ਕੁਆਰੇਪਣ ਦਾ ਤੋਹਫ਼ਾ
ਇਹ 1950 ਦੀ ਗੱਲ ਹੈ , ਮੇਰੀ ਭੂਆ ਨੇ ਉਮਰ ਭਰ ਕੁਆਰੀ ਰਹਿਣ ਦਾ ਫ਼ੈਸਲਾ ਕੀਤਾ ਕਿ ਉਹ ਵਿਆਹ ਲਈ ਹਰ ਪੱਖੋਂ ਯੋਗ ਸੀ, ਸਰੀਰ ਪੱਖੋਂ ਸੁੰਦਰ ,ਸਿਹਤਮੰਦ , ਪੜ੍ਹੀ ਲਿਖੀ ,ਹਰ ਕੰਮ ਚ ਸੁਚੱਜੀ ਤੇ ਇੱਕ ਕਵਿੱਤਰੀ।
ਉਹ ਸਫ਼ਾਈ ਲਈ ਐਨਾ ਤਤਪਰ ਰਹਿੰਦੀ ਸੀ ਕਿ ਭੋਰਾ ਵੀ ਕਿਤੇ ਗੰਦਗੀ ਦਾ ਨਿਸ਼ਾਨ ਨਜ਼ਰ ਨਾ ਆਉਂਦਾ। ਇੱਕੋ ਦਿਨ ਵਿਚ ਉਹ ਤਿੰਨ ਵਾਰ ਇਸ਼ਨਾਨ ਕਰਦੀ। ਕੇਰਲ ਦੇ ਸਰਦੀ ਤੇ ਮੀਂਹ ਵਾਲੇ ਮੌਸਮ ਚ ਇਹ ਉਸ ਲਈ ਮੁਸ਼ਕਿਲ ਹੁੰਦਾ। ਪਰ ਉਹਨੇ ਜਿੰਦਗ਼ੀ ਭਰ ਆਪਣੇ ਇਸ ਰੁਟੀਨ ਨੂੰ ਕਦੇ ਵੀ ਟੁੱਟਣ ਨਾ ਦਿੱਤਾ।
ਦਿਨ ਚ ਕਿਸੇ ਵੀ ਵਕਤ ਤੁਸੀਂ ਉਹਦੇ ਇੱਕ ਵੀ ਵਾਲ ਖਿਲਰਿਆ ਹੋਇਆ ਨਹੀਂ ਦੇਖ ਸਕਦੇ ਸੀ ਤੇ ਨਾ ਹੀ ਧੁੜ ਦਾ ਉਸਦੇ ਚਿੱਟੇ ਕੱਪੜੇ ਉੱਤੇ ਕੋਈ ਕਣ ।ਉਹ ਦੁਪਹਿਰ ਵੇਲੇ ਤੇ ਰਾਤ ਨੂੰ ਬਹੁਤ ਦੇਰ ਤੱਕ ਪੜ੍ਹਦੀ ਵੀ ਰਹਿੰਦੀ ।
ਕੇਰਲ ਚ ਉਸ ਜ਼ਮਾਨੇ ਵਿੱਚ ਵੀ ਔਰਤਾਂ ਪੜ੍ਹੀਆਂ ਲਿਖੀਆਂ ਸੀ, ਉਹ ਮਰਦਾਂ ਦੀ ਬਰਾਬਰੀ ਵਿੱਚ ਹਰ ਕਿੱਤੇ ਵਿੱਚ ਸੀ।
ਬਹੁਤ ਘੱਟ ਬੋਲਦੀ ਤੇ ਕ੍ਰਿਸ਼ਨ ਦੇ ਮੰਦਰ ਚ ਸਿਰਫ਼ ਇਕਾਦਸ਼ੀ ਨੂੰ ਜਾਣ ਲਈ ਤਿਆਰ ਹੁੰਦੀ। ਉਸੇ ਦਿਨ ਉਹ ਘਰੋਂ ਬਾਹਰ ਜਾਂਦੀ। ਮੰਦਿਰ ਵਿੱਚ ਘੰਟਿਆਂ ਤੱਕ ਬੈਠ ਕੇ ਭਜਨ ਸੁਣਦੀ ਗਵਾਚ ਜਾਂਦੀ। #punjabiwoman
ਆਖਿਰਕਾਰ ਸਰਦੀ ਚ ਵੀ ਠੰਡੇ ਪਾਣੀ ਦੇ ਇਸ਼ਨਾਨ ਨੇ ਉਸਦੇ ਸਰੀਰ ਨੂੰ ਬੱਜ ਪਾ ਦਿੱਤੀ ,ਇੱਕ ਸਵੇਰ ਜਦੋਂ ਉਹ ਤਲਾਬ ਤੇ ਨਹਾਉਣ ਲਈ ਗਈ ਤਾਂ ਉਥੇ ਹੀ ਲਕਵੇ ਨਾਲ ਡਿੱਗ ਗਈ। ਐਸਾ ਲਕਵਾ ਲੱਗਾ ਕਿ ਮੁੜ ਕਦੇ ਉਹ ਮੰਜੇ ਤੋਂ ਉੱਠ ਨਾ ਸਕੀ।
ਮਰਨ ਵੇਲੇ ਤੱਕ ਮੰਜੇ ਤੇ ਲੇਟੀ ਵੀ ਉਹ ਬਹੁਤ ਘੱਟ ਬੋਲਦੀ,ਉਸਦਾ ਸਰੀਰ ਹਿਲਜੁਲ ਤੋਂ ਆਹਰੀ ਹੋ ਗਿਆ ਸੀ। ਸਿਰਫ ਉਸਦੀਆਂ ਨਿੱਕੀਆਂ ਅੱਖਾਂ ਘੁੰਮਦੀਆਂ ਦਿਸਦੀਆਂ।
ਉਸਦੀ ਨਜ਼ਰ ਵਿੱਚੋ ਮੈਨੂੰ ਬੇਅੰਤ ਖ਼ੁਆਬ ਦਿਸਦੇ। ਮੇਰੀ ਸਭ ਤੋਂ ਵਧੀਆ ਦੋਸਤ ਬਣ ਗਈ । ਮੈਂ ਸਕੂਲੋਂ ਆ ਕੇ ਆਪਣੀ ਹਰ ਗੱਲ ਉਸ ਨਾਲ ਸਾਂਝੀ ਕਰਦੀ, ਸਿਰਫ਼ ਉਸਦੀਆਂ ਅੱਖਾਂ ਦੀਆਂ ਪੁਤਲੀਆਂ ਘੁੰਮਦੀਆਂ ਉਹਨਾਂ ਚ ਚਮਕ ਆ ਜਾਂਦੀ। ਅੱਜ ਵੀ ਮੈਨੂੰ ਉਸਦੀਆਂ ਉਹ ਅੱਖਾਂ ਦਿਸਦੀਆਂ ਰਹਿੰਦੀਆਂ ਹਨ।
ਇੰਝ ਹੀ ਉਹ ਉਸ ਮੰਜੇ ਤੇ ਪਈ ਅਖੀਰ ਖਤਮ ਹੋ ਗਈ।ਉਹਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ।
ਕੁਝ ਸਮਾਂ ਪਹਿਲਾਂ...
ਮੈਨੂੰ ਵਾਪਿਸ ਉਸੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉਸਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪੜ੍ਹਨ ਲੱਗੀ।ਤਮਿਲ ਚ ਸਾਰੇ ਦੇ ਸਾਰੇ ਉਹ ਭਜਨ ਸੀ ਜੋ ਭਗਵਾਨ ਕ੍ਰਿਸ਼ਨ ਨੂੰ ਸੰਬੋਧਿਤ ਕਰਕੇ ਲਿਖੇ ਹੋਏ ਸੀ।
ਤੇ ਉਸਦੀ ਜੋ ਆਖਿਰੀ ਕਵਿਤਾ ਵੀ ਕ੍ਰਿਸ਼ਨ ਲਈ ਸੀ ਜਿਸ ਲਈ ਉਹ ਉਮਰ ਭਰ ਵਫ਼ਾਦਾਰ ਸੀ ਕਵਿਤਾ ਦਾ ਸਾਰ ਸੀ।
“ਹੇ ਕ੍ਰਿਸ਼ਨਾ,
ਮੇਰੀ ਪਵਿੱਤਰਤਾ ਹੀ ,
ਮੇਰਾ ਵੱਲੋਂ ,
ਤੇਰੇ ਲਈ ,
ਇੱਕੋ ਇੱਕ ,
ਆਖ਼ਿਰੀ
ਤੋਹਫ਼ਾ ਹੈ।”
ਮੈਨੂੰ ਇਹ ਪੜ੍ਹਕੇ ਲੱਗਾ ਕਿ ਔਰਤ ਦੀ ਪਵਿੱਤਰਤਾ ਤੇ ਉਸਦਾ ਕੁਆਰਾਪਨ ਕਿੰਨਾ ਮਹਿੰਗਾ ਤੋਹਫ਼ਾ ਹੈ, ਜਿਸਨੂੰ ਔਰਤ ਅਕਸਰ ਕਿਸੇ ਬੇਹੱਦ ਸਸਤੇ ਜਿਹੇ ਇਨਸਾਨ ਤੇ ਗਵਾ ਦਿੰਦੀ ਹੈ। ਮਰਦ ਔਰਤ ਦੇ ਇਸ ਤਿਆਗ ਦੀ ਭਾਵੇਂ ਕੀਮਤ ਨਹੀਂ ਸਮਝਦੇ। ਔਰਤ ਉਸੇ ਮਰਦ ਨੂੰ ਆਪਣਾ ਆਪ ਸੌਂਪਦੀ ਜਿਸ ਚ ਮੇਰੀ ਭੂਆ ਵਾਂਗ ਉਹ ਈਸ਼ਵਰ ਨੂੰ ਵੇਖਦੀ ਹੈ। ਉਸ ਲਈ ਉਸ ਨੂੰ ਪਾਉਣ ਵਾਲਾ ਮਰਦ ਈਸ਼ਵਰ ਹੀ ਹੁੰਦਾ ਹੈ।ਕਾਸ਼ ਦੁਨੀਆਂ ਦਾ ਹਰ ਮਰਦ ਔਰਤ ਦੀ ਇਸ ਭਾਵਨਾ ਨੂੰ ਸਮਝ ਸਕੇ। ਅੱਜ ਜਦੋਂ ਮੈਂ ਖੁਦ ਦੇ ਜੀਵਨ ਵਿੱਚ ਇਸ ਗੱਲ ਨੂੰ ਭੋਗ ਰਹੀ ਹਾਂ ਤਾਂ ਅਹਿਸਾਸ ਹੁੰਦਾ ਕਿ ਔਰਤ ਹੋਣਾ ਤੇ ਪਵਿੱਤਰ ਰਹਿਣਾ ਕਿੰਨਾ ਮੁਸ਼ਕਿਲ ਕੰਮ ਹੈ। ਆਪਣੀ ਇੱਛਾਵਾਂ ਦੀ ਪੂਰਤੀ ਨਾਲੋਂ ਵੀ,ਜਦੋਂ ਹਰ ਕੋਈ ਤੁਹਾਡੇ ਮਨ ਤੱਕ ਪਹੁੰਚੇ ਬਿਨਾਂ ਤੁਹਾਡੇ ਜਿਸਮ ਤੱਕ ਪਹੁੰਚਣਾ ਚਾਹੁੰਦਾ ਹੈ।
ਹੁਣ ਮੈਨੂੰ ਲਗਦਾ ਹੈ ਜਿਵੇਂ ਉਹ ਘੁੰਮਦੀਆਂ ਹੋਈਆਂ ਅੱਖਾਂ ਆਪਣੀਆਂ ਕਵਿਤਾਵਾਂ ਰਾਹੀਂ ਮੇਰੇ ਨਾਲ ਗੱਲ ਕਰ ਰਹੀਆਂ ਹੋਣ ਤੇ ਦੱਸ ਰਹੀਆਂ ਹੋਣ ਕਿ ਔਰਤ ਹੋਣਾ ਕੀ ਹੈ । ਜਿਸ ਦਿਨ ਔਰਤ ਦੀ ਇਸ ਕੁਆਰੇਪਣ ਦੀ ਉਸਦੇ ਬੰਦੇ ਉੱਪਰ ਕੀਤੇ ਭਰੋਸੇ ਦੀ ਬੰਦੇ ਨੂੰ ਸਮਝ ਲੱਗ ਜਾਏਗੀ ਸਭ ਲਈ ਇਹੋ ਦੁਨੀਆਂ ਸਵਰਗ ਬਣ ਜਾਊ।
ਇਹ ਲਿਖਤ ਮੈਂ ਕਮਲਾ ਦਾਸ ਲੇਖਿਕਾ ਦੀ ਕਿਤਾਬ ਵਿੱਚੋ ਅਨੁਵਾਦ ਕੀਤੀ। ਮੇਰੀਆਂ ਹੋਰ ਲਿਖਤਾਂ ਤੁਸੀਂ ਮੇਰੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੰਨੇ ਔਰਤ ਦਾ ਮਨ ( punjabiwoman ) ਉੱਤੇ ਪੜ੍ਹਦੇ ਰਹੋ। ਵਧੀਆ ਲੱਗੇ ਇਥੇ ਹੋਰ ਵੀ ਲਿਖਦੀ ਰਹਾਂਗੀ।
ਇਹ ਮੇਰੀ ਇਸ ਪਲੇਟਫਾਰਮ ਉੱਪਰ ਪਹਿਲੀ ਰਚਨਾ ਹੈ ।
#ਔਰਤਦਾਮਨ
ਨਵਜੀਵਨ ਕੌਰ
ਜਗਪਿੰਦਰ ਸਿੰਘ
ਬਹੁਤ ਵਧੀਆ ਜੀ 👍✍🏼✍🏼✍🏼✍🏼🍂
Harpreet
Ena mehanga Tohfa saste insan to var dindi hai”
Bahut sohna likhya a.