ਪਿਛਲੇ ਮਹੀਨੇ ਨਾਨਕੇ ਗਏ ਸਾਂ,
ਬਰਸਾਤਾਂ ਦੇ ਦਿਨ ਸਨ ਇਸ ਕਰਕੇ ਸੋਚਿਆ ਵੀ ਇੱਕ ਦੋ ਦਿਨ ਨਾਨਕੇ ਘਰ ਰਹਿਕੇ ਬਾਪੂ ਜੀ ਦੀ ਦਵਾਈ ਲੈਕੇ ਘਰ ਵਾਪਿਸ ਆ ਜਾਮਾਗੇ।
ਦਵਾਈ ਲੈਣ ਲਈ ਜਦੋ ਅਸੀਂ ਹਸਪਤਾਲ ਗਏ ਤਾਂ ਭੀੜ ਹੋਣ ਕਰਕੇ ਸਾਡਾ ਸ਼ਾਮ ਦਾ ਨੰਬਰ ਆਇਆ।
ਗੱਡੀ ਕੋਲ ਹੋਣ ਕਰਕੇ ਸੋਚਿਆ ਵੀ ਦਵਾਈ ਲੈਕੇ ਬਸ ਨਾਲ ਦੀ ਨਾਲ ਘਰ ਜਾਣ ਦੀ ਕਰਨੀ,ਨਾ ਕਿਤੇ ਰਸਤੇ ਚ ਖੜਨਾ ਤਾਂ ਜੋ ਹਨੇਰਾ ਹੋਣ ਤੋ ਪਹਿਲਾ ਘਰ ਪੁੱਜਿਆ ਜਾ ਸਕੇ।
ਡਾਕਟਰ ਨੂੰ ਦਿਖਾ ਕੇ,,ਜਿੱਦਾਂ ਹੀ ਪਰਚੀ ਲੈਕੇ ਮੈਡੀਕਲ ਸਟੋਰ ਤੋ ਦਵਾਈ ਲੈਣ ਲੱਗੇ ਤਾਂ ਇਕਦਮ ਤੇਜ਼ ਹਨ੍ਹੇਰੀ ਸ਼ੁਰੂ ਹੋ ਗਈ। ਚਾਰੇ ਪਾਸੇ ਧੂੜ ਮਿੱਟੀ ਨੇ ਘੇਰਾ ਪਾ ਲਿਆ । ਅੱਖਾਂ ਵੀ ਮਿੱਟੀ ਨਾਲ ਭਰ ਗਈਆਂ। ਦਵਾਈ ਲੈਕੇ ਜਲਦੀ ਨਾਲ ਗੱਡੀ ਸਟਾਰਟ ਕਰਕੇ ਘਰ ਵਾਪਸੀ ਲਈ ਚੱਲ ਪਏ। ਥੋੜ੍ਹੀ ਅੱਗੇ ਹੀ ਗਏ ਸੀ ਕੇ ਰਸਤੇ ਦੇ ਦੋਵਾਂ ਪਾਸਿਆਂ ਤੇ ਲੱਗੇ ਅੰਬਾਂ ਦੇ ਰੁੱਖਾਂ ਨੇ ਹਨੇਰੀ ਦੀ ਮਾਰ ਕਾਰਨ ਆਪਣਾ ਫਲ ਝਾੜਨਾ ਸ਼ੁਰੂ ਕਰ ਦਿੱਤਾ, ਏਦਾਂ ਲਗਦਾ ਸੀ ਜਿਵੇਂ ਅਸਮਾਨ ਤੋਂ ਅੰਬਾਂ ਦਾ ਮੀਹ ਪੈ ਰਿਹਾ ਹੋਵੇ। ਤੇਜ਼ ਹਨ੍ਹੇਰੀ ਵੇਖ ਘਰਾਂ ਨੂੰ ਭੱਜਦੇ ਲੋਕ ਅੰਬ ਚੁੱਕਣ ਲਈ ਖੜੇ ਹੋ ਗਏ। ਮੇਰਾ ਵੀ ਮਨ ਕਰ ਆਇਆ ਵੀ ਗੱਡੀ ਚੋ ਉਤਰ ਅੰਬ ਚੁੱਗ ਲਵਾਂ,,
ਪਹਿਲੀ ਵਾਰ ਏਦਾਂ ਅੰਬਾਂ ਦੀ ਬਰਸਾਤ ਹੁੰਦੀ ਦੇਖੀ ਸੀ। ਜਿੱਦ ਕਰਕੇ ਬਾਪੂ ਜੀ ਤੋ ਗੱਡੀ ਰੁਕਵਾ ਕੇ ਬਾਹਰ ਲੋਕਾਂ ਨਾਲ ਮੈ ਵੀ ਅੰਬ ਚੁਗਣ ਲੱਗ ਗਈ, ਰੁੱਖ ਦਰਿਆ ਦਿਲੀ ਨਾਲ ਫਲ ਸੁੱਟ ਰਹੇ ਸੀ ਤੇ ਕਿੰਨੇ ਸਾਰੇ ਅਣਜਾਣ ਲੋਕ ਇੱਕ ਦੂਜੇ ਨੂੰ ਵੇਖ ਹਸਦੇ ਹੋਏ ਤੇ ਭੱਜ ਭੱਜ ਅੰਬ ਚੁੱਕਣ ਚ ਲੱਗੇ ਹੋਏ ਸੀ। ਕਦੇ ਕਦੇ ਕੋਈ ਅੰਬ ਆ ਕੇ ਸਿਰ ਚ ਵੱਜਦਾ ਤੇ ਕੋਈ ਪਿੱਠ ਤੇ।
ਖੈਰ 3 ਕੇ ਕਿਲੋ ਅੰਬ ਚੁੱਕ ਮੈਂ ਵਾਪਿਸ ਗੱਡੀ ਚ ਹੀ ਬੈਠ ਗਈ। ਪਰ ਅਸਮਾਨ ਚ ਕਾਲੇ ਬੱਦਲਾਂ ਕਾਰਨ ਹਨੇਰਾ ਹੋ ਗਿਆ ਸੀ। ਫੇਰ ਜੋਰਦਾਰ ਮੀਂਹ ਨੇ ਸਾਡਾ ਵਾਪਸੀ ਦਾ ਇਰਾਦਾ ਬਦਲ ਦਿੱਤਾ, ਤੇ ਅਸੀ ਫੇਰ ਵਾਪਿਸ ਨਾਨਕੇ ਘਰ ਹੀ ਜਾਣਾ ਠੀਕ ਸਮਝਿਆ।
ਨਾਨਕੇ ਪਿੰਡ ਦੇ ਰਾਹ...
ਤੇ ਹਨ੍ਹੇਰੀ ਨਾਲ ਵੱਡੇ ਵੱਡੇ ਦਰਖਤ ਜਡ਼੍ਹ ਤੋਂ ਹੀ ਪੁੱਟੇ ਗਏ ਸਨ। ਜਿਨ੍ਹਾਂ ਕਰਕੇ ਹਰ ਰਾਹ ਬੰਦ ਹੋਇਆ ਪਿਆ ਸੀ। ਕੁਝ ਦੂਰ ਤੱਕ ਤਾਂ ਰਸਤਾ ਸਾਫ ਰਿਹਾ ਬੇਸ਼ਕ ਦਰਖਤ ਡਿੱਗੇ ਸੀ ਪਰ ਗੱਡੀ ਲੰਘਣ ਦੀ ਜਗ੍ਹਾ ਮਿਲ ਜਾਂਦੀ ਸੀ। ਕੁਝ ਜਗ੍ਹਾ ਤੇ ਮੀਂਹ ਬੰਦ ਹੋਣ ਉਪਰੰਤ ਓਥੋਂ ਦੇ ਪਿੰਡਾਂ ਦੇ ਮੁੰਡਿਆਂ ਨੇ ਆਪਣੇ ਘਰਾਂ ਚੋ ਆਰੀ ਤੇ ਦਾਤਰਾਂ ਨਾਲ ਰੁੱਖ ਵੱਢ ਕੇ ਰਸਤਾ ਸਾਫ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਮੁੰਡੇ ਭਾਰੀ ਦਰੱਖਤਾਂ ਨੂੰ ਟਰੈਕਟਰ ਦੀ ਮਦਦ ਨਾਲ ਖੇਤਾਂ ਵੱਲ ਨੂੰ ਲਿਜਾਣ ਦੀ ਕੋਸਿ਼ਸ਼ ਕਰਦੇ ਪਏ ਸਨ ਤਾਂ ਜੋ ਆਵਾਜਾਈ ਨੂੰ ਚਲਾਇਆ ਜਾ ਸਕੇ। ਗੱਡੀ ਵਿੱਚ ਬੈਠੀ ਮੈਂ ਇਹੋ ਸੋਚ ਰਹੀ ਸੀ ਵੀ ਇਹਨਾਂ ਪਿੰਡਾਂ ਵਾਲਿਆਂ ਨੂੰ ਕਿਸੇ ਸਿਖਲਾਈ ਦੀ ਲੋੜ ਨਹੀਂ ਪੈਂਦੀ ਬਸ ਮਨ ਵਿਚ ਸੇਵਾ ਭਾਵਨਾ ਹੋਣੀ ਚਾਹੀਦੀ। ਨਾ ਇਹਨਾਂ ਨੇ ਕਾਰਪੇਂਟਰ ਦਾ ਕੋਰਸ ਕੀਤਾ ਹੋਣਾ, ਤੇ ਨਾ ਟਰੈਫਿਕ ਪੁਲਸ ਚ ਹੋਣੇ, ਨਾ ਇਹ ਕੋਈ ਵਣ ਵਿਭਾਗ ਦੇ ਅਧਿਕਾਰੀ ਨੇ ਤੇ ਨਾ ਹੀ ਕਿਸੇ ਕੋਈ ਹੋਰ ਸਰਕਾਰੀ ਮੁਲਾਜਮ। ਇਹ ਬਸ ਪਿੰਡਾਂ ਵਾਲੇ ਹੈ ਜੋ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਮਦਦ ਕਰਦੇ ਪਏ ਨੇ ਤਾਂ ਜੋ ਰਸਤਿਆਂ ਚ ਫਸੇ ਲੋਕ ਆਪਣੇ ਘਰ ਪੁੱਜ ਸਕਣ। ਉਹਨਾਂ ਨੂੰ ਘਰ ਪਹੁੰਚਦਾ ਕਰਨ ਲਈ ਖੁਦ ਘਰਾਂ ਤੋ ਬਾਹਰ ਨਿਕਲ, ਮਦਦ ਕਰਨ ਲਈ ਜੁਟ ਗਏ ਨੇ…. ਇਹ ਪਿੰਡਾਂ ਵਾਲੇ।
ਇਹ ਸੋਚਦੀ ਹੀ ਸੀ ਕੇ ਅਚਾਨਕ ਬਾਪੂ ਜੀ ਦੀ ਅਵਾਜ ਕੰਨੀ ਪਈ ਵੀ ਪਿੰਡਾਂ ਚ ਤਾਂ ਮੁੰਡਿਆਂ ਨੇ ਰਸਤਾ ਸਾਫ ਕਰ ਦਿੱਤਾ ਤਾਂ ਗੱਡੀ ਤੁਰਦੀ ਰਹੀ। ਜੇਕਰ ਹਾਈਵੇ ਤੇ ਹੁੰਦੇ ਤਾਂ ਕਿਸੇ ਨੇ ਮਦਦ ਲਈ ਅੱਗੇ ਨਹੀਂ ਸੀ ਆਓਣਾ। ਉੱਥੇ ਫੱਸ ਜਾਂਦੇ ਤਾਂ ਨਾ ਅੱਗੇ ਜੋਗੇ ਤੇ ਨਾ ਪਿੱਛੇ ਜੋਗੇ।
ਸੱਚਮੁੱਚ ਉਸ ਦਿਨ ਪਿੰਡ ਦੇ ਲੋਕਾਂ ਲਈ ਦਿਲ ਵਿੱਚ ਪਿਆਰ ਤੇ ਇੱਜਤ ਆਪ ਮੁਹਾਰੇ ਹੋਰ ਵੱਧ ਗਈ
Jas Meet
malkeet
ਮਾਣ ਨਾਲ ਆਖਦੇ ਆ ਪਿੰਡਾਂ ਵਾਲੇ ਆ
jass
ryt
Rekha Rani
Right hai G. All pinda wallay the great👍👍 people