More Punjabi Kahaniya  Posts
ਜਬਰੀ ਵਸੂਲਣ


ਕੱਲ੍ਹ ਤੜ੍ਹਕਸਾਰ ਛੇ ਕੁ ਵਜੇ ਨਨਾਣ ਬੀਬੀ ਦਾ ਫੋਨ ਆਇਆ .. ਆਵਦੇ ਭਰਾ ਨਾਲ ਗੱਲ ਕਰ ਰਹੀ ਸੀ .. ਘਰ ਦੀ ਸੁੱਖਸਾਂਦ ਪੁੱਛ ਕਹਿਣ ਲੱਗੀ ..”ਭਾਜੀ ਅੱਜ ਫਲਾਣੇ ਰਿਸ਼ਤੇਦਾਰ ਨੇ ਤੁਹਾਨੂੰ ਆਵਦੇ ਕਾਕੇ ਦੇ ਵਿਆਹ ਦਾ ਕਾਰਡ ਦੇਣ ਆਉਣਾ ਹੈ .. ਦੋਵੇਂ ਜੀਅ ਹੋਣਗੇ .. ਪਹਿਲੀ ਵਾਰ ਤੁਹਾਡੇ ਘਰ ਆਉਣਾ ਹੈ ਡੇਢ ਕੁ ਵਜੇ ਪਹੁੰਚ ਜਾਣਗੇ ਤੁਹਾਡੇ ਕੋਲ ..ਬਸ ਅੱਧਾ ਕੁ ਘੰਟਾ ਠਹਿਰਣਾ ਹੈ ਤੁਹਾਡੇ ਕੋਲ .. ਰੋਟੀ ਤੁਹਾਡੇ ਕੋਲ ਖਾਣਗੇ .. ਉਹਨਾਂ ਨੂੰ ਵਾਪਸੀ ਤੇ ਕਾਰਡ ਦਾ ਸ਼ਗਨ ਇਕੱਤੀ ਸੌ ਰੁਪਏ ਕਾਰਡ ‘ਚ ਪਾ ਕੇ ਦੇਣਾ ..”
ਉਹਦਾ ਵੀਰ ਅੱਛਾ ਅੱਛਾ ਕਹਿ ਗਹੁ ਨਾਲ ਗੱਲਸੁਣਦਾ ਰਿਹਾ .. ਤੇ ਭੈਣ ਜੀ ਨਸੀਹਤਾਂ ਦਿੰਦੇ ਰਹੇ .. “ਭਾਜੀ ਵਧੀਆ ਜੂਸ ਦੇਣਾ ..ਸਾਰੇ ਡਰਾਈ ਫਰੂਟ ਲੈ ਆਉ ..ਨਾਲੇ ਚਾਹ ਪੰਜ ਸੱਤ ਵਰਾਇਟੀਆਂ ਨਾਲ ਪਿਉਣੀ ..ਵੇਖਿਉ ਕਿਤ੍ਹੇ ਕੋਈ ਕਸਰ ਨਾ ਰਹਿ ਜਾਵੇ ਆਉ ਭਗਤ ਵਿੱਚ ..”
ਹੁਣ ਫੋਨ ਸੁਣਨ ਦੀ ਮੇਰੀ ਵਾਰੀ ਮੇਰੀ ਸੀ ..”ਭਾਬੀ ਪੂਰਾ ਚਾਅ ਕਰਨਾ ..ਕੋਈ ਖਾਣ ਪੀਣ ਵਾਲੀ ਚੀਜ਼ ਮਾੜੀ ਨਾ ਬਣੇ .. ਤੂੰ ਵੀ ਚਿਕਨ ਚੂਕਨ ਬਣਾ ਲੈ ..ਖਾਣਾ ਅਗਲੇ ਨੇ ਕਿੰਨਾ ਕੁ ਹੁੰਦਾ ਬਸ ਭਾਬੀ ਇੱਕ ਵਾਰੀ ਬੱਲੇ ਕਰਾਂਦੀ .. ਮਿਕਸ ਵੈਜੀਟੇਬਲ ਵੀ ਬਣਾ ਲਵੀ .. ਸ਼ਾਹੀ ਪਨੀਰ ਬਣਾ ਲਵੀਂ .. ਦਹੀਂ ਤਾਂ ਹੋਣਾ ਈ ਹੈ ਰਾਇਤੇ.. ਨਾਲ ਚੌਲ ਵੀ ਬਣਾ ਲਵੀਂ .. ਬੜੇ ਸਟੈਂਡਰਡ ਦਾ ਵਿਆਹ ਕਰਨਾ ਉਹਨਾੰ .. ਸਾਰੇ ਰਿਸ਼ਤੇਦਾਰਾਂ ਨੇ ਇਕਵੰਜਾ ਇਕਵੰਜਾ ਸੌ ਸ਼ਗਨ ਪਾਇਆ ਕਾਰਡ ਦੇਣ ਗਿਆਂ
ਨੂੰ .. ਚੰਗਾ ਮੇਰੀ ਭੈਣ .. ਬਾਕੀ ਵਿਆਹ ਤੇ ਆਉਣ ਵੇਲੇ ਸਹੀ .. ਹੁਣ ਤੂੰ ਭੱਜ ਭੱਜ ਕੰਮ ਕਰਲੈ .. ਸੱਚ ਭੁੱਲਗੀ ਮੈਂ
ਭਾਬੀ ਜੂਠੇ ਚਾਹ ਪਾਣੀ ਦੇ ਭਾਂਡੇ ਆਪ ਨਾ ਚੱਕਿਓ .. ਕੰਮ ਵਾਲੀ ਨੂੰ ਬੁਲਾ ਲਵੋ ਘਰੇ …ਨਾਲੇ ਤੇਰੇ ਨਾਲ ਭੌਰਾ ਕੰਮ ਕਰਾਦੂ ਨਾਲੇ ਘਰ ਦਾ ਸਟੈਂਡਰਡ ਦਿਸਜੂ … ਤੁਸੀਂ ਆਹ ਖੇਤੀ ਦੇ ਸੰਦ ਜਿਹੇ ਖਿਲ੍ਹਾਰ ਛੱਡਦੇ ਹੁੰਦੇ ਐ ਘਰੇ .. ਇਹਨਾਂ ਨੂੰ ਟਿਕਾਣੇ ਲਾਅ ਦੇਣਾ ..ਪੂਰਾ ਸਵੱਤਣ ਦਿਸੇ ਘਰ ਵਿੱਚ …”
ਕਹਿ ਫੋਨ ਕੱਟ ਦਿੱਤਾ .. !!
ਫੋਨ ਸੁਣਨ ਤੋਂ ਬਾਅਦ ਪਤੀਦੇਵ ਕਹਿ ਰਹੇ ਸੀ .. ਉੱਠ ਵੀ ਭਲਿਆ ! ਹੋਜਾ ਸ਼ੁਰੂ .. ਬਨਾਵਟੀ ਕਿਰਦਾਰ ਨਿਭਾਉਣ ਲਈ ਹੋਜਾ ਤਿਆਰ ..ਪਤਾ ਨਹੀਂ ਕਿਹੜੇ ਗ੍ਰਹਿ ਦੇ ਵਾਸੀ ਵਿਆਹ ਦਾ ਸੱਦਾ ਪੱਤਰ ਦੇਣ ਆ ਰਹੇ ਹਨ … “ਭਾਗਵਾਨੇ ਤੂੰ ਵੀ ਚੱਜਦਾ ਹੁਲ੍ਹੀਆ ਬਣਾ ਲੈ .. “
ਵੈਸੇ ਭਲਿਆ ! ਤੇਰੇ ਪੈਰਾਂ ਦੀਆਂ ਫਟੀਆਂ ਵਿਆਈਆਂ ਨੇ ਸਭ ਕੁਝ ਦੱਸ ਦੇਣਾ .. ਹੁਣ ਜੁੱਤੀ ਪਾਉਣੀ ਪਉ ..ਅਜੇ ਤਾਂ ਫਸਲ ਕੱਟਦਿਆਂ ਵੇਚਦਿਆਂ ਪੈਲੀ
ਵਾਹੁੰਦਿਆਂ ਤੇ ਬਿਜਾਈ ਕਰਦਿਆਂ ਦੀ ਥਕਾਵਟ ਦੂਰ ਨਹੀਂ ਹੋਈ ..ਅੱਜ ਹੋਰ ਬੋਝ ਬਣ ਗਿਆ .. ਤੈਨੂੰ ਇੱਕ ਕਾਰਡ ਹੀ ਪੰਜ ਸੱਤ ਹਜ਼ਾਰ ਵਿੱਚ ਪੈਣ ਲੱਗਾ ਹੈ .. ਅਜੇ ਵਿਆਹ ਬਾਕੀ ਹੈ … !!
ਕਹਿੰਦੇ ਦੋਵੇਂ ਜੀਅ ਕੰਮ ਨੂੰ ਜੁੱਟ ਪਏ …!!
ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕੋਈ ਇਲਮ ਨਹੀਂ ??
ਫੋਕੀ ਬੱਲੇ ਬੱਲੇ ਕਰਾਉਣ
ਲਈਉਹ ਦੂਰ ਦੇ ਰਿਸ਼ਤੇਦਾਰ ਤੇ ਦੂਰ ਦੇ ਜਾਣਕਾਰ ਵੀ ਵਿਆਹਾਂ ਤੇ ਬੁਲਾ ਰਹੇ ਹੁੰਦੇ ਹਾਂ .. ਵਿਆਹ ਵਾਲੇ ਪਰਿਵਾਰ ਨਾਲ ਉਹਨਾਂ ਦਾ ਕੋਈ ਖਾਸ ਸੰਬੰਧ ਨਹੀਂ ਹੁੰਦਾ…!!
(ਵਿਆਹ ਵਾਲਿਆਂ ਨੂੰ ਕੋਈ ਯਾਦ ਚੇਤਾ ਨਹੀਂ ਰਹਿੰਦਾ ਕੇ ਸਾਡੇ...

ਵਿਆਹ ਵਿੱਚ ਕੌਣ ਕੌਣ ਮਹਿਮਾਨ ਸਨ ??
ਵਿਆਹ ਦੀਆਂ ਮੂਵੀਆਂ ਵੇਖ ਕੇ ਪਤਾ ਚੱਲਦਾ ਹੈ ਕੌਣ ਕੌਣ
ਮਹਿਮਾਨ ਸਨ … ? )
ਅਸੀਂ ਸਟੈਡਰਡ ਬਣਾਉਣ ਲਈ ਵੱਡੇ ਸ਼ਹਿਰਾਂ ਨੂੰ ਵਿਆਹ ਕਰਨ ਲਈ ਤਰਜੀਹ ਦੇ ਰਹੇ ਹਾਂ .. ਜਿੱਥੇ ਕਈ ਰਿਸ਼ਤੇਦਾਰਾਂ ਲਈ ਅਪਹੁੰਚ ਹੁੰਦਾ ਹੈ ਪਰ ਫਿਰ ਵੀ ਉਹ ਸਬਰ ਕਰ ਹਾਜ਼ਰੀ
ਭਰਦੇ ਹਨ ..!!
ਸਾਲ ਕੁ ਪਹਿਲਾਂ ਸਾਡੇ ਘਰ ਵਿਆਹ ਸੀ …ਸਾਡੇ ਕੁੜਮਾਂ ਨੇ ਐਸ ਐਸ ਪੀ ਡੀਐਸਪੀ ਲੀਡਰ ਨੇਤਾ ਵਗੈਰਾ ਬਹੁਤ ਸੱਦੇ ਸਨ ਜਦੋਂ ਉਹਨਾਂਦੇ ਨਾਵਾਂ ਵਾਲੇ ਕਾਰਡਾਂ ਵਿੱਚੋਂ ਸ਼ਗਨ ਵੇਖਿਆ ਗਿਆ ਤਾਂ ਇੱਕ ਇੱਕ ਸੌ ਰੁਪਏ
ਸ਼ਗਨ ਨਿਕਲਿਆ…ਕਿੰਨੇ ਨਾਲ ਬਾਡੀਗਾਰਡ ਸਨ ..?
ਉਹਨਾਂ ਲਈ ਮਹਿੰਗੀ ਵਾਈਨ ਵਗੈਰਾ ਦਾ ਇੰਤਜ਼ਾਮ ਹੋਇਆ ਹੋਵੇਗਾ ..,ਮਠਿਆਈਆਂ ਦੇ ਡੱਬੇ ਵੀ ਦਿੱਤੇ ਗਏ ਸਨ …ਸਿਰਫ ਫੋਕੀ ਵਾਹ ਵਾਹ ਲਈ …!!
ਅਸੀ ਪੜ੍ਹੇ ਲਿਖੇ ਹਾਂ …ਹਰ ਕੋਈ ਵੱਖਰੇ ਵੱਖਰੇ ਕਿਤ੍ਹੇ ਨਾਲ ਸੰਬੰਧਿਤ ਹੈ .. … ਕਿਸੇ ਦੇ ਘਰ ਦੀ ਆਮਦਨ ਜਿਆਦਾ ਹੈ ਕਿਸੇ ਦੀ ਆਮਦਨ ਘੱਟ ਹੁੰਦੀ ਹੈ … ??
ਅਜਿਹੀਆਂ ਗੱਲਾਂ ਵੱਲ ਬਿੱਲਕੁਲ ਧਿਆਨ ਨਹੀਂ ਦੇ ਰਹੇ ਹਾਂ .. ਫਾਰਮੈਲਿਟੀ ਤੇ ਵਿਖਾਵੇ ਤੋਂ ਸਿਵਾਏ ਸਾਡੇ ਕੋਲ ਕੁਝ ਨਹੀਂ ਬਚਿਆ .. !!
ਕਿਸੇ ਰਿਸ਼ਤੇਦਾਰ ਉੱਪਰ ਬੋਝ ਬਣਨ ਤੋਂ ਟਲਦੇ ਨਹੀਂ ਹਾਂ..!
ਜਦੋਂ ਫੋਨ ਨਹੀਂ ਆਏ ਸਨ ਤਾਂ ਨਿਗਦੇ ਰਿਸ਼ਤੇਦਾਰ ਵਿਆਹ ਉੱਤੇ ਸੱਦੇ ਜਾਂਦੇ ਸਨ ਤੇ ਵਿਆਹ ਦੀ ਗੰਢ ਇੱਕ ਲਾਗੀ ਦੇ ਆਉਦਾ ਸੀ … ਘਰ ਦੇ ਕੰਮਕਾਜ ਜਿਆਦਾ ਹੋਣ ਕਰਕੇ ਘਰ ਵਾਲੇ ਜਿਆਦਾ ਰੁੱਝੇ ਹੁੰਦੇ..ਅੱਜ ਵਾਂਗ ਸਨੇਹਾ ਪੁੱਜਦਾ ਕਰਨ ਦਾ ਹੋਰ ਕੋਈ ਸਾਧਨ ਨਹੀਂ ਸੀ ਹੁੰਦਾ .. ਕੋਈ ਫਾਰਮੈਲਿਟੀ ਨਹੀਂ ਸੀ ..ਵਿਆਹ ਕਰਨ ਵਾਲੇ ਪਰਿਵਾਰ ਨੇ ਖੁਦ ਘਰ ਆ ਕੇ
ਨਹੀਂ ਕਿਹਾ ।
ਵਿਆਹ ਤੇ ਰਿਸ਼ਤੇਦਾਰ ਮੱਦਦ ਵੀ ਕਰਦੇ ਤੇ ਕੰਮਾਂ ਵਿੱਚ ਹੱਥ ਵੀ ਵਟਾਉਂਦੇ …ਕੋਈ ਨਹੀਂ ਸੀ ਵੇਖਦਾ ਕਿਸਨੇ ਕੀ ਪਹਿਨਿਆ ਹੈ ? ਕਿਹੜੀ ਗੱਡੀ ਤੇ ਚੜ ਵਿਆਹ ਵਿੱਚ ਪੁੱਜਿਆ ਹੈ ? ਰਿਸ਼ਤੇਦਾਰ ਕਈ
ਦਿਨ ਰਹਿੰਦੇ ਤੇ ਕੰਮ ਮੁਕਾ ਕੇ ਘਰ ਮੁੜਦੇ ਸਨ ..
ਬਸ ਸੱਚੇ ਰਿਸ਼ਤਿਆਂ ਵਿੱਚ ਅੰਤਾਂ
ਦਾ ਨਿੱਘ ਸੀ ਅਤੇ ਹਰ ਰਿਸ਼ਤੇ ਦਿਲ ਤੋਂ ਸੱਚੇ ਸੁੱਚੇ ਸਨ … !!
ਵਕਤ ਬੀਤਿਆ ਅਸੀਂ ਆਧੁਨਿਕ ਹੋਏ .. ਆਧੁਨਿਕਤਾ ਉਜਾੜੇ ਦੇ ਰਾਹ ਲੈ ਤੁਰੀ .. ਨਜ਼ਾਇਜ਼ ਖਰਚਿਆਂ ਤੋਂ ਅਸੀਂ ਬਿਲਕੁਲ ਪ੍ਰਹੇਜ਼ ਨਹੀਂ ਕਰਦੇ .. ਫੋਨ ਵੀ ਹਨ ਅਸੀਂ ਸੁਨੇਹਾ ਕਾਲ ਰਾਹੀਂ , ਵੱਟਸਐਪ ਰਾਹੀ ਵੀ ਭੇਜ ਸਕਦੇ ਹਾਂ .. ਅਸੀਂ ਰੀਸੋ ਰੀਸ ਭੱਜੇ ਫਿਰਦੇ ਖੁਦ ਦਾ ਅਤੇ ਦੂਸਰਿਆਂ ਦਾ ਨੁਕਸਾਨ ਕਰ ਰਹੇ ਹਾਂ.. ਕਿਸੇ ਦੀ ਮਜਬੂਰੀ ਸਮਝਣ ਤੋਂ ਅਸਮਰੱਥ ..ਥੋੜ੍ਹੇ ਜਿਹੇ ਵਕਤ ਵਿੱਚ ਅੰਨ੍ਹੇਵਾਹ ਪੈਸਾ ਰੋੜ ਰਹੇ ਹਾਂ .. ਅੱਜ ਦੇ ਵਿਆਹ ਸਿਰਫ ਵਿਖਾਵੇ ਦੀ ਦੁਨੀਆਂ ਵਿੱਚ ਭੀੜ ਇਕੱਠੀ ਕਰਨ ਤੋਂ ਸਿਵਾਏ ਕੁਝ ਨਹੀਂ .. ਸਭ ਕੁਝ ਬਨਾਵਟੀ ਹੋ ਗਿਆ ਹੈ …!!
ਸੰਜਮੀ ਹੋਣ ਦੀ ਬਜਾਏ ਭਟਕਣਾ ਵਿੱਚ ਪੈ ਗਏ .. ਵਿਆਹ ਦਾ ਕਾਰਡ ਦੇਣ ਤੋਂ ਪਹਿਲਾਂ ਵਿਚਾਰ ਕਰਲੈਣੀ ਚਾਹੀਦੀ ਹੈ ਕੇ ਅਸੀਂ ਕਿਸੇ ਰਿਸ਼ਤੇਦਾਰ ਤੇ ਬੋਝ ਤਾਂ ਨਹੀਂ ਬਣਨ ਜਾ ਰਹੇ …??
ਰਾਜਵਿੰਦਰ ਕੌਰ ਵਿੜਿੰਗ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)