More Punjabi Kahaniya  Posts
ਘਰ ਦਾ ਜੋਗੀ ਯੋਗ ਨਾ


10- 12 ਸਾਲ ਪਹਿਲਾਂ ਦੀ ਗੱਲ ਆ। ਬੱਸ ਵਿੱਚ ਇੱਕ ਮੁੰਡਾ ਵੇਖਦੀ ਸਾਂ ਕੰਨਾਂ ਚ ਟੂਟੀਆਂ ਲਾਈ ਗਾਣੇ ਸੁਣਦਾ ਤੇ ਆਵਾਜ਼ ਐਨੀ ਉੱਚੀ ਹੁੰਦੀ ਕਿ ਮੇਰੇ ਵਰਗੇ ਕਈਆਂ ਨੂੰ ਚੰਗੀ ਨ ਲਗਦੀ। ਇਕ ਦਿਨ ਕੁਦਰਤੀ ਮੇਰੇ ਨਾਲ ਆ ਬੈਠਾ। ਮੈਂ ਉਹਨੂੰ ਇਸ਼ਾਰੇ ਨਾਲ ਆਵਾਜ਼ ਹੌਲੀ ਕਰਨ ਲਈ ਕਿਹਾ।
“ਅੰਟੀ ਤੁਹਾਨੂੰ ਸੁਣਦੀ ਆ?”
“ਮੈਨੂੰ ਈ ਨਹੀਂ, ਸਾਰੀ ਬੱਸ ਨੂੰ ਸੁਣਦੀ ਆ”
“ਹੌਲੀ ਕਰ ਲੈਂਨਾ”
ਕਹਿ ਉਹਨੇ ਟੂਟੀਆਂ ਕੰਨਾਂ ਚੋਂ ਲਾਹ ਜੇਬ ਚ ਪਾ ਲਈਆਂ।
ਫਿਰ ਮੇਰਾ ਦਲੀਲਾਂ ਨਾਲ ਦਿੱਤਾ ਭਾਸ਼ਣ ਆਪਣੇ ਸਟਾਪ ਤੱਕ ਸੁਣਦਾ ਰਿਹਾ। ਮੈਂ ਪੁੱਛਿਆ।
” ਦਿਨ ਚ ਕਿੰਨਾ ਚਿਰ ਸੁਣਦੇ ਓ?”
” ਤੁਰੇ ਫਿਰਦੇ ਸਾਰਾ ਦਿਨ ਸੁਣੀ ਜਾਈਦਾ।ਕਿਉਂਕਿ
ਚੰਗਾ ਲਗਦਾ ਮਿਊਜ਼ਿਕ ਸੁਣਣਾ”
“ਤੈਨੂੰ ਪਤਾ! ਆਪਣਾ ਦਿਮਾਗ ਹੀ ਸਾਰੇ ਸਰੀਰ ਦੇ ਅੰਗਾਂ ਨੂੰ ਵਕਤ ਨਾਲ ਸਿਗਨਲ ਦੇ ਕੇ ਕੰਟਰੋਲ ਕਰਦਾ। ਇਕੋ ਵੇਲੇ ਐਨਾ ਕੰਮ ਦੇਕੇ ਆਪਾਂ ਉਹਨੂੰ ਥਕਾ ਦਿੰਦੇ ਆਂ ਤੇ ਉਮਰੋਂ ਪਹਿਲਾਂ ਈ ਉਹ ਆਪ ਬਿਮਾਰ ਹੋ ਜਾਂਦਾ ਤੇਂ ਭੁੱਲਣ ਲੱਗ ਜਾਂਦਾ”
“ਉਹ ਕਿਵੇਂ?”
” ਪਰਸੋਂ ਮੈਂ ਸੁਣਿਆ ਤੈਨੂੰ ਕਹਿੰਦੇ ਨੂੰ “ਉਹ ਛਿਟ! ਸਟਾਪ ਪਿਛਾਂਹ ਲੰਘ ਗਿਆ”
“ਕਿੳਂਕਿ ਤੂੰ ਇੰਟਰਨੈੱਟ ਚ ਬਿਜੀ ਸੀ।ਵਿਚਾਰਾ ਦਿਮਾਗ ਕੀ ਕਰੇ।ਗਾਣੇ ਸੁਣਾਵੇ, ਇੰਟਰਨੈੱਟ ਚਲਾਵੇ ਜਾਂ ਸਟਾਪ ਦੀ ਜਾਣਕਾਰੀ ਦੇਵੇ”
...

” ਅੰਟੀ ਹੋਰ ਕਰੀਏ ਵੀ ਬੱਸ ਚ?”
” ਆਸਾ ਪਾਸਾ ਵੇਖੋ, ਬਾਰੀ ਥਾਣੀ ਨਾਲ ਭੱਜਦੇ ਪੇੜ ਤੇ ਉਡਦੇ ਪੰਛੀ ਵੇਖੋ, ਕਿਸੇ ਨਾਲ ਗੱਲੀਂ ਪੈ ਜਾਓ। ਮੰਨਦੇ ਆਂ ਸੰਗੀਤ ਵੀ ਮੰਨ ਦੀ ਖੁਰਾਕ ਆ ਪਰ ਵਾਧੂ ਖਾਣੀ ਵੀ ਚੰਗੀ ਨੀ। ਤੁਹਾਡੇ ਸਾਥੋਂ ਵੀ ਪਹਿਲਾਂ ਕੰਨ ਬੋਲੇ ਹੋ ਜਾਣੇ ਆ।
“ਨਾ ਅੰਟੀ! ਇਦਾਂ ਕਿਵੇਂ ਹੋਣਗੇ?”
“ਬੇਟਾ!!ਕੰਨਾਂ ਦੇ ਪਰਦੇ ਞੀ ਢੋਲ ਵਾਂਗ ਹੁੰਦੇ ਸਾਰਾ ਦਿਨ ਉੱਚੀਆਂ ਆਵਾਜ਼ਾਂ ਨਾਲ ਧੰੜਮ ਧੰੜਮ ਖੜਕਾਂਓਦੇ ਰਹੋਗੇ ਤਾਂ ਫਟਣਗੇ ਜਾਂ ਢਿੱਲੇ ਹੋਣਗੇ। ਸਾਰਾ ਦਿਨ ਲਗੀਆਂ ਟੂਟੀਆਂ ਨਾਲ ਮੈਲ ਵੀ ਇਕੱਠੀ ਹੋ ਜਾਂਦੀ ਕੰਨਾਂ ਚ।
“ਠੀਕ ਅੰਟੀ ਆਵਾਜ਼ ਘੱਟ ਰੱਖਿਆ ਕਰੂੰ । ਆਪਾਂ ਬੋਲੇ ਨੀ ਹੋਣਾ”
ਉਸਤੋਂ ਬਾਅਦ ਮੈ ਓਹਦੇ ਕਿੰਨਾ ਚ ਟੂਟੀਆਂ ਨੀ ਵੇਖੀਆਂ। ਤੇ ਮੇਰੇ ਵਲ ਵੇਖ ਪਿਆਰੀ ਜਹੀ ਮੁਸਕਾਨ ਦੇ ਛੱਡਦਾ ।
ਮੈਂ ਘਰੇ ਕਿਸੇ ਨੂੰ ਟੋਕਿਆ ਕਿ “ਰੋਟੀ ਖਾਂਦਿਆਂ ਤਾਂ ਇਹਦਾ ਖਹਿੜਾ ਛੱਡ ਦਿਆ ਕਰੋਂ। ਅੰਨ ਦਾਤੇ ਦਾ ਨਿਰਾਦਰ ਹੁੰਦਾ ਕਿੳਂਕਿ ਜਿਆਦਾ ਧਿਆਨ ਗਾਣੇ ਵਲ ਹੁੰਦਾ ਰੋਟੀ ਚਿਥਣ ਵਲ ਨਹੀਂ”
ਜੁਆਬ ਸੀ
“ਆਪਣਾ ਗਿਆਨ ਆਪਣੇ ਕੋਲ ਈ ਰੱਖੋ”
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)