More Punjabi Kahaniya  Posts
ਸਮੇਂ ਨਾਲ ਬਦਲਾਅ ਕਿਉਂ ਜਰੂਰੀ ਹੈ?


ਅਕਸਰ ਕਹਿੰਦੇ ਨੇ ਕੇ ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਨੇ,ਹਾਂ ਬਹੁਤ ਜਰੂਰੀ ਹੈ ਇਹ ਬਦਲਾਅ ਜਿੰਦਗੀ ਵਿੱਚ.
ਕਿਉਕਿ ਜਿੰਦਗੀ ਇੱਕ ਅਜਿਹੀ ਪਹੇਲੀ ਹੈ,ਜਿਸ ਵਿੱਚ ਹਰ ਪਲ ਹਰ ਮੋੜ ਤੇ ਤੁਹਾਡਾ ਇੰਤਜ਼ਾਰ ਕਰਦਾ ਹੈ.ਜਦੋਂ ਤੱਕ ਤੁਸੀ ਉਹਨਾਂ ਪਲਾਂ ਚੋਂ ਨਹੀਂ ਜਾਂਦੇ,ਉਦੋ ਤੱਕ ਤੁਸੀ ਉਹਨਾਂ ਦਾ ਅਹਿਸਾਸ ਨਹੀ ਕਰ ਪਾਉਦੇ.ਇਹਨਾਂ ਨੂੰ ਮਹਿਸੂਸ ਕਰਨ ਲਈ,ਇਹਨਾਂ ਵਾਂਗ ਚਲਣਾ ਪਵੇਗਾ…..
ਤੇ ਇਹਨਾਂ ਪਲਾਂ ਨੂੰ ਜੀਉਣ ਲਈ,ਇਹਨਾਂ ਵਿੱਚ ਮਿਲਣਾ ਪਵੇਗਾ.ਫਿਰ ਕਿਉ ਨਾਂ ਬਦਲਾਵ ਆਵੇ ਸਮੇਂ ਨਾਲ,ਕੁਝ ਸਿੱਖਣ ਲਈ ਕੁਝ ਮਿਥਣਾ ਪਵੇਗਾ.ਜਿਵੇ ਸਮਾਂ ਇੱਕ ਜਿਹਾ ਨਹੀਂ ਰਹਿੰਦਾ,ਉਵੇਂ ਜਿੰਦਗੀ ਵੀ ਇੱਕੋ ਜਿਹੀ ਨਹੀਂ ਰਹਿੰਦੀ…..
ਜਿੰਦਗੀ ਚੋਂ ਬਦਲਾਵ ਵੀ ਜਰੂਰੀ ਹੈ ਕਿਉਕਿ ਅੱਜ ਦੇ ਸਮੇਂ ਵਿੱਚ ਉਹੀ ਵਿਅਕਤੀ ਸਫਲ ਹੈ,ਜੋ ਸਮੇਂ ਨਾਲ ਚੱਲਣਾ ਸਿੱਖ ਲੈਂਦਾ ਹੈ……
ਜੇ ਤੁਸੀ ਕਹਿੰਦੇ ਓ ਕਿ ਰਿਸ਼ਤਿਆਂ ਚੋ
ਬਦਲਾਵ ਕਿਉਂ ਆਉਂਦਾ ਹੈ.ਤਾਂ ਉਹ ਬਦਲਾਅ ਤੁਹਾਡੇ ਚੰਗੇ ਲਈ ਆਉਦਾ ਹੈ,ਇਸ ਬਦਲਾਅ ਨਾਲ ਹੀ ਤੁਸੀ ਜਿੰਦਗੀ ਵਿੱਚ ਬਹੁਤ ਕੁਝ ਸਿੱਖਦੇ ਹੋ.ਜੇਕਰ ਤੁਸੀ ਸੋਚਦੇ ਹੋ ਕਿ ਇਸ ਬਦਲਾਅ ਨਾਲ ਬਹੁਤ ਰਿਸ਼ਤੇ ਤੁਹਾਡੇ ਪਿੱਛੇ ਰਹਿ ਜਾਂਦੇ ਹਨ.ਤਾਂ ਇਹਦੇ ਵਿੱਚ ਕੋਈ ਸੱਕ ਦੀ ਗੂੰਜਾਇਸ਼ ਨਹੀ ਹੈ…..
ਪਰ ਜਦੋਂ ਇਹੀ ਬਦਲਾਅ ਤੁਹਾਡੀ ਜਿੰਦਗੀ ਬਦਲ ਦਿੰਦਾ ਹੈ,ਤਾਂ ਉਹ ਪਿੱਛੇ ਰਹਿ ਗਏ ਰਿਸ਼ਤੇ ਖੁਦ ਹੀ ਤੁਹਾਡੇ ਨਾਲ ਆ ਜੁੜਦੇ ਹਨ.ਸਗੋਂ ਇਹ ਬਦਲਾਅ ਤੁਹਾਡੀ ਜਿੰਦਗੀ ਵਿੱਚ ਬਹੁਤ ਸਾਰੀਆਂ ਖੁਸੀਆਂ ਲੈ...

ਕੇ ਆਉਦਾ ਹੈ.ਤੇ ਇਸ ਕਾਰਨ ਤੁਹਾਡੇ ਨਾਲ ਉਹ ਲੋਕ ਵੀ ਜੁੜ ਜਾਂਦੇ ਹਨ.ਜਿਹਨਾਂ ਨੇ ਕਦੀ ਤਾਹਾਡੀ ਕਰਦ ਨਹੀਂ ਕੀਤੀ ਹੁੰਦੀ….
ਤੁਹਾਡੇ ਮਾਤਾ ਦਾ ਨਾਂ ਤੁਹਾਡੇ ਕਰਕੇ ਲੋਕ ਜਾਨਣ ਲੱਗਦੇ ਹਨ.ਇੱਕ ਛੋਟਾ ਜਿਹਾ ਬਦਲਾਵ ਦਾ ਪਲ਼ ਜੇ ਤੁਹਾਡੀ ਜਿੰਦਗੀ ਨੂੰ ਇੰਞ ਸਵਾਰ ਦਿੰਦਾ ਹੈ,ਤਾਂ ਕਿਉ ਨਹੀਂ ਹੈ ਜਰੂਰੀ ਇਹ ਬਦਲਾਵ ਤੁਹਾਡੀ ਜਿੰਦਗੀ ਵਿੱਚ?????
ਜਿੰਦਗੀ ਕਿਸੇ ਵੀ ਪਲ਼ ਤੇ ਮਾਯੂਸ ( ੳਦਾਸ) ਨਾ ਹੋਵੋ.ਕਿਉਕਿ ਕਦੋਂ ਕਿੱਥੇ ਕੀ ਮਿਲ ਜਾਵੇ ਇਹ ਕੋਈ ਨਹੀਂ ਜਾਣਦਾ.ਬਸ ਹਿੰਮਤ ਰੱਖੋ ਸਮੇਂ ਨਾਲ ਚੱਲਣ ਦੀ ਕਿਉਕਿ ਜਿੰਦਗੀ ਬਹੁਤ ਸੋਹਣੀ ਹੈ, ਬਸ ਜੀਉਣ ਦੇ ਤਰੀਕੇ ਹੀ ਅਲੱਗ ਨੇ…..
ਜਿੰਨਾ ਹੋ ਸਕੇ ਆਪਣੇ ਆਪ ਤੋਂ ਸਿੱਖਣ ਦੀ ਕੋਸ਼ਿਸ ਕਰੋ,ਕਿਉਕਿ ਜੋ ਤੁਸੀ ਆਪਣੇ ਆਪ ਤੋਂ ਸਿੱਖ ਸਕਦੇ.ਉਹ ਦੂਜੇ ਕਦੀ ਸਮਝ ਨਹੀਂ ਸਕਦੇ.ਸੁਪਨੇ ਦੇਖੋ ਜੇ ਦੇਖੋਗੇ ਤਾਂ ਪੂਰੇ ਵੀ ਕਰ ਹੀ ਲਵੋਗੇ.ਹਰ ਕੋਈ ਵਿਆਕਤੀ ਚਾਹੁੰਦਾ ਹੈ ਸਫਲ ਹੋਣਾਂ,ਪਰ ਇਹ ਤਾਂ ਹੀ ਹੋ ਸਕਦਾ ਹੈ.ਜੇ ਤੁਸੀ ਸਹੀ ਸਮੇਂ ਤੇ ਆਪਣੇ ਆਪ ਵਿੱਚ ਆਪਣੀ ਜਿੰਦਗੀ ਨੂੰ ਸੰਵਾਰਨ ਲਈ ਬਦਲਾਅ ਕੀਤਾ ਹੋਵੇਗਾ…ਸ਼ੁਕਰੀਆ…📝ਸੰਦੀਪ ਕੌਰ ਵਿਰਲ

Submitted By:- Sandeep kaur veral

...
...



Related Posts

Leave a Reply

Your email address will not be published. Required fields are marked *

2 Comments on “ਸਮੇਂ ਨਾਲ ਬਦਲਾਅ ਕਿਉਂ ਜਰੂਰੀ ਹੈ?”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)