More Punjabi Kahaniya  Posts
ਘਰ ਵਾਪਸੀ


ਮੈਂ ਥੱਕਿਆ ਤੇ ਖਿੱਝਿਆ ਜਿਹਾ ਦਫਤਰ ਤੋਂ ਆਇਆ ਸੀ।ਹੱਥਲਾ ਬੈਗ ਸੋਫੇ ਤੇ ਸੁੱਟ ਲੌਬੀ ਵਿੱਚ ਹੀ ਬੈਠ ਗਿਆ।ਕੋਲ ਹੀ ਬੇਟੀ ਬੈਠੀ ਟੀਵੀ ਤੇ ਕੋਈ ਸ਼ੋਅ ਵੇਖ ਰਹੀ ਸੀ।ਸ਼ੋਅ ਕੀ ਸੀ, ਕਮੇਡੀ ਦੇ ਨਾਮ ਤੇ ਘਟੀਆ ਸ਼ਬਦਾਵਲੀ ਅਤੇ ਗਿਰੀਆਂ ਹੋਈਆਂ ਹਰਕਤਾਂ।ਵੇਖ ਕੇ ਮੇਰੀ ਖਿੱਝ ਹੋਰ ਵੱਧ ਗਈ ਤਾਂ ਮੈਂ ਉਠ ਕੇ ਦੂਸਰੇ ਕਮਰੇ ਵਿੱਚ ਚਲਾ ਗਿਆ।ਘਰਵਾਲੀ ਚਾਹ ਲੈ ਕੇ ਆਈ ਤਾਂ ਮੇਰਾ ਗੁੱਸਾ ਉਸ ਤੇ ਫੁੱਟ ਪਿਆ,”ਇਹ ਕੀ ਬੱਚੀ ਨੂੰ ਲਗਾ ਕੇ ਦਿੱਤਾ ਹੈ ? ਕੀ ਹੈ ਇਸ ਵਿੱਚ ਬੱਚਿਆਂ ਦੇ ਵੇਖਣ ਵਾਲਾ ? ਕੱਲ੍ਹ ਨੂੰ ਇਸ ਦੀ ਦਾਦੀ ਆਵੇਗੀ ਤਾਂ ਇਹ ਉਸ ਨੂੰ
ਇਹੋ ਜਿਹਾ ਸਮਝੇਗੀ।ਆਪਣੀ ਭੂਆ ਨੂੰ ਵੇਖ ਕੇ ਕੀ ਇਸ ਸ਼ੋਅ ਨਾਲ ਮਿਲਾਣ ਕਰੇਗੀ।ਉਨ੍ਹਾਂ ਸਾਹਮਣੇ ਇਹੋ ਜਿਹੀ ਹਰਕਤ ਕਰ ਦਿੱਤੀ ਤਾਂ ਸਾਡੀ ਕੀ ਇੱਜਤ ਰਹਿ ਜਾਵੇਗੀ,ਮਰਨ ਨਾ ਹੋ ਜਾਵੇਗਾ।” ਮੈਂ ਪਤਾ ਨਹੀਂ ਕੀ ਕੁੱਝ ਬੋਲ ਗਿਆ ਸੀ।ਘਰਵਾਲੀ ਨੇ ਬੜੇ ਠਰੰਮੇ ਨਾਲ ਮੈਨੂੰ ਸ਼ਾਂਤ ਕਰਦਿਆਂ ਕਿਹਾ, “ਕੋਈ ਗੱਲ ਨਹੀਂ ਬੱਚੀ ਹੈ, ਸਮਝਾ ਦੇਵਾਂਗੀ।ਹਾਂ, ਪਰ ਇੱਕ ਗੱਲ ਸੁਣੋ,ਕੀ ਕਸੂਰ ਸਿਰਫ਼ ਮੇਰਾ ਹੀ ਹੈ।ਤੁਸੀਂ ਆਪਣੀ ਜਿੰਮੇਵਾਰੀ ਬਾਰੇ ਕਦੇ ਸੋਚਿਆ ਹੈ।ਹਰ ਵੇਲੇ ਕੰਮ ਜਾਂ ਥਕਾਵਟ ਦਾ ਰੌਲਾ ਪਾਉਂਦੇ ਰਹਿੰਦੇ ਹੋ।ਵਿਹਲ ਹੁੰਦੀ ਹੈ ਤਾਂ ਦੋਸਤਾਂ ਨਾਲ ਮਹਿਫਲਾਂ ਲਗਾ ਬੈਠਦੇ ਹੋ।ਕੰਮ ਜਿਆਦਾ ਹੋਵੇ ਤਾਂ ਘਰ ਦਫਤਰ ਲਗਾ ਬੈਠਦੇ ਹੋ।ਰਾਤ ਨੂੰ ਦੋ ਪੈੱਗ ਲਗਾਏ ਔਰ ਸੌਂ ਗਏ।ਕਦੇ ਬੱਚੇ ਨਾਲ ਬੈਠੇ ਹੋ, ਖੇਡੇ ਹੋ, ਕਦੇ ਦਸ ਮਿੰਟ ਬੈਠ ਗੱਲ ਕੀਤੀ ਹੈ।ਮੈਂ ਘਰ ਦੇ ਸੌ ਕੰਮ ਕਰਨੇ ਹੁੰਦੇ ਹਨ।ਬੱਚੀ ਵਿਚਾਰੀ ਕੀ ਕਰੇ, ਆਖਰ ਟਾਈਮ ਪਾਸ ਕਰਨ ਲਈ ਉਸ ਨੇ ਵੀ ਕੁੱਝ ਕਰਨਾ ਹੈ।” ਘਰਵਾਲੀ...

ਦੀ ਗੱਲ ਬਿਲਕੁਲ ਠੀਕ ਸੀ, ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ।
ਅਗਲੇ ਦਿਨ ਮੈਂ ਦਫਤਰ ਤੋਂ ਨਿਕਲ ਸਿੱਧਾ ਘਰ ਆ ਗਿਆ।ਬੱਚੀ ਕੱਲ੍ਹ ਵਾਂਗ ਲੌਬੀ ਵਿੱਚ ਟੀਵੀ ਅੱਗੇ ਬੈਠੀ ਸੀ।ਮੈਂ ਸਿੱਧਾ ਬੈੱਡਰੂਮ ਵਿੱਚ ਚਲਾ ਗਿਆ।”ਪਾਪਾ, ਮੈਂ ਕੱਲ੍ਹ ਵਾਲਾ ਗੰਦਾ ਨਾਟਕ ਨਹੀਂ ਲਗਾਇਆ।” ਬੱਚੀ ਨੇ ਕੱਲ੍ਹ ਵਾਲੀ ਗੱਲ ਨੂੰ ਕਿੰਨਾ ਮਨ ਤੇ ਲਗਾ ਲਿਆ ਸੀ।”ਆਜਾ ਬੇਟਾ, ਆਪਾਂ ਗੱਲਾਂ ਕਰਦੇ ਹਾਂ।” ਮੈਂ ਆਪਣਾ ਬੈਗ ਖੋਲਦਿਆਂ ਕਿਹਾ।ਮੇਰੇ ਕਹਿਣ ਦੀ ਦੇਰ ਸੀ ਕਿ ਬੱਚੀ ਮੇਰੇ ਗੱਲ੍ਹ ਨੂੰ ਆ ਚਿੰਬੜੀ, ਕਿੰਨੀ ਦੇਰ ਇਸ ਹਾਲਤ ਵਿੱਚ ਰਹੀ।ਪਤਾ ਨਹੀਂ ਉਸ ਨੇ ਕਿੰਨਾ ਸਕੂਨ ਮਿਲਿਆ ਸੀ, ਕਿੰਨੀ ਤੜਪ, ਕਿੰਨਾ ਪਿਆਰ ਸੀ ਉਸ ਅੰਦਰ।ਮੈਂ ਉਸ ਨੂੰ ਬੁੱਕਲ ਵਿੱਚ ਲੈਦਿਆਂ ਲਿਫਾਫੇ ਵਿਚੋਂ ਗਿਰੀਆਂ ਕੱਢ ਉਸ ਨੂੰ ਖੁਵਾਉਣ ਲੱਗਾ।ਉਸ ਨੇ ਲਿਫਾਫਾ ਫੜ ਲਿਆ ਤੇ ਖਾਂਦੀ ਹੋਈ ਖੁਦ ਮੈਨੂੰ ਖੁਵਾਉਣ ਲੱਗੀ।ਇੱਕ ਗਿਰੀ ਆਪਣੇ ਮੂੰਹ ਵਿੱਚ ਪਾਉਂਦੀ ਤੇ ਦੋ ਤਿੰਨ ਮੇਰੇ ਮੂੰਹ ਵਿੱਚ ਪਾ ਦਿੰਦੀ।ਮੇਰੀਆਂ ਅੱਖਾਂ ਨਮ ਹੋ ਗਈਆਂ,ਬੱਚਿਆਂ ਨੂੰ ਖਾਣ ਪੀਣ ਦੀ ਨਹੀਂ ਸਗੋਂ ਪਿਆਰ ਦੀ ਲੋੜ ਹੁੰਦੀ ਹੈ।ਇਸ ਤੋਂ ਬਾਅਦ ਮੇਰਾ ਰੁਟੀਨ ਬਦਲ ਗਿਆ ਹੁਣ ਮੈਂ ਵਕਤ ਸਿਰ ਘਰ ਆਉਂਦਾ ਤੇ ਬੱਚੀ ਨੂੰ ਪੂਰਾ ਟਾਈਮ ਦੇਣ ਲੱਗਾ।ਮੇਰੇ ਆਉਣ ਸਮੇਂ ਉਹ ਵਿਹੜੇ ਵਿੱਚ ਖੇਡ ਰਹੀ ਹੁੰਦੀ, ਸ਼ਾਇਦ ਮੇਰੀ ਉਡੀਕ ਕਰ ਰਹੀ ਹੁੰਦੀ।ਟੀਵੀ ਤੇ ਮੋਬਾਈਲ ਵੇਖਣਾ ਤਾਂ ਕਦੋਂ ਦਾ ਬੰਦ ਹੋ ਚੁਕਿਆ ਸੀ।
ਗੁਰਮੀਤ ਸਿੰਘ ਮਰਾੜ੍ਹ, ਮੋ:9501400397

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)