More Punjabi Kahaniya  Posts
ਕਤੂਰੇ


ਇੱਕ ਕਹਾਣੀ
ਕਤੂਰੇ
*****
ਕਤੂਰੇ ਯਾਨੀ ਡੌਗੀ ਦੇ ਪੱਪੀਜ ।ਕੰਮੋ ਦਾ ਪੋਤਾ ਲਾਡੀ ਇੱਕ ਕਤੂਰਾ ਪਿੱਛੇ ਨੂੰ ਲੁਕੋ ਕੇ ਲੌਬੀ ਵਿੱਚ ਦੀ ਹੁੰਦਾ ਹੋਇਆ ਅਪਣੇ ਬੈਡਰੂਮ ਵਿੱਚ ਜਾਣ ਲਈ ਲੰਘਿਆ ਤਾਂ ਕੰਮੋ ਅਪਣਾ ਬੀਤਿਆ ਵਕਤ ਯਾਦ ਕਰਨ ਲੱਗੀ ।
ਗਲੀ ਵਿੱਚ ਘੁੰਮਦੇ ਕਤੂਰਿਆਂ ਦੇ ਮਗਰ ਮਗਰ ਜਾਣਾ, ਉਨ੍ਹਾਂ ਦੀ ਮਾਂ ਨੂੰ ਧੋਖਾ ਦੇਕੇ ਇੱਕ ਕਤੂਰਾ ਚੁੱਕ ਲਿਆਉਣਾ, ਕਤੂਰੇ ਦੀ ਮਾਂ ਨੇ ਆਕੇ ਭੌਂਕਣਾ ਤਾਂ ਕੰਮੋ ਦੀ ਮਾਂ ਨੇ ਉਸਨੂੰ ਦੁੱਧ ਪਿਆ ਕੇ ਚੁੱਪ ਕਰਾ ਦੇਣਾ,ਕੰਮੋ ਨੂੰ ਬੜਾ ਚੰਗਾ ਲਗਦਾ ਹੁੰਦਾ ਸੀ।ਇਹ ਕਤੂਰੇ ਵੱਢੇ ਹੋਕੇ ਇੱਧਰ ਉੱਧਰ ਗਲੀ ਵਿੱਚ ਹੀ ਸ਼ੇਰ ਬਣ ਕੇ ਘੁੰਮਦੇ। ਕੰਮੋ ਨੂੰ ਲੱਗਣਾ ਕਿ ਇਨ੍ਹਾਂ ਕਤੂਰਿਆਂ ਦੀਆਂ ਮੌਜਾਂ, ਕੋਈ ਝੰਜਟ ਨਹੀਂ ਕੋਈ ਕਤੂਰਾ ਜਾਂ ਕਤੂਰੀ,ਸਾਰੇ ਆਜ਼ਾਦੀ ਨਾਲ ਘੁੰਮਦੇ ਘੁੰਮਦੇ ਹੀ ਵੱਡੇ ਹੋ ਜਾਂਦੇ ਹਨ।ੳਹ ਦੇਖਦੀ ਕਿ ਉਨ੍ਹਾਂ ਦੀ ਮਾਂ ਇਨ੍ਹਾਂ ਕਤੂਰਿਆਂ ਦੇ ਜਨਮ ਲੈਣ ਤੇ ਕਿਸੇ ਨੂੰ ਇਨ੍ਹਾਂ ਦੇ ਨੇੜੇ ਨਹੀਂ ਲੱਗਣ ਦਿੰਦੀ।ਤਾਂ ਹੀ ਤਾਂ ਲੜਾਕੇ ਬੰਦੇ ਨੂੰ ਵੇਖ ਕੇ ਲੋਕੀ ਝੱਟ ਕਹਿ ਦਿੰਦੇ ਹਨ “ਦੇਖ ਕਿਵੇਂ ਪੈਂਦਾ ਸੂਈ ਕੁੱਤੀ ਵਾਂਗ।
ਇੱਦਾਂ ਹੀ ਕਤੂਰਿਆਂ ਨਾਲ ਖੇਡਦੀ ਕੰਮੋ ਵੱਡੀ ਹੋ ਗਈ।ਪੰਜਵੀਂ ਪਾਸ ਕਰਕੇ ਅਠਵੀਂ ਵੀ ਕਰ ਲਈ। ਹੁਣ ਉਸਦਾ ਵੱਡਾ ਭਰਾ ਵੀ ਦਸਵੀਂ ਪਾਸ ਕਰਕੇ ਕਾਲਜ ਦਾਖਲ ਹੋ ਗਿਆ ਤੇ ਉਸ ਉੱਤੇ ਰੋਬ ਪਾਉਣ ਲੱਗ ਪਿਆ। ਉਸੇ ਘਰ ਵਿੱਚ ਕੰਮੋ ਨੂੰ ਮੁੰਡੇ ਕੁੜੀ ਦਾ ਫਰਕ ਸਮਝ ਆਉਣ ਲਗ ਪਿਆ। ਕੰਮੋ ਨੂੰ ਦਸਵੀਂ ਕਰਨੀ ਔਖੀ ਹੋ ਗਈ।ਪੜਾਈ ਵਿੱਚ ਹੋਸ਼ਿਆਰ ਸੀ ,ਚੰਗੇ ਨੰਬਰ ਲੈ ਗਈ ।ਕੰਮੋ ਦਾ ਭਰਾ ਮਾਂ ਦੇ ਕੰਨ ਭਰਦਾ, ਇਨੂੰ ਸਲਾਈ ਕਢਾਈ ਸਿਖਾ ਦੋ ,ਅਗੋਂ ਪੜਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਮੈਂ ਹੋਸਟਲ ਵਿੱਚ ਰਹਿ ਕੇ ਪੜਾਈ ਕਰਨੀ।
ਕੰਮੋ ਦੀ ਮਾਂ ਪੁਤਰ ਮੋਹ ਵਿੱਚ ਫਸੀ ਕੰਮੋ ਦਾ ਦੁੱਖ ਸਮਝ ਨਹੀਂ ਸੀ ਪਾਉਂਦੀ ਤੇ ਅਕਸਰ ਕਹਿ ਦਿੰਦੀ ਕਿ ਉਹ ਤਾਂ ਮੁੰਡਾ ਹੈ।
ਕੰਮੋ ਦਾ ਬਾਪੂ ਕੰਮੋ ਨੂੰ ਬਹੁਤ ਪਿਆਰ ਕਰਦਾ ਸੀ।ਪਰ ੳਸਨੂੰ ਘਰ ਵਿੱਚ ਚਲ ਰਹੀਆਂ ਚਾਲਾਂ ਦਾ...

ਪਤਾ ਨਹੀਂ ਸੀ ਲੱਗਣ ਦਿੱਤਾ ਜਾਂਦਾ। ਪਤਾ ਲੱਗਣ ਤੇ ਬਾਪੂ ਕੋਲੋਂ ਭਰਾ ਨੂੰ ਡਾਂਟ ਵੀ ਪੈਂਦੀ ਸੀ,ਪਰ ਮਾਂ ਉਸ ਦੇ ਚੱਕਰਾ ਵਿੱਚ ਫੱਸ ਕੇ ਉਸਦਾ ਹੀ ਪੱਖ ਪੂਰਦੀ ਸੀ।
ਕੰਮੋ ਕਮਰਾ ਬੰਦ ਕਰ ਕਰ ਕੇ ਇਹ ਸੋਚ ਸੋਚ ਕੇ ਰੋਇਆ ਕਰੇ ਕਿ ਮੈਂ ਤਾਂ ਕਤੂਰੇ ਨਾਲੋ ਵੀ ਮਾੜੀ,
ਕਿਧਰੇ ਜਾ ਵੀ ਨਹੀਂ ਸਕਦੀ।ਕੰਮੋ ਸੋਚਦੀ,
ਸਾਡੇ ਸਮਾਜ ਵਿੱਚ ਦੂਹਰਾ ਚਲਣ ਕਿਉਂ ਹੈ। ਕਿਉਂ ਕੁੜੀਆਂ ਨੂੰ ਮੁੰਡਿਆ ਬਰਾਬਰ ਦੱਸ ਕੇ ਵੀ ਮੁੰਡਿਆਂ ਵਾਂਗ ਸੋਚਣ ਨਹੀਂ ਦਿੱਤਾ ਜਾਂਦਾ।
ਕੀ ਮੇਰੀ ਕੋਈ ਮਰਜ਼ੀ ਨਹੀਂ ਚੱਲ ਸਕਦੀ।ਘਰ ਦੇ ਇਸੇ ਮੱਠੇ ਮੱਠੇ ਸਾਜ਼ਿਸ਼ਾਂ ਭਰੇ ਕਲੇਸ਼ ਵਿੱਚ ਕੰਮੋ ਕਾਲਜ ਪੜਣੇ ਪੈ ਗਈ। ਡਰਦੀ ਨੇ ਨਾ ਅਪਣੀ ਲੋੜ ਦਸਣੀ ਤੇ ਨਾਂ ਅਪਣਾ ਦੁੱਖ ਦੱਸਣਾ। ਕੰਮੋ ਨੂੰ ਲੱਗਣਾ ਕਿ ਕਤੂਰਿਆਂ ਵਾਂਗ ਓਹ ਆਜ਼ਾਦ ਕਿਉਂ ਨਹੀਂ ਹੋ ਸਕਦੀ?ਉਹ ਕੁੱਝ ਬਨਣਾ ਚਾਹੁੰਦੀ ਸੀ।ਇੱਕ ਪਰਿਵਾਰ ਜਿੱਥੇ ਉਸਦਾ ਭਰਾ ਮਰਜ਼ੀ ਨਾਲ ਆਂਉਦਾ ਜਾਂਦਾ ਤੇ ਪੈਸੇ ਉਜਾੜਦਾ ਸੀ,ਉਹ ਅੰਦਰ ਵੜ ਵੜ ਰੋਂਦੀ ਸੀ।ਗਲੀ ਵਿੱਚ ਕਤੂਰੇ ਹੁਣ ਵੀ ਘੁੰਮਦੇ ਰਹਿੰਦੇ ਸੀ ਤੇ ਕੰਮੋ ਨੂੰ ਬਹੁਤ ਪਿਆਰੇ ਲੱਗਦੇ ਸੀ।ਜਿਹੜੀ ਕੰਮੋ ਸ਼ਾਦੀ ਵਿਆਹ ਦੀ ਗੱਲ ਤੇ ਖਿਜ਼ਦੀ ਸੀ,ਕਹਿੰਦੀ ਸੀ ਕਿ ਕੁੜੀਆਂ ਨੂੰ ਅਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਹੈ ਸ਼ਾਦੀ ਵਿਆਹ ਵਲ ਨਹੀਂ ,ਇੱਕ ਪਿਆਰਾ ਜਿਹਾ ਰਿਸ਼ਤਾ ਆਓਣ ਤੇ ਚੁੱਪ ਵੱਟ ਗਈ ਤੇ ਗ੍ਰਹਿਸਥੀ ਦੇ ਰਾਹ ਤੁਰ ਪਈ।ਹੁਣ ਉਹ ਕਤੂਰਿਆਂ ਵਾਂਗ ਆਜ਼ਾਦ ਸੀ ਅਪਣੇ ਫੈਸਲੇ ਆਪ ਕਰਨ ਲਈ। ਕੰਮੋ ਦੇ ਚੇਹਰੇ ਤੇ ਸੰਤੁਸ਼ਟੀ ਦੇ ਭਾਵ ਉੱਭਰ ਰਹੇ ਸਨ ਕਿ ਉਸਦੇ ਪੋਤੇ ਲਾਡੀ ਨੇ ਪਿਛੋਂ ਦੀ ਆਕੇ ਉਸਨੂੰ ਡਰਾਓਣ ਲਈ ਕਤੂਰਾ ਉਸਦੇ ਸਿਰ ਉੱਤੇ ਰੱਖ ਦਿੱਤਾ ਕੰਮੋ ਨੇ ਕਤੂਰੇ ਸਮੇਤ ਲਾਡੀ ਨੂੰ ਗੋਦੀ ਵਿੱਚ ਲੈ ਲਿਆ। ਕੰਮੋ ਲਈ ਪੋਤਾ ਲਾਡੀ ਵੀ ਕਤੂਰੇ ਵਾਂਗ ਹੀ ਪਿਆਰਾ ਸੀ।
ਧੰਨਵਾਦ।
ਬਲਰਾਜ ਚੰਦੇਲ ਜੰਲਧਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)