More Punjabi Kahaniya  Posts
ਸੰਤਾਂ ਵਰਗਾ


ਲਿਖਤਾਂ ਵਿਚ ਉਸਦਾ ਜਿਕਰ ਕਈਆਂ ਨੂੰ ਬਹੁਤ ਬੁਰਾ ਵੀ ਲੱਗਦਾ..ਚੁੱਪ ਜਿਹੇ ਕਰ ਜਾਂਦੇ..ਅਖ਼ੇ ਕਾਤਿਲ ਸੀ..ਅੱਤਵਾਦੀ ਸੀ..ਨੌਜੁਆਨੀ ਪੁੱਠੇ ਪਾਸੇ ਲਾ ਗਿਆ..ਮਸਹੂਰੀ ਭਾਲਦਾ ਸੀ..ਹਥਿਆਰਾਂ ਦਾ ਸ਼ੋਕੀਨ ਸੀ..!
ਇਹ ਵੀ ਸਲਾਹ ਦਿੰਦੇ ਆਪਣੀਆਂ ਲਿਖਤਾਂ ਸਿਰਫ ਪਿਆਰ ਮੁਹੱਬਤ ਤੱਕ ਹੀ ਮਹਿਦੂਦ ਰਖਿਆ ਕਰ..ਸਿਆਸਤ ਨਾ ਛੋਹਿਆ ਕਰ..!
ਪਰ ਸਿਆਸਤ ਤੇ ਉਸ ਨੇ ਕੀਤੀ ਹੀ ਨਹੀਂ..ਨਾ ਉਸਨੂੰ ਕਰਨੀ ਹੀ ਆਈ..ਬੱਸ ਬੋਝੇ ਵਿਚ ਇੱਕ ਵਰਕਾ ਜਿਹਾ ਜਰੂਰ ਰੱਖਦਾ ਹੁੰਦਾ..ਅਨੰਦਪੁਰ ਮਤੇ ਵਾਲਾ ਵਰਕਾ..ਸਾਰਿਆਂ ਦਸਤਖਤ ਵੀ ਕੀਤੇ..ਕਰਨ ਵਾਲਿਆਂ ਵਿਚੋਂ ਕੁਝ ਅਜੇ ਵੀ ਜਿਉਂਦੇ ਨੇ..ਪਰ ਉਹ ਆਪ ਮੁੱਕ ਗਿਆ..ਸੰਖੇਪ ਜਿਹੀ ਅਰਦਾਸ ਕਰਕੇ..!
ਦੱਸਦੇ ਮੁੱਕਣ ਤੋਂ ਪਹਿਲਾਂ ਟੋਹੜਾ ਆਖਣ ਲੱਗਾ ਦਿੱਲੀ ਬਹੁਤੀਆਂ ਮੰਗਾ ਮੰਨ ਗਈ ਏ..ਬਾਕੀਆਂ ਲਈ ਕਮਿਸ਼ਨ ਬਿਠਾ ਦੇਣਾ..ਅਮਰੀਕ ਸਿੰਘ ਨੂੰ ਵੱਡੀ ਵਜੀਰੀ ਲਈ ਵੀ ਹਾਂ ਹੋ ਗਈ..ਓਸੇ ਵੇਲੇ ਕਾਗਜ ਕੱਢ ਲਿਆ..ਜੇ ਆਹ ਸਾਰੀਆਂ ਮੰਨ ਗਏ ਨੇ ਤਾਂ ਮੈਂ ਹੁਣੇ ਮਹਿਤੇ ਚਲਾ ਜਾਂਦਾ ਹਾਂ..ਰਹੀ ਗੱਲ ਵਜੀਰੀਆਂ ਦੀ..ਇਹ ਮੋਰਚਾ ਅਸੀ ਵਜੀਰੀਆਂ ਲੈਣ ਖਾਤਿਰ ਨਹੀਂ ਸੀ ਲਾਇਆ..!
ਸਪਸ਼ਟ ਤੇ ਸਰਲ ਨਿਸ਼ਾਨਾ..ਇਹ ਪੰਛੀ ਕੱਲਾ ਏ..ਇਹਦੇ ਮਗਰ ਸ਼ਿਕਾਰੀ ਬਹੁਤੇ..!
ਜਾਣਦਾ ਸੀ..ਮਰ ਤੇ ਅਖੀਰ ਨੂੰ ਜਾਣਾ ਹੀ ਹੈ..ਤਲਵੇ ਚੱਟ ਲਵੋ ਤੇ ਜਾਂ ਫੇਰ ਤੋਪ ਅੱਗੇ ਹਿੱਕ ਡਾਹ ਲਵੋ..!
ਪਹਿਲਾ ਰਾਹ ਲੋਕਾਈ ਸ਼ੁਰੂ ਤੋਂ ਹੀ ਅਪਣਾਉਂਦੀ ਆਈ ਪਰ ਦਸਮ ਪਿਤਾ ਵੱਲੋਂ ਦੱਸੇ ਦੂਜੇ ਰਾਹ ਵਿਚ ਸਾਹਾਂ ਦੀ ਮਣਿਆਦ ਬੇਸ਼ੱਕ ਘੱਟ ਹੁੰਦੀ..ਪਰ ਇਨਸਾਨ ਸਦੀਵੀਂ ਧਰੂ ਤਾਰਾ ਜਰੂਰ ਬਣ ਜਾਂਦਾ..ਠੀਕ ਜਿੱਦਾਂ ਉਹ ਬਣ ਗਿਆ..ਹਰ ਸਾਲ ਪਿਛਲੇ ਨਾਲੋਂ ਜਿਆਦਾ ਚਮਕ ਹੁੰਦੀ..!
ਪੱਤਰਕਾਰ ਪੁੱਛਿਆ ਕਰਦੇ ਤੇਰਾ ਅਖੀਰ ਦਿੱਲੀ ਨਾਲ ਰੌਲਾ ਕੀ ਏ?
ਆਖਦਾ ਭਾਈ ਉਹ ਆਖਦੇ ਸਿਰ ਨਿਉਂ ਕੇ ਤੁਰ ਪਰ ਦਸਮ ਪਿਤਾ ਨੇ ਸਾਨੂੰ ਉੱਚਾ ਕਰਕੇ ਤੁਰਨਾ ਸਿਖਾਇਆ..ਬੱਸ ਆਹੀ ਰੌਲਾ ਏ!
ਅੱਜ ਦੇ ਹਾਲਾਤ..ਕਬਰਾਂ ਵਿਚ ਲੱਤਾਂ..ਸੇਖਵਾਂ ਦੀ ਸਿਹਤ ਤੇ ਅਜੇ ਠੀਕ ਸੀ ਫੇਰ ਕਿੱਦਾਂ ਚਲਾ ਗਿਆ..ਭਲਿਓ ਤੁਸੀਂ ਵੀ ਸਾਲ ਛੇ ਮਹੀਨੇ ਹੋਰ ਕੱਢ ਲਵੋਗੇ ਪਰ ਜਾਣਾ ਤੇ ਪੈਣਾ..ਪਰ ਜਾਂਦੇ ਜਾਂਦੇ ਜਰੂਰ ਦੱਸਦੇ ਜਾਇਓ ਐਸੀ ਕਿਹੜੀ ਗੱਲ ਹੁੰਦੀ ਇਸ ਕੁਰਸੀ ਵਿਚ..ਥੁੱਕ ਕੇ ਚੱਟਣ ਨੂੰ ਮਜਬੂਰ ਕਰ ਦਿੰਦੀ..ਪੈਨਸ਼ਨ ਸੈਨਤਾਂ ਮਾਰਦੀ..ਜਵਾਨੀ ਵੇਲੇ ਹੰਢਾਈ ਬੱਲੇ ਬੱਲੇ ਚੁੰਡੀਆਂ ਭੋਰਦੀ..ਕੇ ਮਗਰ ਖਲੋਤੀ ਤੀਜੀ ਪੀੜੀ ਧੱਕੇ ਮਾਰ ਮਜਬੂਰ ਕਰਦੀ ਕੇ ਬਾਪੂ ਜਾਂਦਾਂ ਜਾਂਦਾਂ ਸਾਡੇ ਜੋਗਾ ਤੇ ਕੁਝ ਕਰਦਾ ਜਾ?
ਸੋਚਿਆ ਜਾਵੇ ਤਾਂ ਕੀ ਫਰਕ ਪੈ ਜਾਣਾ..ਜਿਸ ਦਿਨ ਮੁੱਕ ਗਏ ਉਸ ਮਗਰੋਂ ਜੱਗ ਪਰਲੋ..!
ਵੀਹ ਸਾਲ ਪੂਰਾਣੀ ਗੱਲ..ਅੰਮ੍ਰਿਤਸਰ ਐਕਸਾਈਜ ਮਹਿਕਮੇਂ ਦਾ ਅਫਸਰ..ਸੁਖਦੇਵ ਢੀਂਡਸੇ ਦਾ ਪਜਾਮਾ ਕੁੜਤਾ ਪ੍ਰੈਸ ਕਰਵਾਉਣ...

ਆ ਜਾਇਆ ਕਰਦਾ..ਅਖ਼ੇ ਇਹੋ ਜਿਹੇ ਵੱਡੇ ਲੋਕ ਅਕਸਰ ਕੰਮ ਆਉਂਦੇ ਨੇ..ਕੁਝ ਵਰੇ ਹੋਏ ਖੁਦ ਮੁੱਕ ਗਿਆ..ਕਾਹਦੇ ਕੰਮ ਤੇ ਕਾਹਦੀਆਂ ਵਾਕਫ਼ੀਆਂ..ਕਿਸੇ ਦਿਨ ਢੀਂਡਸੇ ਨੇ ਵੀ ਮੁੱਕ ਜਾਣਾ..!
ਪੰਥ ਰਤਨ ਕੋਲ ਖਲੋਤੀ ਨੂੰ ਆਖਦਾ ਮੇਰੀ ਬਾਂਹ ਫੜ ਉਠਾ ਬੀਬਾ..ਮੈਂ ਲੋਕਾਂ ਨੂੰ ਪੁੱਛਣਾ ਚੋਣਾਂ ਲੜਾਂ ਕੇ ਨਾ..ਸੱਤ ਪੀੜੀਆਂ ਜੋਗਾ ਤੇ ਹੈ ਅੱਠਵੀਂ ਦਾ ਕੀ ਬਣੂੰ?
ਕਈ ਦਲੀਲ ਦਿੰਦੇ..ਦਿੱਲੀਓਂ ਪ੍ਰੈਸ਼ਰ ਪਾਇਆ ਨਹੀਂ ਤੇ ਫੁੱਲ ਤੇ ਕਦੀ ਨਾ ਚੜ੍ਹਦੇ..ਕੁਝ ਆਖਦੇ ਅਸੀ ਤੇ ਸ਼ੁਰੂ ਤੋਂ ਸਿਆਸਤ ਕਰਦੇ ਆਏ..ਇਸ ਉਮਰੇ ਸਾਥੋਂ ਹੋਰ ਕੁਝ ਨੀ ਹੋਣਾ..!
ਹੋਰ ਕੁਝ ਕਰਨ ਲਈ ਆਖਿਆ ਵੀ ਕਿਸਨੇ ਹੈ..ਬੱਸ ਇੱਕਠੇ ਹੋ ਕੇ ਧੌਣ ਉੱਚੀ ਕਰਕੇ ਜੀਣਾ ਸਿੱਖ ਲਵੋ..ਭੀੜ ਝੂਠ ਨਾਲ ਰਲੀ ਜਾਂਦੀ ਰਲੀ ਜਾਣ ਦਿਓ..ਤੁਸੀਂ ਪਾਸੇ ਹੋ ਕੇ ਸੱਚ ਤਾਂ ਬੋਲੋ..ਹੋ ਸਕਦੇ ਇਤਿਹਾਸ ਦੀ ਕੋਈ ਸੁਨਹਿਰੀ ਨੁੱਕਰ ਥਾਂ ਹੀ ਦੇ ਦੇਵੇ..!
ਬੋਤਾ ਸਿੰਘ ਤੇ ਗਰਜਾ ਸਿੰਘ ਵੀ ਤੇ ਦੋ ਹੀ ਸਨ..ਜਿੰਦਾ ਹੋ ਤੋਂ ਜਿੰਦਾ ਦਿਖਨਾ ਭੀ ਜਰੂਰੀ ਹੈ!
ਸਿਰਦਾਰ ਕਪੂਰ ਸਿੰਘ ਆਈ.ਏ.ਐੱਸ ਨੂੰ ਆਖਦਾ ਤੁਹਾਡੀਆਂ ਬਹੁਤੀਆਂ ਗੱਲਾਂ ਸਮਝ ਨਹੀਂ ਪੈਂਦੀਆਂ ਪਰ ਏਨਾ ਪਤਾ ਤੁਸੀਂ ਸੱਚ ਬੋਲਦੇ ਹੋ..ਅੱਜ ਦੇ ਮਚੇ ਘਮਸਾਨ..ਚਿੱਕੜ ਲਿੱਬੜੀ ਗਰਕੀ ਸਿਆਸਤ ਵੇਖ ਉਹ ਸਰਲਤਾ ਅਤੇ ਸਪਸ਼ਟਤਾ ਬੜੀ ਚੇਤੇ ਆਉਂਦੀ..!
ਜਦੋਂ ਪਰਖ ਦੀ ਘੜੀ ਆਈ..ਅਗਲਾ ਅਹੁ ਗਿਆ ਅਹੁ ਗਿਆ ਹੋ ਗਿਆ..ਪਰ ਸਾਰਾ ਕੁਝ ਸਾਮਣੇ ਤੋਂ ਹੀ..ਇੱਕ ਵੀ ਪਿੱਠ ਪਿੱਛੇ ਤੋਂ ਨਹੀਂ..!
ਕਈਆਂ ਦੇ ਵਖਰੇਵੇਂ ਹੋਣਗੇ..ਅਖ਼ੇ ਉਸਦੀ ਗਰਮ ਫਿਲਾਸਫੀ ਅੱਜ ਕਿਧਰੇ ਵੀ ਫਿੱਟ ਨਹੀਂ ਬੈਠਦੀ..ਪਰ ਘੱਟੋ ਘੱਟ ਸੱਚ ਬੋਲਣ ਦੀ ਉਸ ਵਿਚਾਰਧਾਰਾ ਨੂੰ ਅੱਜ ਦੇ ਸੰਧਰਬ ਵਿਚ ਰੱਖ ਕੇ ਵਿਸ਼ਲੇਸ਼ਣ ਜਰੂਰ ਕਰ ਵੇਖਿਓ..ਚਿੱਕੜ ਵਿਚ ਖਿੜਿਆ ਹੋਇਆ ਕਮਲ ਦਾ ਉਹ ਫੁਲ ਜਾਪੇਗੀ..ਜਿਸਦੀ ਖੁਸ਼ਬੂ ਅੱਜ ਹਰਿਆਣੇ ਦੀ ਜਾਟ ਬੈਲਟ ਅਤੇ ਖਾਪ ਪੰਚਾਇਤਾਂ ਤੱਕ ਵੀ ਜਾ ਅੱਪੜੀ ਏ!
ਜਾਂਦੇ ਜਾਂਦੇ..
ਵੀਰ ਅਜਾਦ ਸਿੰਘ ਮੁਤਾਬਿਕ ਮੁਕਤਸਰ ਸਾਹਿਬ ਗੁਰੂ ਘਰ ਦੇ ਬਾਹਰ ਲੱਗੀ ਇਸ ਤਸਵੀਰ ਵੱਲ ਨੀਝ ਲਾ ਕੇ ਵੇਖਦੇ ਹੋਏ ਰਿਕਸ਼ੇ ਵਾਲੇ ਨੂੰ ਜਦੋਂ ਪੁੱਛਿਆ ਤਾਂ ਆਖਣ ਲੱਗਾ ਇਹ ਦੇਖਣ ਮੈਂ ਰੋਜ਼ ਉਚੇਚਾ ਦੂਰੋਂ ਆਉਂਦਾ..ਬੜਾ ਹੋਂਸਲਾ ਮਿਲਦਾ..ਸੰਤਾਂ ਵਰਗਾ ਸੱਚ ਬੋਲਣ ਵਾਲਾ ਆਗੂ ਜੇ ਪੰਜਾਬ ਨੂੰ ਮਿਲ ਜਾਵੇ ਤਾਂ ਰਾਤੋ ਰਾਤ ਬਦਲਾਓ ਆ ਸਕਦਾ।
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)