More Punjabi Kahaniya  Posts
ਹਿਸਾਬ ਕਿਤਾਬ


ਜਦੋਂ ਵੀ ਪੰਜਾਬ ਦਾ ਚੱਕਰ ਲੱਗਦਾ ਤਾਂ ਉਹ ਮੈਨੂੰ ਉਚੇਚਾ ਮਿਲਣ ਜਰੂਰ ਆਉਂਦਾ..
ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਦਾ ਉਹ ਬੜੀ ਹੀ ਚੜ੍ਹਦੀ ਕਲਾ ਵਾਲਾ ਸਿੰਘ ਸੀ..!
ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਲੱਗਾ..ਦੱਸਣ ਲੱਗਾ ਠੇਕੇ ਤੇ ਪੈਲੀ ਲਈ ਸੀ ਕਰਜਾ ਲੈ ਕੇ..ਫਸਲ ਮਾਰੀ ਗਈ ਹੁਣ ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਖੜੇ ਪੈਰ ਐਨ ਸਾਰੀ ਰਕਮ ਮੰਗ ਲਈ..!
ਆਪਣੇ ਹਾਲਾਤ ਦੱਸੇ ਤਾਂ ਅੱਗੋਂ ਬਹੁਤ ਲਾਹ ਪਾਹ ਕੀਤੀ..ਸਹਿ ਨਹੀਂ ਹੋਈ..ਫੇਰ ਭਰੇ ਹੋਏ ਗੱਚ ਨਾਲ ਉਸਤੋਂ ਮਸਾਂ ਬੋਲਿਆ ਗਿਆ..ਅਖ਼ੇ ਇੱਕ ਦਿਨ ਘਰ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਵੀ ਕਿੰਨਾ ਚਿਰ ਬੈਠ ਆਇਆ ਸਾਂ..ਪਰ ਪਤਾ ਨੀ ਕਿਸ ਚੀਜ ਨੇ ਰੋਕੀ ਰੱਖਿਆ!
ਪੁੱਛਿਆ ਕਰਜਾ ਹੈ ਕਿੰਨਾ?
ਆਖਣ ਲੱਗਾ ਪੂਰੇ ਸੱਤਰ ਹਜਾਰ!
ਉਸਨੂੰ ਵਾਰ ਵਾਰ ਪੱਕੀ ਕੀਤੀ ਕੇ ਖ਼ੁਦਕੁਸ਼ੀ ਪਾਪ ਏ..ਇਸ ਬਾਰੇ ਕਦੇ ਸੋਚੀ ਵੀ ਨਾ..ਮੈਂ ਅਗਲੇ ਹਫਤੇ ਹੀ ਪੰਜਾਬ ਆ ਰਿਹਾ ਹਾਂ..ਬੱਸ ਓਦੋਂ ਤੱਕ ਉਡੀਕ ਲੈ..ਨਿੱਕਲ ਜੂ ਕੋਈ ਹੱਲ!
ਚੋਹਾਂ ਪੰਜਾਂ ਦਿਨਾਂ ਬਾਅਦ ਸਮਾਨ ਪੈਕ ਕਰ ਰਿਹਾ ਸਾਂ ਕੇ ਦੋਸਤ ਦਾ ਫੋਨ ਆ ਗਿਆ..
ਆਖਣ ਲੱਗਾ ਕੇ ਇੱਕ ਅਟੈਚੀ ਮੇਰਾ ਵੀ ਲੈਂਦਾ ਜਾਵੀਂ..ਅੰਦਰ ਕੁਝ ਨਵੇਂ ਨਕੋਰ ਸੂਟ ਤੇ ਹੋਰ ਨਿੱਕ-ਸੁੱਕ ਹੀ ਹੋਵੇਗਾ..ਕਿਸੇ ਲੋੜਵੰਦ ਨੂੰ ਦੇ ਦੇਵੀਂ..ਤੁਰ ਗਈ ਦਾ ਸਮਾਨ ਅੱਖਾਂ ਸਾਮਣੇ ਹੁੰਦਾ ਏ ਤੇ ਮਨ ਬੜਾ ਹੀ ਦੁਖੀ ਹੋ ਜਾਂਦਾ ਏ..!
ਜਿਕਰ ਯੋਗ ਏ ਕੇ ਉਸਦੀ ਘਰ ਵਾਲੀ ਅਜੇ ਕੁਝ ਮਹੀਨੇ ਪਹਿਲਾ ਹੀ ਕੰਮ ਤੇ ਜਾਂਦੀ ਹੋਈ ਐਕਸੀਡੈਂਟ ਵਿਚ ਜਹਾਨੋਂ ਤੁਰ ਗਈ...

ਸੀ..!
ਮਿੱਥੇ ਦਿਨ ਉਹ ਅਟੈਚੀ ਛੱਡ ਗਿਆ..ਚੁੱਕ ਕੇ ਵੇਖਿਆ ਤਾਂ ਥੋੜਾ ਭਾਰਾ ਜਿਹਾ ਲੱਗਾ..ਸੋਚਿਆ ਖੋਹਲ ਕੇ ਕੁਝ ਸਮਾਨ ਆਪਣੇ ਵਾਲੇ ਵਿਚ ਰੱਖ ਲੈਂਦਾ ਹਾਂ..!
ਪਾਸੇ ਲੱਗੀ ਇੱਕ ਜੇਬ ਫਰੋਲੀ ਤਾਂ ਲਫਾਫੇ ਵਿਚ ਬੰਦ ਕੀਤੇ ਸੋ ਸੋ ਡਾਲਰਾਂ ਦੇ ਦਸ ਨੋਟ ਨਿੱਕਲੇ..!
ਓਸੇ ਵੇਲੇ ਦੋਸਤ ਨੂੰ ਫੋਨ ਲਾਇਆ..ਅੱਗੋਂ ਆਖਣ ਲੱਗਾ ਭਰਾਵਾਂ ਮੈਨੂੰ ਤੇ ਕੋਈ ਪਤਾ ਨਹੀਂ ਇਨ੍ਹਾਂ ਪੈਸਿਆਂ ਬਾਰੇ..ਤੁਰ ਜਾਣ ਵਾਲੀ ਹੀ ਜਾਣੇ ਕਾਹਦੇ ਲਈ ਰੱਖੇ ਸਨ..ਤੂੰ ਏਦਾਂ ਕਰੀਂ ਪੰਜਾਬ ਕਿਸੇ ਲੋੜਵੰਦ ਨੂੰ ਦੇ ਦੇਵੀਂ ਤੇ ਨਾਲ ਉਸਦੀ ਇਹ ਕਹਾਣੀ ਜਰੂਰ ਦੱਸੀ..ਅਗਲਾ ਦੁਵਾਵਾਂ ਦੇਵੇਗਾ ਤਾਂ ਸ਼ਾਇਦ ਕਰਮਾਂ ਵਾਲੀ ਦੀ ਰੂਹ ਨੂੰ ਕੁਝ ਸੁਕੂਨ ਹੀ ਮਿਲ ਜਾਵੇ..!
ਇਸ ਵਾਰ ਭਰੇ ਗੱਚ ਨਾਲ ਫੋਨ ਰੱਖਣ ਦੀ ਵਾਰੀ ਸ਼ਾਇਦ ਮੇਰੀ ਸੀ ਕਿਓੰਕੇ ਉਸ ਦਿਨ ਦੇ ਕਰੰਸੀ ਰੇਟ ਮੁਤਾਬਿਕ ਇਹ 1000 ਡਾਲਰ ਪੰਜਾਬ ਦੇ ਪੂਰੇ ਸੱਤਰ ਹਜਾਰ ਬਣਦੇ ਸਨ..!
ਕਿਸੇ ਲੋੜਵੰਦ ਦੀ ਗਰਜ ਕਿਹੜੇ ਵੇਲੇ ਕੌਣ ਪੂਰੀ ਕਰ ਦੇਵੇ..ਇਸ ਕਿਸਮ ਦੇ ਹਿਸਾਬ ਕਿਤਾਬ ਰੱਖਣੇ ਤਾਂ ਸ਼ਾਇਦ ਅਜੇ ਤਕ ਬੰਦੇ ਦੇ ਵੱਸ ਵਿਚ ਨਹੀਂ ਹੋਏ ਪਰ ਕਿਸੇ ਦੇ ਸੰਜੋਏ ਸੁਫ਼ਨੇ ਟੁੱਟਣ ਤੋਂ ਪਹਿਲਾਂ ਰਾਹ ਵਿਚ ਰੁਕਾਵਟ ਬਣ ਰਹੀਆਂ ਸ਼ੀਸ਼ੇ ਦੀਆਂ ਕਿੰਨੀਆਂ ਸਾਰੀਆਂ ਕੰਧਾਂ ਢਹਿ-ਢੇਰੀ ਕਰ ਦੇਣੀਆਂ ਤਾਂ ਅਜੇ ਵੀ ਪੂਰੀ ਤਰਾਂ ਵੱਸ ਵਿਚ ਹੀ ਨੇ!
True Story
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)