More Punjabi Kahaniya  Posts
ਸੀਰਤ – ਭਾਗ ਪਹਿਲਾ


ਸੀਰਤ ਦੋ ਭਰਾਵਾਂ ਦੀ ਇਕੱਲੀ ਭੈਣ ਹੈ। ਗੁਰਮੁਖ ਸਿੰਘ ਤੇ ਹਰਨਾਮ ਕੋਰ ਨੇ ਬਹੁਤ ਹੀ ਲਾਡਾ ਤੇ ਚਾਵਾਂ ਨਾਲ ਪਾਲਿਆ ਸੀਰਤ ਨੂੰ। ਦੋਵੇਂ ਵੱਡੇ ਵੀਰ ਹਰਮਨ ਤੇ ਮਨਵੀਰ ਵੀ ਬਹੁਤ ਪਿਆਰ ਕਰਦੇ ਆਪਣੀ ਭੈਣ ਨੂੰ। ਜੋ ਕੁਝ ਮੰਗਣਾ, ਪਹਿਲੇ ਬੋਲ ਹੀ ਹਾਜਰ ਹੋ ਜਾਂਦਾ ਸੀ।ਨਿੱਕੀ ਜੀ ਜਦੋ ਸਾਰੇ ਘਰ ਵਿੱਚ ਭੱਜੀ ਫਿਰਦੀ ਤਾ ਸਾਰਾ ਪਰਿਵਾਰ ਬਹੁਤ ਖੁਸ਼ ਹੁੰਦਾ,ਓਸ ਵੱਲ ਵੇਖ ਵੇਖ ਕੇ, ਗੁਰਮੁਖ ਸਿੰਘ ਦੀ ਤਾ ਜਿਵੇਂ ਜਾਨ ਹੀ ਸੀਰਤ ਵਿੱਚ ਵੱਸਦੀ ਸੀ।ਜਦੋ ਓਹਨੇ ਕੰਮ ਤੋ ਘਰ ਆ ਜਾਣਾ ਤਾਤੇ ਜਦੋ ਸੀਰਤ ਨੂੰ ਭੂੰਝੇ ਪੈਰ ਨਾ ਲਾਉਣ ਦਿੰਦਾ,ਗੋਦੀ ਚੱਕ ਕੇ ਸਾਰੇ ਘਰ ਵਿੱਚ ਗੇੜੇ ਦਿੰਦਾ ਰਹਿੰਦਾ।ਲਾਡਾਂ ਚਾਵਾਂ ਨਾਲ ਪਾਲੀ ਸੀਰਤ ਹੌਲੀ ਹੌਲੀ ਵੱਡੀ ਹੋਣ ਲੱਗੀ ਤਾ,ਗੁਰਮੁਖ ਸਿੰਘ ਨੇ ਸ਼ਹਿਰ ਦੇ ਸਭ ਤੋ ਵਧੀਆ ਤੇ ਚੰਗੇ ਸਕੂਲ ਵਿੱਚ ਦਾਖਲਾ ਕਰਾਇਆ ਸੀਰਤ ਦਾ,ਆਪ ਓਸਨੂੰ ਛੱਡ ਕੇ ਆਉਦਾ ਤੇ ਲੈ ਕੇ ਵੀ ਆਪ ਹੀ ਆਉਦਾ ਸੀ। ਸੀਰਤ ਵੀ ਬਹੁਤ ਸਿਆਣੀ ਸੀ, ਕਦੇ ਵੀ ਆਪਣੇ ਮਾਪਿਆਂ ਤੇ ਭਰਾਵਾਂ ਦੇ ਅੱਗੇ ਨਹੀ ਬੋਲੀ ਤੇ ਜਾਨ ਵਾਰਦੀ ਸੀ, ਓਹਨਾਂ ਤੇ। ਪੜਾਈ ਚ ਵੀ ਬਹੁਤ ਚੰਗੀ ਸੀ।
ਸ਼ੁਰੂ ਤੋ ਹੀ ਸੀਰਤ ਨੂੰ ਕੌਨਵੈਂਟ ਸਕੂਲ ਵਿੱਚ ਪੜਾਇਆ ਗਿਆ ਸੀ। ਬਾਰਵੀ ਕਰਨ ਉਪਰੰਤ ਸੀਰਤ ਨੂੰ ਪਟਿਆਲਾ ਯੂਨੀਵਰਸਿਟੀ ਵਿੱਚ ਦਾਖਲਾ ਦਵਾ ਦਿੱਤਾ ਗਿਆ। ਯੂਨੀਵਰਸਿਟੀ ਵਿੱਚ ਜਾ ਕੇ ਵੀ ਸੀਰਤ ਨੇ ਕਦੀ ਆਪਣਿਆਂ ਮਾਪਿਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਪਾਸੇ...

ਨਾ ਹੋਣ ਦਿੱਤਾ। ਓਹ ਓਹਨਾ ਹਰ ਗੱਲਾਂ ਦਾ ਧਿਆਨ ਰੱਖ ਦੀ, ਜਿੰਨਾ ਨਾਲ ਕਿ ਓਸਦੇ ਮਾਪਿਆਂ ਦੇ ਮਨ ਨੂੰ ਕੋਈ ਠੇਸ ਨਾ ਪੁੱਜੇ। ਪੜਾਈ ਦੇ ਨਾਲ ਨਾਲ ਸੀਰਤ ਹੋਰ ਕੰਮਾਂ ਵਿੱਚ ਵੀ ਬਹੁਤ ਹੁਸ਼ਿਆਰ ਸੀ। ਸੀਰਤ ਨੂੰ ਚਿੱਤਰਕਾਰੀ ਦਾ ਬਹੁਤ ਸ਼ੌਕ ਸੀ, ਪਰ ਓਸਨੇ ਕਦੇ ਏਸ ਨੂੰ ਆਪਣੇ ਕੈਰੀਅਰ ਵਜੋ ਨਹੀ ਲਿਆ ਸੀ। ਓਹ ਤਾ ਪੜਾਈ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਸੀ। ਪਰ ਓਸਨੇ ਆਪਣੀ ਚਿੱਕਰਕਾਰੀ ਨਾਲ ਘਰ ਵਿੱਚ ਬਹੁਤ ਸਾਰੀਆਂ ਪੈਂਟਿੰਗ ਬਣਾ ਕੇ ਲਗਾਈਆਂ ਹੋਈਆਂ ਸੀ। ਸੀਰਤ ਜਦੋ ਵੀ ਦੋ ਜਾ ਚਾਰ ਦਿਨ ਲਈ ਘਰ ਜਾਦੀ ਤਾ ਸਾਰੇ ਪਰਿਵਾਰ ਨੂੰ ਚਾਅ ਚੜ ਜਾਦਾਂ ਤੇ ਓਹਨੇ ਦਿਨ ਘਰ ਵਿੱਚ ਸੀਰਤ ਦੀ ਮਨਪਸੰਦ ਦਾ ਹੀ ਸਭ ਕੁਝ ਕੀਤਾ ਜਾਦਾ। ਸਾਰਾ ਪਰਿਵਾਰ ਸੀਰਤ ਨੂੰ ਨਾਲ ਲੈਕੇ ਘੁੰਮਣ ਜਾਦੇਂ, ਤੇ ਜਿਆਦਾ ਤੋ ਜਿਆਦਾ ਸਮਾਂ ਸੀਰਤ ਦੇ ਨਾਲ ਹੀ ਬਿਤਾਉਂਦੇ। ਜਦੋ ਸੀਰਤ ਦੇ ਵਾਪਸ ਯੂਨੀਵਰਸਿਟੀ ਜਾਣ ਗਾ ਸਮਾਂ ਆਉਦਾ ਤਾ ਸਾਰਾ ਪਰਿਵਾਰ ਤੜਪ ਉੱਠਦਾ, ਪਰ ਕਦੇ ਵੀ ਸੀਰਤ ਨੂੰ ਅਹਿਸਾਸ ਨਾ ਹੋਣ ਦਿੰਦੇ ਵੀ, ਅਸੀਂ ਦੁੱਖੀ ਹਾਂ ਤੇਰੇ ਜਾਣ ਕਰਕੇ, ਤੇ ਹੱਸ ਕੇ ਯੂਨੀਵਰਸਿਟੀ ਲਈ ਤੋਰਦੇ।
ਅਗਲਾ ਭਾਗ ਜਲਦੀ ਹੀ।

ਸਿੰਘ ਨਰਿੰਦਰ

...
...



Related Posts

Leave a Reply

Your email address will not be published. Required fields are marked *

One Comment on “ਸੀਰਤ – ਭਾਗ ਪਹਿਲਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)