More Punjabi Kahaniya  Posts
ਦੋਗਲੇ ਲੋਕ


ਵਿਆਹ ਤੋਂ ਬਾਅਦ ਪ੍ਰਾਹੁਣਾ ਪਹਿਲੀ ਵਾਰ ਸਹੁਰੇ ਘਰ ਆਇਆ ਤਾਂ ਉਸਦਾ ਵਿਚੋਲਾ ਜੋ ਕੇ ਉਸਦਾ ਮਾਮੇ ਦਾ ਮੁੰਡਾ ਵੀ ਲੱਗਦਾ ਸੀ ਉਸਦੇ ਨਾਲ ਹੀ ਸੀ।
ਘਰੋਂ ਉਹ ਫੁੱਲ ਤਿਆਰੀ ਕਰਕੇ,
ਟੌਹਰਾਂ ਕੱਢ,
ਸਿਆਣੀਆਂ ਗੱਲਾਂ ਦੀ ਪ੍ਰੈਕਟਿਸ ਕਰ ਨਿਕਲਿਆ ਸੀ।
ਲੱਗਦਾਂ ਨੀ ਸੀ ਉਸਨੂੰ ਕਦੇ ਕੇ ਚੂੜੇ ਵਾਲੀ ਬਾਂਹ ਫੜਨੀ ਨਸੀਬ ਹੋਊ।
ਜਦੋਂ ਵੀ ਕੋਈ ਰਿਸ਼ਤਾ ਕਰਨ ਲਈ ਖੜਾ ਹੁੰਦਾ ਸੀ ਪਿੰਡ ਚ ਲੱਗਦੀ ਵਾਲੇ ਉੱਥੇ ਜਾ ਅਜਿਹੀ ਭਾਨੀ ਮਾਰਦੇ ਕੇ ਗੱਲ ਰਫ਼ਾਦਫਾ ਹੋ ਜਾਂਦੀ।ਵੀਹ ਸਾਲ ਦੀ ਉਮਰ ਤੋਂ ਰਿਸ਼ਤੇ ਆਉਣੇ ਸ਼ੁਰੂ ਹੋਏ ਸਨ ਤੇ ਇਕੱਤੀਵਾਂ ਲੱਗ ਗਿਆ ਮਸਾਂ ਇਸ ਪਰਿਵਾਰ ਨਾਲ ਰਿਸ਼ਤਾ ਜੁੜ ਪਾਇਆ।ਭਾਨੀ ਮਾਰਨ ਵਾਲੇ ਇਹਨਾਂ ਕੋਲ ਵੀ ਗਏ ਸਨ ਤੇ ਇਹ ਉਹਨਾਂ ਦੀਆਂ ਗੱਲਾਂ ਚ ਵੀ ਆ ਗਏ ਸਨ ਫਿਰ ਵਿਚੋਲੇ ਦੇ ਜ਼ੋਰ ਪਾਉਣ ਤੇ ਜ਼ਮੀਨ ਦੀਆਂ ਰਜਿਸਟਰੀਆਂ,
ਪੜ੍ਹਾਈਆਂ ਦੇ ਸਰਟੀਫਿਕੇਟ,
ਦਿਖਾ ਮਸਾਂ ਇਹਨਾਂ ਦਾ ਵਿਸ਼ਵਾਸ਼ ਜਿੱਤਿਆ ਤੇ ਗੱਲ ਅੱਗੇ ਰਿੜੀ ਤਾਂ ਕੁੜੀ ਦਾ ਤਾਇਆ ਫਿਰ ਨਾ ਨੁੱਕਰ ਕਰਨ ਤੇ ਆ ਗਿਆ ਤੇ ਕਹਿੰਦਾ ਮੁੰਡੇ ਦੀਆਂ ਅੱਖਾਂ ਲਾਲ ਨੇ ਮੈਨੂੰ ਲੱਗਦਾ ਨਸ਼ੇ ਕਰਦਾ ਹੋਊ …ਕੁੜੀ ਡੁੱਬ ਜੂ ਨਸ਼ੇੜੀ ਦੇ ਲੜ੍ਹ ਲਗਾ।ਸਾਨੂੰ ਮੁੰਡਾ ਉਹ ਚਾਹੀਦਾ ਜੋ ਖਾਂਦਾ ਪੀਂਦਾਂ ਨਾ ਹੋਵੇ।
ਤਾਏ ਦੀ ਦਲੀਲ ਸੁਣ ਮੁੰਡੇ ਵਾਲੇ ਫਿਰ ਵਾਹਣੀ ਪੈ ਗਏ ਤੇ ਪਿੱਛੇ ਹਟਣ ਤੇ ਆ ਗਏ ਪਰ ਮੁੰਡੇ ਨੂੰ ਕੁੜੀ ਦੀ ਸਾਦਗੀ ਭਾਅ ਗਈ ਸੀ ਤੇ ਉਸਦੀ ਖਾਤਿਰ ਉਹ ਡੋਪ ਟੈਸਟ ਕਰਾਉਣ ਲਈ ਤਿਆਰ ਹੋ ਗਿਆ।
ਟੈਸਟ ਕਰਾਇਆ ਗਿਆ ਤਾਂ ਨੈਗੇਟਿਵ ਆਇਆ ਤੇ ਅੱਖਾਂ ਦੇ ਲਾਲ ਹੋਣ ਦਾ ਕਾਰਨ ਮੁੰਡੇ ਦੀਆਂ ਅੱਖਾਂ ਚ ਹੁੰਦੀ ਖਾਰਿਸ਼ ਤੇ ਪੋਲਨ...

ਅਲਰਜੀ ਸੀ।
ਮੁੰਡੇ ਕੋਲ ਵੀਹ ਕਿੱਲੇ ਜ਼ਮੀਨ,
ਕੋਈ ਨਸ਼ਾ ਨੀ ਕਰਦਾ,
ਘਰਦੀ ਖੇਤੀਵਾੜੀ,
ਸੋਹਣਾ ਸੁਨੱਖਾ ਤੇ ਚਾਰ ਭੈਣਾਂ ਦਾ ਇਕੱਲਾ ਭਰਾ ਤੇ ਟੱਬਰ ਵੀ ਇੱਜ਼ਤਦਾਰ ਸੋਚ ਅਖੀਰ ਕੁੜੀ ਵਾਲਿਆਂ ਨੇ ਆਪਣੀ ਧੀ ਉਸ ਨਾਲ ਵਿਆਹ ਦਿੱਤੀ।
ਅੱਜ ਮੁਕਲਾਵੇ ਤੋਂ ਬਾਅਦ ਪਹਿਲੀ ਵਾਰ ਉਹ ਸਹੁਰੀ ਆਇਆ ਸੀ ਤਾਂ ਉਸਦੇ ਸਾਲੇ,ਸਹੁਰਾ,ਤਾਇਆ ਸਹੁਰਾ ਉਸਦੀ ਆਉ ਭਗਤ ਕਰਦੇ ਅੱਗੜ-ਪਿੱਛੜ ਫਿਰ ਰਹੇ ਸਨ।
ਚਾਹ ਪਾਣੀ ਪੀ ਰੋਟੀ ਬਣਨ ਚ ਸਮਾਂ ਲੱਗ ਰਿਹਾ ਸੀ ਤਾਂ ਛੋਟੇ ਸਾਲੇ ਨੇ ਦੂਹਰੀ ਵਾਰ ਚਾਹ ਲਿਆ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਤਾਂ ਤਾਏ ਸਹੁਰੇ ਨੂੰ ਮੁੱਛ ਨੂੰ ਵੱਟ ਦੇ ਚਾਹ ਚੁੱਕ ਪਾਸੇ ਰੱਖ ਵਿਸਕੀ ਦੀ ਬੋਤਲ,ਬਰਫ ਤੇ ਕੱਚ ਦੇ ਗਲਾਸ ਰੱਖ ਪੀਣ ਦੀ ਹੱਲਾਸ਼ੇਰੀ ਦਿੰਦਾ ਆਪ ਨਮਕੀਨ ਲੈਣ ਰਸੋਈ ਚ ਚਲਾ ਗਿਆ।
ਤਾਏ ਦੁਆਰਾ ਆਪ ਸ਼ਰਾਬ ਦੀ ਪੇਸ਼ਕਸ਼ ਕਰਨ ਤੇ ਪਰਾਉਣੇ ਦਾ ਦਿਲ ਕੀਤਾ ਕੇ ਉਹ ਤਾਏ ਨੂੰ ਸੰਘੀ ਤੋਂ ਫੜ੍ਹ ਛੱਤ ਨਾਲ ਟੰਗ ਦੇਵੇ।
ਉਸਦੇ ਬੈਠਕ ਚੋ ਨਿਕਲਣ ਤੇ ਨਵਾਂ ਪਰਾਉਣਾ ਤੇ ਵਿਚੋਲਾ ਇਕੱਲੇ ਰਹਿ ਗਏ ਸਨ ਤੇ ਉਹ ਇੱਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾ ਹੱਸ ਪਏ ਤੇ ਸੋਚਣ ਲੱਗੇ ਇੱਕ ਵਾਰ ਵਿਆਹ ਹੋ ਜੇ ਫਿਰ ਤਾਂ ਅਗਲੇ ਧੱਕੇ ਨਾਲ ਦਾਰੂ ਪਿਲਾ ਮਾਣ ਕਰਦੇ।ਇਹਨਾ ਨਖ਼ਰੇ ਰਿਸ਼ਤਾ ਕਰਨ ਤੋਂ ਪਹਿਲਾ ਈ ਕਰਨੇ ਹੁੰਦੇ।ਵਿਆਹ ਤੋਂ ਬਾਅਦ ਤਾਂ ਆਪ ਧੱਕੇ ਨਾਲ ਪਿਲਾਉਂਦੇ।
ਦੋਗਲੇ ਲੋਕ !!
©️– ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)