More Punjabi Kahaniya  Posts
ਸਟੇਟਸ ਜੰਗ


ਆਪਣੀ ਨੂੰਹ ਰੂਪ ਨੂੰ ਸਵੇਰ ਤੋਂ ਗ਼ੁੱਸੇ ਵਿੱਚ ਵੇਖ ਧਿਆਨ ਕੌਰ ਵੱਲੋਂ ਆਪਣੇ ਕੋਲ ਬੈਠੇ ਪੋਤੇ ਨੂੰ ਤੇ ਪੁੱਤਰ ਨੂੰ ਗ਼ੁੱਸੇ ਦਾ ਕਾਰਨ ਪੁੱਛਦੀ ਏ । “ਆਹ ਰੂਪ ਨੂੰ ਭਲਾ ਕੀ ਹੋਇਆਂ ?ਸਵੇਰ ਦੀ ਫ਼ੋਨ ਤੇ ਉਗਲਾ ਜਿਹੀਆਂ ਮਾਰੀ ਜਾਂਦੀ ਗ਼ੁੱਸੇ ਵਿੱਚ ਕਦੇ ਫ਼ੋਨ ਵੇਖਦੀ ਕਦੇ ਪਾਸੇ ਰੱਖ ਦੇਂਦੀ ਆਂ ।ਨਾਂ ਕੁਝ ਖਾਧਾ ਪੀਤਾ ਸਵੇਰ ਦਾ ਨਹੀਂ ਤਾਂ ਰੂਪ ਤਾਂ ਛੁੱਟੀ ਵਾਲਾ ਦਿਨ ਪੂਰੇ ਚਾਅ ਨਾਲ ਗੁਜ਼ਾਰਦੀ ਆ ।ਅੱਜ ਪਤਾ ਨਹੀਂ ਕੀ ਹੋ ਗਿਆ ।ਚੱਲ ਮੈ ਪੁੱਛਦੀ ਆ ਧਿਆਨ ਕੌਰ ਸੋਫ਼ੇ ਤੋਂ ਉੱਠਣ ਦਾ ਯਤਨ ਕਰਦੀ ਏ ਤਾਂ ਉਸਦੇ ਪੁੱਤਰ ਤੇ ਪੋਤੇ ਵੱਲੋਂ ਰੋਕ ਦਿੱਤਾ ਜਾਂਦਾ ਏ ।”ਉਹ ਕੁਝ ਨਹੀਂ ਹੋਇਆਂ ਬੇਬੇ ਉਹ ਬੱਸ ਰੂਪ ਦੀ ਆਪਣੀ ਸਹੇਲੀ ਨਾਲ ਅਣਬਣ ਹੋ ਗਈ ਆ ਤੇ ਉਹਦੇ ਨਾਲ ਲੜ ਰਹੀ ਆ ।ਕਿਹੜੀ ਸਹੇਲੀ ?ਮਨੀ ਆ ਅੱਛਾ ਉਹ ਤਾਂ ਨਾਲ ਦੀ ਗਲੀ ਵਿੱਚ ਰਹਿੰਦੀ ਆ ਹਾਏ ਏਹ ਤਾਂ ਬਹੁਤ ਗੂੜੀਆ ਸਹੇਲੀਆਂ ਆ ਧਿਆਨ ਕੌਰ ਆਖਦੀ ਏ ।ਪਰ ਕੁਝ ਬੋਲ ਤਾਂ ਰਹੀਆਂ ਨਹੀਂ ਫੇਰ ਤੈਨੂੰ ਕਿਵੇਂ ਪਤਾ ਲੱਗਾ ਕਿ ਲੜਦੀਆਂ ਆ ।ਇਹ ਸੁਣ ਪੁੱਤਰ ਤੇ ਪੋਤਾ ਹੱਸਦੇ ਹੋਏ ਬੇਬੇ ਸਟੇਟਸਾ ਤੇ ਲੜ ਰਹੀਆਂ ਆ ।”ਸਟੇਟਾਂ “ ਤੇ ਉਹ ਕੀ ਹੁੰਦਾ ਏ ਹਾਏ -ਹਾਏ ਲੜਾਈਆਂ ਦੇ ਵੀ ਨਾਂ ਆਏ ਗਏ ਆਂ ਧਿਆਨ ਕੌਰ ਹੈਰਾਨ ਹੁੰਦੀ ਪੁੱਛਦੀ ਏ । ਦਾਦੀ ਨੂੰ ਸਟੇਟਸ ਨੂੰ “ਸਟੇਟਾਂ “ਕਹਿਣ ਤੇ ਦੌਵੇ ਪਿੳ -ਪੁੱਤ ਹੱਸਣ ਲੱਗ ਜਾਂਦੇ ਹਨ । ਸਮਝਾ ਪੁੱਤ ਆਪਣੀ ਦਾਦੀ ਨੂੰ ਧਿਆਨ ਕੌਰ ਦੇ ਪੁੱਤ ਵੱਲੋਂ ਆਖਿਆਂ ਜਾਂਦਾ ਏ । ਤੁਸੀਂ ਦੱਸ ਦਿੳ ਪਾਪਾ ਮੇਰੇ ਤੋਂ ਨਹੀਂ ਦੱਸਿਆ ਜਾਣਾ । ਏਨਾ ਆਖ ਰੂਪ ਦਾ ਬੇਟਾ ਹੱਸ ਪੈਦਾ ਏ “ਲੋ ਹੁਣ ਮੰਮੀ ਨੇ ਵੀ ਬੜਾ ਤਿੱਖਾ ਵਾਰ ਕਰ ਦਿੱਤਾ ਜੇ ਨਵਾਂ ਸਟੇਟਸ ਪਾ ਦਿੱਤਾ ,ਚਲੋ ਹੁਣ ਵੇਖਦੇ ਆ ਕਿ ਅੰਟੀ ਵੱਲੋਂ ਕੀ ਜਵਾਬ ਆਉਂਦਾ ।ਲੱਗਦਾ ਅੱਜ ਮੰਮਾ ਦਾ ਸਨਡੇ ਏਦਾਂ ਹੀ ਲੰਘ ਜਾਣਾ ਏ ।ਏਨਾ ਆਖ ਰੂਪ ਦਾ ਬੇਟਾ ਫ਼ੋਨ ਵੇਖਣ...

ਲੱਗ ਜਾਂਚਦਾ ਏ । ਕੀ ਹੋਇਆਂ ਮੈਨੂੰ ਦੱਸੋ ਤਾਂ ਸਹੀ ?ਧਿਆਨ ਕੌਰ ਨੂੰ ਕੁਝ ਨਾਂ ਸਮਝ ਆਉਂਦਾ ਵੇਖ ੳਹੁ ਫੇਰ ਪੁੱਤਰ ਨੂੰ ਸਵਾਲ ਕਰਦੀ ਆ । ਬੇਬੇ ਤੈਨੂੰ ਨਹੀਂ ਪਤਾ ਅੱਜ-ਕੱਲ੍ਹ ਫ਼ੋਨਾਂ ਤੇ ਵੀ ਬਿਨਾ ਕੁਝ ਬੋਲੇ ਲੜਾਈ ਹੁੰਦੀ ਰਹਿੰਦੀ ਆਂ “ਬਿਨਾ ਬੋਲੇ ਹੈ ?ਹਾਜੀ ਬਸ ਤੁਸੀਂ ਕੁਝ ਲਾਇਨਾ ਦੇ ਸਟੇਟਸ ਪਾਏ ਜਾਣੇ ਆਂ ਜਿਵੇਂ ਦਾ ਵੀ ਤਹਾਨੂੰ ਮਹਿਸੂਸ ਹੁੰਦਾ ਏ ,ਗ਼ੁੱਸਾ ਗਿਲਾ ਜੋ ਵੀ ਬੱਸ ਲਿਖ ਦੇਣਾ ਆ “ਸਟੇਟਸ ਰਾਹੀਂ ਤੇ ਜੋ ਵੀ ਤੁਹਾਡੇ ਨਾਲ ਨਰਾਜ਼ ਜਾ ਖੁਸ਼ ਹੋਵੇਗਾ ਉਸਨੂੰ ਆਪੇ ਪਤਾ ਲੱਗ ਜਾਣਾ ਏ ।ਤੇ ਤਹਾਨੂੰ ਜਵਾਬ ਵੀ ਮਿਲ ਜਾਣਾ ਏ ਆਪੇ ਤੇ ਅੱਗੇ ਤੁਹਾਡੀ ਮਰਜ਼ੀ ਆ ਤੁਸੀਂ ਏਸ “ਸਟੇਟਸ ਜੰਗ ਨੂੰ ਜਿੰਨਾ ਮਰਜ਼ੀ ਵਧਾਈ ਜਾਵੋ ,ਕੋਈ ਰੋਕਣ ਟੋਕਣ ਵਾਲਾ ਨਹੀਂ ਹੁੰਦਾ ।ਤੇ ਸਾਰੇ ਤੁਹਾਡੀ ਵਾਰਤਾਲਾਪ ਦਾ ਆਨੰਦ ਉਠਾਉਂਦੇ ਹਨ।ਉਹੀ ਅੱਜ ਰੂਪ ਤੇ ਉਸਦੀ ਸਹੇਲੀ ਕਰ ਰਹੀਆਂ ਹਨ ਬਿਨਾ ਕੁਝ ਬੋਲੇ ਇੱਕ ਦੂਜੇ ਤੇ ਵਾਰ ।ਏਨਾ ਆਖ ਧਿਆਨ ਕੌਰ ਦਾ ਪੁੱਤਰ ਆਪਣਾ ਫ਼ੋਨ ਵੇਖਣ ਲੱਗ ਜਾਂਦਾ ਏ ।”ਲੈ ਆਹ ਕੀ ਲੜਾਈ ਹੋਈ ਅਖੇ ਬਿਨਾ ਕੁਝ ਬੋਲੇ ਜੇ ਏਨਾ ਹੀ ਗ਼ੁੱਸਾ ਏ ਤਾਂ ਆਹ ਨਾਲ ਦੀ ਗਲੀ ਵਿੱਚ ਤਾਂ ਘਰ ਆ ਜਾਵੇ ਤੇ ਹੋਣ ਦੌਵੇ ਗੁੱਤੋ -ਗੱਤੀ ਤਾਂ ਪਤਾ ਲੱਗੇ ਕੀ ਲੜਾਈ ਆਂ ,ਜਾ ਬਹਿ ਕੇ ਗੱਲ ਕਰੇ ,ਆਹ “ਸਟੇਟਾਂ “ਦੀ ਲੜਾਈ ਮੇਰੇ ਸਮਝੋ ਬਾਹਰ ਆ ਭਾਈ ,ਏਨਾ ਆਖ ਬੇਬੇ ਰਸੋਈ ਵੱਲ ਚਲੀ ਜਾਂਦੀ ਏ ।ਬੇਬੇ ਵੱਲੋਂ ਆਖਿਆਂ ਗਿਆ ਸ਼ਬਦ ਗੁੱਤੋ -ਗੱਤੀ ਨੂੰ ਸੁਣ ਕੋਲ ਬੈਠੇ ਪਿੳ -ਪੁੱਤਾਂ ਦਾ ਹਾਸਾ ਨਿਕਲ ਜਾਂਦਾ ਏ ।ਊ ਗੱਲ ਤਾਂ ਬਿਲਕੁਲ ਠੀਕ-ਆ ਬੇਬੇ ਦੀ ਰੂਪ ਦਾ ਪਤੀ ਫੇਰ ਰੂਪ ਨੂੰ ਗ਼ੁੱਸੇ ਵਿੱਚ ਫ਼ੋਨ ਤੇ ਉਗਲਾ ਮਾਰ ਰਹੀ ਨੂੰ ਵੇਖ ਆਖਦਾ ਏ ।
ਲਿਖਤ -ਬਲਜੀਤ ਕੌਰ ਗਿੱਲ (ਮੈਲਬੋਰਨ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)