੜੇ ਹੋਣ ਦਾ ਅਹਿਸਾਸ ਦੁਆਂਦੀਆਂ।
ਫਾਲਤੂ ਚੀਜਾਂ ਕੁੱਝ ਇਸਤਰਾਂ ਨੇ—–
–ਮੇਰੀ ਸਹੇਲੀ ਨੇ ਆਣ ਲੱਗਿਆਂ ਮੈਨੂੰ ਤੋਹਫਾ ਦੇਣਾ ਸੀ। ਮੈਂ ਤਾਬੇਂ ਦਾ ਜਗ ਲਿਆ ਕਿਓਂਕ ਮੈਨੂੰ ਲੋੜ ਸੀ। ਇਕ ਦਿਨ ਪਾਣੀ ਦਾ ਭਰਿਆ ਸੈਲਫ ਤੋਂ ਡਿੱਗ...

ਕੇ ਵਿੰਗਾ ਹੋ ਗਿਆ। ਢੱਕਣ ਨੀ ਲਗਦਾ। ਸੋਚਿਆ ਇੰਡੀਆ ਗਈ ਤਾਂ ਸਿੱਧਾ ਕਰਾ ਲਿਆਊਂ।
–‐-6 ਬੋਨ ਚਾਈਨਾ ਦੇ ਮੱਘ ਵੀ ਸਹੇਲੀ ਨੇ ਦਿਤੇ
ਦਿੱਤੇ, ਜਿਹਨਾਂ ਚੋਂ ਰਹਿੰਦੇ 2 ਮੈਂ ਸਾਂਭੇ ਹੋਏ।
—ਪੇਟਿੰਗ, ਮੇਰੇ ਨਾਲ ਕੰਮ ਕਰਦੀ ਕੁੜੀ ਨੇ 20 ਸਾਲ ਪਹਿਲਾਂ ਆਪਣੀ ਪਹਿਲੀ ਕਿਰਤ ਮੈਨੂੰ ਦਿੱਤੀ ਸੀ।
—- ਚਾਬੀ ਦੇਕੇ ਚਲਣ ਵਾਲਾ ਟਾਇਮ ਪੀਸ ਕਾਲਜ ਦੇ ਵੇਲਿਆਂ ਦਾ ਹੁਣ ਤੱਕ ਠੀਕ ਵਕਤ ਦਸਦਾ ਤੇ ਆਲਾਰਮ ਨਾਲ ਉਠਾਉਂਦਾ ਰਿਹਾ।
—-ਕਹੇਂ ਦਾ ਛੰਨਾ ਤੇ ਕੋਲ ਨਾਨੀ ਨੇ ਭਾਂਡੇ ਵੰਡਣ ਲੱਗਿਆਂ ਮੈਨੂੰ ਦਿੱਤਾ ਸੀ ਕਿਉਕਿਂ ਮੈ ਉਹਦੇ ਚ ਹੀ ਦਾਲ,ਸਬਜੀ ਤੇ ਸਾਗ ਖਾਂਦੀ ਸਾਂ।
— ਸਟੀਲ ਦਾ ਡੋਲੂ ਕੀਰਤ ਪੁਰ ਸਾਹਿਬ ਤੋਂ ਸੱਭ ਨੂੰ ਮਿਲੇ ਸੀ ਜਦੋਂ ਮਾਤਾ(ਸੱਸ) ਦੇ ਅਸਤ ਪਾਣ ਗਏ ਸੀ।
— ਬਹੁਤ ਹੀ ਸੋਹਣੀਆਂ ਦੁਆਵਾਂ ਵਾਲੇ ਕਾਰਡਾਂ ਤੇ ਚਿੱਠੀਆਂ ਦਾ ਲਿਫਾਫਾ
—–ਆਦਿ
ਕਿਵੇਂ ਦੱਸਾਂ ਕਿ ਸਾਰੀਆਂ ਪੁਰਾਣੀਆਂ ਚੀਜਾਂ ਫਾਲਤੂ ਨੀ ਹੁੰਦੀਆ। ਆਪਾਂ ਵੀ ਤਾਂ ਹੋ ਰਹੇ ਆ।
ਹੁਣ ਮੈਂ ਖਿਲਰੀਆਂ ਪੁਰਾਣੀਆਂ ਯਾਦਾਂ ਨੂੰ ਇਕ ਬਕਸੇ ਚ ਬੰਦ ਕਰਕੇ ਚੰਗੀ ਤਰਾਂ ਪੈਕਿੰਗ ਪੇਪਰ ਨਾਲ ਲਪੇਟ ਕੇ ਬੈਡ ਦੇ ਨਾਲ ਰੱਖ ਦਿੰਦੀ ਆ। ਸੋਹਣੇ ਕਪੜੇ ਨਾਲ ਲਪੇਟ ਕੇ ਉੱਤੇ ਨਵਾਂ ਫੂਲਦਾਨ ਲਿਆ ਕੇ ਰੱਖ ਦੇਣਾ।
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)