More Punjabi Kahaniya  Posts
ਧੀ ਵਾਸਤੇ ਬਾਪ


ਅੱਗੇ ਜਦੋਂ ਵੀ ਕੋਈ ਇਹ ਸਵਾਲ ਪੁੱਛਦਾ..ਪਹਿਲੀ ਨੌਕਰੀ ਕਿਓਂ ਛੱਡੀ..ਤਾਂ ਜੁਆਬ ਤੋਂ ਪਹਿਲੋਂ ਹੀ ਮੇਰਾ ਰੋਣ ਨਿੱਕਲ ਜਾਇਆ ਕਰਦਾ ਪਰ ਉਸ ਦਿਨ ਡਟੀ ਰਹੀ..ਫੇਰ ਸਾਰਾ ਕੁਝ ਹੂ-ਬਹੂ ਬਿਆਨ ਕਰ ਦਿੱਤਾ..ਮੇਰੇ ਦਾਰ ਜੀ ਦੀ ਉਮਰ ਦਾ ਉਹ..ਉਸਦਾ ਅਕਸਰ ਹੀ ਮੇਰੇ ਮੋਢੇ ਤੇ ਹੱਥ ਰੱਖ ਦੇਣਾ..ਮੈਨੂੰ ਇਕੱਲਿਆਂ ਬਾਹਰ ਜਾਣ ਦੀ ਪੇਸ਼ਕਸ਼..ਤੋਹਫੇ..ਬੇਲੋੜਾ ਓਵਰਟਾਈਮ ਭੱਦੇ ਮਜਾਕ ਅਤੇ ਅਖੀਰ ਵਿਚ ਉਸ ਦਿਨ..ਸਕੂਲ ਛੁੱਟੀ ਮਗਰੋਂ ਕੱਲੀ ਬੈਠੀ ਕੰਮ ਕਰਦੀ ਨਾਲ ਕੀਤੀ ਉਹ ਹਰਕਤ..ਫੇਰ ਸ਼ੇਰਨੀ ਬਣ ਕੇ ਐਸੀ ਨਹੁੰਦਰ ਮਾਰੀ ਕੇ ਵੱਡਾ ਖਰੀਂਡ..ਸਾਰੀ ਉਮਰ ਯਾਦ ਰੱਖੂ..ਹਰੇਕ ਵਿਕਾਊ ਨਹੀਂ ਹੁੰਦਾ!
ਅੱਜ ਇੰਟਰਵਿਊ ਪੈਨਲ ਦੇ ਹੈਡ ਚਿੱਟੀ ਦਾਹੜੀ ਵਾਲੇ ਮੈਨੂੰ ਇੰਝ ਜਾਪੇ ਜਿੱਦਾਂ ਦਾਰ ਜੀ ਖੁਦ ਆਪ ਬੈਠੇ ਹੋਣ..ਹੁਣ ਤੱਕ ਜਿਥੇ ਵੀ ਇੰਟਰਵਿਊ ਦੇਣ ਗਈ..ਫੋਨ ਪਹਿਲੋਂ ਅੱਪੜ ਜਾਇਆ ਕਰਦਾ..ਨੌਕਰੀ ਤੇ ਨਾ ਰੱਖਿਓ..ਗੱਲ ਗੱਲ ਤੇ ਹਿੰਸਕ ਹੋ ਜਾਂਦੀ..ਹਰੇਕ ਨਾਲ..ਵਿਦਿਆਰਥੀਆਂ ਨਾਲ..ਨਾਲਦੀਆਂ ਨਾਲ..ਚਰਿੱਤਰ ਵੀ ਦਾਗੀ ਏ..ਫੇਰ ਅਗਲੇ ਪਹਿਲੋਂ ਹੀ ਆਖ ਦਿੰਦੇ..ਮੈਡਮ ਸੌਰੀ..ਕਰਾਸ ਰੈਫਰੈਂਸ ਠੀਕ ਨਹੀਂ ਏ!
ਪਰ ਅੱਜ ਰਾਤੀ ਦਾਰ ਜੀ ਸੁਫ਼ਨੇ ਵਿਚ ਆਏ..ਅਖ਼ੇ ਧੀਏ ਘਬਰਾਵੀਂ ਨਾ..ਮੈਂ...

ਤੇਰੀ ਰਾਖ਼ੀ ਕਰੂੰ..ਫੇਰ ਰਾਖੀ ਕੀਤੀ ਵੀ..ਰੋਣ ਵੀ ਨੀ ਦਿੱਤਾ..ਗਈ ਸਾਂ ਰਿਸੈਪਸ਼ਨਿਸਟ ਦੀ ਪੋਸਟ ਵਾਸਤੇ..ਨਿਯੁਕਤੀ ਪੱਤਰ ਮਿਲਿਆ ਅਸਿਸਟੈਂਟ ਟੀਚਰ ਦਾ..ਤਨਖਾਹ ਵੀ ਅੱਗੇ ਨਾਲੋਂ ਦਸ ਹਜਾਰ ਜਿਆਦਾ..ਉਹ ਸਿਰ ਤੇ ਹੱਥ ਫੇਰਦੇ ਆਖਣ ਲੱਗੇ ਅੱਜ ਜਦੋਂ ਕਿਸੇ ਫੋਨ ਕਰ ਕੇ ਆਖਿਆ ਕੇ ਚਰਿੱਤਰ ਦੀ ਮਾੜੀ ਏ ਓਸੇ ਵੇਲੇ ਫੈਸਲਾ ਲੈ ਲਿਆ ਸੀ..!
ਘਰੇ ਤੁਰੀ ਆਉਂਦੀ ਸੋਚੀ ਜਾ ਰਹੀ ਸਾਂ ਕਿਧਰੇ ਇਹ ਵੀ ਕੋਈ ਧੋਖਾ ਹੀ ਨਾ ਹੋਵੇ..ਪਰ ਨਹੀਂ ਇਨਸਾਨ ਦੀਆਂ ਅੱਖਾਂ ਦੱਸ ਦਿੰਦਿਆਂ..ਨਾਲੇ ਲੱਗਦੇ ਵੀ ਤਾਂ ਨਿਰੇ ਦਾਰ ਜੀ..ਜਿਥੇ ਦਾਰ ਜੀ ਆਪ ਹੋਣ ਓਥੇ ਧੋਖਾ ਹੋ ਹੀ ਨਹੀਂ ਸਕਦਾ..ਬਾਪ ਧੀ ਨਾਲ ਧੋਖਾ ਥੋੜੀ ਕਰਦਾ..ਬਾਪ ਤੇ ਰਾਖੀ ਕਰਦਾ..ਮੀਹਾਂ ਤੋਂ ਝੱਖੜਾਂ ਤੋਂ ਅਤੇ ਮਾੜੀਆਂ ਨਜਰਾਂ ਤੋਂ..ਧੀ ਵਾਸਤੇ ਬਾਪ ਕਦੇ ਨਹੀਂ ਮਰਦੇ..ਹਮੇਸ਼ ਜਿਉਂਦੇ ਰਹਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)