More Punjabi Kahaniya  Posts
ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਛੇਵਾਂ


ਏਸੇ ਦੌਰਾਨ ਮੇਰੀ ਮਾਂ ਦਾ ਜ਼ਿਆਦਾ ਟੈਨਸ਼ਨ ਲੈਣ ਕਾਰਨ, ਸ਼ੁਗਰ ਲੈਵਲ ਵੀ uncontrol ਰਹਿਣ ਲੱਗ ਪਿਆ ਸੀ। ਜਿਸਦੇ ਪ੍ਰਭਾਵ ਨਾਲ ਉਹਨਾਂ ਦੇ ਦੋਨੋਂ ਪੈਰ ਖਰਾਬ ਹੋ ਚੁੱਕੇ ਸਨ। ਹੁਣ ਘਰ ਵਿਚ ਇਕ ਬੱਚੇ ਦੇ ਨਾਲ ਨਾਲ, ਇਸ ਬਜ਼ੁਰਗ ਦੀ ਵੀ ਪੂਰੀ ਇਹਤਿਆਤ ਨਾਲ ਦੇਖਭਾਲ ਕਰਨੀ ਪੈਂਦੀ ਸੀ। ਮੈਂ ਪੂਰੇ ਤਿੰਨ ਸਾਲ ਆਪਣੀ ਮਾਂ ਦਾ ਇਲਾਜ਼ ਕਰਵਾਉਣ ਲਈ, ਪੰਜਾਬ ਦੇ ਲਗਭਗ ਹਰ ਵੱਡੇ ਹਸਪਤਾਲ ਚ ਧੱਕੇ ਖਾਧੇ। ਬੜੀਆਂ ਮੰਨਤਾਂ ਮੰਗੀਆਂ, ਆਏ ਗੲੇ ਨੂੰ ਕਦੇ ਖਾਲੀ ਹੱਥੀਂ ਨ ਮੋੜਿਆ। ਖੁਦ ਜਾ ਜਾ ਕੇ ਲੋੜਵੰਦਾਂ ਦੀ ਮਦਦ ਕੀਤੀ। ਪਰ ਇੰਨਾ ਸਭ ਕਰਨ ਦੇ ਬਾਵਜੂਦ ਵੀ ਮੇਰੀ ਮਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਇਆ। ਚਾਚੀ ਹੁਣਾ ਨੇ ਵੀ ਮੇਰੀ ਮਾਂ ਦਾ ਖਿਆਲ ਰੱਖਣ ਅਤੇ ਸਮੇਂ ਸਿਰ ਉਹਨਾਂ ਦੀ ਦਵਾਈ ਦਾਰੂ ਕਰਨ ਚ, ਕੋਈ ਢਿੱਲ ਨਾ ਵਰਤੀ। ਡਾਕਟਰ ਵੀ ਘਰ ਆਣਕੇ ਟੀਕਾ ਲਾਉਂਦੀ ਰਹੀ ਮਾਂ ਦੇ। ਉਸਨੇ ਵੀ ਮੇਰੀ ਮਾਂ ਨੂੰ ਹੌਂਸਲਾ ਦੇਣਾ, ਕਿ ਤੁਸੀਂ ਚਿੰਤਾ ਕਰਨੀ ਛੱਡ ਦਿਓ। ਤੁਹਾਡੀ ਇਸ ਹਾਲਤ ਦੀ ਵਜਾ ਤੁਹਾਡੇ ਦਿਮਾਗ ਤੇ ਬੋਜ ਬਣੀ ਟੈਨਸ਼ਨ ਹੀ ਹੈ। ਪਰ ਮਾਂਵਾਂ ਨੂੰ ਕਿਥੇ ਚੈਨ ਆਉਂਦਾ, ਜਦ ਉਹਨਾਂ ਦੇ ਪੁੱਤਾਂ ਦੇ ਘਰ ਉਜੜੇ ਹੋਣ। ਮੇਰੀ ਮਾਂ ਨੂੰ ਬਸ ਇਹੀ ਚਿੰਤਾ ਸੀ, ਕਿ ਉਸਦੇ ਪੁੱਤ ਦਾ ਦੁਬਾਰਾ ਘਰ ਵਸ ਜਾਵੇ। ਪਰ ਮੈਂ ਆਪਣੇ ਮੁੰਡੇ ਦੇ ਭਵਿੱਖ ਨਾਲ ਖਿਲਵਾੜ ਨਹੀਂ ਸੀ ਕਰ ਸਕਦਾ। ਖੈਰ ਤਿੰਨ ਸਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ ਲੜਦੇ, ਆਖਰ ਮੇਰੀ ਮਾਂ ਇਸ ਜੰਗ ਨੂੰ ਹਾਰ ਗੲੀ।

ਚਾਚੀ ਦੀ ਕੁੜੀ ਦੇ ਨਾਲ ਨਾਲ, ਸਾਡੇ ਗਵਾਂਡੀਆਂ ਦੀ ਕੁੜੀ ਨੇ ਵੀ ਮੇਰੇ ਮੁੰਡੇ ਦਾ ਦਿਨ ਰਾਤ ਖਿਆਲ ਰਖਣਾ। ਚਾਚੀ ਮੇਰੀ ਤਾਂ ਜਿਵੇਂ ਉਸਨੂੰ ਆਪਣਾ ਹੀ ਪੁੱਤ ਸਮਝਦੀ ਹੋਵੇ। ਇਕ ਮਾਂ ਵਾਂਗ ਹੀ ਚਾਚੀ ਮੇਰੀ ਨੇ ਕਦੇ ਕਿਸੇ ਤਰ੍ਹਾਂ ਦਾ ਫ਼ਰਕ ਨਹੀਂ ਸੀ ਕੀਤਾ ਉਸ ਨਾਲ। ਬੇਟੇ ਦਾ ਨਾਮ ਵੀ ਚਾਚੀ ਹੁਣਾ ਨੇ ਹੀ ਰੱਖਿਆ। ਉਸਦਾ ਪੂਰਾ ਨਾਮ ਕਰਨਵੀਰ ਸਿੰਘ ਰੱਖਿਆ ਗਿਆ, ਜਦਕਿ ਸਭ ਉਸਨੂੰ ਕਰਨ ਕਹਿਕੇ ਬੁਲਾਉਂਦੇ ਸਨ। ਕਰਨ ਨੂੰ ਵੀ ਸਭ ਕੋਲੋਂ ਐਨਾ ਪਿਆਰ ਮਿਲਿਆ, ਕਿ ਉਸਨੂੰ ਕਦੇ ਕਿਸੇ ਨੇ ਮਾਂ ਦੀ ਕਮੀਂ ਹੀ ਨੀ ਮਹਿਸੂਸ ਹੋਣ ਦਿੱਤੀ। ਚਾਚਾ ਚਾਚੀ ਨੂੰ ਮੰਮਾ ਡੈਡਾ, ਤੇ ਮੈਨੂੰ ਹਮੇਸ਼ਾ ਆਪਣਾ ਭਰਾ ਹੀ ਸਮਝਿਆ ਉਸਨੇ। ਉਸਦੀਆਂ ਦਿਨ ਰਾਤ ਮਾਲਿਸ਼ਾ ਕਰਕੇ, ਉਸਨੂੰ ਉਂਗਲੀ ਫੜਕੇ ਚਲਣਾ ਵੀ ਚਾਚੀ ਹੁਣਾ ਨੇ ਹੀ ਸਿਖਾਇਆ। ਉਸਦੀ ਜ਼ੁਬਾਨ ਵਿਚੋਂ ਪਹਿਲਾਂ ਸ਼ਬਦ ਮਾਂ ਵੀ ਚਾਚੀ ਲਈ ਹੀ ਨਿਕਲਿਆ ਸੀ। ਮੇਰੇ ਹੋਰ ਰਿਸ਼ਤੇਦਾਰਾਂ ਦਾ ਵੀ ਹੁਣ ਆਉਣਾ ਜਾਣਾ ਕਾਫ਼ੀ ਵੱਧ ਗਿਆ ਸੀ ਮੇਰੇ ਵੱਲ। ਸਭਨੇ ਖ਼ੂਬ ਸਾਰੇ ਤੋਹਫ਼ੇ ਲੈਕੇ ਆਉਣੇ ਕਰਨ ਲਈ। ਭੂਆ ਨੇ ਵੀ ਫੁਫੜ ਤੋਂ ਚੋਰੀ, ਕਦੇ ਕਦੇ ਗੇੜਾ ਮਾਰ ਜਾਣਾ ਸਾਡੇ ਵੱਲ। ਜਦਕਿ ਫੁਫੜ ਹਾਲੇ ਵੀ ਆਪਣਾ ਮੂੰਹ ਸ਼ੁਜਾਈ ਬੈਠਾ ਸੀ। ਉਸਨੂੰ ਇਹ ਸੀ ਕਿ ਮੈਂ ਰਿਸ਼ਤੇਦਾਰਾਂ ਸਾਹਮਣੇ ਉਸਦੀ ਉਮਰ ਤੇ ਰਿਸ਼ਤੇ ਦਾ ਲਿਹਾਜ਼ ਕੀਤੇ ਬਿਨਾਂ, ਉਸਦੀ ਬੇਇਜ਼ਤੀ ਕੀਤੀ ਹੈ। ਜਦਕਿ ਅਸਲ ਵਿਚ ਸਾਡੇ ਕੋਲੋਂ ਉਸ ਪਰਿਵਾਰ ਦਾ ਸੱਚ ਲੁਕਾਕੇ, ਸਾਨੂੰ ਖੁਆਰ ਕਰਨ ਵਾਲਾ ਸਾਡਾ ਸਭਤੋਂ ਵੱਡਾ ਵੈਰੀ ਓਹੀ ਸੀ।

ਮੈਂ...

ਔਰਤ ਜ਼ਾਤ ਦੀ ਬਚਪਨ ਤੋਂ ਹੀ ਬਹੁਤ ਇਜ਼ਤ ਕਰਦਾ ਆਇਆ ਹਾਂ। ਨਿੱਕੇ ਹੁੰਦਿਆਂ ਕੁਲਦੀਪ ਮਾਣਕ ਸਾਬ ਦਾ, ‘ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ’ ਗੀਤ ਬਹੁਤ ਸੁਣਨਾ। ਮਾਂ ਸ਼ਬਦ ਨਾਲ ਬੜਾ ਪਿਆਰ ਰਿਹਾ ਹੈ ਬਚਪਨ ਤੋਂ ਹੀ ਮੈਨੂੰ। ਆਪਣੀ ਮਾਂ ਨੂੰ ਮੈਂ ਆਪਣੀ ਜਾਨ ਨਾਲੋਂ ਵੀ ਵਧਕੇ ਪਿਆਰ ਕੀਤਾ। ਮੈਂ ਸਮਝਦਾ ਹੁੰਦਾ ਸੀ, ਕਿ ਮਾਂ ਦਾ ਰੁਤਬਾ ਰੱਬ ਨਾਲੋਂ ਵੀ ਉਚਾ ਹੁੰਦਾ। ਹੱਲੇ ਰੱਬ ਆਪਣੇ ਬੱਚਿਆਂ ਨੂੰ ਮੁਸ਼ਕਲ ਘੜੀ ਵਿਖਾ ਦਿੰਦਾ, ਪਰ ਇਕ ਮਾਂ ਨੀ ਕਦੇ ਆਪਣੇ ਬੱਚੇ ਉਤੇ ਕਿਸੇ ਤਰਾਂ ਦੀ ਕੋਈ ਆਂਚ ਆਉਣ ਦਿੰਦੀ। ਪਰ ਮੇਰੇ ਏਸ ਭਰਮ ਨੂੰ ਪਲਾਂ ਵਿਚ ਹੀ ਮੇਰੀ ਘਰਵਾਲੀ ਨੇ ਤੋੜ ਦਿੱਤਾ। ਜਦ ਉਹ ਆਪਣੇ ਦੋ ਦਿਨ ਦੇ ਬੀਮਾਰ ਬੱਚੇ ਨੂੰ ਮੌਤ ਦੇ ਮੂੰਹ ਵਿਚ ਛਡਕੇ, ਆਪ ਆਪਣੀ ਜ਼ਿੰਮੇਵਾਰੀ ਤੋਂ ਭਗੌੜੀ ਹੋ ਗੲੀ ਸੀ। ਉਸ ਪੈਸੇ ਦੀ ਲਾਲਚੀ ਔਰਤ ਨੂੰ ਰੱਬ ਵੱਲੋਂ ਬਖਸ਼ੇ ਅਨਮੋਲ ਰਤਨ ਨਾਲੋਂ ਵੀ ਵਧਕੇ ਪੈਸਾ ਜ਼ਿਆਦਾ ਪਿਆਰਾ ਲੱਗਾ। ਮੈਂ ਬਚਪਨ ਤੋਂ ਦੇਖਦਾ ਆਇਆ, ਕਿਸੇ ਮੱਝ ਜਾਂ ਗਾਂ ਦੇ ਜਣੇ ਦੀ ਵੀ ਜੇਕਰ ਮੌਤ ਹੋ ਜਾਣੀ, ਤਾਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਸੀ। ਮਰੇ ਹੋਏ ਨੂੰ ਹੀ ਲਗਾਤਾਰ ਚੱਟੀ ਜਾਣਾ, ਜਿਵੇਂ ਜਿਊਂਦਿਆਂ ਚ ਕਰਨ ਦਾ ਯਤਨ ਕਰਦੀ ਹੋਵੇ। ਉਹ ਘਟੀਆ ਔਰਤ ਤਾਂ ਜਾਨਵਰਾਂ ਨਾਲੋਂ ਵੀ ਗੲੀ ਗੁਜ਼ਰੀ ਨਿਕਲੀ। ਭਲਾ ਕੋਈ ਆਪਣੇ ਢਿੱਡੋਂ ਜਣੇ ਬੱਚੇ ਨੂੰ ਇੰਝ ਮਰਨ ਕੰਢੇ ਛਡਕੇ ਕਿਵੇਂ ਜਾ ਸਕਦਾ। ਲਾਹਨਤ ਹੈ ਐਸੀ ਔਰਤ ਤੇ। ਉਸਨੂੰ ਤਾਂ ਮਾਂ ਕਹਿਲਾਉਣ ਦਾ ਵੀ ਹੱਕ ਨਹੀਂ।

ਪੰਜ ਸਾਲ ਦੀ ਉਮਰ ਹੋਗੀ ਮੇਰੇ ਬੇਟੇ ਦੀ ਅੱਜ਼, ਤੇ ਚਾਰ ਸਾਲ ਹੋ ਗੲੇ ਨੇ ਮੇਰੇ ਅਤੇ ਸਿਮਰਨ ਦਾ ਤਲਾਕ ਹੋਇਆ ਨੂੰ। ਇਹਨਾਂ ਪੰਜਾਂ ਸਾਲਾਂ ਵਿਚ ਉਸ ਪੱਥਰ ਦਿਲ ਔਰਤ ਨੇ, ਇਕ ਵਾਰ ਵੀ ਆਪਣੇ ਬੱਚਾ ਦਾ ਮੂੰਹ ਨਹੀਂ ਵੇਖਿਆ। ਇਕ ਵਾਰ ਵੀ ਉਹਦਾ ਜਾਂ ਉਹਦੇ ਵੱਲੋਂ ਕਿਸੇ ਦਾ ਸਾਨੂੰ ਕੋਈ ਫੋਨ ਨਹੀਂ ਆਇਆ, ਬੱਚੇ ਨੂੰ ਮਿਲਣ ਵਾਸਤੇ। ਜਦਕਿ ਅਸੀਂ ਉਸਨੂੰ ਨਫ਼ਰਤ ਕਰਨ ਦੇ ਬਾਵਜੂਦ ਵੀ ਹਮੇਸ਼ਾ ਉਸਦੀ ਉਡੀਕ ਕੀਤੀ, ਕਿ ਸ਼ਾਇਦ ਕਦੇ ਤਾਂ ਉਸਦੇ ਅੰਦਰਲੀ ਮਮਤਾ ਜਾਗੇਗੀ, ਆਪਣੀ ਔਲਾਦ ਨੂੰ ਮਿਲਣ ਵਾਸਤੇ। ਕਦੇ ਤਾਂ ਆਪਣੇ ਫੋਕੇ ਘਮੰਡ ਨੂੰ ਕੁਚਲਦੀ ਹੋਈ, ਉਹ ਦੌੜੀ ਦੌੜੀ ਆਪਣੇ ਬੱਚੇ ਨੂੰ ਆਪਣੇ ਸੀਨੇ ਨਾਲ ਲਾਉਣ ਆਵੇਗੀ। ਪਰ ਰੱਬ ਹੀ ਜਾਣੇ ਉਸ ਬੇਕਦਰੀ ਦਾ ਕੈਸਾ ਦਿਲ ਹੋਵੇਗਾ, ਜੋ ਆਪਣੇ ਬੱਚੇ ਦੀ ਜੁਦਾਈ ਵਿਚ ਕਦੇ ਧੜਕਿਆ ਹੀ ਨਹੀਂ। ਕਿਵੇਂ ਉਸਨੂੰ ਰਾਤ ਨੂੰ ਨੀਂਦ, ਤੇ ਦਿਨ ਨੂੰ ਚੈਨ ਆਉੰਦਾ ਹੋਵੇਗਾ, ਆਪਣੇ ਲਾਲ ਤੋਂ ਦੂਰ ਰਹਿਕੇ। ਮੈਂ ਆਪਣੀ ਤਮਾਮ ਜ਼ਿੰਦਗੀ ਵਿਚ ਉਸ ਵਰਗੀ, ਮਰੀ ਹੋਈ ਜ਼ਮੀਰ ਵਾਲੀ ਔਰਤ ਨਹੀਂ ਵੇਖੀ। ਮੈਂ ਹਮੇਸ਼ਾ ਉਸਨੂੰ ਮੁਆਫ਼ ਕਰਕੇ ਉਸਦੇ ਵਾਪਸ ਆਉਣ ਦੀ ਉਡੀਕ ਕੀਤੀ। ਪਰ ਉਸਨੇ ਆਪਣੀ ਜ਼ਿਦ ਨ ਛਡਦੀ ਹੋਈ ਨੇ, ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਸਾਡੇ ਬਾਰੇ।

ਅਗਲਾ ਭਾਗ ਜਲਦ ਹੀ

...
...



Related Posts

Leave a Reply

Your email address will not be published. Required fields are marked *

One Comment on “ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਛੇਵਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)