More Punjabi Kahaniya  Posts
ਇਤਿਹਾਸ ਵਰਤਮਾਨ ਭੱਵਿਖ


ਇਤਿਹਾਸ_ਵਰਤਮਾਨ_ਭੱਵਿਖ
ਦੂਰ ਸਮੁੰਦਰ ਵਿਚ ਡੁੱਬਦੇ ਜਹਾਜ਼ ਵਿੱਚ ਫਸੇ ਤਿੰਨ ਯਾਤਰੀ ਪਰਿਵਾਰਾਂ ਲਈ ਮਦਦ ਪਹੁੰਚੀ ,ਪਰ ਮਦਦ ਵਾਲਾ ਜਹਾਜ਼ ਛੋਟਾ ਤੇ ਤਿੰਨਾਂ ਪਰਿਵਾਰਾਂ ਕੋਲ ਜੀ (ਬੰਦੇ) ਜ਼ਿਆਦਾ ਸਨ। ਸੋ ਜਹਾਜ਼ ਕਪਤਾਨ ਨੇ ਭਰੇ ਮਨ ਨਾਲ ਆਖਿਆ ਕਿ ਅਸੀ ਸਿਰਫ਼ ਤੁਹਾਡੇ ਤਿੰਨਾਂ ਵਿੱਚੋਂ ਦੋ, ਦੋ ਜੀਆਂ ਨੂੰ ਹੀ ਲਿਜਾ ਸਕਾਂਗੇ..
ਪਹਿਲੇ ਪਰਿਵਾਰ ਨੇ ਆਪਣੇ ਬਜ਼ੁਰਗਾਂ ਜਹਾਜ਼ ਚੜ੍ਹਾ ਤੇ…ਕਿਹਾ, ਤੁਸੀਂ ਪਹੁੰਚੋ ਅਸੀਂ ਫਿਰ ਆਉੰਦੇ ਹਾਂ।
ਦੂਜੇ ਪਰਿਵਾਰ ਦੇ ਜਵਾਨ ਜੀ ਆਪ ਚੜ੍ਹ ਗਏ ਉਨਾਂ ਨੂੰ ਤਸੱਲੀ ਦੇ ਕੇ ਕਿਹਾ ਅਸੀਂ ਮੱਦਦ ਲੈ ਆਵਾਂਗੇ।
ਤੀਜਾ ਪਰਿਵਾਰ ਆਪਣੇ ਬੱਚਿਆਂ ਨੂੰ ਕੁੱਝ ਸਮਝਾ ਕੇ ਜਹਾਜ਼ੇ ਚੜ੍ਹਾ ਦਿੰਦਾ ਹੈ ਤੇ ਕਹਿੰਦਾ, ਤੁਸੀਂ ਪਹੁੰਚੋ ਰੱਬ ਨੇ ਚਾਹਿਆ ਤੇ ਜਲਦ ਮਿਲਾਂਗੇ..
ਜਹਾਜ਼ ਦੇ ਜਾਣ ਤੋ ਬਾਅਦ.
ਪਹਿਲਾਂ ਪਰਿਵਾਰ ਚਿੰਤਾਂ ਵਿਚ ਡੁੱਬ ਜਾਂਦਾ ਹੈ…
ਦੁਜਾ ਪਰਿਵਾਰ ਘਬਰਾ ਜਾਂਦਾ ਹੈ ਤੇ ਬੱਚੇ ਰੋਣ ਲੱਗ ਜਾਂਦੇ ਹਨ….
ਤੀਜਾ ਪਰਿਵਾਰ ਸ਼ਾਂਤ ਬੈਠ ਪ੍ਭੂ ਸਿਮਰਨ ਵਿਚ ਲੱਗ ਜਾਂਦਾ ਹੈ…
ਕਾਰਣ..
ਪਹਿਲੇ ਨੇ ਆਪਣਾ ਇਤਿਹਾਸ ਸੰਭਾਲ ਲਿਆ, ਪਰ ਚਿੰਤਾ...

ਵਿਚ ਹੈ ਕਿ ਇਤਿਹਾਸ ਫੈਲਾਏਗਾ ਕੌਣ? ਉਨਾਂ ਕੋਲ ਨਾ ਵਰਤਮਾਨ ਰਿਹਾ ,ਨਾ ਭਵਿੱਖ…
ਦੂਜੇ ਦਾ ਵਰਤਮਾਨ ਤੇ ਸੁਰੱਖਿਅਤ ਪਰ ਇਤਿਹਾਸ ਚਿੰਤਾ ਵਿਚ ਹੈ, ਕਿਉਂਕਿ ਉਸਨੂੰ ਭਵਿਖ ਰੋੰਦਾ ਕੁਰਲਾਂਦਾ ਨਜ਼ਰ ਆ ਰਿਹਾ ਹੈ। ਬਿਨਾਂ ਭਵਿੱਖ ਵਰਤਮਾਨ ਦੀ ਮੋਤ ਤੈਅ ਹੈ.
ਤੀਜਾ ਪਰਿਵਾਰ ਸ਼ਾਂਤ ਹੈ ਕਿਓਂਕਿ ਉਸ ਨੇ ਭਵਿੱਖ ਦੇ ਕੰਨ ਵਿਚ ਇਤਿਹਾਸ ਦੀ ਗੁੜਤੀ ਪਾ ਦਿੱਤੀ ਤੇ ਵਰਤਮਾਨ ਉਨ੍ਹਾਂ ਨੂੰ ਆਪ ਤੋਰ ਰਿਹਾ ਹੈ. ਉਸਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੈ ਭਵਿੱਖ ਦੇ ਰੂਪ ਵਿੱਚ ਮੈਂ ਹਮੇਸ਼ਾ ਰਹਾਂਗਾ…
ਸੋ ਜਿਸ ਭਵਿੱਖ ਸੰਭਾਲ ਲਿਆ ਉਸ ਸਭ ਸੰਭਾਲ ਲਿਆ..
ਆਓ ਉਪਰਾਲਾ ਕਰਿਏ ਕੌਮ ਪੰਜਾਬ ਲਈ ਉਸ ਦੇ ਭਵਿੱਖ ਲਈ, ਉਸ ਬਚਪਨ ਲਈ ਜੋ ਆਉਣ ਵਾਲਾ ਸਾਡਾ ਕੱਲ ਹੈ..
✒ ਰਵਿੰਦਰਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)