More Punjabi Kahaniya  Posts
ਸਮਝਦਾਰ ਤੇ ਮੂਰਖ


ਇਹ ਗੱਲ ਦਸੰਬਰ ਮਹੀਨੇ ਦੀ ਹੈ । ਮੈ ਸੋਚਿਆ ਚਲੋ ਸਰਦੀ ਦਾ ਮੌਸਮ ਹੈ ।ਗਰਮ ਕੱਪੜੇ ਖਰੀਦ ਲਿਆਵਾਂ । ਬਜ਼ਾਰ ਗਿਆ , ਕੁੱਝ ਸਵੈਟਰ ਕੋਟੀਆਂ ਦੇਖੀਆਂ । ਇੱਕ ਪਸੰਦ ਆ ਗਈ । ਪਹਿਨ ਕੇ ਦੇਖੀ , ਬਿਲਕੁਲ ਸਹੀ ਨਾਪ , ਰੰਗ ਵੀ ਮਨਪਸੰਦ ਆ ਗਿਆ । ਕੀਮਤ ਵੀ ਵਾਜਬ । ਗੱਲ ਕੀ ਕੋਈ ਵੀ ਪੱਖ ਅਜਿਹਾ ਨਹੀਂ ਸੀ ਕਿ ਖਰੀਦ ਨਾ ਕੀਤੀ ਜਾਵੇ । ਪੇਮੈਂਟ ਕਰਨ ਤੋਂ ਪਹਿਲਾ , ਮੈਂ ਬਾਰੀਕੀ ਨਾਲ ਦੇਖਿਆ ਤਾਂ ਇੱਕ ਥਾਂ ਟੋਕ ਲੱਗੀ ਹੋਈ ਸੀ ।
ਮੈਂ ਦੁਕਾਨਦਾਰ ਨੂੰ ਕੋਟੀ ਵਿਚਲੇ ਨੁਕਸ ਸੰਬੰਧੀ ਦੱਸਿਆ । ਸਮਝਦਾਰ ਦੁਕਾਨਦਾਰ ਨੇ ਇੱਕ ਮਿੰਟ ਨਹੀਂ ਲਾਇਆ , ਉਸ ਕੋਟੀ ਨੂੰ ਓਸੇ ਪਲ ਰੱਦ ਕੀਤੇ ਮਾਲ ਵਿੱਚ ਛੁੱਟ ਦਿੱਤਾ , ਅਤੇ ਨੌਕਰ ਨੂੰ ਹੋਰ ਨਵਾਂ ਮਾਲ ਦਿਖਾਉਣ ਲਈ ਕਿਹਾ । ਮੈ ਉਸ ਦੁਕਾਨਦਾਰ ਦੇ ਵਰਤਾਓ ਨੂੰ ਦੇਖ ਕਿ ਐਨਾ ਪ੍ਰਭਾਵਿਤ ਹੋਇਆਂ ਕਿ ਇੱਕ ਦੀ ਥਾਂ ਦੋ ਖਰੀਦ ਲਿਆਇਆ । ਇਸ ਤੋ ਵੀ ਅੱਗੇ ਮੈ ਆਪਣੇ ਸਾਥੀਆਂ ਨੂੰ ਵੀ ਉਸ ਦੁਕਾਨ ਵਿੱਚ ਜਾਣ ਦੀ ਸਲਾਹ ਦਿੱਤੀ ।
ਖ਼ੈਰ ਖਰੀਦੋ ਫ਼ਰੋਖ਼ਤ ਤੋ ਫੁਰਸਤ ਮਿਲੀ , ਸਰਦੀ ਦੇ ਮੌਸਮ ਕਾਰਨ ਚਾਹ ਪੀਣ ਨੂੰ ਦਿਲ ਕੀਤਾ । ਇੱਕ ਚਾਹ ਵਾਲੀ ਦੁਕਾਨ ਵਿੱਚ ਚਲਿਆਂ ਗਿਆ । ਚਾਹ ਦੇ ਕੱਪ ਦਾ ਆਡਰ ਦਿੱਤਾ । ਦੁਕਾਨਦਾਰ ਨੇ ਪਹਿਲਾ ਤੋ ਹੀ ਤਿਆਰ ਕਰਕੇ ਰੱਖੀ , ਕਾੜ੍ਹੇ ਵਰਗੀ ਚਾਹ ਗਲਾਸ ਵਿੱਚ ਪਾ ਕੇ ਅੱਗੇ ਰੱਖ ਦਿੱਤੀ । ਉਸ ਵਿੱਚੋਂ ਵੀ ਧੂੰਆਂ ਨਿਕਲਿਆ ਪਇਆ ਸੀ । ਮੈ ਉਸ ਨੂੰ ਕਿਹਾ ਕਿ ਪਹਿਲਾ ਮੇਰੀ ਗੱਲ ਸੁਣ , ਚਾਹ ਤਾਜੀ ਨਹੀਂ , ਦੂਜਾ ਮਿੱਠਾ ਵੱਧ ਹੈ , ਤੀਜਾ ਇਸ ਵਿੱਚੋਂ ਧੂੰਆਂ ਨਿਕਲਿਆ ਪਿਆ ।...

ਮੈ ਨਹੀਂ ਪੀਣੀ ਇਹ ਚਾਹ । ਅੜੀਅਲ ਚਾਹ ਵਾਲਾ ਦੁਕਾਨਦਾਰ ਐਸਾ ਮੂਰਖ , ਮੇਰੀ ਗੱਲ ਸੁਣਨ ਦੀ ਬਜਾਏ ਚਾਹ ਦੇ ਫਾਇਦੇ ਗਿਣਾਉਣ ਲੱਗਿਆ । ਮੇਰੀ ਗੱਲ ਹੀ ਨਾ ਸੁਣੇ । ਹੌਸਲਾ ਦੇਖੋ , ਕਹਿਣ ਲੱਗਿਆ , ਚਾਹ ਤਾਂ ਹੁਣ ਪੀਣੀ ਹੀ ਪੈਣੀ ਹੈ , ਜੋ ਗਲਾਸ ਵਿੱਚ ਪੈ ਗਈ । ਬਹੁਤ ਸਮਝਾਇਆ , ਪਰ ਕਿੱਥੇ । ਜਦੋਂ ਗੱਲ ਜ਼ਿਆਦਾ ਹੀ ਵੱਧ ਗਈ , ਹੋਰ ਵੀ ਚਾਰ ਭਾਈ ਇਕੱਠੇ ਹੋ ਗਏ । ਕਹਿਣ ਲੱਗਿਆ , ਮੈ ਇਸ ਚਾਹ ਵਿੱਚ ਹੀ ਹੋਰ ਦੁੱਧ ਪਾ ਦਿੰਦਾ , ਇਸ ਨੂੰ ਹੀ ਹੋਰ ਉਬਾਲ ਦਿੰਦਾ , ਪਰ ਪੀਣੀ ਜ਼ਰੂਰ ਪਵੇਗੀ । ਅਸੀਂ ਰਲ ਕੇ ਉਸ ਦੀ ਬਣੀ ਬਣਾਈ ਚਾਹ ਦਾ ਪਤੀਲਾ ਮੂਧਾ ਮਾਰ ਦਿੱਤਾ । ਫਿਰ ਛਿਤਰੌਲ਼ ਹੋਣ ਲੱਗੀ ਤਾਂ ਕਰਨ ਲੱਗਿਆ ਮਿੰਨਤਾਂ । ਕਹਿਣ ਲੱਗਿਆ ਅੱਜ ਤੋ ਬਾਅਦ ਕਦੇ ਕਿਸੇ ਨੂੰ ਬਿਨਾ ਪੁੱਛੇ ਚਾਹ ਨੀ ਬਣਾਉਂਦਾ । ਪਰ ਉਸ ਮੂਰਖ ਨੂੰ ਸਮਝ ਉਦੋਂ ਹੀ ਆਈ , ਜਦੋਂ ਪਤੀਲਾ ਮੂਧਾ ਵੱਜ ਗਿਆ । ਪਰ ਉਦੋਂ ਤੱਕ ਤਾਂ ਭਾਣਾ ਵਰਤ ਚੁੱਕਿਆਂ ਸੀ ।
ਬੱਸ ਇਹੋ ਫਰਕ ਹੁੰਦਾ ਹੈ , ਸਮਝਦਾਰ ਤੇ ਮੂਰਖ ਵਿੱਚ , ਸਮਝਦਾਰ ਗਲਤੀ ਮੰਨ ਕੇ ਸੁਧਾਰ ਲੈਂਦਾ ਹੈ , ਮੂਰਖ ਗਲਤੀ ਨਾ ਮੰਨ ਕੇ ਸੁਧਾਰ ਕਰਵਾ ਲੈਂਦਾ ਹੈ । ਇਸ ਬਿਰਤਾਂਤ ਦਾ ਕਿਸਾਨੀ ਕਾਨੂੰਨਾਂ ਨਾਲ ਕੋਈ ਸੰਬੰਧ ਨਹੀਂ ।
ਸੁਖਦੇਵ ਸਿੰਘ 5ਰੁੱਖਾ 🙏
ਘਰ ਨੰ:-16 , ਸਤਲੁਜ ਇੰਨਕਲੇਵ ( ਰੂਪਨਗਰ )
ਮੋਬ :- 7888892342

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)