More Punjabi Kahaniya  Posts
ਕਿੰਨੇ ਕਦਮ ਤੁਰਿਆ ?


ਸ਼ਹਿਰ ‘ਚ ਪਾਈ ਆਲੀਸ਼ਾਨ ਕੋਠੀ,ਉੱਚਾ ਅਹੁਦਾ,ਪਿੰਡ ਆਪਣਿਆਂ ਵਿੱਚ ਵੀ ਆ ਕੇ ਦਿਮਾਗੋਂ ਨਾ ਨਿਕਲਦਾ।ਪਿੰਡ ਮਰਗ ਦੇ ਭੋਗ ‘ਤੇ ਆਇਆ ਸੁਰਜੀਤ ਸਿਹੁੰ ਆਪਣੇ ਉੱਚੇ ਰੁਤਬੇ, ਸ਼ਾਹੀ ਠਾਠ ਬਾਠ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨ੍ਹੀ ਜਾਵੇ।ਕੋਲ ਬੈਠੇ ਵੀ ਬਸ ਹਾਂ ਵਿੱਚ ਹਾਂ ਮਿਲਾਈ ਜਾਵਣ।ਭਲਾ ਸੁਰਜੀਤ ਸਿੰਹਾਂ ਅੱਜ ਕਿੰਨੇ ਕਦਮ ਤੁਰਿਆ,ਕੋਲ ਬੈਠੇ ਬਿੱਕਰ ਸਿਓਂ ਨੇ ਪੁੱਛ ਲਿਆ।
ਲੈ ਬਿੱਕਰਾ, ਤੁਰਨਾ ਕਿਉਂ ਆ ।ਉਹ ਵੇਖ ਬਾਹਰ ਬਾਈ ਲੱਖ ਦੀ ਗੱਡੀ ਖਡ਼੍ਹੀ ਆ, ਨਾਲ ਰੱਖਿਆ ਡਰਾਈਵਰ,ਗੱਡੀ ਤੇ ਹੀ ਆਈ ਜਾਈਦਾ।ਇੰਨਾ ਆਖ ਸੁਰਜੀਤ ਥੋੜ੍ਹਾ ਹੋਰ ਫੈਲ ਜਿਹੇ ਗਿਆ।
ਬਿੱਕਰ ਸਿੰਘ ਸੁਰਜੀਤ ਦੀ ਇਸ ਗੱਲ ‘ਤੇ ਹੱਸਿਆ,ਪਰ ਸੁਰਜੀਤ ਸਮਝ ਨਾ ਸਕਿਆ।ਕੋਲ ਬੈਠਾ ਬਾਬਾ ਮੇਜਰ ਬੋਲਿਆ।ਓ ਭਾਈ ਸੁਰਜੀਤ ਸਿੰਹਾਂ,ਬਿੱਕਰ ਜਿਹੜੇ ਕਦਮਾਂ...

ਦੀ ਗੱਲ ਕਰਦਾ ਉਹ ਵੇਖ ਸਾਹਮਣੇ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਉਸ ਰਾਹ ‘ਤੇ ਦੱਸ ਕਿੰਨੇ ਕਦਮ ਤੁਰਿਆ।ਅੰਦਰਲੇ ਹਊਮੇ ਨੇ ਸ਼ਾਇਦ ਸੁਰਜੀਤ ਸਿੰਘ ਨੂੰ ਸਵੇਰ ਦਾ ਉਸ ਰਾਹ ਤੱਕ ਜਾਣ ਹੀ ਨਹੀਂ ਦਿੱਤਾ।
ਮਹਿਸੂਸ ਹੋਇਆ ਜਿਵੇਂ ਹਉਮੈਂ ਦੀ ਪੌੜੀ ਦੇ ਉਪਰਲੇ ਡੰਡੇ ਤੋਂ, ਇਸ ਜਾਂਦੇ ਰਾਹ ਨੇ ਪਟਕਾ ਥੱਲੇ ਲਾਹ ਦਿੱਤਾ ਹੋਵੇ।
ਕੁਲਵੰਤ ਘੋਲੀਆ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)