More Punjabi Kahaniya  Posts
ਪੰਜਾਬੀ ਤਾਂ ਪੰਜਾਬੀ ਹੀ ਨੇ


ਪੰਜਾਬੀ ਤਾਂ ਪੰਜਾਬੀ ਹੀ ਨੇ
ਸਾਡੇ ਪੰਜਾਬੀਆਂ ਬਾਰੇ ਕੁਝ ਹਾਸੇ ਠੱਠੇ ਵਾਲੀਆਂ ਗੱਲਾਂ ਜੋ ਚੁਟਕਲਿਆਂ ਦੇ ਰੂਪ ਵਿੱਚ ਮਸ਼ਹੂਰ ਨੇ ਜਵਾਂ ਸੱਚੀਆਂ ਨੇ ।ਅਸੀ ਅਕਸਰ ਜਗਾਂ ਤੇ ਬੰਦਿਆਂ ਦੇ ਅਸਲ ਜਾਂ ਅਗਲੇ ਨਾਂ ਭੁੱਲ ਜਾਨੇ ਆ ਤੇ ਮਿਲਦੇ-ਜੁਲਦੇ ਜਾਂ ਮਗਰਲੇ ਨਾਂ ਸਾਡੇ ਯਾਦ ਰਹਿ ਜਾਂਦੇ ਨੇ ।
ਕੁਝ ਦਿਨ ਪਹਿਲਾਂ ਅਸੀ ਕੁਝ ਯਾਰ ਦੋਸਤ ਬੈਠੇ ਸੀ ਤਾਂ ਜੰਮੂ ਕਸ਼ਮੀਰ ਦੇ ਪੁਰਾਣੇ ਟੂਰ ਦੀਆਂ ਗੱਲਾਂ ਚੱਲ ਪਈਆਂ ….ਕੁਝ ਥਾਵਾਂ ਦੀ ਚਰਚਾ ਹੋਣ ਲੱਗੀ ਕਿ ਉੱਥੇ ਰਹੇ ਸੀ ਆਪਾਂ ….ਤਾਂ ਇੱਕ ਮਿੱਤਰ ਸਰਪੰਚ ਬਾਈ ਕਹਿੰਦਾ ਹਾਂ ਕਿ ਯਾਰ ਉੱਥੇ ਤਾਂ ਕੱਲ ਹੀ ਬਾਰਸ਼ ਕਾਰਨ ਸੜਕ ਬੈਠ ਗਈ ਸਾਰੀ …ਅਸੀਂ ਕਿਹਾ ਕਿੱਥੇ ਤਾਂ ਕਹਿੰਦਾ ਯਾਰ ਜਿਸਦਾ “ਤੀਰ ਕਮਾਨ “ਵਰਗਾ ਨਾਉਂ ਆ ।ਅਸੀਂ ਕਿਹਾ ਬਾਈ ਕਿਹੜਾ “ਤੀਰ ਕਮਾਨ” ਵਰਗਾ ਸ਼ਹਿਰ ਆ …ਕਹਿੰਦਾ ਹੈਗਾ ਯਾਰ .. ਤੁਸੀ ਯਾਦ ਕਰੋ ਮਾੜਾ ਜਿਹਾ ..ਇਹੋ ਜਿਹਾ ਹੀ ਨਾਉਂ ਆ …ਅਸੀ ਕਿਹਾ ਇਹੋ ਜਿਹਾ ਕੋਈ ਸ਼ਹਿਰ ਨਹੀ ਹੈਗਾ ਰਸਤੇ ਵਿੱਚ …ਖਾਸਾ ਚਿਰ ਰੌਲਾ-ਰੂਲਾ ਪੈਣ ਤੋਂ ਬਾਦ ਇੱਕ ਮਿੱਤਰ ਸਹਿਜ ਸੁਭਾਵਕ ਹੀ ਕਹਿੰਦਾ ਕਿਤੇ “ਰਾਮ ਬਾਣ “ ਬਾਰੇ ਤਾਂ ਨੀ ਕਹਿੰਦਾ ਬਾਈ ….ਤਾਂ ਕਹਿੰਦਾ ਹਾਂ ਹਾਂ ਇਹਦੇ ਬਾਰੇ ਹੀ ਕਹਿੰਦਾ ਸੀ …ਅਸੀ “ਤੀਰ ਕਮਾਨ “ ਤੇ “ਰਾਮ ਬਾਣ” ਕਹਿ ਕਹਿ ਹੱਸ ਹੱਸ ਦੂਹਰੇ ਹੋ ਗਏ ।
ਫੇਰ ਸਰਪੰਚ ਬਾਈ ਨੇ ਆਪਣੀਆਂ ਹੋਰ ਇੱਦਾਂ ਦੀਆਂ ਕਈ ਗੱਲਾਂ ਸੁਣਾਈਆਂ …ਬਾਈ ਕਹਿੰਦਾ ਇੱਕ ਵਾਰ ਸਾਡੇ ਦਫ਼ਤਰ...

ਮੇਰੇ ਨਾਲ ਰਹਿੰਦੇ ਇੱਕ ਮਿੱਤਰ ਨੂੰ ਮੇਰਾ ਇੱਕ ਲੇਬਰ ਵਾਲਾ ਠੇਕੇਦਾਰ ਮੈਨੂੰ ਮਿਲਣ ਆਇਆ ਮਿਲ ਗਿਆ ਤੇ ਮੈਂ ਉੱਥੇ ਹੈ ਨਹੀ ਸੀ ਇਸ ਕਰਕੇ ਉਹ ਆਪਣਾ ਨਾਂ ਦੱਸ ਕੇ ਚਲਾ ਗਿਆ ਕਿ ਸਰਦਾਰ ਜੀ ਨੂੰ ਮੇਰਾ ਨਾਂ ਦੱਸ ਦੇਣਾ ਜੀ ਕਿ ਮੈਂ ਮਿਲਣ ਆਇਆ ਸੀ ….
ਬਾਈ ਕਹਿੰਦਾ ਜਦੋਂ ਮੈਂ ਆਇਆ ਦਫ਼ਤਰ ਤਾਂ ਆਪਣਾ ਬੰਦਾ ਠੇਕੇਦਾਰ ਦਾ ਨਾਂ ਭੁੱਲ ਗਿਆ ਤੇ ਕਹਿੰਦਾ ਬਾਈ ਤੈਨੂੰ ਲੇਬਰ ਵਾਲਾ ਇੱਕ ਠੇਕੇਦਾਰ ਮਿਲਣ ਆਇਆ ਸੀ ….ਮੈਂ ਕਿਹਾ ਕਿਹੜਾ …ਤਾਂ ਕਦੇ ਕਹਿ ਦਿਆ ਕਰੇ ਜਿਸਦਾ ਮੰਦਰ ਵਰਗਾ ਨਾਉਂ ਆ …ਕਦੇ ਕਹਿ ਦਿਆ ਕਰੇ ਜਿਸਦਾ ਰੱਬ ਵਰਗਾ ਨਾਉਂ ਆ …ਮੈਂ ਬਥੇਰੇ ਕਿਹਾ ਕਿ ਇਹੋ ਜਿਹੇ ਨਾਉਂ ਵਾਲਾ ਕੋਈ ਨਹੀ ਹੈਗਾ …ਪਰ ਉਹਦੇ ਨਹੀਂ ਸਹੀ ਨਾਉਂ ਯਾਦ ਆਇਆ ।
ਕੁਝ ਦਿਨਾਂ ਬਾਦ ਅਸੀਂ ਦੋਵੇਂ ਦਫ਼ਤਰ ਬੈਠੇ ਉਹੀ ਠੇਕੇਦਾਰ ਫੇਰ ਮਿਲਣ ਆ ਗਿਆ ….ਤਾਂ ਦੇਖਣ ਸਾਰ ਕਹਿੰਦਾ ਇਹ ਸੀ ਯਾਰ ਉਸ ਦਿਨ …ਬਾਈ ਕਹਿੰਦਾ ਮੈਂ ਨਾਲੇ ਹੱਸੀ ਜਾਵਾਂ ਨਾਲੇ ਮੈਂ ਕਿਹਾ ਯਾਰ ਇਹਦਾ ਨਾਉਂ ਤਾਂ “ਹਰੀ ਓਮ “ ਆ । ਨਾਲ ਵਾਲਾ ਮਿੱਤਰ ਕਹਿੰਦਾ ਤੈਨੂੰ ਕਿਹਾ ਤਾਂ ਸੀ ਕਿ ਰੱਬ ਵਰਗਾ ਨਾਉਂ ਆ ਉਹਦਾ ।
ਹਰਵਿੰਦਰ ਸਿੰਘ ਭੱਟੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)