More Punjabi Kahaniya  Posts
ਚੋਰ ਬਾਜ਼ਾਰ 005


(ਸੂਚਨਾ – ਇਸ ਲਿਖਤ ਵਿਚ ਵਰਤੇ ਗਏ ਨਾਮ ਕਾਲਪਨਿਕ ਹਨ। ਕੇ ਕੋਈ ਕਿਸੇ ਨਾਲ ਮਿਲਦਾ ਹੋਵੇ ਤਾਂ ਸੰਯੋਗ ਹੀ ਸਮਝਿਆ ਜਾਵੇ।)
* * * * * * *
Tops Security ਵਾਲਿਆਂ ਨੇ ਮੈਨੂੰ ‘ਹਰੀ ਭਾਈ ਇਸਟੇਟ’ ਦਾ ਚੀਫ ਸਕਿਉਰਿਟੀ ਅਫਸਰ ਬਣਾਕੇ, ਭੇਜ ਦਿੱਤਾ। ਸੂਬੇਦਾਰ ਪੂਰਨ ਸਿੰਘ ਹੁੰਦਾ ਸੀ ਇਕ ਓਥੇ, ਜੋ ਇਥੋਂ ਕੰਬਲ-ਕੁੱਟ (ਕੰਬਲ ਵਿਚ ਲਪੇਟ ਕੇ ਕੁੱਟਣਾ) ਖਾ ਕੇ ਜਾ ਚੁੱਕਾ ਸੀ, ਮੈਨੂੰ ਬਾਹਰ ਤੱਕ ਛੱਡਣ ਆਇਆ ਤੇ ਕਹਿੰਦਾ, ਤੂੰ ਸਿੱਖ ਭਰਾ ਏਂ, ਇਸ ਲਈ ਤੈਨੂੰ ਸੁਚੇਤ ਕਰਦਾ ਹਾਂ ਕਿ ਸੰਭਲ ਕੇ ਰਹੀਂ, ਮਾਮਲਾ ਏਨਾ ਆਸਾਨ ਨਹੀਂ। ਮੈ ਉਸਦਾ ਧਨਵਾਦ ਕੀਤਾ ਤੇ ਕੁਲਾਬੇ ਨੂੰ ਤੁਰ ਪਿਆ। ਮੇਰੇ ਪੱਖ ਵਿਚ ਦੋ ਤਿੰਨ ਗੱਲਾਂ ਸਨ। ਪਹਿਲੀ ਗੱਲ ਇਹ ਕਿ ਇਹ ਜਗ੍ਹਾ ਕੁਲਾਬੇ ਵਿਚ ਹੀ ਸੀ। ਦੂਜੀ ਇਹ ਕਿ ਮੇਰਾ ਘਰ ਵੀ ਕੁਲਾਬੇ ਵਿਚ ਇਸ ਜਗ੍ਹਾ ਤੋਂ ਜਾਦਾ ਦੂਰ ਨਹੀਂ ਸੀ ਤੁਰਕੇ ਜਾ ਸਕਦਾ ਸੀ। ਤੀਜਾ ਇਹ ਕਿ ਮੈਂ ਨਵੀਂ ਨਵੀਂ ਨੇਵੀ ਦੀ ਨੌਕਰੀ ਛੱਡੀ ਸੀ ਤੇ ਮੇਰਾ ਨੇਵੀ ਦਾ ਆਫਿਸ ਵੀ ਇਥੋਂ ਦੂਰ ਨਹੀਂ ਸੀ ਤੇ ਮੈਨੂੰ ਨੇਵੀ ਵਾਲੇ ਸਾਰੇ ਦੋਸਤ ਜਾਣਦੇ ਸਨ। ਉਹ ਕਿਸੇ ਤਰਾਂ ਦੀ ਵੀ ਮਦਦ ਕਰਨ ਨੂੰ ਤਿਆਰ ਸਨ।
ਅਗਲੇ ਦਿਨ ਮੈਂ ਤੈਨਾਤੀ ਦਾ ਆਰਡਰ ਲੈਕੇ 10 ਕੁ ਵਜੇ, ਇਸਟੇਟ ਦੇ ਸਕਿਓਰਿਟੀ ਆਫਿਸ ਵਿਚ ਪਹੁੰਚ ਗਿਆ। ਉਥੇ ਸਕਿਉਰਿਟੀ ਅਫਸਰ ਡੇਵਿਡ ਬੈਠਾ ਹੋਇਆ ਸੀ ਜੋ ਏਅਰ ਫੋਰਸ ਦਾ ਰਿਟਾਇਰਡ ਸੀ। ਮੈਨੂੰ ਕਹਿੰਦਾ ਏਥੇ ਕੋਈ ਜਗ੍ਹਾ ਖਾਲੀ ਨਹੀਂ ਤੂੰ ਕਿਵੇਂ ਆ ਗਿਆਂ ? । ਮੈਂ ਕਿਹਾ ਆਪਣੇ ਆਪ ਨਹੀਂ ਆਇਆ, ਭੇਜਿਆ ਗਿਆ ਹਾਂ। ਤੂੰ ਆਪਣਾ ਕੰਮ ਕਰ ਤੇ ਮੈਨੂੰ ਪ੍ਰੋਜੈਕਟ ਮੈਨੇਜਰ ਕੋਲ ਲੈ ਕੇ ਚਲ। ਉਹ ਅਨਮਨੇ ਜਹੇ ਢੰਗ ਨਾਲ ਉਠਿਆ ਤੇ ਚੀਫ ਪ੍ਰੋਜੈਕਟ ਇੰਜਨੀਅਰ ਸਿੰਘਾਨੀ ਸਾਹਬ ਦੇ ਦਫਤਰ ਲੈ ਗਿਆ। ਜਾਕੇ ਸਿੰਘਾਨੀ ਨੂੰ ਕਹਿੰਦਾ ਇਹ ਦੇਖੋ ਸਾਹਬ ਇਹ ਅਡੀਸ਼ਨਲ ਸਕਿਓਰਿਟੀ ਔਫੀਸਰ ਆਇਆ ਹੈ, ਇਥੇ ਤਾਂ ਕੋਈ ਵਕੈੰਸੀ ਨਹੀਂ। ਮੈਂ ਡੇਵਿਡ ਦੀ ਗੱਲ ਕੱਟ ਕੇ ਯੱਕ ਦਮ ਸਿੰਘਾਨੀ ਨੂੰ ਕਿਹਾ – ਮੈ ਅਡੀਸ਼ਨਲ ਅਫਸਰ ਨਹੀਂ ਬਲਕਿ ਇਥੇ ਚੀਫ ਸਕਿਉਰਿਟੀ ਆਫੀਸਰ ਤੈਨਾਤ ਕੀਤਾ ਗਿਆ ਹਾਂ, ਮੇਰਾ ਅਪੁਆਇੰਟਮੈੰਟ ਲੈਟਰ ਪੜ੍ਹੋ। ਸਿੰਘਾਨੀ ਸਾਹਬ ਨੇ ਮੇਰੇ ਵਲ ਇਕ ਨਜਰ ਭਰਕੇ ਦੇਖਿਆ ਤੇ ਤੈਨਾਤੀ ਲੈਟਰ ਤੇ ਸਾਈਨ ਕਰਦਾ ਹੋਇਆ ਡੇਵਿਡ ਨੂੰ ਕਹਿੰਦਾ – Make him comfortable. ਭਾਵ ਇਸਨੂੰ ਆਫਿਸ ਵਿਚ ਢੁੱਕਵੀਂ ਜਗ੍ਹਾ ਦੇਵੋ । ਜਦੋਂ ਸਿੰਘਾਨੀ ਸਾਬ ਨੂੰ ਮਿਲਕੇ ਵਾਪਸ ਸਕਿਓਰਿਟੀ ਆਫਿਸ ਵਿਚ ਆਏ, ਆਕੇ ਦੇਖਿਆ ਕਿ ਡੇਵਿਡ ਦੀ ਕੁਰਸੀ ਤੋਂ ਬਿਨਾ ਸਾਰੀਆਂ ਕੁਰਸੀਆਂ ਗਾਇਬ ਹਨ। ਡੇਵਿਡ ਜਾਣ ਵੇਲੇ ਮਲਯਾਲਮ ਵਿਚ ਕੁਝ ਬੋਲਕੇ ਗਿਆ ਸੀ ਸ਼ਾਇਦ ਇਹੀ ਕਹਿਕੇ ਗਿਆ ਹੋਵੇ ਕਿ ਕੁਰਸੀਆਂ ਚੁੱਕ ਲਿਓ। ਔਹ ਮੇਰੇ ਸਾਹਮਣੇ ਇਕ ਸੁਪਰਵਾਈਜਰ ਨੂੰ ਡਾਂਟਣ ਲੱਗ ਪਿਆ ਕਿ ਕੁਰਸੀਆਂ ਕੌਣ ਲੈ ਗਿਆ।
ਮੈਂ ਉਸਦੇ ਸਾਹਮਣੇ ਖੜਾ ਹੀ ਰਿਹਾ ਤੇ ਆਖਿਆ, “ਦੇਖ ਡੇਵਿਡ, ਤੁਸੀਂ ਇਥੇ ਕੀ ਕਰ ਰਹੇ ਹੋ, ਕਿਵੇਂ ਕਰ ਰਹੇ ਹੋ, ਮੈਨੂੰ ਕੋਈ ਮਤਲਬ ਨਹੀਂ। ਮੈਨੂੰ ਮਤਲਬ ਹੈ ਆਪਣੀ 800/- ਤਨਖਾਹ ਨਾਲ । ਮੇਰੀ ਹਾਜਰੀ ਰਜਿਸਟਰ ਤੇ ਲੱਗਣੀ ਚਾਹੀਦੀ ਹੈ, ਮੈਂ ਆਵਾਂ ਜਾਂ ਨਾ ਆਵਾਂ। ਮੈਨੂੰ ਇਥੇ ਕੁਰਸੀ ਨਹੀਂ ਚਾਹੀਦੀ। ਮੇਰੀ ਲੋੜ ਹੋਵੇ ਤਾਂ ਦੱਸ ਦੇਵੀਂ, ਮੈ...

ਰੋਜ ਸਵੇਰੇ ਚੱਕਰ ਮਾਰੂੰਗਾ। ਲਾਗੇ ਹੀ ,ਰਹਿੰਦਾ ਹਾਂ। ਉਹ ਕਹਿੰਦਾ ਨਹੀ ਨਹੀ ਕੋਈ ਲੋੜ ਨਹੀ, ਇਥੇ ਚੀਫ ਦੀ ਕੋਈ ਵਕੈੰਸੀ ਹੀ ਨਹੀਂ ਹੈ। ਆਪ ਜਾ ਕੇ ਆਰਾਮ ਕਰੋ।
ਮੈਂ ਦਸ ਕੁ ਦਿਨ ਸਵੇਰੇ ਤੇ ਕਦੀ ਸ਼ਾਮ ਨੂੰ ਆਉਂਦਾ ਰਿਹਾ। ਇਸ ਦੌਰਾਨ ਮੈਂ ਕਈ ਕੁਛ ਜਾਣ ਲਿਆ। ਓਥੇ ਤਿੰਨ ਦਾਦੇ ਸੀ। (ਭਾਈ, ਬਦਮਾਸ਼ ਗੁੰਡੇ) ਜਿਹਨਾ ਦਾ ਰਾਜ ਚੱਲਦਾ ਸੀ। ਉਹਨਾ ਦਾ ਮੇਨ ਕੰਮ ਸੀ ਸ਼ਾਮੀ ਛੇ ਵਜੇ ਤੋਂ ਬਾਦ ਜਦੋਂ ਦਿਨ ਦਾ ਕੰਮ ਬੰਦ ਹੋ ਜਾਵੇ, ਉਹ ਦੋ ਰੁਪਏ ਫੀ ਬੰਦਾ ਕੈਸ਼ ਲੈਕੇ ਬਾਹਰ ਦਿਆਂ ਬੰਦਿਆਂ ਨੂੰ ਅੰਦਰ ਔਣ ਦਿੰਦੇ ਸਨ। ਇਹ ਉਹ ਬੰਦੇ ਹੁੰਦੇ ਸਨ ਜੋ ਫੌਰਿਨ ਜਾਣ ਲਈ ਬੰਬਈ ਆਏ ਹੋਏ ਹਨ, ਏਜੰਟਾਂ ਦੀ ਰਹਿਮਤ ਤੇ ਬਾਹਰ ਜਾਣ ਨੂੰ ਦੇਰ ਹੋਈ ਜਾ ਰਹੀ ਹੈ ਤੇ ਬੰਬਈ ਵਿਚ ਰਹਿਣ ਨੂੰ ਜਗ੍ਹਾ ਨਹੀਂ। ਉਹ ਦਿਨੇ ਤਾਂ ਇਧਰ ਉਧਰ ਘੁੰਮਦੇ ਰਹਿੰਦੇ ਹਨ ਤੇ ਰਾਤ ਨੂੰ 2 ਰੁਂ ਦੇ ਕੇ ਇਹਨਾ ਬਿਲਡਿੰਗਾਂ ਵਿਚ ਆ ਕੇ ਰਾਤ ਕੱਟਦੇ ਹਨ, ਪਾਣੀ ਵਰਤਦੇ ਹਨ, ਨਹਾਉਂਦੇ ਹਨ ਸੌਂਦੇ ਹਨ ਤੇ ਸਵੇਰੇ ਉਠਕੇ ਚਲੇ ਜਾਂਦੇ ਹਨ। ਇਕ ਦਾਦੇ ਕੋਲ ਰੋਜ 400 ਬੰਦੇ ਆਉਂਦੇ ਸਨ। (ਅਮਦਣ 800/-) ਪ੍ਰਤੀ ਰਾਤ ਤੇ ਮੇਰੀ ਮਹੀਨੇ ਦੀ ਤਨਖਾਹ 800/- ਸੀ। ਇਕ ਦਾਦੇ ਕੋਲ 300 ਬੰਦਾ ਆਉਂਦਾ ਸੀ ਤੇ ਤੀਸਰੇ ਕੋਲ 100 ਹੀ ਆਉਂਦੇ ਸਨ। ਇਸ ਤੋਂ ਇਲਾਵਾ ਜਿਹੜੇ ਪ੍ਰੇਮੀ ਜੋੜੇ ਪਿਆਰ ਕਰਨ ਲਈ ਜਗ੍ਹਾ ਲਭਦੇ ਫਿਰਦੇ ਹਨ ਘੰਟੇ ਦੋ ਘੰਟੇ ਵਾਸਤੇ ਉਹ ਅਲੱਗ ਸਨ। ਉਹ ਜਾਦਾ ਪੈਸੇ ਵੀ ਦੇ ਦਿੰਦੇ ਸਨ। ਤੀਸਰੇ, ਤਲੀ ਹੋਈ ਮੱਛੀ ਤੇ ਕੱਚੀ ਸ਼ਰਾਬ ਵੇਚਣ ਵਾਲੇ ਰਿਸ਼ਵਤ ਦੇ ਕੇ ਅੰਦਰ ਆਉਂਦੇ ਸਨ। ਇਹ ਰਾਤ ਰਹਿਣ ਆਏ ਬੰਦਿਆਂ ਨੂੰ ਸ਼ਰਾਬ, ਮੱਛੀ, ਕਬਾਬ, ਅਤੇ ਅੰਡੇ ਵੇਚਣ ਆਉਂਦੇ ਸਨ। ਇਸ ਤੋਂ ਇਲਾਵਾ ਦੇਹ ਵੇਚਣ ਵਾਲੀਆਂ ਔਰਤਾਂ ਰਿਸ਼ਵਤ ਦੇ ਕੇ ਅੰਦਰ ਆ ਜਾਂਦੀਆਂ ਸਨ ਤੇ ਇਹਨਾ ਰਾਤ ਰਹਿਣ ਵਾਲਿਆਂ ਨੂੰ ਆਪਾ ਵੇਚਦੀਆਂ ਸਨ।
ਇਹ ਧੰਦਾ ਰੋਜ ਦਾ ਸੀ। ਇਹ ਤਿੰਨੇ ਦਾਦੇ ਸਕਿਉਰਿਟੀ ਵਾਲਿਆਂ ਨੂੰ ਹਫਤਾ ਦਿੰਦੇ ਸਨ। ਲੋਕਲ ਪੁਲਸ ਨੂੰ ਵੀ ਹਫਤਾ ਜਾਂਦਾ ਸੀ। ਇਹਨਾ ਦਾਦਿਆਂ ਦੀ ਜੁੰਮੇਦਾਰੀ ਇਹ ਵੀ ਸੀ ਕਿ ਰਾਤ ਦੇ ਖਾਧੇ ਪੀਤੇ ਦਾ ਕੋਈ ਨਿਸ਼ਾਨ ਬਿਲਡਿੰਗ ਵਿਚ ਨਾ ਰਹੇ, ਕੋਈ ਚੋਰੀ ਨਾ ਹੋਵੇ ਤੇ ਕਿਸੇ ਕਿਸਮ ਦਾ ਲੜਾਈ ਝਗੜਾ ਨਾ ਹੋਵੇ, ਜੋ ਉਹ ਇਮਾਨਦਾਰੀ ਨਾਲ ਨਿਭਾਈ ਜਾਂਦੇ ਸਨ। ਇਮਾਨਦਾਰੀ ਨਾਲ ਸ਼ਾਂਤੀ ਰੱਖਕੇ ਹੀ ਅਜੇਹੇ ਨਜਾਇਜ ਕੰਮ ਚਲਦੇ ਹਨ। ਜਨਤਾ ਨੂੰ ਡਿਸਟਰਬ ਜਾਂ ਦੁਖੀ ਕਰਕੇ ਐਸੇ ਕੰਮ ਦੋ ਦਿਨ ਨਾ ਚੱਲਣ।
ਮੈਂ ਬੜੀਆਂ ਪਲੈਨਾ ਬਣਾ ਰਿਹਾ ਹੁੰਦਾ ਸੀ ਕਿ ਮੈ ਕਿਵੇਂ ਇਹਨਾ ਦਾ ਗੜ੍ਹ ਤੋੜਾਂ, ਕਿਥੋਂ ਸ਼ੁਰੂ ਕਰਾਂ ਤੇ ਕੀ ਕਾਰਵਾਈ ਹੋਵੇ ਪਰ ਸਮਝ ਨਹੀਂ ਸੀ ਆ ਰਹੀ। ਉੰਜ ਮੈਂ ਰੋਜ ਸਵੇਰੇ ਆ ਕੇ ਡੇਵਿਡ ਨੂੰ ਮਿਲਦਾ ਸੀ। ਉਹ ਮੈਨੂੰ ਦੂਰੋਂ ਦੇਖਕੇ ਆਪਣੇ ਮੇਜ ਦੇ ਸਾਹਮਣਿਉ ਕੁਰਸੀਆਂ ਚੁਕਵਾ ਦਿੰਦਾ ਸੀ ਕਿ ਮੈਂ ਆ ਕੇ ਕਿਤੇ ਬੋਠ ਨਾ ਜਾਵਾਂ। ਮੈ ਦੇਖਕੇ ਅਣਦੇਖਿਆ ਕਰ ਦਿੰਦਾ ਸੀ। ਉੰਜ ਉਸਦੀ ਗੈਰ ਹਾਜਰੀ ਵਿਚ ਮੈਂ ਰਾਤ ਨੂੰ ਵੀ ਚੱਕਰ ਮਾਰਕੇ ਸਭ ਰੌਣਕ ਮੇਲਾ ਦੇਖ ਜਾਂਦਾ ਸੀ।
ਇਕ ਦਿਨ ਮੈਨੂੰ ਸਤਿਗੁਰੂ ਨੇ ਚਾਂਨਸ ਦੇ ਹੀ ਦਿੱਤਾ ਤੇ ਏਨਾ ਚੰਗਾ ਚਾਂਨਸ ਦੇ ਦਿੱਤਾ ਕਿ ਬਸ —— ਅਕਾਲ ਪੁਰਖ ਹੀ ਐਸੀਆਂ ਪਲੈਨਾ ਬਣਾ ਸਕਦਾ ਹੈ, ਬੰਦਾ ਕੁਝ ਨਹੀ ।———-
(ਚਲਦਾ —-)
Bhupinder Singh Chadha.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)