More Punjabi Kahaniya  Posts
ਖਾਲਸਾ


ਜਾਪਾਨੀ ਮਛੇਰੇ ਦੂਰ ਪਾਣੀਆਂ ਚੋਂ ਮੱਛੀਆਂ ਫੜ ਕੇ ਲਿਆਉਂਦੇ ਤਾਂ ਬਹੁਤੀਆਂ ਰਾਹ ਵਿਚ ਹੀ ਮਰ ਜਾਇਆ ਕਰਦੀਆਂ!
ਫੇਰ ਇਹਨਾਂ ਮੱਛੀਆਂ ਨੂੰ ਜਿਉਂਦੇ ਅਤੇ ਤਾਜੇ ਰੱਖਣ ਲਈ ਇੱਕ ਹੱਲ ਲੱਭਿਆ ਗਿਆ..
ਨਿੱਕੇ-ਨਿੱਕੇ ਟੈਂਕ ਬਣਾਏ..ਪਹਿਲਾਂ ਨਿਯਮਿਤ ਮਾਤਰਾ ਵਿਚ ਮੱਛੀਆਂ ਭਰੀਆਂ ਜਾਂਦੀਆਂ..
ਫੇਰ ਹਰ ਟੈਂਕ ਵਿਚ ਇੱਕ ਨਿੱਕੀ ਜਿਹੀ ਸ਼ਾਰਕ ਮੱਛੀ ਛੱਡ ਦਿੱਤੀ ਜਾਂਦੀ..!

ਜਿਕਰਯੋਗ ਏ ਕੇ ਸਮੁੰਦਰ ਦੀ ਸ਼ਾਰਕ ਆਲੇ ਦਵਾਲੇ ਦੀਆਂ ਨਿੱਕੀਆਂ ਮੱਛੀਆਂ ਨੂੰ ਖਾ ਜਾਇਆ ਕਰਦੀ ਏ..!

ਹੁਣ ਟੈਂਕ ਵਿਚ ਸਟੋਰ ਕੀਤੀਆਂ ਮੱਛੀਆਂ ਨੇ ਅਵੇਸਲੇ ਰਹਿਣਾ ਛੱਡ ਦਿੱਤਾ..
ਹਮੇਸ਼ਾਂ ਚੁਸਤ ਦਰੁਸਤ ਹਰਕਤ ਕਰਦੀਆਂ ਰਹਿੰਦੀਆਂ ਅਤੇ ਸਾਰਾ ਧਿਆਨ ਕੋਲ ਹੀ ਵਿਚਰਦੇ ਦੁਸ਼ਮਣ ਵੱਲ ਹੁੰਦਾ..
ਇਸੇ ਕਰਕੇ ਉਹ ਅਖੀਰ ਤੱਕ ਜਿਉਂਦਿਆਂ ਰਹਿੰਦੀਆਂ!

ਦੋਸਤੋ ਅਵੇਸਲਾ ਪਣ ਨਿੱਰੀ ਮੌਤ ਏ..ਖਾਤਮੇ ਦੀ ਨਿਸ਼ਾਨੀ ਏ..ਚਾਹੇ ਉਹ ਕੌਂਮਾਂ ਵਿਚ ਹੋਵੇ ਤੇ ਭਾਵੇਂ ਆਮ ਲੋਕ ਲੋਕਾਂ ਵਿਚ..!
ਇਹ ਬੰਦੇ ਨੂੰ ਸਮੇ ਤੋਂ ਪਹਿਲਾਂ ਹੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਸੌਂਪ ਜਾਇਆ ਕਰਦਾ ਏ..!
ਅਕਸਰ ਹੀ ਆਰ.ਐੱਸ.ਐੱਸ,ਡੇਰਾ ਵਾਦ,ਝੂਠੇ ਸਾਧ,ਮਾਂ ਬੋਲੀ ਦਾ ਘਾਣ,ਪਾਣੀਆਂ ਦੀ ਲੁੱਟ,ਸਿੱਖੀ ਸਿਧਾਂਤ ਨੂੰ ਖੋਰਾ,ਗ੍ਰੰਥਾਂ ਵਿਚ ਮਿਲਾਵਟ,ਜਵਾਨੀ ਦੇ ਨਿਘਾਰ,ਨਸ਼ਿਆਂ ਦੇ ਦਰਿਆਵਾਂ ਦੇ ਦੂਸ਼ਿਤ ਪਾਣੀਆਂ ਦੀ ਗੱਲ ਕੀਤੀ ਜਾਂਦੀ ਏ..

ਅਸਲ ਵਿਚ ਇਹ ਸਭ ਕੁਝ ਟੈਂਕਾਂ ਵਿਚ ਛੱਡੀਆਂ ਹੋਈਆਂ ਉਹ ਸ਼ਾਰਕ ਮੱਛੀਆਂ ਹਨ ਜੋ ਸਾਨੂੰ ਹਰ ਵੇਲੇ ਅਵੇਸਲੇ ਹੋਣ ਤੋਂ ਬਚਾਈ ਰੱਖਦੀਆਂ ਨੇ..!

ਰੂਪੋਸ਼ੀ ਵੇਲੇ ਦੀਆਂ ਗੱਲਾਂ ਕਰਦਾ ਇੱਕ ਵੀਰ ਆਖਦਾ ਹੈ ਕੇ ਕਿੱਦਾਂ ਅੱਖਾਂ ਖੁੱਲੀਆਂ ਰੱਖ ਸੋਵਿਆਂ ਕਰਦੇ ਸਾਂ..
ਸਿਮਰਨ ਕਰਦਿਆਂ ਇੱਕ ਅੱਖ ਗੁਟਕੇ ਤੇ ਦੂਜੀ ਬਾਹਰ ਵੱਲ ਹੁੰਦੀ..
ਮਾੜੀ ਜਿਹੀ ਬਿੜਕ ਨਾਲ ਮਿੰਟਾਂ ਸਕਿੰਟਾਂ ਵਿਚ ਤਿਆਰ ਭਰ ਤਿਆਰ ਹੋ ਜਾਇਆ ਕਰਦੇ ਸਾਂ!

ਕਲਪਨਾ ਕਰੋ ਦਸਮ ਪਿਤਾ ਚਮਕੌਰ ਦੇ ਗੜੀ ਵਿਚ ਅਵੇਸਲੇ ਹੋ ਗਏ ਹੁੰਦੇ..ਬੰਦਾ ਸਿੰਘ ਬਹਾਦੁਰ ਗੁਰਦਾਸ ਨੰਗਲ ਦੀ ਗੜੀ ਵਿਚ ਢਿੱਲਾ ਪੈ ਗਿਆ ਹੁੰਦਾ ਕੇ ਸਮਝੌਤਾ ਹੋ ਹੀ ਜਾਣਾ..ਕੀ ਲੋੜ ਏ ਮੱਥਾ ਲਾਉਣ ਦੀ..!

ਪਰ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਪੁੱਜੇ ਮਹਾਬਲੀ ਨੇ ਆਖਰੀ ਸਾਹਾਂ ਤੱਕ ਈਨ ਨਹੀਂ ਮੰਨੀ..ਸਿਦਕ ਹੋਂਸਲਾ ਬਣਾਈ ਰਖਿਆ!

ਚੁਰਾਸੀ ਮਗਰੋਂ ਵਰਤਿਆ ਸੰਤਾਪ ਅਸਲ ਵਿਚ ਪਿੱਠ ਵਿਚ ਵੱਜੀ ਐਸੀ ਲੱਤ ਸਾਬਤ ਹੋਈ ਜਿਸਨੇ ਕੁੱਬੀ ਹੋ ਗਈ ਕੌਮ ਦਾ ਕੁੱਬ ਸਿੱਧਾ ਕਰ ਦਿੱਤਾ..
ਨਿੱਛ ਪੰਜਾਬ ਮਾਰਦਾ ਏ ਤੇ ਜ਼ੁਕਾਮ ਸਾਰੀ ਦੁਨੀਆ ਨੂੰ ਲੱਗ ਜਾਂਦਾ!

ਚੁਰਾਸੀ ਦੇ ਨਵੰਬਰ ਮਹੀਨੇ ਪਹਿਲੀ ਤਰੀਕ ਤੱਕ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਜਿਆਦਾਤਰ ਪਗੜੀ ਧਾਰੀ ਵੀਰ ਇਹ ਸੋਚ ਅਵੇਸਲੇ ਹੋ ਗਏ ਸਨ ਕੇ ਉਹ ਤਾਂ ਕਾਂਗਰਸੀ ਹਨ..ਅਹੁਦਿਆਂ ਤੇ ਤਾਇਨਾਤ ਅਫਸਰ ਹਨ..
ਪਰ ਮੌਕਾ ਆਉਣ ਤੇ ਲੱਗੇ ਰੈਂਕ ਅਤੇ ਬਹਾਦੁਰੀ ਦੇ ਮੈਡਲਾਂ ਸਣੇ ਅੱਗ...

ਦੀ ਭੇਂਟ ਚਾੜ ਦਿੱਤੇ ਗਏ..!

ਉੱਨੀ ਸੌ ਪਚਾਸੀ ਦੇ ਨਵੰਬਰ ਮਹੀਨੇ ਦੀ ਇੱਕ ਸੁਵੇਰ ਨੂੰ ਫਰੰਟੀਅਰ ਮੇਲ ਰਾਹੀਂ ਪਿਤਾ ਜੀ ਨਾਲ ਦਿੱਲੀ ਅੱਪੜਿਆ..!
ਪਹਾੜ ਗੰਜ ਵਾਲੇ ਪਾਸੇ ਇੱਕ ਅਮ੍ਰਿਤਧਾਰੀ ਆਟੋ ਵਾਲੇ ਦਾ ਸਵਾਰੀ ਚੁੱਕਣ ਤੋਂ ਕਿਸੇ ਨਾਲਦੇ ਨਾਲ ਝਗੜਾ ਹੋ ਗਿਆ..ਅਗਲੇ ਨੇ ਪੈਂਦੀ ਸੱਟੇ ਸਾਲ ਪਹਿਲਾਂ ਵਰਤਾਏ ਕਤਲਿਆਮ ਦਾ ਮੇਹਣਾ ਮਾਰ ਦਿੱਤਾ..!
ਗੁਰੂ ਦੇ ਸਿੰਘ ਨੇ ਝੱਟ ਪੱਟ ਪਿੱਛੇ ਰੱਖੀ ਕਿਰਪਾਨ ਕੱਢ ਲਈ ਤੇ ਅਗਲੇ ਪਾਸੇ ਤੋਂ ਚੜ ਆਈ ਵੱਡੀ ਸਾਰੀ ਭੀੜ ਨੂੰ ਗੁਰੂ ਵੱਲੋਂ ਬਖਸ਼ਿਆ ਜੈਕਾਰਾ ਛੱਡ ਉਚੀ ਸਾਰੀ ਵੰਗਾਰਿਆਂ..ਜੈਕਾਰੇ ਦੀ ਤਾਕਤ ਉਸ ਦਿਨ ਅੱਖੀਂ ਵੇਖੀ..ਵੱਡੀ ਸਾਰੀ ਭੀੜ ਸਿਰ ਤੇ ਪੈਰ ਰੱਖ ਨੱਸ ਉਠੀ!

ਦੱਸਦੇ ਬੰਦਾ ਸਿੰਘ ਬਹਾਦੁਰ ਕੋਲ ਆਏ ਬਾਦਸ਼ਾਹ ਫਰੁਖਸੀਅਰ ਨੇ ਟਿਚਕਰ ਕੀਤੀ ਕੇ ਤੇਰਾ ਮਹਾਨ ਜਥੇਦਾਰ ਬਾਜ ਸਿੰਘ ਨਹੀਂ ਦਿਸਦਾ ਕਿਧਰੇ..ਸੁਣਿਆ ਉਸਦੇ ਡੌਲਿਆਂ ਵਿਚ ਬੜੀ ਜਾਨ ਹੁੰਦੀ ਸੀ?
ਤਸ਼ੱਦਤ,ਭੁੱਖ ਉਨੀਂਦਰੇ ਅਤੇ ਗਰਮੀਂ ਦਾ ਮਾਰਿਆ ਕੋਲ ਹੀ ਨਿਢਾਲ ਹੋ ਕੇ ਪਿਆ ਬਾਜ ਸਿੰਘ ਏਨੀ ਗੱਲ ਸੁਣ ਉੱਠ ਖਲੋਤਾ ਤੇ ਆਖਣ ਲੱਗਾ ਥੋੜੇ ਚਿਰ ਲਈ ਮੇਰੇ ਸੰਗਲ ਖੋਹਲ ਕੇ ਵੇਖ..ਫੇਰ ਖਾਲਸਾ ਆਪਣੀ ਪਛਾਣ ਆਪੇ ਦੇਊ..!

ਖੁੰਦਕ ਖਾ ਗਿਆ..ਸਿਰਫ ਇੱਕ ਹੱਥ ਦਾ ਸੰਗਲ ਖੋਲਣ ਦਾ ਹੁਕਮ ਦੇ ਦਿੱਤਾ ਕੇ ਭੁੱਖ ਪਿਆਸ ਦਾ ਮਾਰਿਆ ਇੱਕ ਹੱਥ ਨਾਲ ਕੀ ਕਰ ਲਊ!
ਪਰ ਅਗਲੇ ਨੇ ਬਾਜ ਦੀ ਫੁਰਤੀ ਨਾਲ ਸੰਗਲ ਖੋਹਲ ਰਹੇ ਸਿਪਾਹੀ ਦੀ ਹੀ ਤਲਵਾਰ ਧੂਹ ਲਈ ਤੇ ਸ਼ਹੀਦ ਹੋਣ ਤੋਂ ਪਹਿਲਾਂ ਅੱਖ ਦੇ ਫੋਰ ਵਿਚ ਕੋਲ ਖਲੋਤੇ ਦਰਜਨਾਂ ਸਿਪਾਹੀ ਪਾਰ ਬੁਲਾ ਦਿੱਤੇ..!

ਇਸ ਸੰਧਰਬ ਨੂੰ ਪ੍ਰਗਟਾਉਂਦੀ ਇੱਕ ਤਸਵੀਰ ਅੱਜ ਵੀ ਦਰਬਾਰ ਸਾਹਿਬ ਅਜਾਇਬ ਘਰ ਵਿਚ ਵੇਖੀ ਜਾ ਸਕਦੀ ਏ!

ਦਸਵੇਂ ਗੁਰਾਂ ਦੇ ਬਕਸ਼ੇ ਤੀਰ ਸੁੱਚੇ….ਫਤਹਿ ਫਤਹਿ ਦਾ ਕਰਦੇ ਨੇ ਜਾਪੁ ਲੋਕੋ
ਜੰਗਾਂ ਯੁਧਾਂ ਵਿਚ ਜਿਥੇ ਵੀ ਜੂਝਦੇ ਨੇ..ਰੱਬ ਉੱਤਰ ਆਉਂਦਾ ਏ ਓਥੇ ਆਪ ਲੋਕੋ
ਸਾਡੀ ਸੂਰਤ ਚ ਉੱਸਰੇ ਅਨੰਦਪੁਰ ਨੂੰ..ਕਿਹੜੇ ਤੋਪ ਦੇ ਗੋਲੇ ਨਾਲ ਢਾਓਗੇ ਵੇ..
ਜਿਹੜਾ ਵੱਸਦਾ ਤਰਿਓਂ ਪਾਰ ਖੋਪੜ..ਓਹਨੂੰ ਵੱਢ ਕੇ ਕਿਥੇ ਲਿਜਾਓਗੇ ਵੇ..!

ਸਾਰੀਆਂ ਬ੍ਰਹਿਮੰਡੀ ਤਾਕਤਾਂ ਖਾਲਸੇ ਦੀ ਪਿੱਠ ਤੇ ਆ ਕੇ ਖਲੋ ਗਈਆਂ ਅੱਜ ਵੀ ਸਾਫ ਵੇਖੀਆਂ ਜਾ ਸਕਦੀਆਂ ਨੇ..
ਕਿਓੰਕੇ ਦਸਮ ਪਿਤਾ ਦਾ ਸਿਰਜਿਆ ਖਾਲਸਾ ਹਮੇਸ਼ਾਂ ਹੱਕ ਸੱਚ ਦੀ ਲੜਾਈ ਲੜਨ ਵਿਚ ਹੀ ਵਿਸ਼ਵਾਸ਼ ਰੱਖਦਾ ਏ..
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੇ ਫਤਹਿ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)