More Punjabi Kahaniya  Posts
ਜੱਟ ਮੌਜਾਂ ਕਰਦਾ ਏ


ਜੱਟ ਮੌਜਾਂ ਕਰਦਾ ਏ
ਸਵਰਨ ਸਿੰਘ ਨੂੰ ਪੁਰਖਿਆਂ ਦੀ ਪੰਜ ਕਿੱਲੇ ਜ਼ਮੀਨ ਵਿਰਾਸਤ ਵਿੱਚ ਮਿਲੀ । ਕਾਫ਼ੀ ਮਿਹਨਤ ਮੁਸ਼ੱਕਤ ਨਾਲ ਉਸ ਨੇ ਦੋ ਕਿੱਲੇ ਹੋਰ ਨਾਲ ਜੋੜ ਲਏ । ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ , ਘਰ ਦੇ ਖਰਚੇ ਵੀ ਕਾਫੀ ਵਧ ਗਏ । ਰਿਸ਼ਤੇ ਨਾਤਿਆਂ ਨਾਲ ਦਿਨ ਤਿਉਹਾਰਾਂ ਉੱਤੇ ਵਰਤ ਵਰਤਾਅ ਕਾਰਨ ਆੜਤੀਆਂ ਕੋਲੇ ਸਵਰਨ ਸਿੰਘ ਪੈਸੇ ਕਰਜੇ ਉੱਤੇ ਲੈਣ ਲੱਗ ਪਿਆ , ਛਿਮਾਹੀਂ ਮੰਡੀ ਵਿੱਚ ਫਸਲ ਸੁੱਟ ਕੇ ਮਸਾਂ ਲੈਣੇ ਦੇਣੇ ਹੀ ਪੂਰੇ ਕਰਦਾ । ਕੁੜੀ ਦੇ ਵਿਆਹ ਵਿੱਚ ਵਿਤੋਂ ਵੱਧ ਖਰਚਾ ਕਰਨ ਦੇ ਚੱਕਰ ਵਿੱਚ ਕਾਫੀ ਕਰਜ਼ਾ ਸਿਰ ਉੱਤੇ ਚੜ੍ਹ ਗਿਆ । ਕਿਸੇ ਨੇ ਸਲਾਹ ਦਿੱਤੀ ਕਿ ਬੈਂਕ ਕੋਲੋਂ ਲਿਮਟ ਬਣਵਾ ਲੈ , ਕਾਫੀ ਪੈਸੇ ਮਿਲ ਜਾਣਗੇ ।
ਬੱਸ ਫੇਰ ਕੀ ਸੀ ਲੈਣੇ ਦੇਣੇ ਦੇ ਚੱਕਰ ਵਿੱਚ ਸਾਰੀ ਪੈਲੀ ਬੈਂਕ ਕੋਲ ਗਿਰਵੀ ਰੱਖ ਕੇ ਕਰਜ਼ਾ ਲੈ ਲਿਆ । ਲੱਖਾਂ ਦੇ ਹਿਸਾਬ ਨਾਲ ਪੈਸੇ ਹੱਥ ਵਿੱਚ ਆ ਗਏ , ਜਿਹਨਾਂ ਦੇ ਪੈਸੇ ਦੇਣੇ ਸੀ ਸਾਰਿਆਂ ਨੂੰ ਦੇ ਦਿੱਤੇ । ਹੁਣ ਤਾਂ ਸਵਰਨ ਸਿੰਘ ਦੇ ਮੁੰਡੇ ਲਈ ਵੀ ਰਿਸ਼ਤੇ ਆਉਣ ਲੱਗ ਪਏ , ਵਿਚੋਲੇ ਨੂੰ ਪੱਕੀ ਹਦਾਇਤ ਕੀਤੀ ਗਈ ਕੇ ਅਸੀਂ ਵੀ ਕੁੜੀ ਉੱਤੇ ਬਹੁਤ ਖਰਚਾ ਕੀਤਾ , ਹੁਣ ਮੁੰਡੇ ਨੂੰ ਵੀ ਦਾਜ਼ ਵਿੱਚ ਗੱਡੀ ਹੀ ਚਾਹੀਦੀ ਆ , ਨਾਲੇ ਬਰਾਤ ਦਾ ਸਵਾਗਤ ਧੂਮ ਧਾਮ ਨਾਲ ਹੋਣਾ ਚਾਹੀਦਾ ਹੈ, ਆਖਰ , ਸੱਤ ਕਿੱਲੇ ਆ...

ਇੱਕਲੇ ਮੁੰਡੇ ਕੋਲ । ਵਿਚੋਲੇ ਨੇ ਚੰਗਾ ਸਹਿੰਦਾ ਪਰਿਵਾਰ ਲੱਭ ਲਿਆ ਜੋ ਸਾਰਾ ਕੁਝ ਕਰਨ ਲਈ ਰਾਜ਼ੀ ਹੋ ਗਿਆ । ਵਿਆਹ ਲਈ ਸਾਰਿਆਂ ਨੂੰ ਸੱਦਾ ਪੱਤਰ ਦਿੱਤੇ ਗਏ , ਆੜਤੀਆ ਅਤੇ ਬੈਂਕ ਦੇ ਮੈਨੇਜਰ ਨੂੰ ਵੀ ਸੱਦਿਆ ਗਿਆ । ਸ਼ਗਨ ਵਿੱਚ ਮਿਲੀ ਗੱਡੀ ਨੂੰ ਹੀ ਸਜਾ ਕੇ ਬਰਾਤ ਬੈਂਡ ਵਾਜਿਆਂ ਨਾਲ ਚੜ੍ਹੀ ।
ਪੈਲੇਸ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ , ਕੁੜੀ ਵਾਲਿਆਂ ਨੇ ਕੋਈ ਕਸਰ ਨਾ ਛੱਡੀ ਆਓ ਭਗਤ ਵਾਲੀ । ਲਾਵਾਂ ਤੋਂ ਬਾਅਦ ਮੁੰਡੇ ਕੁੜੀ ਨੂੰ ਸ਼ਗਨ ਪੈ ਗਿਆ , ਡੀ. ਜੇ. ਉਪਰ ਗਾਣਾ ਚੱਲਿਆ ” ਮੁੰਡਾ ਆਪਣੇ ਵਿਹਾਅ ਵਿੱਚ ਨੱਚਦਾ ਫਿਰੇ ” ਤਾਂ , ਸਵਰਨ ਸਿੰਘ ਨੇ ਆਪਣੇ ਨੂੰਹ ਪੁੱਤ ਉੱਤੇ ਪੈਸੇ ਸੁੱਟੇ । ਵਿਆਹ ਵਾਲਾ ਮੁੰਡਾ ਇੱਕ ਗਾਣਾ ਲਗਵਾਅ ਕੇ ਡੀ.ਜੇ. ਵਾਲਿਆਂ ਕੁੜੀਆਂ ਉੱਤੇ ਨੋਟ ਸੁੱਟਣ ਲੱਗ ਪਿਆ , ਗਾਣੇ ਦੇ ਬੋਲ ਸਨ , ‘ ਜੱਟ ਮੌਜ਼ਾਂ ਕਰਦਾ ਏ , ਰੱਬ ਨੇ ਥੋੜ ਕੋਈ ਨਾ ਰੱਖੀ ” । ਮੋਹਰਲੇ ਸੋਫੇ ਉੱਤੇ ਬੈਠਾ ਆੜਤੀਆ ਤੇ ਬੈਂਕ ਦਾ ਮੈਨੇਜਰ ਇਸ ਸਾਰੇ ਵਰਤਾਰੇ ਉੱਤੇ ਮਨ ਹੀ ਮਨ ਹੱਸ ਰਹੇ ਸਨ , ਕਿ ਕਰਜ਼ੇ ਦੇ ਪੈਸੇ ਨਾਲ ਕਾਹਦੀਆਂ ਮੌਜ਼ਾਂ ?
ਸੰਧੂ ਸੁਖਰਾਜ ਜ਼ੀਰਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)