More Punjabi Kahaniya  Posts
ਸੀਰਤ – ਭਾਗ ਦਸਵਾਂ


ਭਾਗ ਦਸਵਾਂ
ਜਸਰਾਜ ਕਾਫੀ ਦਿਨਾ ਬਾਅਦ ਵਾਪਸ ਮੁੜ ਦਾ ਹੈ ਘਰ ਤਾਂ ਸੀਰਤ ਪੁੱਛਦੀ ਬੈਠ ਕਿ ਏਸ ਵਾਰੀ ਏਨ੍ਹਾਂ ਦਿਨ ਕਿਉਂ ਲੱਗੇ ਕਾ ਓਹ ਕਹਿ ਦਿੰਦਾ ਕਿ ਹੋਰ ਕੰਮ ਪੈ ਗਿਆ ਸੀ ਵਿੱਚ, ਏਦਾਂ ਕਹਿ ਓਹ ਗੱਲ ਨੂੰ ਟਾਲ ਦਿੰਦਾ ਹੈ। ਸੀਰਤ ਦੱਸਦੀ ਹੈ ਕਿ ਦੋ ਦਿਨਾਂ ਬਾਅਦ ਮੰਮੀ ਪਾਪਾ ਨੇ ਵਾਪਸ ਆ ਜਾਣਾ ਹੈ ਜੇ ਤੁਸੀਂ ਕਹੋ ਤਾ ਮੈ ਚਾਰ ਕੁ ਦਿਨ ਓਹਨਾ ਕੋਲ ਲਾ ਆਵਾ। ਜਸਰਾਜ ਏਹੋ ਗੱਲਾ ਤਾ ਭਾਲਦਾ ਸੀ, ਓਹ ਝੱਟ ਹਾਂ ਕਰ ਦਿੰਦਾ ਹੈ ਕਿ ਚਲੀ ਜਾਵੀ ਤੇ ਆਪਾ ਉਹਨਾ ਨੂੰ ਦਿੱਲੀ ਏਅਰਪੋਰਟ ਤੋ ਲੈਣ ਲਈ ਵੀ ਚੱਲਾਂਗੇ।
ਦੋ ਦਿਨਾਂ ਬਾਅਦ ਗੁੁਰਮੁਖ ਤੇ ਹਰਨਾਮ ਕੌਰ ਜਦੋ ਦਿੱਲੀ ਏਅਰਪੋਰਟ ਤੇ ਉੱਤਰਦੇ ਹਨ ਤਾ ਬਾਹਰ ਸੀਰਤ ਤੇ ਜਸਰਾਜ ਉਹਨਾ ਦਾ ਸਵਾਗਤ ਕਰਦੇ ਹਨ। ਜਸਰਾਜ ਸੀਰਤ ਤੇ ਉਸਦੇ ਮੰਮੀ ਪਾਪਾ ਨੂੰ ਓਹਨੀ ਦੇ ਘਰ ਉੱਤਾਰਨ ਤੋ ਬਾਅਦ ਵਾਪਸ ਘਰ ਚਲਾ ਜਾਂਦਾ ਹੈ।
ਸੀਰਤ ਆਪਣੇ ਮਾਪਿਆਂ ਨਾਲ ਕੁਝ ਸਮਾ ਗੁਜਾਰਨਾ ਚਾਹੁੰਦੀ ਸੀ ਤਾ ਹੀ ਓਹ ਉਹਨਾ ਕੋਲ ਰੁਕ ਜਾਦੀ ਹੈ। ਥੱਕੇ ਹੋਏ ਹੋਣ ਕਰਕੇ ਸਾਰੇ ਜਲਦੀ ਸੌ ਜਾਦੇ ਹਨ ਤੇ ਅਗਲੇ ਦਿਨ ਸੀਰਤ ਕੈਨੇਡਾ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ ਕਿ ਸਭ ਕਿਵੇ ਨੇ ਹਰਮਨ, ਤੇ ਮਨਵੀਰ, ਸਿਮਰਨ ਤੇ ਹਰਲੀਨ ਕਿਵੇਂ ਨੇ। ਮੈਨੂੰ ਯਾਦ ਕਰਦੇ ਨੇ ਜਾਂ ਨਹੀ, ਬਹੁਤ ਹੀ ਐਕਸਾਈਟਡ ਸੀ, ਸੀਰਤ ਏਹ ਸਭ ਜਾਨਣ ਲਈ। ਗੁਰਮਖ ਉਸਨੂੰ ਸਭ ਦੇ ਰਾਜੀ ਹੋਣ ਬਾਰੇ ਦੱਸਦਾ ਹਾਂ ਤੇ ਨਾਲ ਕਹਿੰਦਾ ਹੈ ਕਿ ਤੂੰ ਭੂਆ ਬਣਨ ਵਾਲੀ ਹੈ, ਹਰਮਨ ਛੇਤੀ ਹੀ ਪਾਪਾ ਬਣ ਜਾਊਗਾ। ਸੀਰਤ ਏਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਤੇ ਬੱਚਿਆਂ ਵਾਂਗ ਨੱਚਣ ਲਗ ਜਾਦੀ ਹੈ। ਓਹ ਉਸੀ ਟਾਇਮ ਹਰਮਨ ਨੂੰ ਫੋਨ ਕਰਦੀ ਹੈ ਤੇ ਵਧਾਈਆਂ ਦਿੰਦੀ ਹਾਂ ਤੇ ਸਿਮਰਨ ਨੀਲ ਵੀ ਗੱਲ ਕਰਦੀ ਹੈ ਤੇ ਬਹੁਤ ਹੀ ਜਿਆਦਾ ਖੁਸ਼ ਹੁੰਦੀ ਹੈ ਓਹ ਕਹਿੰਦੀ ਹੈ ਕਿ ਮੈਂ ਵੀ ਬਹੁਤ ਜਲਦੀ ਮਿਲਣ ਫੇਰ ਆਵਾਗੀ।
ਏਧਰ ਉੱਧਰ ਦੀਆਂ ਗੱਲਾਂ ਕਰਨ ਤੋ ਬਾਅਦ ਸੀਰਤ ਗੁਰਮਖ ਨੂੰ ਜਸਰਾਜ ਦੀਆਂ ਗੱਲਾਂ ਬਾਰੇ ਦੱਸਦੀ ਹੈ ਕਿ ਓਹ ਚਾਹੁੰਦਾ ਹਾਂ ਕਿ ਆਪਾ ਸਾਰੇ ਵੀ ਕੈਨੇਡਾ ਹੀ ਚਲੇ ਜਾਈਏ ਤੇ ਉੱਥੇ ਇਕੱਠੇ ਰਹੀਏ, ਸਭ ਰਲ ਮਿਲ ਕੇ ਸਾਰਾ...

ਪਰਿਵਾਰ ਨੇੜੇ ਨੇੜੇ ਹੀ। ਗੁਰਮਖ ਏਹ ਸਭ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਮੰਨ ਜਾਦਾ ਹੈ ਕਿ ਥੋੜਾ ਸਮਾਂ ਰੁਕੋ, ਮੈਂ ਆਪ ਗੱਲ ਕਰਕੇ ਜਸਰਾਜ ਨਾਲ ਵੇਖਦਾ ਹਾਂ ਤੇ ਜਲਦੀ ਹੀ ਫੇਰ ਆਪਾਂ ਚਲੇ ਜਾਵਾਂਗੇ।
ਤਿੰਨ ਦਿਨ ਬੀਤ ਜਾਣ ਤੋ ਬਾਅਦ ਸੀਰਤ ਸੋਚਦੀ ਹੈ ਕਿ ਦੋ ਕੁ ਦਿਨ ਹੋਰ ਏਧਰ ਲਗਾ ਲਵਾ ਫੇਰ ਵਾਪਸ ਚਲੀ ਜਾਵਾਂਗੀ, ਓਹ ਜਸਰਾਜ ਨੂੰ ਏਹਦੇ ਬਾਰੇ ਦੱਸਣ ਲਈ ਜਦੋਂ ਫੋਨ ਕਰਦੀ ਹੈ ਤਾ ਜਸਰਾਜ ਕਹਿ ਦਿੰਦਾ ਹੈ ਕਿ ਓਹ ਹਫਤਾ ਹੋਰ ਰੁਕ ਜਾਵੇ, ਓਹ ਕੰਮ ਦੇ ਸਿਲਸਿਲੇ ਚ ਬਾਹਰ ਜਾ ਰਿਹਾ ਹੈ, ਅਸਲ ਵਿੱਚ ਹੁੰਦਾ ਓਹ ਘਰ ਹੀ ਅਾ।

ਗੁਰਮਖ ਜਸਰਾਜ ਨਾਲ ਕੈਨੇਡਾ ਜਾਣ ਵਾਲੀ ਗੱਲ ਫੋਨ ਤੇ ਕਰਦਾ ਹੈ ਤਾ ਓਹ ਜਸਪਾਲ ਉਸਨੂੰ ਵੀ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦਾ ਹੈ ਤਾ ਕਿਸੇ ਨਾ ਕਿਸੇ ਤਰੀਕੇ ਏਹ ਸਭ ਜਲਦੀ ਤੋ ਜਲਦੀ ਕਰਨ ਲਈ ਮਨਾ ਲੈਂਦਾ ਹੈ। ਗੁਰਮਖ ਖੁਸ਼ ਹੁੰਦਾ ਹੈ ਕਿ ਜਸਰਾਜ ਹੁਣ ਵਾਕਿਆ ਹੀ ਬਹੁਤ ਬਦਲ ਗਿਆ ਹੈ ਤੇ ਮੇਰੀ ਧੀ ਦੀ ਖੁਸ਼ੀ ਲਈ ਏਨਾ ਕੁਝ ਕਰ ਰਿਹਾ ਹੈ।
ਜਸਰਾਜ ਬਹੁਤ ਖੁਸ਼ ਹੁੰਦਾ ਹੈ ਕਿ ਓਹ ਜਲਦੀ ਹੀ ਆਪਣੇ ਬਣਾਏ ਪਲੈਨ ਵਿੱਚ ਕਾਮਯਾਬ ਹੋ ਜਾਵੇਗਾ। ਤੇ ਏਨੀ ਸਾਰੀ ਪਾ੍ਪਰਟੀ ਦਾ ਓਹ ਇਕਲੌਤਾ ਵਾਰਿਸ ਹੋਵੇਗਾ। ਤੇ ਓਹ ਇੱਕ ਵਾਰ ਏਨਾ ਨੂੰ ਏਥੋਂ ਭੇਜ ਕੇ ਏਧਰ ਹੀ ਰਹਿ ਕੇ ਐਸ ਕਰੇਗਾ ਤੇ ਸੀਰਤ ਨੂੰ ਬਿਨਾ ਦੱਸੇ, ਦੂਜਾ ਵਿਆਹ ਕਰਵਾ ਲਵੇਗਾ।

ਨੋਟ -ਮੈ ਅੱਜ ਏਸ ਕਹਾਣੀ ਦਾ ਅਗਲਾ ਪਾਰਟ ਵੀ ਸ਼ਾਮ ਤੱਕ ਪੋਸਟ ਕਰ ਦੇਣਾ ਹੈ ਤੇ ਕੱਲ ਤੱਕ ਏਸ ਕਹਾਣੀ ਦਾ ਅੰਤਲਾ ਪਾਰਟ ਲਿਖ ਕੇ ਏਸ ਕਹਾਣੀ ਦਾ ਅੰਤ ਕਰ ਦੇਣਾ ਹੈ। ਇੱਕ ਬੇਨਤੀ ਹੈ ਕਿ ਮੈਨੂੰ ਹਲੇ ਤੱਕ ਕਹਾਣੀ ਦਾ ਟਾਇਟਲ ਨਹੀ ਸੁੱਝ ਰਿਹਾ ਜੋ ਹੁਣ ਤੱਕ ਏਸ ਕਹਾਣੀ ਨਾਲ ਜੁੜੇ ਹੋਏ ਨੇ ਪਲੀਜ ਕਿ ਤੁਸੀਂ ਸਭ ਮੈਨੂੰ ਏਹ ਕਹਾਣੀ ਜੇ ਤੁਸੀਂ ਹੁਣ ਤੱਕ ਪੜੀ ਓਸਦੇ ਹਿਸਾਬ ਨਾਲ ਕੋਈ ਟਾਈਟਲ ਸੁਝਾਅ ਦੇ ਸਕਦੇ ਹੋ।

ਅਗਲਾ ਭਾਗ ਜਲਦੀ।

ਸਿੰਘ ਨਰਿੰਦਰ।

...
...



Related Posts

Leave a Reply

Your email address will not be published. Required fields are marked *

2 Comments on “ਸੀਰਤ – ਭਾਗ ਦਸਵਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)