More Punjabi Kahaniya  Posts
ਲੋਕ ਕੀ ਕਹਿਣਗੇ – ਭਾਗ ਤੀਜਾ


ਗੇਟ ਦਾ ਖੜਕਾ ਸੁਣ ਮੈਂ ਬਾਹਰ ਗਈ ਦੇਖਿਆ ਤਾਂ ਭੈਣ ਦੇ ਹੋਣ ਵਾਲੇ ਸੱਸ ਸਹੁਰਾ ਤੇ ਵਿਚੋਲਾ ਬਾਹਰ ਖੜ੍ਹੇ ਸੀ। ਓਹਨਾਂ ਨੂੰ ਕਿਸੇ ਨੇ ਦਸ ਦਿੱਤਾ ਸੀ ਕੇ ਜਿਹੜੀ ਕੁੜੀ ਦਾ ਤੁਹਾਡੇ ਮੁੰਡੇ ਨਾਲ ਵਿਆਹ ਹੋਣਾ ਹੈ ਉਹ 5-6 ਦਿਨ ਤੋ ਲਾਪਤਾ ਹੈ। ਓਹਨਾਂ ਨੇ ਘਰ ਆ ਕੇ ਸਵਾਲ ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਸਾਡੇ ਸਾਰਿਆਂ ਕੋਲ ਓਹਨਾਂ ਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ। ਉਹ ਵਾਰ ਵਾਰ ਇਕੋ ਗੱਲ ਕਹਿੰਦੇ ਸੀ ਜੇਕਰ ਤੁਹਾਨੂੰ ਪਤਾ ਸੀ ਤੁਹਾਡੀ ਕੁੜੀ ਏਦਾ ਕਰੇਗੀ ਤਾਂ ਤੁਸੀ ਸਾਡੇ ਨਾਲ ਰਿਸ਼ਤਾ ਕਿਉੰ ਕੀਤਾ। ਪਰ ਸਾਨੂੰ ਕਿਸੇ ਨੂੰ ਕਦੋ ਪਤਾ ਸੀ ਵੀ ਭੈਣ ਏਦਾ ਦਾ ਕੁਝ ਕਰੇਗੀ। ਵਿਚੋਲਾ ਕਹਿਣ ਲੱਗਾ ਕਿ ਅਸੀਂ ਸੁਣਿਆ ਕੁੜੀ ਪਿੰਡ ਚੋ ਕਿਸੇ ਦੂਜੀ ਬਰਾਦਰੀ ਦੇ ਮੁੰਡੇ ਨਾਲ ਗਈ ਹੈ। ਜੇਕਰ ਇਹ ਗੱਲ ਸੱਚ ਹੈ ਤਾਂ ਫੇਰ ਕੁੜੀ ਦੇ ਵਾਪਿਸ ਆਉਣ ਤੇ ਵੀ ਅਸੀਂ ਮੁੰਡੇ ਨੂੰ ਉਸ ਕੁੜੀ ਨਾਲ ਨਹੀਂ ਵਿਆਹ ਸਕਦੇ ਤੇ ਜੇਕਰ ਕੋਈ ਹੋਰ ਗੱਲ ਹੋਈ ਤਾਂ ਵੀ ਮੁੰਡੇ ਨੇ ਕਿਹਾ ਹੈ ਕਿ ਅਸੀਂ ਉਹ ਕੁੜੀ ਆਪਣੇ ਘਰ ਨਹੀਂ ਲੈਕੇ ਆਉਣੀ ਜਿਸਦਾ 5-6 ਦਿਨ ਤੋ ਕੋਈ ਅਤਾ ਪਤਾ ਨਹੀਂ ਹੈ। ਤੁਸੀ ਸੱਚ ਦਸੋ ਲੋਕ ਜੋ ਕਹਿੰਦੇ ਉਹ ਸੱਚ ਹੈ ਕੀ ਤੁਹਾਡੀ ਕੁੜੀ ਸੱਚੀ ਘਰੋਂ ਚਲੀ ਗਈ ਹੈ? ਅਸੀਂ ਲੋਕਾਂ ਤੋ ਸੁਣਿਆ ਜਰੂਰ ਹੈ ਭੈਣ ਜੀ ਪਰ ਯਕੀਨ ਨਹੀਂ ਆਇਆ ਤਾਂ ਤੁਹਾਨੂੰ ਪੁੱਛਣ ਆ ਗਏ ਤੁਸੀ ਦਸੋ ਸੱਚ ਕੀ ਹੈ। ਮੰਮੀ ਨੇ ਹਾਂ ਚ ਜਵਾਬ ਦਿੱਤਾ ਤੇ ਕਿਹਾ ਵੀ ਸਾਨੂੰ ਨਹੀਂ ਪਤਾ ਉਹ ਇੱਕਲੀ ਗਈ ਕੇ ਕਿਸੇ ਮੁੰਡੇ ਨਾਲ ਗਈ ਪਰ ਸਾਡੀ ਕੁੜੀ ਘਰ ਨਹੀਂ ਹੈ ਪਿਛਲੇ 6 ਦਿਨ ਤੋ। ਇਹ ਗੱਲ ਸੁਣ ਉਹ ਕੁਝ ਦੇਰ ਚੁੱਪ ਰਹੇ ਫੇਰ ਕਹਿੰਦੇ ਤੁਸੀ ਦਸੋ ਹੁਣ ਕੀ ਕਰੀਏ। ਸਾਡਾ ਤਾਂ ਬਹੁਤ ਖਰਚਾ ਹੋ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵਿਆਹ ਹੈ। ਵਿਆਹ ਲਈ ਗੱਡੀਆਂ ਹਲਵਾਈ ਸਾਰਾ ਕੁਝ ਬੁੱਕ ਕੀਤਾ ਪਿਆ। ਹੁਣ ਅਸੀ ਸਾਰਿਆਂ ਨੂੰ ਕੀ ਜਵਾਬ ਦੇਵਾਂਗੇ। ਇੰਨੇ ਦਿਨ ਤੋਂ ਕੁੜੀ ਘਰ ਨਹੀਂ ਤੁਸੀ ਸਾਨੂੰ ਇੱਕ ਵਾਰ ਵੀ ਨਾ ਦਸਿਆ ਸਾਨੂੰ ਲੋਕਾਂ ਤੋ ਪਤਾ ਲੱਗਾ ਇਹ ਗੱਲ ਦਾ ਜੇਕਰ ਅਸੀਂ ਅੱਜ ਨਾ ਆਉਂਦੇ ਤਾਂ ਤੁਸੀ ਅੱਜ ਵੀ ਨਹੀਂ ਦਸਣਾ ਸੀ ਸਾਨੂੰ ਕੁਝ ਵੀ। ਤੁਸੀ ਸੋਚਦੇ ਹੋਣੇ ਵੀ ਕੁੜੀ ਲੱਭ ਕੇ ਵਿਆਹ ਕਰ ਦਵਾਂਗੇ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ, ਪਰ ਇਹ ਗੱਲਾਂ ਕੋਈ ਕਿੰਨੀਆਂ ਕੂ ਲਕੋ ਕੇ ਰੱਖ ਸਕਦਾ ਤੁਸੀ ਦਸੋ। ਮੁੰਡੇ ਦੀ ਮਾਂ ਨੇ ਤਾਂ ਉਹ ਉਹ ਗੱਲਾਂ ਬੋਲੀਆਂ ਜੋ ਕਹਿਣ ਚ ਵੀ ਸ਼ਰਮ ਆਉਂਦੀ ਹੈ। ਪਰ ਫੇਰ ਵੀ ਅਸੀਂ ਸੁਣਦੇ ਰਹੇ ਸਭ ਕੁਝ। ਉਹਨਾਂ ਦਾ ਗੁੱਸਾ ਵੀ ਜਾਇਜ਼ ਸੀ ਕਿਉੰਕਿ ਸਾਡੇ ਨਾਲ ਨਾਲ ਓਹਨਾਂ ਦੀ ਵੀ ਬਦਨਾਮੀ ਹੋ ਗਈ ਸੀ। ਮੰਮੀ ਨੇ ਉਹਨਾਂ ਕੋਲ ਹੱਥ ਜੋੜ ਕੇ ਮਾਫ਼ੀ ਮੰਗੀ ਤੇ ਕਿਹਾ ਵੀ ਖਰਚਾ ਤਾਂ ਦੋਨਾਂ ਪਰਿਵਾਰ ਦਾ ਹੋਇਆ ਹੈ। ਜੋ ਕੁਝ ਲੈਣ ਦੇਣ ਇਧਰ ਓਧਰ ਕੀਤਾ ਹੈ। ਜੇਕਰ ਉਹ ਵਾਪਿਸ ਕਰਨਾ ਤੇ ਕਰ ਦੇਂਦੇ ਹਾਂ ਕਿਉੰਕਿ ਕੁੜੀ ਤਾਂ ਸਾਡੀ ਪਤਾ ਨਹੀਂ ਲੱਭੇ ਕੇ ਨਾ ਜੇ ਲੱਭ ਵੀ ਗਈ ਤਾਂ ਤੁਸੀ ਆਪਣੇ ਘਰ ਲੈਕੇ ਤਾਂ ਜਾਣੀ ਨਹੀਂ। ਅਸੀਂ ਤੁਹਾਡੇ ਕੋਲੋ ਹੱਥ ਜੋੜ ਕੇ ਮਾਫ਼ੀ ਹੀ ਮੰਗ ਸਕਦੇ ਸਾਡੀ ਕੁੜੀ ਵਲੋ ਕੀਤੀ ਗਲਤੀ ਦੀ।
ਮੰਮੀ ਨੇ ਇੰਨੀ ਗੱਲ ਕਹਿ ਕੇ ਰਿਸ਼ਤਾ ਖਤਮ ਕਰਨ ਦੀ ਗੱਲ ਕੀਤੀ ਤਾਂ...

ਚਾਚੀ ਝੱਟ ਬੋਲ ਪਈ ਲੋਕਾਂ ਨੂੰ ਕਾਰਡ ਦਿੱਤੇ ਹੋਏ ਸਾਰਿਆਂ ਨੂੰ ਪਤਾ ਵਿਆਹ ਹੈ। ਹੁਣ ਮਨਾ ਕਰਾਂਗੇ ਤਾਂ ਲੋਕ ਕੀ ਕਹਿਣਗੇ ਕੀ ਸੋਚਣਗੇ ਸਾਡੇ ਬਾਰੇ। ਚਾਚੀ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਮੁੰਡੇ ਦੀ ਮਾਂ ਵੀ ਬੋਲ ਪਈ ਕੇ ਸਾਡੀ ਤਾਂ ਆਪ ਬੜੀ ਬਦਨਾਮੀ ਹੋ ਜਾਣੀ ਜਦੋ ਵਿਆਹ ਲਈ ਮਨਾ ਕੀਤਾ ਸਾਰਿਆਂ ਨੂੰ। ਦੋਵਾਂ ਪਰਿਵਾਰਾਂ ਦੀ ਗੱਲ ਸੁਣ ਵਿਚੋਲਾ ਕਹਿਣ ਲੱਗਾ ਵੀ ਜੋ ਹੋਣਾ ਸੀ ਹੋ ਗਿਆ ਹੁਣ ਹੋਰ ਬਦਨਾਮੀ ਨਾ ਹੋਵੇ ਉਸੇ ਦਿਨ ਦੇ ਵਿਆਹ ਤੇ ਆਪਣੀ ਛੋਟੀ ਕੁੜੀ ਦਾ ਵਿਆਹ ਸਾਡੇ ਮੁੰਡੇ ਨਾਲ ਕਰ ਦਿਓ ਅਸੀਂ ਮੁੰਡੇ ਨੂੰ ਆਪ ਹੀ ਮਨਾ ਲਵਾਂਗੇ ਤੁਸੀ ਦੋ ਦਿਨ ਚ ਸੋਚ ਕੇ ਦਸ ਦਿਉ ਤੁਹਾਡਾ ਕੀ ਫੈਂਸਲਾ ਹੈ। ਮੈਂ ਇਹ ਗੱਲ ਸੁਣ ਇਕਦਮ ਸੁੰਨ ਹੋ ਗਈ ਕੇ ਡਰ ਵੀ ਲੱਗੇ ਵੀ ਘਰਦੇ ਹਾਂ ਨਾ ਕਰ ਦੇਣ। ਚਾਚੀ ਨੇ ਝੱਟ ਕਹਿ ਦਿੱਤਾ ਵੀ ਅਸੀ ਕੁੜੀ ਨਾਲ ਗੱਲ ਕਰਕੇ ਤੁਹਾਨੂੰ ਕਲ ਤੱਕ ਫੋਨ ਕਰਾਂਗੇ ਤਦ ਤੱਕ ਤੁਸੀਂ ਮੁੰਡੇ ਨਾਲ ਛੋਟੀ ਕੁੜੀ ਬਾਰੇ ਗੱਲ ਕਰਲੋ। ਇਹ ਸੁਣਦੇ ਹੀ ਮੇਰੇ ਸਾਹਮਣੇ ਮੇਰੇ ਅੱਗੇ ਪੜ੍ਹਨ ਦੇ ਸੁਪਨੇ ਤੇ ਕੁਝ ਕਰਨ ਦੀ ਚਾਹ ਸਭ ਟੁੱਟਦੇ ਨਜ਼ਰ ਆਏ। ਮੈਨੂੰ ਕਿਉੰ ਕਿਸੇ ਦੀ ਗਲਤੀ ਦੀ ਸਜ਼ਾ ਦੇਣ ਲੱਗੇ ਸੀ ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ। ਮੈਂ ਖੜੀ ਸੋਚਦੀ ਰਹੀ ਵੀ ਮੈਨੂੰ ਪੁੱਛਣਗੇ ਤਾਂ ਮੈਂ ਮਨਾ ਕਰ ਦੇਣਾ ਵੀ ਮੈਂ ਵਿਆਹ ਨਹੀਂ ਕਰਨਾ।
ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਹੁਣ ਸਮਝ ਆਈ ਸੀ ਵੀ ਓਹ ਸਭ ਕੁਝ ਪਹਿਲਾਂ ਹੀ ਸੋਚ ਕੇ ਆਏ ਸੀ। ਉਹਨਾਂ ਦਾ ਗੁੱਸਾ ਉਹਨਾਂ ਦੀ ਨਰਾਜ਼ਗੀ ਸਭ ਡਰਾਮਾ ਸੀ ਦਰਅਸਲ ਉਹ ਇਹੋ ਗੱਲ ਕਰਨ ਆਏ ਸੀ ਕਿ ਜੇਕਰ ਵੱਡੀ ਕੁੜੀ ਨਹੀਂ ਤਾਂ ਛੋਟੀ ਹੀ ਤੋਰ ਦਿਓ। ਤੇ ਰਹਿੰਦੀ ਕਸਰ ਚਾਚੀ ਨੇ ਪੂਰੀ ਕਰ ਦਿੱਤੀ ਇਹ ਕਹਿ ਕੇ ਕਿ ਅਸੀਂ ਤੁਹਾਨੂੰ ਕਲ ਤੱਕ ਕੁੜੀ ਨਾਲ ਗੱਲ ਕਰਕੇ ਦਸਦੇ ਹਾਂ। ਜਦਕਿ ਘਰਦਿਆਂ ਨੂੰ ਚਾਹੀਦਾ ਸੀ ਕਿ ਓਹਨਾਂ ਨੂੰ ਜਵਾਬ ਦੇ ਦੇਣ ਪਰ ਏਦਾ ਦਾ ਕੁਝ ਨਾ ਹੋਇਆ। ਉਹਨਾਂ ਦੇ ਉੱਠ ਕੇ ਜਾਣ ਦੀ ਦੇਰ ਸੀ ਮੈਂ ਸਭ ਨੂੰ ਕਹਿ ਦਿੱਤਾ ਵੀ ਮੈਂ ਵਿਆਹ ਨਹੀਂ ਕਰਨਾ ਤੁਸੀ ਹੁਣੇ ਜਵਾਬ ਦੇ ਦੇਣਾ ਸੀ। ਇਦਾ ਕਿਦਾਂ ਜਿਸ ਨਾਲ ਭੈਣ ਦਾ ਵਿਆਹ ਹੋਣਾ ਸੀ ਹੁਣ ਮੇਰਾ ਕਰਨ ਦੀ ਸੋਚ ਰਹੇ ਤੁਸੀ। ਮੰਮੀ ਨੇ ਕਿਹਾ ਵੀ ਹੋਰ ਕੋਈ ਚਾਰਾ ਵੀ ਤੇ ਨਹੀਂ ਹੁਣ ਦੋਨਾਂ ਘਰਾਂ ਦੀ ਬਹੁਤ ਬਦਨਾਮੀ ਹੋ ਗਈ ਹੈ ਪਹਿਲਾਂ ਹੁਣ ਹੋਰ ਕਿੰਨੀ ਕਰਵਾਉਣੀ। ਮੈਂ ਕਿਹਾ ਵੀ ਮੇਰੀ ਪੜ੍ਹਾਈ ਦਾ ਕੀ ਹੋਏਗਾ ਤਾਂ ਮੰਮੀ ਤੋ ਪਹਿਲਾਂ ਚਾਚੀ ਬੋਲ ਪਈ ਵੀ ਇੱਕ ਨੂੰ ਪੜ੍ਹਾ ਕੇ ਨਤੀਜਾ ਦੇਖ ਲਿਆ ਅਸੀ ਹੁਣ ਤੂੰ ਵੀ ਓਹੋ ਰੰਗ ਲਾਉਣੇ ਇਦੇ ਤੋ ਚੰਗਾ ਵਿਆਹ ਕਰਕੇ ਤੋਰ ਇਹਨੂੰ ਫੇਰ ਲੋਕਾਂ ਚ ਹੋਰ ਬਦਨਾਮੀ ਤੋ ਤਾਂ ਬੱਚ ਜਾਵਾਂਗੇ। ਮੈਂ ਇੱਕ ਵਾਰ ਵੀ ਵਿਆਹ ਲਈ ਹਾਂ ਨਾ ਕੀਤੀ ਸਾਰੀ ਰਾਤ ਕਦੇ ਭਰਾ ਕਦੇ ਚਾਚੀ ਕਦੇ ਮੰਮੀ ਕਦੇ ਕੋਈ ਕਦੇ ਕੋਈ ਮੈਨੂੰ ਵਾਰ ਵਾਰ ਆ ਕੇ ਮਨਾਉਂਦੇ ਰਹੇ ਵੀ ਮੈਂ ਵਿਆਹ ਲਈ ਹਾਂ ਕਰ ਦੇਵਾਂ। ਪਰ ਮੈਂ ਨਾ ਮੰਨੀ
ਬਾਕੀ ਕਲ ਨੂੰ
ਜਸ ਮੀਤ

...
...



Related Posts

Leave a Reply

Your email address will not be published. Required fields are marked *

One Comment on “ਲੋਕ ਕੀ ਕਹਿਣਗੇ – ਭਾਗ ਤੀਜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)