More Punjabi Kahaniya  Posts
ਪਸਰੂਰ ਤੋਂ ਡੇਰਾ ਬਾਬਾ ਨਾਨਕ


ਪਸਰੂਰ ਤੋਂ ਡੇਰਾ ਬਾਬਾ ਨਾਨਕ
1947 ਵਿੱਚ ਜਦੋਂ ਹਿੰਦੋਸਤਾਨ ਪਾਕਿਸਤਾਨ ਦੀ ਵੰਡ ਹੋਈ ਤਾਂ ਬਹੁਤ ਲੋਕਾਂ ਨੂੰ ਉੱਧਰੋਂ ਇੱਧਰ ਤੇ ਇੱਧਰੋਂ ਉੱਧਰ ਜਾਣਾ ਪਿਆ। ਬਹੁਤ ਲੋਕਾਂ ਨੂੰ ਰੇਲ ਰਾਹੀਂ ਵੀ ਭੇਜਿਆ ਗਿਆ। ਪਾਕਿਸਤਾਨ ਦੇ ਏਰੀਆ ਪਸਰੂਰ ਵਿੱਚ ਵੀ ਬਹੁਤ ਸਾਰੇ ਸ਼ਰਨਾਰਥੀ ਕੈਂਪ ਲਗਾਏ ਗਏ ਸਨ ਜਿੱਥੋਂ ਲੋਕ ਰੇਲ ਤੇ ਸਵਾਰ ਹੋ ਕੇ ਆਪਣੀ ਮਿੱਟੀ ਨੂੰ ਸਦਾ ਲਈ ਛੱਡ ਕੇ ਹਿੰਦੋਸਤਾਨ ਵਿਖੇ ਡੇਰਾ ਬਾਬਾ ਨਾਨਕ ਪੁਹੰਚੇ। ਪਸਰੂਰ ਤੋਂ ਚੱਲ ਕੇ ਰੇਲ ਜਿਵੇਂ ਜਿਵੇਂ ਅੱਗੇ ਵਾਲੇ ਸਟੇਸ਼ਨਾਂ ਤੇ ਪਹੁੰਚ ਦੀ ਤਾਂ ਘਰਾਂ ਤੋਂ ਉੱਜੜ ਚੁੱਕੇ ਲੋਕਾਂ ਨੂੰ ਜਿੱਥੇ ਥਾਂ ਮਿਲਦੀ ਉੱਥੇ ਬੈਠ ਜਾਂਦੇ। ਕਿਉਂਕਿ ਇਹ ਸਾਰੇ ਏਰੀਏ ਵਿੱਚ ਬਹੁਤ ਗਿਣਤੀ ਵਿੱਚ ਹਿੰਦੂ ਅਤੇ ਸਿੱਖ ਵੱਸਦੇ ਸਨ। ਪਸਰੂਰ ਤੋਂ ਗੱਡੀ ਚੱਲ ਕੇ ਜਦੋਂ ਗੱਡੀ ਅਗਲੇ ਸਟੇਸ਼ਨ ਵੱਲ ਵੱਧਦੀ ਹੈ ਤਾਂ ਪਸਰੂਰ ਲੰਘ ਕੇ ਅੱਗੇ ਨਾਲਾ ਡੇਕ ਆਉੰਦਾ ਜਿਸਦਾ ਕਾਫੀ ਵੱਡਾ ਰੇਲਵੇ ਪੁਲ ਹੈ। ਨਾਲਾ ਡੇਕ ਲੰਘ ਕੇ ਅਗਲਾ ਛੋਟਾ ਸਟੇਸ਼ਨ ਆਉੰਦਾ ਹੈ ਕਿਲ੍ਹਾ ਸੋਬਾ ਸਿੰਘ। ਕਿਲ੍ਹਾ ਸੋਬਾ ਸਿੰਘ ਤੋਂ ਅਗਲਾ ਸਟੇਸ਼ਨ ਆਉੰਦਾ ਹੈ ਅਲੀਪੁਰ ਸੈਂਦਾ। ਅਲੀਪੁਰ ਸੈਂਦਾ ਦੇ ਸਟੇਸ਼ਨ ਤੇ ਸੰਤਾਲੀ ਵੇਲੇ ਸਿੱਖਾਂ ਅਤੇ ਹਿੰਦੂਆਂ ਉੱਤੇ ਬਹੁਤ ਜੁਲਮ ਹੋਇਆ ਸੀ। ਅਲੀਪੁਰ ਸੈਂਦਾ ਦੀ ਇਮਾਰਤ ਅੱਜ ਵੀ ਮੌਜੂਦ ਹੈ ਪਰ ਇੱਥੇ ਸਟੇਸ਼ਨ ਬੰਦ ਹੋ ਚੁੱਕਾ ਹੈ। ਅਲੀਪੁਰ ਸੈਂਦਾ ਤੋਂ ਅਗਲਾ ਸਟੇਸ਼ਨ ਹੈ ਦੋਮਾਲਾ ਸਟੇਸ਼ਨ ਇਸ ਸਟੇਸ਼ਨ ਤੋਂ ਵੀ ਬਹੁਤ ਹਿੰਦੂ ਤੇ ਸਿੱਖ ਆਏ ਸਨ। ਇਹ ਛੋਟਾ ਸਟੇਸ਼ਨ ਹੈ ਲੋਕਲ ਰੇਲਗੱਡੀ ਇੱਥੇ ਰੁਕਦੀਆਂ ਹਨ। ਇਸ ਸਟੇਸ਼ਨ ਦਾ ਕੁੱਝ ਨਵੀਨੀਕਰਨ ਹੋਇਆ ਹੈ। ਇਸ ਤੋਂ ਅਗਲਾ ਸਟੇਸ਼ਨ ਹੈ ਨਾਰੋਵਾਲ। ਨਾਰੋਵਾਲ ਇੱਕ ਵੱਡਾ ਸਟੇਸ਼ਨ ਹੈ ਜਿੱਥੋਂ ਵੱਡੇ ਕਾਫਲੇ ਹਿਜਰਤ ਕਰਕੇ ਹਿੰਦੋਸਤਾਨ ਆਏ ਅਤੇ ਹਿੰਦੋਸਤਾਨ ਤੋਂ ਲੋਕ ਨਾਰੋਵਾਲ ਗਏ। ਨਾਰੋਵਾਲ ਦਾ ਸਟੇਸ਼ਨ ਹੁਣ ਨਵਾਂ ਬਣ ਗਿਆ ਹੈ। ਵੈਸੇ ਵੀ ਨਾਰੋਵਾਲ ਹੁਣ ਜਿਲ੍ਹਾ ਬਣ ਚੁੱਕਾ ਹੈ। ਪਸਰੂਰ ਤੋਂ ਆਉਣ ਵਾਲੀ ਰੇਲਵੇ ਲਾਈਨ...

ਅੱਗੇ ਦੋ ਪਾਸਿਆਂ ਨੂੰ ਚਲੀ ਜਾਂਦੀ ਹੈ ਇੱਕ ਲਾਹੌਰ ਵੱਲ ਨੂੰ ਅਤੇ ਦੂਜੀ ਸ਼ੱਕਰਗੜ ਨੂੰ ਸ਼ੱਕਰਗੜ ਵਾਲੀ ਲਾਈਨ ਵੀ ਨਾਰੋਵਾਲ ਦੇ ਅਗਲੇ ਸਟੇਸ਼ਨ ਜੱਸੜ ਤੋਂ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਇੱਕ ਸ਼ੱਕਰਗੜ ਵਾਲੇ ਪਾਸੇ ਚਲੀ ਜਾਂਦੀ ਹੈ ਤੇ ਦੂਜੀ ਡੇਰਾ ਬਾਬਾ ਨਾਨਕ ਨੂੰ। ਵੰਡ ਤੋਂ ਬਾਅਦ ਡੇਰਾ ਬਾਬਾ ਨਾਨਕ ਵਾਲੀ ਲਾਈਨ ਬੰਦ ਹੋ ਚੁੱਕੀ ਹੈ। ਨਾਰੋਵਾਲ ਤੋਂ ਅਗਲਾ ਸਟੇਸ਼ਨ ਹੈ ਬੱਦੋਮੱਲੀ। ਬੱਦੋਮੱਲੀ ਇੱਕ ਕਸਬਾ ਹੈ। ਇਸ ਕਸਬੇ ਦੇ ਆਸੇ ਪਾਸੇ ਸਿੱਖਾਂ ਦੇ ਬਹੁਤ ਪਿੰਡ ਸਨ। ਬੱਦੋਮੱਲੀ ਦੇ ਨੇੜੇ ਹੈ ਰਈਆ ਖਾਸ ਜੋ ਕਿਸੇ ਸਮੇਂ ਤਹਿਸੀਲ ਵੀ ਰਹੀ ਹੈ। ਬੱਦੋਮੱਲੀ ਕਸਬਾ ਹਿੰਦੂਆਂ ਦਾ ਵੱਡਾ ਕਸਬਾ ਸੀ ਜਿੱਥੇ ਹਿੰਦੂਆਂ ਦੇ ਵੱਡੇ ਵੱਡੇ ਕਾਰੋਬਾਰ ਸਨ। ਬੱਦੋਮੱਲੀ ਵਿੱਚ ਅੱਜ ਵੀ ਕੁੱਝ ਮੰਦਿਰ ਮੌਜੂਦ ਹਨ। ਉਸਤੋਂ ਅਗਲਾ ਸਟੇਸ਼ਨ ਨਾਰੰਗ ਦਾ ਹੈ। ਇਸ ਦੀ ਇਮਾਰਤ ਦਾ ਵੀ ਨਵੀਨੀਕਰਨ ਹੋ ਚੁੱਕਿਆ ਹੈ। ਨਾਰੰਗ ਸਟੇਸ਼ਨ ਤੋਂ ਅਗਲਾ ਸਟੇਸ਼ਨ ਸ਼ਦਰਾ ਬਾਗ ਸਟੇਸ਼ਨ ਹੈ ਇਸ ਦੀ ਇਮਾਰਤ ਪੁਰਾਣੇ ਸਮਿਆਂ ਦੀ ਹੈ। ਇਸ ਦੇ ਮਗਰਲੇ ਪਾਸੇ ਨੂਰ ਜਹਾਂ ਦਾ ਮਕਬਰਾ ਹੈ। ਸ਼ਦਰਾਬਾਗ ਤੋਂ ਅੱਗੇ ਚੱਲ ਕੇ ਰਾਵੀ ਦਰਿਆ ਦਾ ਪੁੱਲ ਆਉੰਦਾ ਹੈ। ਰਾਵੀ ਦਰਿਆ ਤੋਂ ਅੱਗੇ ਲੰਘ ਕੇ ਬਦਾਮੀ ਬਾਗ ਦਾ ਰੇਲ ਸਟੇਸ਼ਨ ਆਉੰਦਾ ਹੈ। ਅਤੇ ਉਸਤੋਂ ਬਾਅਦ ਲਾਹੌਰ ਦਾ ਸਟੇਸ਼ਨ ਆ ਜਾਂਦਾ ਹੈ। ਇਹ ਉਹੀ ਸਫਰ ਹੈ ਜਿਹੜੇ ਸਾਡੇ ਬਜੁਰਗ ਕਰਦੇ ਰਹੇ ਹਨ। ਇਹਨਾਂ ਸਟੇਸ਼ਨਾਂ ਤੇ ਕਦੇ ਬੈਠ ਗੱਡੀਆਂ ਦੀ ਉਡੀਕ ਕਰਦੇ ਹੋਣੇ ਹਨ।ਇਹ ਗੱਡੀਆਂ ਨੇ ਲੱਖਾਂ ਲੋਕਾਂ ਨੂੰ ਇੱਧਰੋਂ ਉੱਧਰ ਢੋਹਿਆ। ਲੋਕਾਂ ਨਾਲ ਹੋਈ ਲੁੱਟਮਾਰ ਖੂਨ ਖਰਾਬੇ ਦੀਆਂ ਇਹ ਰੇਲ ਗੱਡੀਆਂ ਸਟੇਸ਼ਨ ਅੱਜ ਵੀ ਗਵਾਹ ਹਨ।
ਕੁਲਵਿੰਦਰ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)