More Punjabi Kahaniya  Posts
ਲਾਗਣ


ਲਾਗਣ 🍁🍁
ਪਿੰਡ ‘ਚ’ ਕਿਸੇ ਨੇ ਧੀ-ਪੁੱਤ ਦਾ ਵਿਆਹ ਧਰਿਆ ਹੁੰਦਾ ਤਾਂ ਲਾਭੋ ਲਾਗਣ ਸਭਤੋਂ ਪਹਿਲਾਂ ਆਣ ਵਧਾਈਆਂ ਦੇਂਦੀ। ਵੱਡੇ ਉਸਨੂੰ ਭੈਣ ਤੇ ਛੋਟੇ ਭੂਆ ਕਹਿ ਬੁਲਾਉਂਦੇ ਤਾਂ ਉਹ ਫੁੱਲੀ ਨਾ ਸਮਾਉਂਦੀ। ਭਾਵਨਾਵਾਂ ਵਿਚ ਗੱੜੁਚ ਉਹ ਦਰਵੇਸ਼ੀ ਰੂਹ ਆਪਣੇ ਪੇਸ਼ੇ ਨੂੰ ਤਨੋ ਮਨੋ ਨਿਭਾਉਂਦੀ ।
ਲਾ਼ਭੋ ਦੀ ਆਮਦ ਵਿਆਹ ਦਾ ਮੁੱਢ ਬੰਨ ਦੇਂਦੀ। ਜਿਥੇ ਉਹ ਕਣਕ – ਚੌਲ ਛੱਟਦੀ ਉਥੇ ਦਾਲਾਂ ਚੋਂ ਕੋਕੜੂ ਚੁਣਦੀ ਕੰਮਾਂ ਕਾਰਾਂ ਨੂੰ ਅਗੇ ਲਾਈ ਫਿਰਦੀ।
ਸ਼ਰੀਕੇ ਭਾਈਚਾਰੇ ਵਿਚ ਸ਼ਗੁਣਾਂ ਵਾਲੇ ਲੱਡੂਆਂ ਦਾ ਟੋਕਰਾ ਸਿਰ ‘ਤੇ’ ਚੁੱਕੀ ਉਹ ਹਸੂੰ ਹਸੂੰ ਕਰਦੀ ਹਾਕਾਂ ਮਾਰ ਬੂਹੇ ਖੜਕਾਉਂਦੀ , ਭਾਜੀ ਵੰਡਦੀ ਤੇ ਗਾਉਣ ਦੇ ਸੱਦੇ ਦੇਂਦੀ ਨਾ ਥੱਕਦੀ।
ਲਾਭੋ ਵਿਆਹ ਵਾਲੇ ਘਰ ਕੁੜੀਆਂ-ਚਿੜੀਆਂ ਨੂੰ ਨਾਲ ਲੈ ਐਸੀ ਢੋਲਕੀ ਕੁੱਟਦੀ ਕਿ ਆਂਢਣਾਂ-ਗੁਆਂਢਣਾਂ ਤੇ ਮੇਲਣਾਂ ਦੇ ਇੱਕਠ ਨਾਲ ਗਿੱਧੇ ਦਾ ਪਿੜ ਬੱਝ ਜਾਂਦਾ। ਮੁਟਿਆਰਾਂ ਹੋਣ ਜਾਂ ਬੁੱਢੜੀਆਂ ਉਹ ਧਿੰਗੋਜ਼ੋਰੀ ਬਾਹੋਂ ਫੜ ਸਾਰੀਆਂ ਨੂੰ ਨੱਚਾ -ਨੱਚਾ ਪਿੜ ਪੁੱਟ ਸੁੱਟਦੀ।
ਪੁੱਤ ਵਿਆਹ ਕੇ ਜਦੋਂ ਮਾਵਾਂ ਸਿਰ ਤੋਂ ਪਾਣੀ ਵਾਰ ਪੀਂਦੀਆਂ ਤਾਂ ਲਾਭੋ ਲਾਗਣ ਦੀ ਮਮਤਾ ਦੀਆਂ ਨਜ਼ਰਾਂ ਪਾਣੀ ਵਾਲੇ ਗੱੜਵੇ ਦੀ ਪ੍ਰਕਰਮਾ ਕਰਦੀਆਂ । ਉਸਨੂੰ ਸਾਰੇ ਪਿੰਡਦੇ ਧੀਆਂ-ਪੁੱਤ ਆਪਣੇ ਜਾਏ ਜਾਪਦੇ।
ਪਿੰਡ ‘ਚ’ ਅਸਮਾਨੀ ਬਿਜਲੀ ਡਿੱਗਣ ਨਾਲ ਸਾਧਾ ਸਿਉਂ ਦਾ ਜਵਾਨ ਪੁੱਤ ਮਾਰਿਆ ਗਿਆ। ਇਸ ਕਹਿਰ ਦੀ ਮੌਤ ਨੂੰ ਸੁਣ
ਲਾਭੋ ਨੂੰ ਲਗਿਆ ਜਿਵੇਂ ਬਿਜਲੀ ਉਸ ਉੱਤੇ ਡਿੱਗ ਪਈ ਹੋਵੇ।
ਉਸਦਾ ਚੁੱਲ੍ਹਾ ਠਰ ਗਿਆ….ਕਲੇਜੇਉਂ ਐਸੀ ਧਾਅ ਨਿਕਲੀ ਕਿ ਖਾਰਾ ਪਾਣੀ ਦੀਦਿਆਂ ਚੋਂ ਵਹਿ ਤੁਰਿਆ।
ਕੋਈ ਸਮੇੰ ਸਨ ਜਦੋਂ ਲਾਗੀ ਸਾਡੇ ਸਭਿਆਚਾਰ ਦਾ ਅਟੁੱਟ ਅੰਗ ਹੋਇਆ ਕਰਦੇ ਸਨ। ਉਹ ਸਾਡੀਆਂ ਖੁਸ਼ੀਆਂ-ਗਮੀਆਂ ਦੇ...

ਸਮਾਗਮਾਂ ਵਿਚ ਤਨ ਮਨ ਨਾਲ ਸ਼ਿਰਕਤ ਕਰ ਉਨ੍ਹਾਂ ਨੂੰ ਬਾਖੂਬੀ ਨੇਪਰੇ ਚਾੜ੍ਹਦੇ।
ਭਾਂਵੇ ਵਕਤ ਦੇ ਗੇੜ ਨੇ ਸਾਰੇ ਸਮੀਕਰਣ ਬਦਲ ਦਿੱਤੇ ਹਨ ਪਰ ਆਪਣਿਆਂ ਸਮਿਆਂ ਵਿਚ ਉਨ੍ਹਾਂ ਦੇ ਮਾਣਮੱਤੇ ਸਾਥ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਹੁੰਦਾ।
ਲਾਭੋ ਪਿੰਡ ਨੁਮਾ ਗੁਲਸ਼ਨ ਦੀ ਮਾਲੀ ਬਣ ਸੇਵਾ ਕਰਦੀ , ਪਿੰਡ ਵਾਸੀ ਉਸਦੀ ਉੱਜਰਤ ਦਾ ਜੋ ਵੀ ਅਵਜ਼ਾਨਾ ਅਦਾ ਕਰਦੇ ਉਹ ਖਿੜ੍ਹੇ ਮੱਥੇ ਝੋਲੀ ਪਵਾ ਸੀਸਾਂ ਦੇਂਦੀ ਤੇ ਸੁੱਖਾਂ ਮੰਗਦੀ ਤੁਰ ਪੈਂਦੀ।
ਰੱਝੀਆਂ ਰੂਹਾਂ ਬੇਗਾਨੇ ਭੜੋਲਿਆਂ ‘ਤੇ’ ਅੱਖ ਨਹੀਂ ਧਰਦੀਆਂ। ਉਹ ਸਿਦਕਾਂ ਨਾਲ ਨੱਕੋ-ਨੱਕ ਭਰੀਆਂ ਹੁੰਦੀਆਂ ਲਾਭੋ ਉਨ੍ਹਾਂ ਚੋਂ ਇਕ ਸੀ।
ਜਦੋਂ ਇਹ ਮੰਦਭਾਗੀ ਖ਼ਬਰ ਫੈਲੀ ਕਿ ਲਾਭੋ ਲਾਗਣ ਰੱਬ ਨੂੰ ਪਿਆਰੀ ਹੋ ਗਈ ਹੈ ਤਾਂ ਪਿੰਡ ਵਿਚ ਮਾਤਮ ਛਾ ਗਿਆ।
ਉਸਦੀ ਅਰਥੀ ਨੂੰ ਸਾਰੇ ਭਾਈਚਾਰਿਆਂ ਕੰਧੇ ਦਿੱਤੇ। ਕੋਈ ਐਸੀ ਅੱਖ ਨਹੀਂ ਜੋ ਉਸਦੇ ਤੁਰ ਜਾਣ ‘ਤੇ’ ਚੋਈਂ ਨਾ ਹੋਵੇ। ਉਸ ਦਰਵੇਸ਼ੀ ਰੂਹ ਨੇ ਕਲਬੂਤ ਕੀ ਛੱਡਿਆ ਇਕ ਸੁਨਿਹਿਰੇ ਆਧਿਆਏ ਦਾ ਅੰਤ ਹੋ ਗਿਆ।
ਜਿਥੇ ਵੱਡੇ ਲਾਭੋ ਭੈਣ ਅਤੇ ਛੋਟੇ ਲਾ਼ਭੋ ਭੂਆ ਤੋਂ ਵਾਂਝੇ ਹੋ ਗਏ ਉਥੇ
ਬਿਨ੍ਹਾ ਭੇਦਭਾਵ ਦੇ ਭਾਈਚਾਰਿਆਂ ਵਿਚ ਵਿਚਰਦਾ ਹਰਮਨ ਪਿਆਰਾ ਕਿਰਦਾਰ ਸਦਾ ਲਈ ਅਲ੍ਹਵਿਦਾ ਕਹਿ ਗਿਆ।
🌷🙏🌷
✍️:-ਗੁਰਨਾਮ ਨਿੱਜਰ
🍁🍁🍁🍁🍁🍁🍁🍁🍁🍁🍁🍁🍁🍁

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)