More Punjabi Kahaniya  Posts
ਸੀਰਤ – ਆਖਰੀ ਭਾਗ


ਆਖਰੀ ਭਾਗ
ਹਰਮਨ ਸੀਰਤ ਲਈ ਆਪਣੇ ਲਾਗੇ ਹੀ ਇੱਕ ਮਕਾਨ ਲੱਭ ਲੈਂਦਾ ਹੈ ਤੇ ਗੁਰਮਖ ਕੇ ਹਰਨਾਮ ਕੌਰ ਵੀ ਸੀਰਤ ਨਾਲ ਉੱਥੇ ਨਵੇਂ ਮਕਾਨ ਵਿੱਚ ਚਲੇ ਜਾਦੇ ਹਨ ਜਦੋਂ ਤੱਕ ਜਸਰਾਜ ਵਾਪਸ ਨਹੀ ਆ ਜਾਦਾਂ। ਸੀਰਤ ਨੂੰ ਇੱਕ ਗਲੋਸਰੀ ਸਟੋਰੀ ਵਿੱਚ ਜੋਬ ਮਿਲ ਜਾਦੀ ਹੈ ਤੇ ਸੁੱਖ ਲਈ ਇੱਕ ਵਧੀਆ ਸਕੂਲ ਦੇਖ ਕੇ ਪੜਨ ਲਈ ਪਾ ਦਿੱਤਾ ਜਾਦਾਂ ਹੈ।
ਏਧਰ ਜਸਰਾਜ ਆਪਣੀ ਜ਼ਿੰਦਗੀ ਦੇ ਨਜਾਰੇਂ ਲੈ ਰਿਹਾ ਸੀ। ਓਹ ਹੁਣ ਏਧਰ ਆਪਣੇ ਘਰ ਘੱਟ ਹੀ ਆਉਦਾ ਸੀ ਤੇ ਜਿਆਦਾਤਰ ਓਸ ਕੁੜੀ ਨਾਲ ਗੁਰਮਖ ਦੇ ਘਰ ਹੀ ਹੁੰਦਾ, ਗੁਰਮਖ ਦੇ ਘਰ ਦਾ ਅੱਧਾ ਪੋਰਸ਼ਨ ਓਸਨੇ ਕਿਰਾਏ ਤੇ ਦਿੱਤਾ ਹੋਇਆ ਸੀ ਤੇ ਅੱਧਾ ਖੁਦ ਯੂਜ ਕਰ ਰਿਹਾ ਸੀ।

ਸੀਰਤ ਜਦੋ ਵੀ ਜਸਰਾਜ ਨੂੰ ਕੈਨੇਡਾ ਬਾਰੇ ਪੁੱਛਦੀ ਤਾ ਓਹ ਨਵਾਂ ਬਹਾਨਾ ਬਣਾ ਕੇ ਮਹੀਨੇ ਲਈ ਟਾਲ ਦਿੰਦਾ ਹੈ। ਸਾਲ ਦੇ ਲਗਭਗ ਬੀਤ ਚੁੱਕਾ ਸੀ ਤੇ ਜਸਰਾਜ ਕੈਨੇਡਾ ਨਹੀ ਗਿਆ ਸੀ, ਗੁਰਮਖ ਤੇ ਹਰਨਾਮ ਨੂੰ ਚਿੰਤਾ ਹੁੰਦੀ ਹੈ ਕਿ ਜਸਰਾਜ ਏਸਾ ਕਿ ਕਰ ਰਿਹਾ ਹੈ ਜੋ ਬਹਾਨੇ ਬਣਾ ਰਿਹਾ ਹੈ ਜਾ ਸੱਚੀ ਕੰਮ ਨਹੀ ਹੋ ਰਿਹਾ, ਪਰ ਸੀਰਤ ਉਹਨਾ ਨੂੰ ਕਹਿ ਦਿੰਦੀ ਹੈ ਕਿ ਚਿੰਤਾ ਨਾ ਕਰਨ, ਸਚ ਮੁਚ ਓਹ ਉੱਥੇ ਕੰਮ ਨੂੰ ਲੈ ਕੇ ਹੀ ਬੈਠੇ ਹਨ।
ਜਸਰਾਜ ਸੀਰਤ ਨੂੰ ਕਹਿੰਦਾ ਹੈ ਕਿ ਆਪਾ ਜਦੋ ਏਥੇ ਰਹਿਣਾ ਹੀ ਨਹੀ ਤਾ ਕਿਉਂ ਨਾ ਆਪਾ ਆਪਣੇ ਵਾਲਾ ਮਕਾਨ ਵੇਚ ਦਈਏ ਤੇ ਪਾਪਾ ਜਾ ਵਾਲਾ ਰੱਖ ਲੈਂਦੇ ਹਾਂ, ਜਦੋ ਕਦੇ ਪੰਜਾਬ ਆਇਆ ਕਰਾਂਗੇ ਤੇ ਏਧਰ ਹੀ ਰੁਕ ਜਾਇਆ ਕਰਾਂਗੇ, ਜੇ ਏਹ ਵਾਲੇ ਕੰੰਮ ਲਈ ਤੂੰ ਹਾਂ ਕਰ ਦਵੇ ਤੇ ਮੈ ਜਲਦੀ ਹੀ ਕੈਨੇਡਾ ਲਈ ਆ ਜਾਵਾਂਗਾ। ਸੀਰਤ ਆਪਣੇ ਮਾਪਿਆਂ ਨਾਲ ਨੂੰ ਏਹ ਗੱਲ ਦੱਸਦੀ ਹੈ ਤਾ ਗੁਰਮਖ ਕਹਿੰਦਾ ਹੈ ਕਿ ਜਦੋ ਰਹਿਣਾ ਹੀ ਨਹੀ ਉੱਥੇ ਤਾਂ ਦੋਵੇਂ ਮਕਾਨ ਹੀ ਸੇਲ ਕਰਦੋ। ਸੀਰਤ ਜਸਰਾਜ ਨੂੰ ਏਹ ਸਭ ਦੱਸਦੀ ਹੈ, ਜਸਰਾਜ ਉਸੇ ਟੈਮ ਇੱਕ ਨਵੀ ਚਾਲ ਖੇਡ ਦਾ ਹੈ , ਓਹ ਆਪਣੇ ਵਾਲਾ ਮਕਾਨ ਸੇਲ ਨਹੀ ਕਰਦਾ ਤੇ ਗੁਰਮਖ ਵਾਲਾ ਵੀ ਆਪ ਹੀ ਰੱਖ ਲੈਂਦਾ, ਓਸ ਕੁੜੀ ਦੇ ਨਾਮ ਤੇ ਕਰਵਾ ਦਿੰਦਾ ਹੈ ਤੇ ਗੁਰਮਖ ਨੂੰ ਦੱਸ ਦਿੰਦਾ ਹੈ ਕਿ ਪਾ੍ਪਰਟੀ ਦੇ ਰੇਟ ਡਾਊਨ ਤੱਲ ਰਹੇ ਤੇ ਬਹੁਤ ਸਸਤੇ ਮੁੱਲ ਵਿੱਚ ਓਹ ਜਗ੍ਹਾ ਆਪਣੇ ਲਈ, ਓਸ ਕੁੜੀ ਦੇ ਨਾਮ ਕਰਵਾ ਦਿੰਦਾ ਹੈ।

ਜਸਰਾਜ ਸੀਰਤ ਨੂੰ ਦਸ ਦਿੰਦਾ ਹੈ ਕਿ ਓਹ ਕੈਨੇਡਾ ਆ ਰਿਹਾ ਹੈ ਜਸ ਦੀ ਹੀ, ਸੀਰਤ ਖੁਸ਼ ਹੁੰਦੀ ਹੈ। ਪਰ ਜਸਰਾਜ ਏਸ ਵਾਰੀ ਏਹ ਸੋਚ ਕੇ ਜਾਦਾਂ ਹਾ ਕਿ ਜਾ ਕੇ ਵੇਖਦਾ ਹਾ ਕਿ ਸੀਰਤ ਨੇ ਆਪਣੀ ਲਾੱਇਫ ਨੂੰ ਸੈੱਟਲ ਕਰ ਲਿਆ ਹੈ ਜਾ ਨਹੀ। ਓਹ ਕੈਨੇਡਾ ਪਹੁੰਚ ਜਾਦਾ ਹੈ ਤੇ ਵੇਖਦਾ ਹਾਂ ਕਿ ਸੀਰਤ ਨ੍ ਬਹੁਤ ਵਧੀਆ ਮੈਨੇਜ ਕੀਤਾ ਹੋਇਆ ਹੈ। ਮਹੀਨੇ ਕੁ ਬਾਦ ਜਦੋ ਸੀਰਤ ਕਹਿੰਦੀ ਹੈ ਕਿ ਹੁਣ ਤੁਸੀਂ ਵੀ ਏਥੇ ਹੀ ਕੋਈ ਕੰਮ ਦੇਖ ਲਵੋ ਤਾ ਓਹ ਬਹਾਨੇ ਬਣਾਉਣ ਲਗ ਜਾਂਦਾ ਹਾ ਤੇ ਇੱਕ ਦਿਨ ਅਚਾਨਕ ਕਹਿ ਦਿੰਦਾ ਹੈ ਕਿ ਉਸ ਨੂੰ ਵਾਪਸ ਪੰਜਾਬ ਜਾਣਾ ਪੈਣਾ ਹੈ ਕੁਝ ਦਿਨਾਂ ਲਈ, ਕੋਈ ਜਰੂਰੀ ਕੰਮ ਆ ਗਿਆ ਹੈ। ਓਹ ਜਸ ਦੀ ਹੀ ਪੰਜਾਬ ਵਾਪਸ ਆ ਜਾਦਾ ਹੈ ਤੇ, ਥੋੜੇ ਦਿਨ ਬਾਅਦ ਹੀ ਸੀਰਤ ਨੂੰ ਬਿਨਾ ਤਲਾਕ ਦਿੱਤੇ ਓਹ ਦੂਸਰੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ।
ਜਦੋ ਸੀਰਤ ਵਾਪਸ ਬਾਰੇ ਪੁੱਛਦੀ ਹੈ ਤਾ ਬਹੁਤ ਵਾਰੀ ਓਹ ਫੋਨ ਨਹੀ ਚੱਕਦਾ ਤੇ ਜਦੋ ਵੀ ਚੱਕਦਾ ਹੈ ਤਾ ਬਹਾਨੇ ਬਣਾ ਕੇ ਟਾਲ ਦਿੰਦਾ ਹੈ । ਹੁਣ ਜਦੋ ਬਹੁਤ ਟੈਮ ਲੰਘ ਜਾਦਾ ਹੈ ਕਾ ਸੀਰਤ ਨੂੰ ਵੀ ਕੁਝ ਸ਼ੱਕ ਹੋਣ ਲਗ ਜਾਂਦਾ ਹੈ ਪਰ ਛੇਤੀ ਹੀ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ਕਿ ਜਸਰਾਜ ਅਜਿਹਾ ਨਹੀ ਕਰ ਸਕਦੇ।

ਕਰਦੇ ਕਰਾਉਦੇ ਏਸੇ ਤਰ੍ਹਾਂ ਹੋਰ ਮਹੀਨੇ, ਸਾਲ ਬੀਤ ਜਾਦੇ ਹਨ ਪਰ ਜਸਰਾਜ ਸੀਰਤ ਦੇ ਟੱਚ ਚ ਤਾਂ ਰਹਿੰਦਾ ਹਾ ਪਰ ਵਾਪਸ ਨਹੀ ਜਾਂਦਾ। ਹੌਲੀ ਸੀਰਤ ਵੀ ਜਸਰਾਜ ਬਿਨਾ ਰਹਿਣ ਦੀ ਆਦਤ ਪਾ ਲੈਂਦੀ ਹੈ ਤੇ ਆਪਣੇ ਆਪ ਨੂੰ ਕੰਮ ਵਿੱਚ ਹੀ ਬਿਜੀ ਰੱਖਦੀ ਹੈ ਤੇ ਸੁੱਖ ਨੂੰ ਵਧੀਆ ਜਿੰਦਗੀ ਦੇਣ ਦੇ ਸੁਪਨੇ ਵੇਖਣ ਲੱਗ ਜਾਦੀ ਹੈ।
ਏਸ ਤਰਾ ਪੰਜ ਸਾਲ ਬੀਤ ਜਾਦੇ ਹਨ ਪਰ ਜਸਰਾਜ ਵਾਪਸ ਨਹੀ ਜਾਦਾਂ ਤੇ ਸੀਰਤ ਵੀ ਲਗ ਭਗ ਏਸ ਸਭ ਵਿੱਚੋਂ ਬਾਹਰ ਆ ਜਾਦੀ ਹੈ ਤੇ ਕਦੇ ਕਦਾਈ ਜਸਰਾਜ ਨੀਲ ਗੱਲਾਂ ਹੁੰਦੀ ਰਹਿੰਦੀ ਹੈ ਪਰ ਓਹ ਸੁੱਖ ਲਈ ਜਸਰਾਜ ਨੂੰ ਬਹੁਤ ਮਿਸ ਕਰਦੀ ਹੈ ਕਿ ਸੁੱਖ ਨੂੰ ਬਾਪ ਦੇ ਹਿੱਸੇ ਦਾ ਪਿਆਰ ਨਹੀ ਮਿਲ ਰਿਹਾ।
ਪੰਜ ਸਾਲ ਬਾਦ ਗੁਰਮਖ ਤੇ ਹਰਨਾਮ ਕਹਿੰਦੇ ਹਨ ਕਿ ਓਹ ਪੰਜਾਬ ਜਾਣਾ ਚਾਹੁੰਦੇ ਹਨ ਕੁਝ ਕੁ ਦਿਨਾਂ ਲਈ , ਉੱਥੇ ਓਹ ਜਸਰਾਜ ਕੋਲ ਰੁਕ ਜਾਣ ਗੇਹਾਜੀ। ਸੀਰਤ ਮੰਨ ਜਾਦੀ ਹੈ ਤੇ ਜਸਰਾਜ ਨੂੰ ਫੋਨ ਕਰਨ ਲਈ ਜਦੋਂ ਦੱਸਦੀ ਹੈ ਤਾ ਜਸਰਾਜ ਫੋਨ ਨੂੰ ਉਠਾਉਂਦਾ ਹੈ।

ਗੁਰਮਖ ਤੇ ਹਰਨਾਮ ਪੰਜਾਬ ਪਹੁੰਚ ਜਾਦੇ ਹਨ ਤਾ ਜਸਰਾਜ ਨੂੰ ਫੋਨ ਕਰਦੇ ਹਨ ਪਰ ਓਹ ਫੋਨ ਨਹੀ ਉਠਾਉਂਦਾ। ਫੇਰ ਕੁਝ ਦਿਨਾ ਲਈ ਰਿਸ਼ਤੇਦਾਰੀ ਵਿੱਚ ਚਲੇ ਜਾਦੇ ਹਨ ਤੇ ਓਥੇ ਦੋ ਦਿਨ ਲਾ ਕੇ ਆਪਣੇ ਸ਼ਹਿਰ ਵੱਲ ਜਾਦੇ ਹਨ ਤੇ ਜੋ ਓਹਨਾ ਦੇ ਗੁਆਂਢੀ ਹੁੰਦੇ ਹਨ ਤਾਂ ਓਹ ਉਹਨਾਂ ਨੂੰ ਦੱਸਦੇ ਹਨ ਕਿ ਏਹ ਮਕਾਨ ਚ ਕੋਈ ਲੇਡੀਜ਼ ਰਹਿੰਦੀ ਹੈ ਤੇ ਜਸਰਾਜ ਵੀ ਜਿਆਦਾਤਰ ਤਰ ਏਥੇ ਹੀ ਰਹਿੰਦਾ ਹੈ, ਪਰ ਓਹ ਨਿੱਚੇ ਵਾਲੇ ਪੋਰਸ਼ਨ ਵਿੱਚ ਹੁੰਦਾ ਹੈ ਤੇ ਰਾਤ ਵੇਲੇ ਹੀ ਆਉਦਾ ਹੈ। ਗੁਰਮਖ ਨੂੰ ਕੁਝ ਸ਼ੱਕ ਹੁੰਦਾ ਹੈ ਤਾ ਓਹ ਆਪਣੇ ਘਰ ਵੱਲ ਜਾਦਾਂ ਹੈ ਤਾ ਜਦੋ ਡੋਰ ਬੈੱਲ ਵਜਾਉਂਦੇ ਹੀ ਦਰਵਾਜ਼ਾ ਜਸਰਾਜ ਤੇ ਓਹ ਕੁੜੀ ਖੋਲਦੇ ਹਨ ਤਾ ਗੁਰਮਖ ਹੈਰਾਨ ਹੋ ਜਾਦਾਂ ਹੈ ਏਹ ਸਭ ਦੇਖ ਕੇ।
ਜਸਰਾਜ ਵੀ ਹੈਰਾਨ ਹੇ ਜਾਦਾਂ ਹਾ ਓਹਨਨਾ ਦੋਵਾਂ ਨੂੰ...

ਆਪਣੇ ਸਾਹਮਣੇ ਖੜਾ ਦੇਖ ਕੇ। ਗੁਰਮਖ ਤੇ ਹਰਨਾਮ ਕੌਰ ਬਹੁਤ ਬੁਰਾ ਭਲਾ ਕਹਿੰਦੇ ਹਨ, ਜਸਰਾਜ ਨੂੰ ਕਿ ਉਸਨੇ ਅਜਿਹਾ ਕਿਉਂ ਕੀਤਾ ਸਾਡੇ ਨਾਲ, ਅਸੀ ਤਾ ਤੇਰਾ ਕਦੇ ਵੀ ਬੁਰਾ ਨਹੀਂ ਕੀਤਾ ਸੀ ਜੋ ਤੂੰ ਕਿਹਾ ਅਸੀ ਓਹ ਸਭ ਤੇਰੇ ਕਹਿਣ ਤੇ ਕੀਤਾ ਤਾਂ ਜਸਰਾਜ ਆਪਣੀ ਸਾਰੀ ਗੱਲ ਬਾਤ ਦਸ ਦਿੰਦਾ ਹਾਂ ਕਿ ਤੁਸੀਂ ਮੇਰੇ ਨਾਮ ਤੇ ਗੱਡੀ ਬੁੱਕ ਕਰਕੇ ਬਾਅਦ ਵਿੱਚ ਕੈਂਸਲ ਕਰ ਦਿੱਤੀ ਸੀ ਨਾ ਤਾਂ ਮੇਰੀ ਮੇਰੇ ਯਾਰਾਂ ਦੋਸਤਾਂ ਵਿੱਚ ਓਸ ਟਾਇਮ ਬਹੁਤ ਬੇਜਤੀ ਹੋਈ ਸੀ ਤੇ ਮੈ ਉਸ ਦਿਨ ਹੀ ਠਾਨ ਲਿਆ ਸੀ ਕਿ ਤੁਹਾਨੂੰ ਤੇ ਤੁਹਾਡੀ ਧੀ ਨੂੰ ਬਰਬਾਦ ਕਰ ਦੇਵਾਂਗਾ। ਗੁਰਮੁਖ ਓਸਨੂੰ ਕਹਿੰਦਾ ਹਾਂ ਕਿ ਓਹ ਉਸਨੂੰ ਛੱਡੇਗਾ ਨੂੰ, ਓਹ ਆਪਣੀ ਧੀ ਲਈ ਤੇੇਰੇ ਖਿਲਾਫ਼ ਕੰਪਲੈਂਟ ਕਰੇਗਾ, ਪਰ ਜਸਰਾਜ ਸਭ ਕੁਝ ਪਹਿਲਾਂ ਹੀ ਤਿਆਰ ਕਰੀ ਬੈਠਾ ਸੀ,ਓਹ ਨਕਲੀ ਤਲਾਕ ਵਾਲੇ ਕਾਗਜ਼ ਦਿਖਾ ਦਿੰਦਾ ਹੈ ਤਾਂ ਗੁਰਮਖ ਤੇ ਹਰਨਾਮ ਬਹੁਤ ਰੌਂਦੇ ਹਨ ਆਪਣੀ ਧੀ ਦੀ ਕਿਸਮਤ ਤੇ ਕਿ ਇੱਕ ਵਾਰ ਉਸ ਰਾਤ ਸੀਰਤ ਏਸ ਬਾਰੇ ਸਾਨੂੰ ਸਭ ਕੁਝ ਦੱਸ ਦਿੰਦੀ ਤਾ ਅੱਜ ਸਾਡੀ ਧੀ ਦੀ ਏਹ ਹਾਲਤ ਨਾ ਹੁੰਦੀ।
ਉਧਰ ਜਦੋ ਸੀਰਤ ਨੂੰ ਏਹ ਸਭ ਪਤਾ ਲਗਦਾ ਹੈ ਤਾਂ ਇਕ ਵਾਰੀ ਓਹ ਵੀ ਬਹੁਤ ਹੈਰਾਨ ਹੁੰਦੀ ਹੈ ਤਾਂ ਏਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਤੇ ਬੇਹੋਸ਼ ਹੋ ਜਾਂਦੀ ਹੈ, ਸੁੱਖ ਜਲਦੀ ਹੀ ਆਪਣੇ ਮਾਮਿਆਂ ਨੂੰ ਫੋਨ ਕਰਕੇ ਸੱਦ ਲੈਂਦਾ ਹੈ ਤੇ ਓਹ ਸੀਰਤ ਨੂੰ ਆ ਕੇ ਸਾਂਭਦੇ ਹਨ। ਜਦੋਂ ਓਹਨਾ ਨੂੰ ਏਹ ਗੱਲ ਪਤਾ ਲਗਦੀ ਹੈ ਤਾਂ ਬਹੁਤ ਹੈਰਾਨ ਹੁੰਦੇ ਹਨ ਕਿ ਇੱਕ ਇਨਸਾਨ ਏਨਾ ਵੀ ਗਿਰ ਸਕਦਾ ਹੈ, ਓਹ ਗੁਰਮਖ ਤੇ ਹਰਨਾਮ ਨੂੰ ਜਲਦੀ ਕੈਨੇਡਾ ਵਾਪਸ ਆਉਣ ਲਈ ਕਹਿ ਦਿੰਦੇ ਹਨ। ਤੇ ਸੀਰਤ ਦਾ ਬਹੁਤ ਖਿਆਲ ਰੱਖਦੇ ਹਨ ਤੇ ਆਪਣੇ ਵਾਲੇ ਪਾਸੇ ਲੈ ਜਾਂਦੇ ਹਨ।
ਸੀਰਤ ਵੀ ਹੋਸ ਵਿੱਚ ਆ ਜਾਦੀ ਹੈ ਪਹਿਲਾਂ ਤਾ ਉਸ ਨੂੰ ਕੁਝ ਸਮਝ ਹੀ ਨਹੀਂ ਆਉਦਾ ਕਿ ਏਹ ਸਭ ਕਿਵੇ ਤੇ ਕਿਊ ਹੋ ਗਿਆ, ਓਹ ਤਾ ਜਸਰਾਜ ਤੇ ਏਨਾ ਵਿਸ਼ਵਾਸ ਕਰਦੀ ਸੀ ਤੇ ਬਹੁਤ ਪਿਆਰ ਕਰਦੀ ਸੀ ਓਸਨੂੰ ਓਹ ਓਸ ਨਾਲ ਇੰਝ ਕਿਵੇ ਕਰ ਸਕਦਾ ਹੈ।

ਗੁਰਮਖ ਤ੍ ਹਰਨਾਮ ਦੇ ਕੈਨੇਡਾ ਵਾਪਸ ਆਉਣ ਤੇ ਹਰਮਨ ਤੇ ਮਨਵੀਰ ਸੋਚਦੇ ਹਨ ਕਿ ਓਹ ਜਸਰਾਜ ਨੂੰ ਉਸ ਦੀ ਕੀਤੀ ਏਸ ਸਾਜਿਸ਼ ਦੀ ਜਰੂਰ ਸਜਾ ਦਿਵਾਉਣ ਗੇ। ਪਰ ਸੀਰਤ ਜੋ ਹੁਣ ਤੱਕ ਏਨਾ ਕੁਝ ਸਹਿ ਚੁੱਕੀ ਸੀ ਤੇ ਇਕ ਤਿਆਗ ਦੀ ਮੂਰਤ ਬਣ ਚੁੱਕੀ ਸੀ, ਓਹ ਉਹਨੀ ਨੂੰ ਏਹ ਸਭ ਕਰਨ ਲਈ ਮਨਾ ਕਰ ਦਿੰਦੀ ਹੈ ਕਿ ਨਹੀ ਕੁਝ ਨਹੀਂ ਕਰਨਾ, ਓਹ ਉਸਦੇ ਨਾਮ ਦੇ ਸਹਾਰੇ ਹੀ ਜਿੰਦਗੀ ਕੱਟ ਲਵੇਗੀ। ਸਾਰੇ ਬਹੁਤ ਹੈਰਾਨ ਹੁੰਦੇ ਹਨ ਸੀਰਤ ਦੇ ਐਸ ਫੇਸਲੇ ਤੇ, ਪਰ ਸੀਰਤ ਆਪਣੀ ਗੱਲ ਕਰਕੇ ਵਾਪਸ ਸੁੱਖ ਨੂੰ ਲੈਕੇ ਆਪਣੇ ਘਰ ਆ ਜਾਦੀ ਹੈ।

ਗੁਰਮਖ ਤ੍ ਹਰਨਾਮ ਬਹੁਤ ਦੁੱਖੀ ਹੁੰਦੇ ਹਨ ਕਿ ਅਸੀਂ ਆਪਣੀ ਧੀ ਨੂੰ ਏਨੇ ਚਾਵਾਂ ਤੇ ਲਾਂਡਾ ਨਾਲ ਪਾਲਿਆ ਸੀ ਤੇ ਓਹ ਕਿ ਬਣਨਾ ਚਾਹੁੰਦੀ ਸੀ ਪੜ ਲਿਖ ਕੇ ਤੇ ਅਸੀ ਉਸਦੀ ਜਿੰਦਗੀ ਇੱਕ ਐਸੇ ਘਟੀਆ ਇੰਨਸਾਨ ਦੇ ਲੇਖੇ ਲਾ ਦਿੱਤੀ ਜਿਸਨੇ ਸਿਵਾਏ ਧੋਖੇ ਦੇ ਸਾਡੀ ਧੀ ਨੂੰ ਕੁਝ ਵੀ ਨਹੀਂ ਦਿੱਤਾ ਤੇ ਅੱਜ ਸਾਡੀ ਧੀ ਓਸ ਇਨਸਾਨ ਲਈ ਵੀ ਸਭ ਕੁਝ ਤਿਆਗ ਕੇ ਹਲੇ ਵੀ ਆਪਣਾ ਨਾਮ ਓਸ ਤੋ ਵੱਖ ਨਹੀਂ ਕਰ ਰਹੀ।

ਸੀਰਤ ਆਪਣੇ ਘਰ ਆ ਕੇ ਬਹੁਤ ਰੌਂਦੀ ਹੈ ਪਰ ਸੁੱਖ ਵੱਲ ਵੇਖ ਕੇ ਆਪਣੇ ਆਪ ਨੂੰ ਸੰਭਾਲ ਲੈੱਦੀ ਹੈ ਤੇ ਮਨ ਵਿੱਚ ਫੈਸਲਾ ਲੈਂਦੀ ਹੈ ਕਿ ਏਹ ਹੁਣ ਕਦੇ ਵੀ ਸੁੱਖ ਨੂੰ ਉਸਦੇ ਬਾਪ ਦੀ ਕਮੀ ਨਹੀਂ ਆਉਣ ਦਵੇਗੀ ਤੇ ਮਾ ਤੇ ਪਿਓ ਨਾਲੇ ਦੋਵੇ ਹੀ ਫਰਜ ਓਹ ਆਪ ਨਿਭਾਏ ਗੀ।

ਓਧਰ ਗੁਰਮਖ ਵਾਹਿਗੁਰੂ ਅੱਗੇ ਜਾ ਕੇ ਰੋਟੀ ਕਰਦੀ ਹੈ ਕਿ ਓਸਨੇ ਧੀਆਂ ਦੇ ਲੇਖਾ ਨੂੰ ਏਹੋ ਜਾ ਕਿਉਂ ਲਿਖਿਆ ਹੈ ਕਿ ਓਹ ਏਨਾ ਕੁਝ ਸਹਿ ਜਾਦੀਆਂ ਹਨ ਤੇ ਸੀ ਵੀ ਨਹੀ ਕਰਦੀਆਂ। ਏਹ ਕੇਸੇ ਲੇਖ ਲਿਖੇ ਤੂੰ ਸਾਡੀ ਧੀ ਦੇ।

ਨੋਟ -ਧੰਨਵਾਦ ਸਭ ਦਾ ਜੋ ਅੰਤ ਤੱਕ ਤੁਸੀਂ ਸਭ ਏਸ ਕਹਾਣੀ ਨਾਲ ਜੁੜੇ ਰਹੇ ਤੇ ਹਰ ਪਾਰਟ ਵਿੱਚ ਮੇਰਾ ਹੌਸਲਾ ਵਧਾਇਆ ਤੁਸੀਂ ਕੁਮੇਟ ਕਰ ਕੇ।ਮੈਂ ਏਸ ਕਹਾਣੀ ਨੂੰ ਨਾਲ ਦੀ ਨਾਲ ਹੀ ਲਿਖ ਰਿਹਾ ਸੀ ਤੇ ਸੱਚ ਦੱਸਦਾ ਤਾ ਮੈਨੂੰ ਏਸ ਕਹਾਣੀ ਦਾ ਅੰਤ ਲਿਖਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ। ਮੈਨੂੰ ਹੁਣਵੀ ਏਸ ਕਹਾਣੀ ਦਾ ਨਾਮ ਨਹੀ ਸੁੱਝ ਰਿਹਾ ਹੈ, ਪਰ ਸੀਰਤ ਦੇ ਏਨੇ ਤਿਆਗ ਕਰਨ ਤੇ ਮੈ ਏਸ ਨੂੰ ਸੀਰਤ ਦੇ ਹਿਸਾਬ ਨਾਲ ਸੋਚਾਂ ਤਾ ‘ਤਿਆਗ ਦੀ ਮੂਰਤ ” ਦਾ ਨਾਮ ਜੇ ਇੱਕ ਬਾਪ ਦੀ ਸੋਚ ਮੁਤਾਬਕ ਜੋ ਓਹ ਪਰਮਾਤਮਾ ਨਾਲ ਰੋਸੇ ਕਰ ਰਿਹਾ ਹੈ ਕਿ, ਓਹ ਧੀਆਂ ਦੇ ਲੇਖ ਅਜਿਹੇ ਕਿਉ ਲਿਖਦਾ ਕਿ ਓਹ ਦੁਸਰਿਆਂ ਦੀ ਖੁਸ਼ੀ ਲਈ ਆਪਣਾ ਆਪ ਵੀ ਗਵਾ ਲੈਂਦੀਆਂ ਹਨ ਤਾਂ, ਏਸ ਕਹਾਣੀ ਦਾ ਨਾਮ “ਧੀਆਂ ਦੇ ਲੇਖ ” ਵੀ ਹੋ ਸਕਦਾ ਹੈ। ਤੇ ਜਸਰਾਜ ਦੇ ਵੱਲ ਵੇਖ ਕੇ ਲਗਦਾ ਹੈ ਕਿ ਜੇ ਓਸ ਨੇ ਸੀਰਤ ਤੇ ਉਸਦੇ ਮਾਪਿਆਂ ਨੂੰ ਵਿਸ਼ਵਾਸ ਵਿੱਚ ਲੈਕੇ ਏਡੀ ਵੱਡੀ ਚਾਲ ਖੇਡੀ,ਓਸ ਹਿਸਾਬ ਨਾਲ “ਬੁੱਕਲ ਦਾ ਸੱਪ” ਵੀ ਦਿੱਤਾ ਜਾ ਸਕਦਾ ਹੈ। ਬਾਕੀ ਮੈ ਤੁਹਾਡੇ ਤੇ ਛੱਡ ਦਾ ਹਾਂ, ਜੇ ਨਾਮ ਤੁਹਾਨੂੰ ਏਸ ਕਹਾਣੀ ਦੇ ਲਈ ਸਹੀ ਲੱਗਦਾ ਹੈ, ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਹੁਣ ਥੋੜੇ ਦਿਨਾਂ ਦੀ ਬਰੇਕ ਚਾਹੁੰਦਾ ਹਾਂ ਤੇ ਜਲਦੀ ਹੀ ਨਵੀ ਕਹਾਣੀ ਨਾਲ ਤੁਹਾਡੇ ਨਾਲ ਰੁਬਰੂ ਹੋਵਾਂਗਾ। ਧੰਨਵਾਦ ਇੱਕ ਵਾਰੀ ਫੇਰ ਸਭ ਦਾ ਏਨਾ ਪਿਆਰ ਦੇਣ ਲਈ।

ਸਿੰਘ ਨਰਿੰਦਰ।

...
...



Related Posts

Leave a Reply

Your email address will not be published. Required fields are marked *

9 Comments on “ਸੀਰਤ – ਆਖਰੀ ਭਾਗ”

  • Bhut sohni kahan likhi veere god bless you ❤️ tere lai koi shabad nai , jeda aa rekha ji ne keha ae v vadya aa hatha dyia lakeera ❤️🥺

  • Tyaag di murrat

  • ਮੇਰੇ ਮੁਤਾਬਿਕ ਇਸ ਕਹਾਣੀ ਦਾ ਨਾਮ (ਹੱਥਾਂ ਦੀਆਂ ਲਕੀਰਾਂ) ਹੋਣਾ ਚਾਹੀਦਾ ਹੈ। I wish you all the best. 👍👍👍👍

  • very nice story g👍👍👍👍✍👌👌👌

  • 👌👌👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)